ਅਤੇ ਈਮੇਲ ਰਾਹੀਂ- anjani.moef@yahoo.com
ਆਦਰ ਯੋਗ ਡਾ. ਖੁਮਾਰ
ਕਿਲਾ ਰਾਏਪੁਰ ਪੇਂਡੂ ਓਲੰਪਿਕਸ- ਬੈਲਗੱਡੀਆਂ ਦੀਆਂ ਰੇਸ 'ਤੇ ਰੋਕ
ਮੈਂ ਉੱਪਰ ਦਿੱਤੇ ਵੇਰਵੇ ੇਦਾ ਵਿਰੋਧ ਕਰ ਰਿਹਾ ਹਾਂ। ਕਿਲਾ ਰਾਏਪੁਰ ਦਾ ਐਮ.ਐਲ.ਏ ਅਤੇ ਇਸ ਮਸ਼ਹੂਰ ਕਿਲਾ ਰਾਏਪੁਰ ਖੇਡਾਂ ਦੇ ਆਯੋਜਕ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਚੇਅਰਮੈਨ ਹੋਣ ਵਜੋਂ ਮੈਂ ਤੁਹਾਡੇ ਮੰਤਰਾਲੇ ਵੱਲੋਂ ਪੇਂਡੂ ਓਲੰਪਿਕਸ ਦੇ ਮਹੱਤਵਪੂਰਨ ਭਾਗ 'ਤੇ ਰੋਕ ਲਗਾਏ ਜਾਣ ਤੋਂ ਬਹੁਤ ਨਿਰਾਸ਼ ਹਾਂ। ਹਾਂਲਾਂਕਿ ਮੈਂ ਪਸ਼ੂਆਂ ਦੇ ਖਿਲਾਫ ਜੁਲਮ ਨੂੰ ਰੋਕਣ ਲਈ ਕੀਤੇ ਕਿਸੇ ਵੀ ਉਪਾਅ ਦਾ ਬਹੁਤ ਆਦਰ ਕਰਦਾ ਹਾਂ, ਮਗਰ ਮੈਂ ਕਿਲਾ ਰਾਏਪੁਰ 'ਤੇ ਲਗਾਈ ਇਸ ਰੋਕ ਨੂੰ ਚੌਣਵੀਂ ਤੇ ਗਲਤ ਸੋਚ ਦਾ ਨਤੀਜਾ ਹੈ।
ਇਸ ਰੋਕ ਲਈ ਅਪਣਾਇਆ ਗਿਆ ਰਾਹ ਬਹੁਤ ਹੀ ਤੇਜੀ ਦਿਖਾਉਣ ਵਾਲਾ ਰਿਹਾ ਹੈ। ਇਕ ਸਲਾਨਾ, ਮਸ਼ਹੂਰ ਤੇ ਸੁਰਖੀਆਂ 'ਚ ਰਹਿਣ ਵਾਲਾ ਆਯੋਜਨ ਹੋਣ ਦੇ ਬਾਵਜੂਦ ਜੀ.ਐਸ.ਏ ਨੂੰ ਕੋਈ ਅਗਾਂਹ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ, ਅਤੇ ਐਨੀਮਲ ਵੈਲਫੇਅਰ ਬੋਰਡ ਜਾਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਬਦਲਾਅ ਲਈ ਸੰਤੁਸ਼ਟ ਕਰਨ ਵਾਸਤੇ ਜਾਂ ਕੋਈ ਜਵਾਬ ਦੇਣ ਵਾਸਤੇ ਜੀ.ਐਸ.ਏ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ। ਰੋਕ ਨੂੰ ਸਿਰਫ ਖੇਡਾਂ ਦੇ ਆਯੋਜਨ ਮੌਕੇ 'ਤੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਵਿਨੋਦ ਕੁਮਾਰ ਦੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਨੂੰ ਜੀ.ਐਸ.ਏ ਦੇ ਸ੍ਰੀ ਗਰੇਵਾਲ ਦੇ ਨਾਂ ਇਕ ਕਾਪੀ ਸਮੇਤ ਲਿੱਖੇ ਪੱਤਰ ਨਾਲ ਲਗਾਇਆ ਗਿਆ। ਰੋਕ ਨੂੰ ਜੀ.ਐਸ.ਏ ਵੱਲੋਂ ਚੁਣੌਤੀ ਦੇਣ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡੀ.ਸੀ., ਲੁਧਿਆਣਾ ਰਾਹੁਲ ਤਿਵਾੜੀ ਨੂੰ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ, ਕੀ ਇਹ ਰੋਕ ਲੱਗੀ ਰਹੇ ਜਾਂ ਹਟਾਈ ਜਾਵੇ। ਤਿਵਾੜੀ ਨੇ ਇਹ ਫੈਸਲਾ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਹੱਕ 'ਚ ਲਿਆ। ਜਿਸਨੇ ਇਹ ਪੱਕਾ ਕਰ ਦਿੱਤਾ ਕਿ ਇਸ ਸਾਲ ਦੀਆਂ ਖੇਡਾਂ 'ਚ ਬੈਲਗੱਡੀਆਂ ਦੀਆਂ ਦੌੜਾਂ ਨਹੀਂ ਹੋਣਗੀਆਂ।
ਭਾਰਤੀ ਗਜਟ ਵਿੱਚ ਤੁਹਾਡੇ ਨਾਂ ਤੋਂ ਜਾਰੀ ਨੋਟੀਫਿਕੇਸ਼ਨ, ਜਿਸ 'ਤੇ ਇਹ ਰੋਕ ਅਧਾਰਿਤ ਹੈ, ਦਰਸਾਉਂਦਾ ਹੈ, ''...ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ ਵਾਂਗ ਪ੍ਰਦਰਸ਼ਨ ਜਾਂ ਟਰੇਨਿੰਗ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਥੇ ਹਾਲਾਂਕਿ ਪਸ਼ੂ ਸਪੋਰਟਸ ਜਾਂ ਪ੍ਰਤੀਯੋਗਿਤਾ ਤੇ ਪ੍ਰਦਰਸ਼ਨ 'ਚ ਸਾਫ ਅੰਤਰ ਦਰਸਾਇਆ ਗਿਆ ਹੈ, ਇਕ ਘੌੜੇ ਜਾਂ ਕੁੱਤੇ ਦੀ ਦੌੜ ਦੀ ਤਰ•ਾਂ ਪ੍ਰਮਾਣਿਤ ਕਰੇਗਾ। ਮੇਰਾ ਸਵਾਲ ਹੈ ਕਿ ਕਿਉਂ ਬੈਲਾਂ ਦੀ ਦੌੜ ਨੂੰ ਘੌੜਿਆਂ ਤੇ ਕੁੱਤਿਆਂ ਦੇ ਮੁਕਾਬਲੇ ਤੋਂ ਵੱਧ ਪ੍ਰਦਰਸ਼ਨ ਕਰ ਰਹੇ ਰਿੱਛਾਂ ਦੇ ਸਮਾਨ ਨਹੀਂ ਅਤੇ ਉਨ•ਾਂ ਦੀ ਪ੍ਰਜਾਤੀ ਜਿਹੜੀ ਕਾਨੂੰਨੀ ਸੁਰੱਖਿਆ ਦੀ ਲੋੜ ਹੈ, 'ਤੇ ਵਿਚਾਰ ਨਹੀਂ ਕੀਤਾ ਜਾਂਦਾ ਹੈ। ਰਿੱਛਾਂ ਦੇ ਡਾਂਸ ਤੇ ਪਸ਼ੂਆਂ ਦੇ ਹੋਰਨਾਂ ਪ੍ਰਦਰਸ਼ਨਾਂ ਲਈ ਅਪਣਾਈ ਜਾਣ ਵਾਲੀ ਟਰੇਨਿੰਗ ਸਾਫ ਤੌਰ 'ਤੇ ਬੇਰਹਿਮੀ ਦਰਸਾਉਂਦੀ ਹੈ, ਇਸਨੂੰ ਠੱਲ ਪਾਏ ਜਾਣ ਦੀ ਲੋੜ ਹੈ ਅਤੇ ਮੈਂ ਇਸ ਮੁਹਿੰਮ ਦਾ ਸਮਰਥਨ ਕਰਦਾ ਹਾਂ। ਲੇਕਿਨ ਮੈਂ ਬੈਲਾਂ ਦੇ ਪ੍ਰਦਰਸ਼ਨ/ ਸਪੋਰਟਸ 'ਤੇ ਲਗਾਏ ਗਏ ਇਸ ਚੌਣਵੇਂ ਬੈਨ ਦਾ ਸਮਰਥਨ ਨਹੀਂ ਕਰ ਸਕਦਾ, ਖਾਸ ਕਰਕੇ ਉਂਦੋਂ ਜਦੋਂ ਇਹ ਰੋਕ ਸਿਰਫ ਕਿਲਾ ਰਾਏਪੁਰ 'ਤੇ ਲਗਾਈ ਗਈ ਹੈ। ਮੈਂ ਆਸ ਕਰਾਂਗਾ ਕਿ ਮੇਜਰ ਜਨਰਲ (ਰਿਟਾਇਰਡ) ਡਾ. ਖਰਬ, ਏ.ਵੀ.ਐਸ.ਐਮ ਨੂੰ ਆਪਣੇ ਲੰਬੇ ਤਜੁਰਬੇ ਤੋਂ ਬਾਅਦ ਇਸ ਅੰਤਰ ਦੀ ਜਾਣਕਾਰੀ ਹੋਵੇਗੀ ਅਤੇ ਮੈਂ ਉਨ•ਾਂ ਨੂੰ ਇਨ•ਾਂ ਦੌੜਾਂ ਦਾ ਗਵਾਹ ਬਣਨ ਲਈ ਪੰਜਾਬ ਆਉਣ ਦਾ ਸੱਦਾ ਦੇਣਾ ਚਾਹਾਂਗਾ।
ਮੈਂ ਸਮਝਦਾ ਹਾਂ ਕਿ ਅਸਲ ਵਿੱਚ ਬਲਦਾਂ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ ਅਤੇ ਇਸ ਕੇਸ ਵਿੱਚ ਇਸਨੂੰ ਅਸਲਿਅਤ ਵਿੱਚ ਸਰਕਸ 'ਚ ਤੇ ਹੋਰਨਾਂ ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ ਦੀ ਰੱਖਿਆ ਲਈ ਬਣਾਏ ਕਾਨੂੰਨ ਨਾਲ ਗਲਤੀ ਨਾਲ ਜੋੜ ਦਿੱਤਾ ਗਿਆ ਹੈ। ਅਸਲ 'ਚ, ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਖੁਦ ਨੂੰ 2011 'ਚ ਮੁਕਤਸਰ 'ਚ ਬੈਲਗੱਡੀਆਂ ਦੀ ਰੇਸ ਦਾ ਆਯੋਜਨ ਕੀਤਾ ਸੀ, ਜਿਸ ਦੌਰਾਨ ਬੇਰਹਿਮੀ ਦੇ ਖਿਲਾਫ ਸਖਤ ਰੁੱਖ ਵਰਤਦੇ ਹੋਏ ਹਰੇਕ 100 ਮੀਟਰ ਟਰੈਕ 'ਤੇ ਤਜੁਰਬੇਕਾਰ ਨੂੰ ਲਗਾਇਆ ਗਿਆ, ਚਾਬੁਕਾਂ ਆਦਿ 'ਤੇ ਵੀ ਰੋਕ ਸੀ ਅਤੇ ਇਥੋਂ ਤੱਕ ਕਿ ਨਾਖੁਨਾਂ ਦੀ ਸਜਾਵਟ ਤੇ ਘੁੜਸਵਾਰਾਂ ਦੀਆਂ ਰਿੰਗਾਂ ਵੀ ਉਤਰਵਾ ਲਈਆਂ ਗਈਆਂ ਸਨ। ਮੈਂ ਸਮਝਦਾ ਹਾਂ ਕਿ ਕਿਲਾ ਰਾਏਪੁਰ 'ਤੇ ਦੌੜਾਂ 'ਤੇ ਰੋਕ ਲਗਾਉਣ ਮਾਮਲੇ 'ਚ ਅਸਲ ਵਿੱਚ ਏ.ਐਚ.ਡੀ. ਵੀ ਕੁਝ ਬਾਹਰੀ ਦਬਾਅ ਹੇਠ ਸੀ।
ਅਸਲਿਅਤ ਵਿੱਚ ਜੀ.ਐਸ.ਏ ਨਵੇਂ ਨਿਯਮਾਂ ਨੂੰ ਸੁਨਿਸ਼ਚਿਤ ਕਰਨ ਲਈ ਸੂਬਾ ਪੱਧਰੀ ਅਤੇ ਸਖਤ ਐਂਟੀ ਡੋਪਿੰਗ ਸੰਸਥਾ ਐ ਏ.ਐਚ.ਡੀ. ਦੇ ਨਾਲ ਨਜਦੀਕੀ ਨਾਲ ਕੰਮ ਕਰਕੇ ਅਤੇ ਬੈਲਾਂ ਦੀ ਦੌੜ ਦੇ ਸਬੰਧ ਹੋਰਨਾਂ ਨਿਯਮਾਂ ਦੀ ਪਾਲਣਾ ਵੀ ਕਰਦੇ ਹੋਏ ਬਲਦਾਂ ਦੀ ਦੌੜ ਕਰਵਾ ਸਕਦੇ ਸਨ। ਮਗਰ ਮਹੱਤਵਪੂਰਨ ਮੁੱਦਾ ਇਹ ਹੈ ਕਿ ਬਲਦਾਂ ਦੀ ਸੱਚਾਈ ਨੂੰ 11 ਜੁਲਾਈ, 2011 ਦੇ ਜੀ.ਐਸ.ਆਰ 528 ਈ ਨੋਟੀਫਿਕੇਸ਼ਨ 'ਚ ਨਹੀਂ ਜੋੜਿਆ ਜਾਣਾ ਚਾਹੀਦਾ ਹੈ।
ਇਥੋਂ ਤੱਕ ਕਿ ਉਪਰੋਕਤ ਪਰਿਭਾਸ਼ਾ ਦੇ ਸਬੰਧ 'ਚ ਗੰਭੀਰ ਸਵਾਲ ਕਰਦੇ ਹੋਏ ਮੈਂ ਮਹਿਸੂਸ ਕਰਦਾ ਹਾਂ ਕਿ ਜੇਕਰ ਅਜਿਹੀਆਂ ਦੌੜਾਂ 'ਤੇ ਰੋਕ ਹੈ, ਇਸਦਾ ਪੰਜਾਬ ਦੇ ਸੀਨੀਅਰ ਪਸ਼ੂ ਪਾਲਣ ਅਫਸਰਾਂ ਦੇ ਇਨਪੁਟ ਦੇ ਨਾਲ ਸਾਵਧਾਨੀ ਪੂਰਵਕ ਮੁਲਾਂਕਣ ਕਰਨਾ ਚਾਹੀਦਾ ਹੈ, ਅਤੇ ਸਾਰਿਆਂ ਪ੍ਰਤੀਭਾਗੀਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਪੂਰੀ ਰੋਕ ਲਈ ਕੋਈ ਵਿਕਲਪ ਹੈ। ਇਥੇ ਸਾਵਧਾਨੀ ਨਾਲ ਵਿਚਾਰੇ ਜਾਣ ਦੀ ਲੋੜ ਹੈ, ਕੀ ਇਹ ਸਾਵਧਾਨੀਆਂ ਚਾਬੁਕ ਦੀ ਵਰਤੋਂ ਦੇ ਸਬੰਧ 'ਚ ਉਚਿਤ ਹਨ, ਤਾਂ ਜੋ ਪਸ਼ੂਆਂ ਦੇ ਇਨਾਂ ਮੁਕਾਬਿਲਆਂ ਦੇ ਸਬੰਧ 'ਚ ਵੈਲਫੇਅਰ ਦੀ ਚਿੰਤਾ ਤੋਂ ਬਿਨਾਂ ਦੌੜਾਂ ਚਾਲੂ ਰਹਿ ਸਕਣਗੀਆਂ।
ਮੇਰਾ ਇਹ ਵੀ ਤਰਕ ਹੈ ਕਿ ਇਹ ਚੰਗੀ ਨਸਲ ਦੇ ਪਸ਼ੂ ਸੰਭਾਵਿਤ ਤੌਰ 'ਤੇ ਪੰਜਾਬ 'ਚ ਵਧੀਆ ਢੰਗ ਨਾਲ ਰੱਖੇ ਜਾਣ ਵਾਲੇ, ਵਧੀਆ ਖੁਰਾਕ ਤੇ ਸੰਭਾਲ ਪਾਣ ਵਾਲੇ ਪਸ਼ੂਆਂ 'ਚੋਂ ਇਕ ਹਨ, ਨਾ ਕਿ ਹੋਰਨਾਂ ਪਸ਼ੂਆਂ ਵਾਂਗ ਜਿਹੜੇ ਸੜਕਾਂ 'ਤੇ ਰਹਿੰਦੇ ਹਨ, ਕੂੜਿਆਂ ਦੇ ਢੇਰ ਤੋਂ ਖਾਣ ਵਾਲਿਆਂ ਜਾਂ ਕਈ ਬੋਝਾ ਲੱਦਣ ਵਾਲੇ ਪਸ਼ੂਆਂ ਵਾਂਗ ਕੰਮ ਕਰ ਰਹੇ ਹਨ, ਜਿਵੇਂ ਗਧੇ ਅਤੇ ਘੌੜੇ ਹੱਦ ਤੋਂ ਵੱਧ ਲੋਡ ਕੀਤੀਆਂ ਗੱਡੀਆਂ ਨੂੰ ਖਿੱਚ ਰਹੇ ਹਨ, ਕਾਨੂੰਨ ਇਨਾਂ ਦੀ ਰੱਖਿਆ ਲਈ ਜਾਗਰੂਕ ਨਹੀਂ ਪ੍ਰਗਟ ਹੁੰਦਾ।
ਜੇਕਰ ਅਜਿਹੀ ਕੋਈ ਰੋਕ ਲੱਗਣੀ ਚਾਹੀਦੀ ਹੈ, ਮੈਂ ਸਮਝਦਾ ਹਾਂ ਕਿ ਇਹ ਪੰਜਾਬ ਦੀਆਂ ਸਾਰੀਆਂ ਪੇਂਡੂ ਖੇਡਾਂ 'ਚ ਲੱਗਣੀ ਚਾਹੀਦੀ ਹੈ। ਇਸ ਮਾਮਲੇ ਵਿੱਚ, ਰੋਕ ਲੱਗੇ ਹੋਣ ਦੌਰਾਨ ਕਿਲਾ ਰਾਏਪੁਰ ਦੇ ਨੇੜਲੇ ਪਿੰਡਾਂ 'ਚ ਹੋਰ ਕਈ ਬੈਲਗੱਡੀਆਂ ਦੀਆਂ ਦੌੜਾਂ ਹੋਈਆਂ ਹਨ, ਮਗਰ ਰੋਕ ਸਿਰਫ ਕਿਲਾ ਰਾਏਪੁਰ ਦੇ ਸਮਾਰੋਹ ਦੌਰਾਨ ਲਗਾਈ ਗਈ ਅਤੇ ਇਸਦਾ ਅਸਰ ਹਿੱਸਾ ਲੈਣ ਦੇ ਚਾਹਵਾਨ ਸਾਰੇ ਜੋੜੀਆਂ 'ਤੇ ਦਿੱਖਿਆ। ਮਗਰ ਇਨਾਂ ਖੇਡਾਂ ਲਈ ਜਾਣੇ ਜਾਂਦੇ ਸਾਰਿਆਂ ਪਿੰਡਾਂ 'ਚ ਇਸ ਸਾਲ ਦੌਰਾਨ ਇਹ ਸਮਾਰੋਹ ਹੋਏ ਅਤੇ ਮੈਂ ਸਿਰਫ ਕਿਲਾ ਰਾਏਪੁਰ ਖੇਡਾਂ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਇਸ ਰੋਕ ਲਈ ਚੁਣੇ ਜਾਣ 'ਤੇ ਸਵਾਲ ਕਰਦਾ ਹਾਂ।
ਮੇਰੀ ਅਪੀਲ ਹੈ ਕਿ ਉਕਤ ਰੋਕ ਅਤੇ ਇਹ ਕਿਵੇਂ ਲੱਗੀ, ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਕਿਵੇਂ ਕਿਲਾ ਰਾਏਪੁਰ ਖੇਡਾਂ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਹੀ ਸਿਰਫ ਇਸ ਨੋਟੀਫਿਕੇਸ਼ਨ ਦੇ ਪ੍ਰਾਪਤਕਰਤਾ ਸਨ, ਜਦਕਿ ਇਸ ਸਮੇਂ ਦੌਰਾਨ ਬੈਲਗੱਡੀਆਂ ਦੀਆਂ ਦੌੜਾਂ ਆਲੇ ਦੁਆਲੇ ਦੇ ਹੋਰਨਾਂ ਪਿੰਡਾਂ 'ਚ ਵੀ ਸਰੇਆਮ ਚਾਲੂ ਰਹੀਆਂ। ਮੈਂ ਪਸ਼ੂ ਭਲਾਈ ਸਬੰਧੀ ਸਾਵਧਾਨੀਆਂ ਨੂੰ ਲਾਗੂ ਕਰਨ ਦੇ ਮਾਮਲੇ 'ਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਸੁਸੱਜਿਤ ਆਯੋਜਕ ਵਜੋਂ ਚੁਣਦਾ ਹਾਂ, ਜਿਵੇਂ ਮੌਕੇ 'ਤੇ ਵੇਟਰਨਰੀ ਕਵਰ, ਅਤੇ ਬੈਲਗੱਡੀਆਂ ਨੂੰ ਦੌੜਾਉਣ ਵਾਲਿਆਂ 'ਤੇ ਉਲੰਘਣਾਂ ਲਈ ਜੁਰਮਾਨਿਆਂ ਅਤੇ ਬੈਨਾਂ ਸਮੇਤ ਸਖਤ ਨਿਯਮਾਂ ਨੂੰ ਲਾਗੂ ਕਰਨ ਦੇ ਸਬੰਧ 'ਚ, ਜੋ ਇਸ ਮਾਮਲੇ 'ਚ ਮਹੱਤਵਪੂਰਨ ਕਦਮ ਸਿੱਧ ਹੋ ਸਕਦਾ ਹੈ।
ਇਸ ਤੋਂ ਇਲਾਵਾ, ਬੈਲ ਮਾਲਿਕਾਂ ਅਤੇ ਘੁੜਸਵਾਰਾਂ ਦੇ ਇਕ ਪੈਨਲ ਦਾ ਕਹਿਣਾ ਹੈ ਕਿ ਉਹ ਬੈਲਾਂ ਨੂੰ ਦੌੜਾਂ 'ਚ ਵਾਧਾ ਦੇਣ ਦੇ ਮਾਮਲੇ 'ਚ ਸਵੈਂ ਰੈਗੁਲੇਟ ਕਰਕੇ ਜਿਆਦਾ ਖੁਸ਼ ਰਹਿਣਗੇ, ਜਿਹੜਾ ਐਨੀਮੇਲ ਵੇਲਫੇਅਰ ਸਟੈਂਡਰਡਜ ਦੀਆਂ ਕਮੀਆਂ ਦੂਰ ਕਰ ਸਕਦਾ ਹੈ ਅਤੇ ਇਸ ਮੁਤਾਬਕ ਤਰੀਕਿਆਂ ਨੂੰ ਬਦਲ ਸਕਦਾ ਹੈ। ਇਸਦੀ ਅਸਲਿਅਤ ਰੇਸਰਾਂ ਵੱਲੋਂ ਖਰੀਦਣ ਦੀ ਮਜਬੂਤ ਤਾਕਤ ਦਿਖਾਉਣਾ ਹੈ, ਤਾਂਕਿ ਉਹ ਇਹ ਸੁਨਿਸ਼ਚਿਤ ਕਰ ਸਕਣ ਕਿ ਬੇਰਹਿਮੀ ਵਰਤਣ ਦਾ ਇਲਜਾਮ ਨਾ ਲੱਗੇ, ਪਸ਼ੂ ਉਨ•ਾਂ ਅਨੁਸਾਰ ਢੱਲ ਜਾਣ, ਜਿਸਨੂੰ ਮੈਂ ਸਮਝਦਾ ਹਾਂ ਕਿ ਐਨੀਮਲ ਵੈਲਫੇਅਰ ਬੋਰਡ, ਵਾਤਾਵਰਨ ਤੇ ਵਣ ਮੰਤਰਾਲੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਅਨੁਰੂਪ ਵਿਚਾਰਿਆ ਜਾਣਾ ਚਾਹੀਦਾ ਹੈ।
ਫਿਰ ਵੀ ਮੈਂ ਤੁਹਾਨੂੰ ਮਾਮਲੇ ਦੀ ਜਾਂਚ ਕਰਵਾਉਣ ਨੂੰ ਕਹਾਂਗਾ, ਤਾਂਕਿ ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ (ਰਿੱਛਾਂ, ਨੱਚਣ ਵਾਲਿਆਂ ਘੌੜਿਆਂ) ਮੁਕਾਬਲਾ ਕਰਨ ਵਾਲੇ ਪਸ਼ੂਆਂ (ਰੇਸ ਵਾਲੇ ਘੋੜਿਆਂ, ਸੋਪਰਟਸ ਵਾਲੇ ਘੋੜੇ, ਬਲਦ, ਸ਼ਿਕਾਰੀ ਕੁੱਤਿਆਂ) 'ਚ ਅੰਤਰ ਕੀਤਾ ਜਾ ਸਕੇ।
ਆਪ ਜੀ ਦਾ ਧੰਨਵਾਦੀ,ਕਿਲਾ ਰਾਏਪੁਰ ਖੇਡਾ 'ਚ ਬੈਲਗੱਡੀਆ ਦੀ ਦੌੜ ਮੁੜ ਚਾਲੂ ਕਰਨ ਦੀ ਅਪੀਲ ਕੀਤੀ
ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਤੇ ਕਿਲਾ ਰਾਏਪੁਰ ਦੇ ਐਮ.ਐਲ.ਏ ਜੱਸੀ ਖੰਗੂੜਾ ਨੇ ਅੱਜ ਵਾਤਾਵਰਨ ਤੇ ਵਣ ਮੰਤਰਾਲੇ ਨੂੰ ਇਕ ਜੋਰਦਾਰ ਅਪੀਲ ਕਰਦਾ ਪੱਤਰ ਭੇਜਿਆ ਹੈ। ਪੱਤਰ ਰਾਹੀਂ ਖੰਗੂੜਾ ਨੇ ਮੰਤਰਾਲੇ ਦੇ ਐਨੀਮਲ ਵੈਲਫੇਅਰ ਡਵੀਜਨ ਦੇ ਡਾਇਰੈਕਟਰ ਡਾ. ਅੰਜਨੀ ਕੁਮਾਰ ਨੂੰ ਕਿਲਾ ਰਾਏਪੁਰ ਖੇਡਾਂ ਦੇ ਮੁੱਖ ਭਾਗ ਤੋਂ ਇਹ ਰੋਕ ਹਟਾਉਣ ਨੂੰ ਕਿਹਾ ਹੈ ਤੇ ਜਾਂਚਣ ਲਈ ਕਿਹਾ ਹੈ ਕਿ ਕਿਉਂ ਵਿਭਾਗ ਵੱਲੋਂ ਕਿਲਾ ਰਾਏਪੁਰ ਸਮਾਗਮ ਨੂੰ ਹੀ ਨਿਸ਼ਾਨੇ 'ਤੇ ਲਿਆ ਗਿਆ ਹੈ।
ਖੰਗੂੜਾ ਨੇ ਕਿਹਾ, ''ਨੋਟਿਸ ਜਿਸ ਅਧੀਨ ਕਿਲਾ ਰਾਏਪੁਰ 'ਚ ਬੈਲਗੱਡੀਆਂ ਦੀ ਦੌੜਾਂ 'ਤੇ ਰੋਕ ਲਗਾਈ ਗਈ ਹੈ, ਦਾ ਗਲਤ ਉਪਯੋਗ ਕੀਤਾ ਗਿਆ ਲੱਗਦਾ ਹੈ। ਇਹ ਉਸ ਕਾਨੂੰਨ ਦਾ ਹਿੱਸਾ ਹੈ, ਜਿਸਦਾ ਨਿਰਮਾਣ ਸਰਕਸਾਂ 'ਚ ਪਸ਼ੂਆਂ ਦੇ ਇਸਤੇਮਾਲ ਨੂੰ ਰੋਕਣ ਲਈ ਕੀਤਾ ਗਿਆ ਸੀ, ਤੇ ਇਹ ਬੈਲਾਂ 'ਤੇ ਵੀ ਇਸ ਤਰਾਂ ਲਾਗੂ ਨਹੀਂ ਹੁੰਦਾ ਹੈ। ਉਨਾਂ ਨੇ ਕਿਹਾ, ''ਬੈਲਗੱਡੀਆਂ ਦੀਆਂ ਦੌੜਾਂ ਸਾਫ ਤੌਰ 'ਤੇ ਪਸ਼ੁਆਂ ਦੀਆਂ ਖੇਡਾਂ ਜਾਂ ਮੁਕਾਬਲੇ ਹਨ, ਜਿਹੜੇ ਨੱਚਦੇ ਰਿੱਛ ਦੇ ਮੁਕਾਬਲੇ ਘੋੜਿਆਂ ਦੀ ਰੇਸ ਦੇ ਬਹੁਤ ਸਮਾਨ ਹਨ ਤੇ ਮੈਂ ਡਾ. ਕੁਮਾਰ ਅਤੇ ਐਨੀਮਲ ਵੈਲਫੇਅਰ ਬੋਰਡ ਦੇ ਸੀਨੀਅਰ ਅਫਸਰਾਂ ਨੂੰ ਖੁਦ ਦੌੜਾਂ ਦਾ ਗਵਾਹ ਬਣਨ ਦਾ ਸੱਦਾ ਦਿੰਦਾ ਹਾਂ।''
ਖੰਗੂੜਾ ਨੇ ਕਿਹਾ, ''ਨੋਟਿਸ ਜਿਸ ਅਧੀਨ ਕਿਲਾ ਰਾਏਪੁਰ 'ਚ ਬੈਲਗੱਡੀਆਂ ਦੀ ਦੌੜਾਂ 'ਤੇ ਰੋਕ ਲਗਾਈ ਗਈ ਹੈ, ਦਾ ਗਲਤ ਉਪਯੋਗ ਕੀਤਾ ਗਿਆ ਲੱਗਦਾ ਹੈ। ਇਹ ਉਸ ਕਾਨੂੰਨ ਦਾ ਹਿੱਸਾ ਹੈ, ਜਿਸਦਾ ਨਿਰਮਾਣ ਸਰਕਸਾਂ 'ਚ ਪਸ਼ੂਆਂ ਦੇ ਇਸਤੇਮਾਲ ਨੂੰ ਰੋਕਣ ਲਈ ਕੀਤਾ ਗਿਆ ਸੀ, ਤੇ ਇਹ ਬੈਲਾਂ 'ਤੇ ਵੀ ਇਸ ਤਰਾਂ ਲਾਗੂ ਨਹੀਂ ਹੁੰਦਾ ਹੈ। ਉਨਾਂ ਨੇ ਕਿਹਾ, ''ਬੈਲਗੱਡੀਆਂ ਦੀਆਂ ਦੌੜਾਂ ਸਾਫ ਤੌਰ 'ਤੇ ਪਸ਼ੁਆਂ ਦੀਆਂ ਖੇਡਾਂ ਜਾਂ ਮੁਕਾਬਲੇ ਹਨ, ਜਿਹੜੇ ਨੱਚਦੇ ਰਿੱਛ ਦੇ ਮੁਕਾਬਲੇ ਘੋੜਿਆਂ ਦੀ ਰੇਸ ਦੇ ਬਹੁਤ ਸਮਾਨ ਹਨ ਤੇ ਮੈਂ ਡਾ. ਕੁਮਾਰ ਅਤੇ ਐਨੀਮਲ ਵੈਲਫੇਅਰ ਬੋਰਡ ਦੇ ਸੀਨੀਅਰ ਅਫਸਰਾਂ ਨੂੰ ਖੁਦ ਦੌੜਾਂ ਦਾ ਗਵਾਹ ਬਣਨ ਦਾ ਸੱਦਾ ਦਿੰਦਾ ਹਾਂ।''
ਆਖਿਰੀ ਮੌਕੇ 'ਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਦਿੱਤੇ ਗਏ ਰੋਕ ਦੇ ਨੋਟਿਸ 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ, ''ਇਹ ਬਹੁਤ ਨਿਰਾਸ਼ਾਜਨਕ ਹੈ ਕਿ ਸਿਰਫ ਕਿਲਾ ਰਾਏਪੁਰ ਖੇਡਾਂ ਨੂੰ ਇਸ ਤਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਜਦਕਿ ਕਿਲਾ ਰਾਏਪੁਰ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਬੈਲਗੱਡੀਆਂ ਦੀਆਂ ਦੌੜਾਂ ਉਸੇ ਹਫਤੇ ਦੌਰਾਨ ਹੋਈਆਂ ਹਨ, ਖੇਤਰ ਦੇ ਨਾਲ ਦੇ ਪਿੰਡਾਂ 'ਚ ਵੀ ਜਾਨਵਰ ਦੇਖੇ ਜਾ ਸਕਦੇ ਸਨ, ਮਗਰ ਦੂਜੀਆਂ ਰੇਸਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਐਨੀਮਲ ਵੈਲਫੇਅਰ ਸਚਮੁੱਚ 'ਚ ਮੁੱਖ ਮੁੱਦਾ ਹੈ ਤਾਂ ਫਿਰ ਅਜਿਹੀ ਰੋਕ ਸੂਬੇ ਭਰ 'ਚ ਲੱਗਣੀ ਚਾਹੀਦੀ ਹੈ, ਨਾ ਕਿ ਸਿਰਫ ਇਕ ਸਮਾਰੋਹ 'ਤੇ।
ਕਿਉਂਕਿ ਇਸ ਰੋਕ ਨੂੰ ਐਨੀਮਲ ਵੈਲਫੇਅਰ ਵਜੋਂ ਦਰਸਾਇਆ ਗਿਆ ਹੈ, ਖੰਗੂੜਾ ਨੇ ਕਿਹਾ, ''ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ, ਮੈਂ ਕਹਿ ਸਕਦਾ ਹਾਂ ਕਿ ਪੰਜਾਬ 'ਚ ਪੇਂਡੂ ਖੇਡਾਂ ਦੇ ਪ੍ਰਮੁੱਖ ਆਯੋਜਕ ਹੋਣ ਦੇ ਨਾਤੇ ਅਸੀਂ ਐਨੀਮਲ ਵੈਲਫੇਅਰ ਡਵੀਜਨ ਤੇ ਪੰਜਾਬ ਪਸ਼ੂ ਪਾਲਣ ਵਿਭਾਗ ਨਾਲ ਮਿਲ ਕੇ ਬੈਲਗੱਡੀਆਂ ਦੀਆਂ ਦੌੜਾਂ, ਚਾਬੁਕ, ਥਾਪੀਆਂ ਆਦਿ ਦੇ ਇਸਤੇਮਾਲ 'ਚ ਨਿਯਮਾਂ ਦੇ ਵਿਕਾਸ ਤੇ ਇਨਾਂ ਨੂੰ ਅਪਣਾਉਣ 'ਚ ਖੁਸ਼ੀ ਮਹਿਸੂਸ ਕਰਾਂਗੇ ਅਤੇ ਇਸ ਰੋਕ ਦਾ ਗਲਤ ਇਸਤੇਮਾਲ ਹੋਇਆ ਨਾ ਕਹਿ ਕੇ ਪੂਰੀ ਤਰਾਂ ਨਾਲ ਗੈਰ ਜਰੂਰੀ ਸਮਝਦਾ ਹਾਂ।
ਖੰਗੂੜਾ ਨੇ ਕਿਹਾ ਕਿ ਅਸਲ 'ਚ ਬੀਤੇ ਸਾਲ ਮੁਕਤਸਰ 'ਚ ਪੰਜਾਬ ਪਸ਼ੂ ਪਾਲਣ ਵਿਭਾਗ ਨੇ ਬੈਲਗੱਡੀਆਂ ਦੀਆਂ ਦੌੜਾਂ ਦੇ ਆਯੋਜਨ 'ਚ ਸਹਾਇਤਾ ਕੀਤੀ ਸੀ। ਉਨ੍ਰਾਂ ਨੇ ਐਨੀਮਲ ਵੈਲਫੇਅਰ, ਪਸ਼ੂਆਂ ਦੀ ਸਿਹਤ ਜਾਂਚ ਤੇ ਪਸ਼ੂਆਂ ਦੀ ਰੇਸ 'ਤੇ ਕੰਟਰੋਲ ਨੂੰ ਵਧਾਉਣ ਲਈ ਇਹ ਸੱਭ ਕੀਤਾ। ਉਨਾਂ ਨੇ ਕਿਹਾ, ਇਹ ਦਰਸਾਉਂਦਾ ਹੈ ਕਿ ਮੇਰੇ ਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਾਂਗ ਪਸ਼ੂ ਪਾਲਣ ਵਿਭਾਗ ਅੱਗੇ ਸੋਚ ਸਕਦਾ ਹੈ ਤੇ ਸਾਡੀ ਪੇਂਡੂ ਵਿਰਾਸਤ ਨੂੰ ਜਾਰੀ ਰੱਖ ਸਕਦਾ ਹੈ।
ਪਸ਼ੂਆਂ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਣ ਦੇ ਵਿਸ਼ੇ 'ਤੇ ਖੰਗੂੜਾ ਨੇ ਕਿਹਾ, ਮੈਂ ਸਮਝਦਾ ਹਾਂ ਕਿ ਪੰਜਾਬ 'ਚ ਇਨਾਂ ਮੁਕਾਬਲੇ ਕਰਨ ਵਾਲੇ ਬੈਲਾਂ ਨੂੰ ਵਧੀਆ ਤਰੀਕੇ ਨਾਲ ਰੱਖਿਆ ਜਾਂਦਾ ਹੈ, ਸੰਭਾਲ ਕੀਤੀ ਜਾਂਦੀ ਹੈ। ਅਫਸੋਸਜਨਕ ਹੈ ਕਿ ਦੂਸਰੇ ਪਸ਼ੂਆਂ ਨੂੰ ਸੜਕਾਂ 'ਤੇ ਗੰਦਗੀ ਦੇ ਢੇਰਾਂ 'ਚ ਮੂੰਹ ਮਾਰਨਾ ਪੈਂਦਾ ਹੈ, ਜਾਂ ਠੇਲਿਆਂ ਦੇ ਭਾਰੀ ਬੋਝ ਨੂੰ ਖਿੱਚਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅਫਸੋਸਜਨਕ ਹੈ ਕਿ ਕਾਨੂੰਨ ਵੱਲੋਂ ਇਨਾਂ ਦੀ ਰੱਖਿਆ 'ਚ ਤੇਜੀ ਨਹੀਂ ਦਿਖਾਈ ਜਾਂਦੀ।''
ਉਨਾਂ ਨੇ ਅੰਤ 'ਚ ਡਾ. ਕੁਮਾਰ ਨੂੰ ਕਿਲਾ ਰਾਏਪੁਰ 'ਚ ਬੈਲਗੱਡੀਆਂ ਦੀ ਦੌੜ 'ਤੇ ਰੋਕ ਉਪਰ ਜਾਂਚ ਕਰਨ ਨੂੰ ਕਿਹਾ ਹੈ ਤੇ ਇਸ ਨੂੰ ਪ੍ਰਦਰਸ਼ਨ ਕਰ ਰਹੇ ਪਸ਼ੂ ਦੀ ਪਰਿਭਾਸ਼ਾ ਹੇਠ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ, ਜਿਵੇਂ ਰਿੱਛਾਂ ਦੇ ਡਾਂਸ ਤੇ ਇਕ ਪਸ਼ੂ ਸਪੋਰਟਸ ਜਾਂ ਪ੍ਰਦਰਸ਼ਨੀ, ਜਿਵੇਂ ਕਿ ਘੋੜਿਆਂ, ਸ਼ਿਕਾਰੀ ਕੁੱਤਿਆਂ ਜਾਂ ਬੈਲਾਂ ਦੀ ਦੌੜ।
]]>76ਵੇਂ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਦਾ ਆਯੋਜਨ 9 ਫਰਵਰੀ ਨੂੰ ਲੁਧਿਆਣਾ ਦੇ ਨੇੜਲੇ ਪਿੰਡ ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਧੂਮਧਾਮ ਨਾਲ ਹੋਵੇਗਾ। ਇਸ ਸਾਲ ਇਨਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਡਾਂ 'ਚ ਅਥਲੈਟਿਕਸ ਨਾਲ ਜੁੜੀਆਂ ਪੁਰਾਤਨ ਪ੍ਰਤੀਯੋਗਤਾਵਾਂ ਦੇ ਪ੍ਰਦਰਸ਼ਨਾਂ ਤੋਂ ਇਲਾਵਾ ਹੋਰ ਐਕਸ਼ਨ ਜੋੜਿਆ ਗਿਆ ਹੈ।
ਇਸ ਲੜੀ ਹੇਠ 76ਵੇਂ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਦਾ ਪ੍ਰਬੰਧ ਕਰ ਰਹੀ ਆਯੋਜਨ ਕਮੇਟੀ ਜਿਨਾਂ 'ਚ ਪ੍ਰਧਾਨ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਸ੍ਰੀ ਜਗਜੀਤ ਸਿੰਘ ਗਰੇਵਾਲ, ਸਕੱਤਰ ਸ੍ਰੀ ਪਰਮਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਸ੍ਰੀ ਗੁਰਮੀਤ ਸਿੰਘ ਗਰੇਵਾਲ ਤੇ ਖਜਾਨਚੀ ਸ੍ਰੀ ਗੁਰਮੀਤ ਸਿੰਘ ਗਰੇਵਾਲ ਸ਼ਾਮਿਲ ਹਨ, ਹਮੇਸ਼ਾ ਹੀ ਹਰੇਕ ਖੇਡ ਦਾ ਬਹੁਤ ਅਨੁਸ਼ਾਸਨਾਤਮਕ ਢੰਗ ਨਾਲ ਆਯੋਜਨ ਕਰਦੀ ਹੈ। ਹਰ ਸਾਲ ਹੋਰਨਾਂ ਦਾ ਸਹਿਯੋਗ ਲੈਂਦੇ ਹੋਏ, ਆਪਣੇ ਧੰਨ-ਬੱਲ ਨੂੰ ਝੌਂਕ ਕੇ ਕਮੇਟੀ ਦੇ ਮੈਂਬਰ ਖੇਡਾਂ ਦੀ ਸਫਲਤਾਂ ਨੂੰ ਸੁਨਿਸ਼ਚਿਤ ਕਰਦੇ ਹਨ।
ਖੇਡ ਕਮੇਟੀ ਦੇ ਚੇਅਰਮੈਨ ਜੱਸੀ ਖੰਗੂੜਾ ਨੇ ਕਿਹਾ, ਇਹ ਪ੍ਰਤੀਯੋਗਿਤਾ ਪੰਜਾਬੀ ਸਾਲ ਦੀਆਂ ਖਾਸਿਅਤਾਂ 'ਚੋਂ ਇਕ ਹੈ। ਇਹ ਹਾਕੀ, ਕਬੱਡੀ ਤੇ ਦੌੜ ਤੋਂ ਲੈ ਕੇ ਟਰੈਕਟਰ ਰੇਸਿੰਗ ਵਰਗੇ ਪੇਂਡੂ ਗੁਣਾਂ ਨਾਲ ਭਰਪੂਰ ਪ੍ਰਮੁੱਖ ਪੇਂਡੂ ਆਯੋਜਨ ਹਨ। ਉਥੇ ਹੀ, ਜੇਕਰ ਇਸਦੀ ਤੁਲਨਾ ਸ਼ਹਿਰੀ ਆਯੋਜਨਾ ਨਾਲ ਕਰੀਏ, ਤਾਂ ਕਿਲਾ ਰਾਏਪੁਰ ਖੇਡਾਂ ਦਾ ਕਦ ਬਹੁਤ ਵੱਡਾ ਨਜਰ ਆਉਂਦਾ ਹੈ।
ਖੰਗੂੜਾ ਨੇ ਪੰਜਾਬ ਨੂੰ ਵਿਲੱਖਣਤਾ ਪ੍ਰਦਾਨ ਕਰਨ ਵਾਲੀਆਂ ਕਿਲਾ ਰਾਏਪੁਰ ਖੇਡਾਂ ਦੇ ਸਬੰਧ 'ਚ ਕਿਹਾ, ਭਾਰਤ 'ਚ ਤੁਹਾਨੂੰ ਅਜਿਹੀਆਂ ਖੇਡ ਹੋਰ ਕਿਥੇ ਨਹੀਂ ਮਿਲਣਗੀਆਂ। ਇਨਾਂ ਖੇਡਾਂ ਦੀ ਆਤਮਾ ਪੂਰੀ ਤਰਾਂ ਨਾਲ ਪੰਜਾਬੀ ਹੈ। ਹਰ ਪਾਸੇ ਦੇ ਪਿੰਡਾਂ ਦੇ ਚਾਹਵਾਨ ਇਸ 'ਚ ਹਿੱਸਾ ਲੈਣ ਆਉਂਦੇ ਹਨ, ਜਿਨਾਂ 'ਚ ਗੰਭੀਰ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਉਨਾਂ ਨੇ ਕਿਹਾ, ਖੇਡਾਂ 'ਚ ਉਤਸਾਹ ਨੂੰ ਵਧਾਉਣ ਲਈ ਇਹ ਇਕ ਮਹੱਤਵਪੂਰਨ ਸਥਾਨਕ ਆਯੋਜਨ ਦੀ ਭੂਮਿਕਾ ਨਿਭਾਉਂਦੀਆਂ ਹਨ। ਉਨਾਂ ਨੇ ਕਿਹਾ ਕਿ ਕਈ ਅਜਿਹੇ ਰਨਰ ਵੀ ਹਨ, ਜਿਹੜੇ ਕੌਮੀ ਪੱਧਰ 'ਤੇ ਹਿੱਸਾ ਲੈਂਦੇ ਹਨ, ਮਗਰ ਘਰੇਲੂ ਮੈਦਾਨ 'ਤੇ ਅਜਿਹੀ ਉਤਸਾਹਿਤ ਭੀੜ ਦੇ ਸਾਹਮਣੇ ਮੁਕਾਬਲਾ ਕਰਕੇ ਬਹੁਤ ਖੁਸ਼ੀ ਪ੍ਰਾਪਤ ਕਰਦੇ ਹਨ।
ਇਨਾਂ ਖੇਡਾਂ ਨੂੰ ਬਹੁਤ ਜਿਆਦਾ ਸਮਰਥਨ ਮਿਲਦਾ ਹੈ ਤੇ ਹਜਾਰਾਂ ਦੀ ਗਿਣਤੀ 'ਚ ਲੋਕ ਇਨਾਂ 'ਚ ਹਿੱਸਾ ਲੈਣ ਆਉਂਦੇ ਹਨ। ਇਹ ਵਿਦੇਸ਼ੀ ਟੂਰਿਸਟਾਂ ਨੂੰ ਪੰਜਾਬ ਵੱਲ ਖਿੱਚਣ ਵਾਲੇ ਪ੍ਰਮੁੱਖ ਆਯੋਜਨਾਂ 'ਚੋਂ ਇਕ ਹੈ। ਹਜਾਰਾਂ ਦੀ ਭੀੜ ਅਥਲੀਟਾਂ ਨੂੰ ਉਤਸਾਹਿਤ ਕਰਦੀ ਹੈ ਤੇ ਖੇਡਾਂ ਦੀ ਸਮਾਪਤੀ ਹੋਣ ਉਪਰੰਤ ਹੋਣ ਵਾਲੇ ਸੱਭਿਆਚਾਰਿਕ ਪ੍ਰੋਗਰਾਮਾਂ ਦਾ ਅਨੰਦ ਮਾਣਨ ਲਈ ਦੇਰ ਸ਼ਾਮ ਤੱਕ ਰੁੱਕਦੀ ਹੈ।
ਲੰਬੇ ਸਮੇਂ ਤੋਂ ਖੇਡਾਂ ਦੇ ਮੁੱਖ ਪ੍ਰਬੰਧਕ ਤੇ ਹਾਕੀ ਓਲੰਪਿਅਨ ਸੁਖਵੀਰ ਗਰੇਵਾਲ ਨੇ ਕਿਹਾ, ਹਰ ਸਾਲ ਇਨਾਂ ਖੇਡਾਂ ਨੂੰ ਲੈ ਕੇ ਉਤਸਾਹ ਵੱਧ ਜਾਂਦਾ ਹੈ। ਬੀਤੇ ਸਾਲਾਂ ਦੌਰਾਨ ਇਸ 'ਚ ਸ਼ਾਨਦਾਰ ਵਾਧਾ ਦੇਖਿਆ ਗਿਆ ਹੈ। ਸਾਨੂੰ ਸਪਾਂਸਰਜ ਵੱਲੋਂ ਬਹੁਤ ਉਤਸਾਹ ਮਿਲ ਰਿਹਾ ਹੈ, ਜੋ ਆਪਣੇ ਬ੍ਰਾਂਡਾਂ ਨੂੰ ਵਿਆਪਕ ਪੱਧਰ 'ਤੇ ਪੇਂਡੂ ਦਰਸ਼ਕਾਂ ਤੱਕ ਪਹੁੰਚਾਉਣ ਲਈ ਖੇਡਾਂ ਦੇ ਮਹੱਤਵ ਨੂੰ ਸਮਝ ਗਏ ਹਨ। ਉਨਾਂ ਨੇ ਕਿਹਾ, ਇਨਾਂ ਸਾਲਾਂ 'ਚ ਖੇਡਾਂ ਦੇ ਸਟੈਂਡਰਡ 'ਚ ਵਾਧਾ ਹੋਇਆ ਹੈ। ਮਗਰ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀਆਂ ਇਨਾਂ ਖੇਡਾਂ ਪ੍ਰਤੀ ਉਤਸਾਹ ਹਾਲੇ ਵੀ ਓਹੀ ਹੈ, ਜਿਹੜਾ ਪੂਰੀ ਤਰਾਂ ਨਾਲ ਪੰਜਾਬੀ ਹੈ!
ਹੋਰ ਪ੍ਰਮੁੱਖ ਸ਼ਖਸੀਅਤਾਂ ਜਿਨਾਂ ਤੋਂ ਬਿਨਾਂ ਇਨਾਂ ਖੇਡਾਂ ਦੀ ਕਲਪਨਾ ਕਰਨਾ ਬੇਮਾਨੀ ਹੋਵੇਗਾ, ਇਸ ਪ੍ਰਕਾਰ ਹਨ, ਸ. ਜਗਪਾਲ ਸਿੰਘ ਖੰਗੂੜਾ, ਸ੍ਰੀ ਜਸਪਾਲ ਸਿੰਘ ਗਰੇਵਾਲ, ਸ੍ਰੀ ਪਰਮਜੀਤ ਸਿੰਘ ਟਾਇਰ, ਸ੍ਰੀ ਖੁਸ਼ਵੰਤ ਸਿੰਘ ਜੱਸੀ, ਸ੍ਰੀ ਹੁਸ਼ਿਆਰ ਸਿੰਘ, ਸ੍ਰੀ ਚਮਕੌਰ ਸਿੰਘ, ਸ੍ਰੀ ਹਰਜੀਤ ਸਿੰਘ ਮਾਂਗਟ, ਕਾਰਜਕਾਰੀ ਮੈਂਬਰ ਸ੍ਰੀ ਰਣਜੀਤ ਸਿੰਘ ਮਾਂਗਟ, ਸ੍ਰੀ ਅਵਤਾਰ ਸਿੰਘ ਗਰੇਵਾਲ, ਸ੍ਰੀ ਬਲਵਿੰਦਰ ਸਿੰਘ ਜੱਗਾ, ਸ੍ਰੀ ਪਰਮਜੀਤ ਸਿੰਘ ਗਰੇਵਾਲ, ਸ੍ਰੀ ਜਸਵੰਤ ਸਿੰਘ ਗਰੇਵਾਲ, ਸ੍ਰੀ ਗੁਰਮੀਤ ਸਿੰਘ ਗਰੇਵਾਲ, ਸ੍ਰੀ ਅਵਤਾਰ ਸਿੰਘ ਗਰੇਵਾਲ, ਸ੍ਰੀ ਜਗਬੀਰ ਸਿੰਘ ਗਰੇਵਾਲ, ਸ੍ਰੀ ਹਰਦਮ ਸਿੰਘ ਗਰੇਵਾਲ ਅਤੇ ਸ੍ਰੀ ਦਲਵੀਰ ਸਿੰਘ ਗਰੇਵਾਲ।
]]>ਖੰਗੂੜਾ ਲੰਮੇ ਸਮੇਂ ਤੋਂ ਦਾਖਾ ਵਿਧਾਨ ਸਭਾ ਹਲਕੇ 'ਚ ਕੰਮ ਕਰ ਰਹੇ ਹਨ, ਅਤੇ ਇਥੋਂ ਤੱਕ ਕਿ ਪਰਿਸੀਮਨ ਤੋਂ ਉਪਰੰਤ ਉਨ੍ਹਾਂ ਦੇ ਵਰਤਮਾਨ ਵਿਧਾਨ ਸਭਾ ਹਲਕੇ ਕਿਲਾ ਰਾਏਪੁਰ ਦੇ ਕੁਝ ਪਿੰਡ ਹਲਕਾ ਦਾਖਾ 'ਚ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਮੁੱਲਾਂਪੁਰ ਦਾਖਾ 'ਚ ਇਕ ਦਫਤਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਅਭਿਆਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਅਤੇ ਮੈਨੂੰ ਇਸ ਲਈ ਪੂਰਾ ਸਮਰਥਨ ਪ੍ਰਾਪਤ ਹੈ। ਕਾਂਗਰਸ ਪੰਜਾਬ ਭਰ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ ਅਤੇ ਵੋਟਿੰਗ ਦੇ ਨਾਲ-ਨਾਲ ਸ਼੍ਰੋਅਦ ਦਾ ਸਫਾਇਆ ਹੁੰਦਾ ਜਾਵੇਗਾ। ਇਸ ਲੜੀ ਹੇਠ ਮੈਨੂੰ ਪ੍ਰਾਪਤ ਪਿੰਡਾਂ 'ਚ ਆਪਣੀ ਟੀਮ ਤੇ ਹਜਾਰਾਂ ਪ੍ਰਚਾਰਕਾਂ ਦੇ ਸਮਰਥਨ ਦੇ ਨਾਲ ਅਸੀਂ ਹਲਕਾ ਦਾਖਾ 'ਚ ਇਹੋ ਕਹਾਣੀ ਦੁਹਰਾਵਾਂਗੇ।
ਐੱਨ.ਆਰ.ਆਈਜ਼ ਤੋਂ ਉਨ੍ਹਾਂ ਨੂੰ ਪ੍ਰਾਪਤ ਜਬਰਦਸਤ ਸਮਰਥਨ 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ, ਪੰਜਾਬ 'ਚ ਐੱਨ.ਆਰ.ਆਈਜ ਮਹੱਤਵਪੂਰਨ ਪ੍ਰਭਾਵ ਪਾ ਰਹੇ ਹਨ। ਇਹ ਪੰਜਾਬ ਲਈ ਮਹੱਤਵਪੂਰਨ ਹਨ। ਇਹ ਪੰਜਾਬ ਦੇ ਭਵਿੱਖ ਲਈ ਜਰੂਰੀ ਹਨ ਅਤੇ ਕਿਸੇ ਨੂੰ ਇਨ੍ਹਾਂ ਨੂੰ ਇਥੇ ਨਾ ਆਉਣ 'ਤੇ ਮਜਬੂਰ ਨਹੀਂ ਕਰਨਾ ਚਾਹੀਦਾ ਹੈ। ਮੈਨੂੰ ਐੱਨ.ਆਰ.ਆਈਜ ਤੋਂ ਪ੍ਰਾਪਤ ਸਮਰਥਨ ਲਈ ਜਾਣਿਆ ਜਾਂਦਾ ਹੈ ਅਤੇ ਇਸ ਵਕਤ ਮੈਨੂੰ ਉਨ੍ਹਾਂ ਦਾ ਸਮਰਥਨ ਮੁੜ ਤੋਂ ਮਿਲਦਾ ਦਿੱਖ ਰਿਹਾ ਹੈ, ਜਿਸ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ।
ਖੰਗੂੜਾ ਨੇ ਕਿਹਾ, ਕਿਲਾ ਰਾਏਪੁਰ 'ਚ ਮੇਰਾ ਕੰਮ ਸਾਫ ਤੌਰ 'ਤੇ ਨਜਰ ਆ ਰਿਹਾ ਹੈ। ਮੈਂ ਰੋਜਗਾਰ ਪੈਦਾ ਕੀਤਾ, ਆਪਣੇ ਹਲਕਾ ਨਿਵਾਸੀਆਂ ਲਈ ਪਬਲਿਕ ਡੇਅ ਅਤੇ ਪਿੰਡਾਂ 'ਚ ਮੀਟਿੰਗਾਂ ਦੇ ਮਾਧਿਅਮ ਰਾਹੀਂ ਉਪਲਬਧ ਰਿਹਾ ਹਾਂ। ਇਹ ਸਿਰਫ ਚੋਣਾਂ ਦੇ ਦਿਨਾਂ ਦੀ ਨਹੀਂ, ਸਗੋਂ ਮੇਰੇ ਪੂਰੇ ਕਾਰਜਕਾਲ ਦੀ ਸੱਚਾਈ ਹੈ। ਉਹ ਮੈਨੂੰ ਜਾਣਦੇ ਹਨ ਅਤੇ ਮੈਂ ਉਨ੍ਹਾਂ ਨੂੰ। ਇਹ ਗਹਿਰਾਈ ਅਤੇ ਪ੍ਰਤੀਬੱਧਤਾ ਹਲਕਾ ਦਾਖਾ 'ਚ ਕਾਂਗਰਸ ਨੂੰ ਜਿੱਤ ਦਿਲਾਏਗੀ। ਖੰਗੂੜਾ ਨੇ ਅੰਤ 'ਚ ਕਿਹਾ, ਮੈਂ ਇਸ ਅਭਿਆਨ ਦੌਰਾਨ ਬਹੁਤ ਅੱਗੇ ਨੂੰ ਦੇਖ ਰਿਹਾ ਹਾਂ। ਇਹ ਅਭਿਆਨ ਚੋਣਾਂ ਦੇ ਉਮੀਦ ਤੋਂ ਜਲਦੀ ਆ ਜਾਣ ਦੇ ਚਲਦੇ ਛੋਟਾ ਰਹੇਗਾ, ਹੋ ਸਕਦਾ ਹੈ ਕਿ ਇਸ ਦੌਰਾਨ ਕੁਝ ਲੋਕ ਛੁੱਟ ਸਕਦੇ ਹਨ, ਹਾਲਾਂਕਿ ਮੈਂ ਇਸ ਤੋਂ ਖੁਸ਼ ਹਾਂ। ਉਨ੍ਹਾਂ ਨੇ ਕਿਹਾ, ਮੈਂ ਆਪਣੇ ਸਾਰਿਆਂ ਸਮਰਥਕਾਂ ਨੂੰ ਆਉਣ ਵਾਲੇ ਦਿਨਾਂ ਅਤੇ ਹਫਲਤਿਆਂ 'ਚ ਹਰ ਤਰ੍ਹਾਂ ਦੀ ਤਾਜਾ ਜਾਣਕਾਰੀ ਤੇ ਸਹਾਇਤਾ ਲਈ ਮੇਰੀ ਵੇਬਸਾਈਟ ਤੇ ਫੇਸਬੁੱਕ 'ਤੇ ਨਜਰ ਰੱਖਣ ਕਿਹਾ ਹੈ। ਵੱਡੇ ਬਦਲਾਅ ਅਤੇ ਸ਼੍ਰੋਅਦ ਦੀ ਹਾਰ ਦੀ ਉਮੀਦ ਦੇ ਮੂਡ 'ਚ ਉਤਸਾਹ ਕੁਝ ਵੀ ਘੱਟ ਨਹੀਂ ਹੈ।
]]>ਹਮੇਸ਼ਾ ਹੀ ਆਪਣੇ ਚੋਣ ਹਲਕੇ 'ਚ ਰਹਿਣ ਵਾਲਿਆਂ ਅਤੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹਿਣ ਵਾਲੇ ਆਗੂ ਖੰਗੂੜਾ ਨੇ ਇਸ ਕਦਮ ਦੇ ਨਾਲ ਇਕ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ, ਮੈਂ ਪਿਛਲੇ ਕੁਝ ਸਮੇਂ ਤੋਂ ਆਪਣੀ ਟੀਮ ਨੂੰ ਇਸ ਸਬੰਧ 'ਚ ਟਰੇਨਿੰਗ ਦੇ ਰਿਹਾ ਹਾਂ, ਅਤੇ ਅਸੀਂ ਇਸਦੀ ਟੈਸਟਿੰਗ ਵੀ ਕੀਤੀ ਹੈ, ਤਾਂਕਿ ਅਸੀਂ ਲਾਭਦਾਇਕ ਸੁਵਿਧਾ ਪ੍ਰਦਾਨ ਕਰ ਸਕੀਏ। ਇਸ ਕੋਸ਼ਿਸ਼ ਦਾ ਮੁੱਖ ਟੀਚਾ ਸਿਰਫ ਇਹੋ ਹੈ ਕਿ ਲੋਕ ਸਾਡੀ ਨਹੀਂ, ਬਲਕਿ ਆਪਣੀ ਲੋੜ ਮੁਤਾਬਿਕ ਵਿਚਾਰ ਵਟਾਂਦਰਾ ਕਰਨ। ਇਸ 'ਤੇ ਪ੍ਰਤੀਕ੍ਰਿਆ ਵੀ ਸ਼ਾਨਦਾਰ ਰਹੀ ਹੈ!!
ਖੰਗੂੜਾ ਨੇ ਕਿਹਾ, ਪਿਛਲੇ ਕੁਝ ਸਮੇਂ ਤੋਂ ਮੇਰਾ ਪੂਰਾ ਦਫਤਰ ਪ੍ਰਮੁੱਖ ਸਟਾਫ ਵੱਖ ਵੱਖ ਸ਼ਿਫਟਾਂ 'ਚ ਵਿਸਥਾਰਪੂਰਵਕ ਕਵਰੇਜ ਪ੍ਰਦਾਨ ਕਰ ਰਿਹਾ ਹੈ, ਜਿਸਦਾ ਟੀਚਾ ਵੱਧ ਤੋਂ ਵੱਧ ਉਪਲਧਤਾ ਤੇ ਸੂਚਨਾ ਪ੍ਰਦਾਨ ਕਰਨਾ ਹੈ। ਇਸ 'ਚ ਹੁਣ 24 ਘੰਟੇ ਕਾਲ ਸੈਂਟਰ ਦੀ ਸੁਵਿਧਾ ਨੂੰ ਵੀ ਜੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਇਸ ਸੁਵਿਧਾ ਨਾਲ ਮੇਰੇ ਕਈ ਹਿਮਾਇਤਾਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਵਧੀਆ ਮਾਰਗ ਉਪਲਬਧ ਹੋਣਗੇ। ਅਜਿਹੇ 'ਚ ਹੁਣ ਮੇਰੇ ਵਿਧਾਨ ਸਭਾ ਹਲਕੇ 'ਚ ਰਹਿਣ ਵਾਲੇ ਲੋਕਾਂ 'ਤੇ 9-6 ਵਜੇ ਤੱਕ ਦੀ ਕੋਈ ਸੀਮਾ ਨਹੀਂ ਰਹੀ ਹੈ ਅਤੇ ਉਹ ਆਪਣੀ ਸੁਵਿਧਾ ਦੇ ਮੁਤਾਬਕ ਜਦੋਂ ਚਾਹੁਣ, ਕਾਲ ਕਰ ਸਕਦੇ ਹਨ। ਖਾਸ ਕਰਕੇ ਉੱਤਰੀ ਅਮਰੀਕਾ ਨਾਲ ਸਬੰਧਿਤ ਐੱਨ.ਆਰ.ਆਈ. ਕਮਿਊਨਿਟੀ ਲਈ ਇਹ ਹੋਰ ਜਿਆਦਾ ਸੁਵਿਧਾਜਨਕ ਹੋਵੇਗਾ।
ਐੱਨ.ਆਰ.ਆਈਜ਼ +91 161 2771999 'ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਜਕ੍ਜੳਸਸਕਿਹੳਨਗੁਰੳ.ਚੋਮ 'ਤੇ ਈਮੇਲ ਕਰਕੇ ਆਪਣਾ ਨਾਂ, ਫੋਨ ਨੰਬਰ ਤੇ ਸਥਾਨ ਦੱਸਦੇ ਹੋਏ ਵਾਪਿਸ ਕਾਲ ਕਰਨ ਸਬੰਧੀ ਅਰਜੀ ਵੀ ਦੇ ਸਕਦੇ ਹਨ।
ਦੇਸ਼ 'ਚ ਵਧੀਆ ਢੰਗ ਨਾਲ ਜੁੜੇ ਰਹਿਣ ਕਾਰਨ ਪ੍ਰਸਿੱਧ ਵਿਧਾਇਕਾਂ 'ਚੋਂ ਇਕ, ਪੰਜਾਬ 'ਚ ਸਿਰਫ ਇਕੋਮਾਤਰ, ਖੰਗੂੜਾ ਦੀ ਹੁਣ ਤੱਕ ਆਪਣੇ ਫੇਸਬੁੱਕ ਪੇਜ 'ਤੇ 22000 ਤੋਂ ਵੱਧ 'ਲਾਈਕਸ' ਹਨ, ਜੋਕਿ ਭਾਰਤ 'ਚ ਕਿਸੇ ਇਕੋਮਾਤਰ ਵਿਧਾਨ ਸਭਾ ਹਲਕੇ ਦੇ ਆਗੂ ਲਈ ਰਿਕਾਰਡ ਹੈ। ਉਨ੍ਹਾਂ ਨੇ ਆਪਣੀ ਵੇਬਸਾਈਟ ਨਾਲ ਵੀ ਇਕ ਮਾਨਕ ਦਰਜ ਕੀਤਾ ਹੈ, ਜਿਸਨੂੰ ਪਹਿਲਾਂ ਉਨ੍ਹਾਂ ਨੇ 2003 ਅਤੇ ਫਿਰ 2011 'ਚ ਆਪਣੇ ਵਿਧਾਨ ਸਭਾ ਹਲਕੇ ਦੇ ਪਰਿਸੀਮਨ ਦੇ ਪ੍ਰਭਾਅ ਨੂੰ ਦਰਸਾਉਣ ਲਈ ਮੁੜ ਤੋਂ ਸਜਾਇਆ ਹੈ।
]]>ਖੰਗੂੜਾ ਨੇ ਚੋਣ ਜਾਬਤਾ ਦਾ ਕੀਤਾ ਸਵਾਗਤ ਆਮ ਆਦਮੀ ਨੂੰ ਅਜਾਦੀ ਦਾ ਸੂਚਕ ਕਰਾਰ ਦਿੱਤਾ
ਚੋਣ ਕਮਿਸ਼ਨ ਵੱਲੋਂਵਿਧਾਨ ਸਭਾ ਚੋਣਾਂਦਾ ਪ੍ਰੋਗਰਾਮ ਐਲਾਨ ਕਰਨ ਤੋਂਉਪਰੰਤ ਕਿਲਾ ਰਾਏਪੁਰ ਤੋਂਵਿਧਾਇਕ ਜੱਸੀ ਖੰਗੂੜਾ ਨੇ ਕਿਹਾ ਹੈ, 'ਮੈਂਹੁਣ ਚਿੰਤਾ ਤੋਂਮੁਕਤ ਹਾਂ। ਹੁਣ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ, ਜਿਹੜਾ ਸਾਨੂੰ ਧਮਕੀਆਂਤੇ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਹੋ ਰਹੇ ਪ੍ਰਚਾਰ ਤੋਂਰਾਹਤ ਪ੍ਰਦਾਨ ਕਰੇਗਾ।' ਉਨ੍ਹਾਂਨੇ ਕਿਹਾ ਕਿ, 'ਮੈਂਇਸ ਸੱਚਾਈ ਦਾ ਹੋਰ ਜਿਆਦਾ ਸਵਾਗਤ ਕਰਦਾ ਹਾਂਕਿ ਮੁੱਖ ਚੋਣ ਕਮਿਸ਼ਨਰ ਪੰਜਾਬ 'ਤੇ ਬਹੁਤ ਜਿਆਦਾ ਧਿਆਨ ਦੇ ਰਹੇ ਹਨ ਅਤੇ ਇਸ ਲੜੀ ਹੇਠ ਉਹ ਚੋਣਾਂਨੂੰ ਪਿਛਲੇ ਸਾਲਾਂਦੇ ਮੁਕਾਬਲੇ ਸੁਤੰਤਰ ਤੇ ਨਿਰਪੱਖ ਸੁਨਿਸ਼ਚਿਤ ਕਰਨ ਲਈ ਮਜਬੂਤ ਉਪਾਅ ਕਰ ਰਹੇ ਹਨ।
ਪੰਜਾਬ 'ਚ ਸਕਾਰਾਤਮਕ ਬਦਲਾਅ ਲਿਆਉਣ ਲਈ ਆਪਣੇ ਨਿਸ਼ਚੈ ਲਈ ਜਾਣੇ ਜਾˆਦੇ ਖੰਗੂੜਾ ਨੇ ਕਿਹਾ ਹੈ, 'ਮੈਂਆਪਣੇ ਵਰਤਮਾਨ ਵਿਧਾਨ ਸਭਾ ਹਲਕੇ ਕਿਲਾ ਰਾਏਪੁਰ ਦੇ ਬਾਰੇ ਇਹ ਸੱਚਾਈ ਜਾਣਦਾ ਹਾਂਕਿ ਕਈ ਲੋਕ ਸਥਾਨਕ ਅਕਾਲੀ ਗੁੰਡਿਆਂਦੇ ਡਰ ਨਾਲ ਆਪਣੀਆਂਸ਼ਿਕਾਇਤਾਂਤੇ ਸਮੱਸਿਆਵਾਂਨੂੰ ਮੇਰੇ ਕੋਲ ਲਿਆਉਣ ਤੋਂਡਰਦੇ ਹਨ। ਮੈਂਕਿਲਾ ਰਾਏਪੁਰ ਤੇ ਦਾਖਾ ਦੇ ਲੋਕਾਂਨੂੰ ਅਪੀਲ ਕਰਨਾ ਚਾਹੁੰਦਾ ਹਾਂਕਿ ਹੁਣ ਚੋਣ ਜਾਬਤਾ ਲਾਗੂ ਹੋ ਚੁੱਕੀ ਹੈ, ਉਹ ਬਿਨ੍ਹਾਂਕਿਸੇ ਡਰ ਤੋਂਮੇਰੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ, ਕਿਉˆਕਿ ਚੋਣ ਜਾਬਤਾ ਉਨ੍ਹਾਂਦੀ ਰੱਖਿਆ ਕਰੇਗਾ।'
ਚੋਣ ਖੇਤਰ ਦੇ ਸਾਧਨ ਦੇ ਤੌਰ 'ਤੇ ਆਪਣੀ ਵੇੈਬਸਾਈਟ 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ, 'ਮੈਂਆਪਣੀ ਵੇਬਸਾਈਟ ਦੇ ਹੋਮ ਪੇਜ 'ਤੇ ਲੋਕਾਂਨੂੰ ਚੋਣ ਜਾਬਤੇ ਬਾਰੇ ਵਿਆਖਿਆ ਕਰਨ ਲਈ ਇਕ ਬਟਨ ਲਗਾਇਆ ਹੈ। ਇਥੋਂਤੱਕ ਕਿ ਮੇਰੇ ਖੇਤਰ ਦੇ ਬਾਹਰਲੇ ਲੋਕ ਵੀ ਇਸਦਾ ਲਾਭ ਲੈ ਸਕਦੇ ਹਨ।' ਇਸ ਤੋਂਇਲਾਵਾ, 'ਮੈਂਆਪਣੀ ਵੇਬਸਾਈਟ 'ਤੇ ਚੋਣ ਜਾਬਤੇ ਦੇ ਉਲੰਘਣ ਦੀ ਸ਼ਿਕਾਇਤ ਕਿਵੇਂਦੇਣ ਬਾਰੇ ਜਾਣਕਾਰੀਆਂਤੇ ਸੰਪਰਕਾਂਦੀ ਸੂਚੀ ਵੀ ਰੱਖੀ ਹੈ। ਸਾਫ ਤੌਰ 'ਤੇ ਦਾਖਾ ਜਾਂਕਿਲਾ ਰਾਏਪੁਰ ਦੇ ਲੋਕ ਬਿਨ੍ਹਾਂਕਿਸੇ ਝਿਝਕ ਤੋਂਆਪਣੀਆਂਚਿੰਤਾਵਾਂਦੇ ਸਬੰਧ 'ਚ ਕਾਲ ਕਰ ਸਕਦੇ ਹਨ।'
ਚੋਣ ਜਾਬਤਾ ਨੂੰ ਲੋਕਾਂਦੀ ਅਜਾਦੀ ਕਰਾਰ ਦਿੰਦੇ ਹੋਏ ਖੰਗੂੜਾ ਨੇ ਕਿਹਾ, ਮੈਂਇਹ ਸੁਨਿਸ਼ਚਿਤ ਕਰਨ ਦੀ ਵੱਧ ਤੋਂਵੱਧ ਕੋਸ਼ਿਸ਼ ਕਰਾˆਗਾ ਕਿ ਮੇਰੇ ਖੇਤਰ ਦੇ ਲੋਕ ਇਨ੍ਹਾਂਚੋਣਾਂਦੌਰਾਨ ਮਰਜੀ ਮੁਤਾਬਿਕ ਵੋਟ ਦਾ ਪ੍ਰਯੋਗ ਕਰ ਸਕਣ। ਹਾਲ ਹੀ ਦੇ ਮਹੀਨਿਆਂਦੌਰਾਨ ਬਾਦਲਾਂਵੱਲੋਂਕੀਤੇ ਅੰਤਹੀਣ ਵੱਡੇ ਵੱਡੇ ਦਾਅਵਿਆਂਨੇ ਲੋਕਾਂਦੀਆਂਪੁਕਾਰਾਂਨੂੰ ਨਹੀਂਸੁਣਿਆ ਹੈ, ਜਿਨ੍ਹਾਂਦੇ ਰੋਜਾਨਾ ਦੇ ਮੁੱਦੇ ਵੀ ਇਸ ਬੇਪਰਵਾਹ ਸ਼੍ਰੋਅਦ ਸਰਕਾਰ ਦੇ ਚਲਦੇ ਹਾਲੇ ਵੀ ਅਣਸੁਲਝੇ ਹਨ।
]]>ਨਵੀਂ ਦਿੱਲੀ - 110001
16 ਦਸੰਬਰ, 2011
ਸਤਿਕਾਰਯੋਗ ਡਾ. ਕੁਰੈਸ਼ੀ ਸਾਹਿਬ
ਚੋਣ ਕਮਿਸ਼ਨ ਪੀ.ਟੀ.ਸੀ ਬ੍ਰੋਡਕਾਸਟਰਜ ਓਵਰਸੀਜ ਨੂੰ ਚੋਣ ਖਰਚੇ ਦੇ ਤੌਰ 'ਤੇ ਲਵੇ।
ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂਕਿ ਹਾਲ ਹੀ ਦੇ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਉਸਦੀ ਪਤਨੀ, ਹਰਸਿਮਰਤ ਕੌਰ ਬਾਦਲ ਪੀ.ਟੀ.ਸੀ ਟੀ.ਵੀ ਸਟੇਸ਼ਨ ਤੇ ਉਸ ਨਾਲ ਸਬੰਧਿਤ ਚੈਨਲਾਂਦੇ ਮਾਲਿਕ ਹਨ ਅਤੇ ਇਸਦੀ ਮਲਕੀਅਤ ਓਰਬਿਟ ਰਿਜੋਰਸਟਸ ਪ੍ਰਾ. ਲਿ. ਅਤੇ ਉਸਦੀ ਸਹਾਇਕ ਗੁਰਬਾਜ ਮੀਡੀਆ ਪ੍ਰਾ. ਲਿ. ਦੇ ਮਾਧਿਅਮ ਨਾਲ ਰੱਖਦੇ ਹਨ। ਪੀ.ਟੀ.ਸੀ ਸਾਫ ਤੌਰ 'ਤੇ ਪੰਜਾਬ ਸਰਕਾਰ ਦੇ ਫੰਡਾਂ ਤੋਂ ਲਾਭ ਲੈ ਰਿਹਾ ਹੈ, ਜਿਸਦੀ ਰਾਸ਼ੀ 70 ਲੱਖ ਦੇ ਕਰੀਬ ਹੋਣ ਬਾਰੇ ਸੁਖਬੀਰ ਬਾਦਲ ਵੱਲੋਂਹੀ ਖੁਲਾਸਾ ਕੀਤਾ ਗਿਆ ਹੈ। ਹਾਲਾਕਿ, ਹੋਰਨਾਂ ਵਿਭਾਗਾਂ ਤੇ ਏਜੰਸੀਆਂ ਦੇ ਸ਼ਾਮਿਲ ਹੋਣ 'ਤੇ ਇਹ ਅੰਕੜਾ ਨਿਸ਼ਚਿਤ ਤੌਰ 'ਤੇ ਉੱਪਰ ਨੂੰ ਜਾ ਸਕਦਾ ਹੈ।
ਮੈਂ ਆਸ ਕਰਦਾ ਹਾਂਕਿ ਚੋਣਾਂ ਵੇਲੇ ਚੋਣ ਕਮਿਸ਼ਨ ਦੀ ਨਿਗਰਾਨੀ ਦੌਰਾਨ ਇਸ ਟੀ.ਵੀ ਸਟੇਸ਼ਨ 'ਤੇ ਬਾਦਲ ਦੀ ਮਲਕੀਅਤ ਨੂੰ ਧਿਆਨ 'ਚ ਰੱਖਿਆ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਵਾਸਤੇ ਇਸ ਚੈਨਲ ਦੀ ਵਰਤੋਂ ਨੂੰ ਘਟਾਇਆ ਜਾਵੇਗਾ। ਇਸ ਲੜੀ ਹੇਠ ਜਾਂਤਾਂਸ਼੍ਰੋਅਦ ਤੇ ਇਸਦੀ ਅਗਵਾਈ ਦੇ ਇਸ਼ਤਿਹਾਰ ਦਾ ਨਿਰੰਤਰ ਪ੍ਰਸਾਰਨ ਰੋਕਿਆ ਜਾਣਾ ਚਾਹੀਦਾ ਹੈ ਜਾਂ ਫਿਰ ਇਸਨੂੰ ਸ਼੍ਰੋਅਦ ਦੇ ਚੋਣ ਖਰਚੇ 'ਚ ਜੋੜਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸਵਾਗ ਨੂੰ ਅਸਲੀ ਰੂਪ ਦੇ ਕੇ ਸ਼੍ਰੋਅਦ ਦੇ ਪ੍ਰਚਾਰ ਸਬੰਧੀ ਸਧਾਰਨ ਪ੍ਰੋਗਰਾਮਾਂ ਨੂੰ ਵੀ ਵਿਗਿਆਪਨ ਦੇ ਤੌਰ 'ਤੇ ਲਿਆ ਜਾਣਾ ਚਾਹੀਦਾ ਹੈ ਤੇ ਉਸੇ ਤਰ੍ਹਾਂਨਾਲ ਚੋਣ ਖਰਚ 'ਚ ਜੋੜਿਆ ਜਾਣਾ ਚਾਹੀਦਾ ਹੈ।
ਇਹ ਚੈਨਲ ਭਾਰਤ ਤੇ ਵਿਸ਼ਵ ਭਰ 'ਚ ਵੱਸੇ ਪੰਜਾਬੀ ਸਮਾਜ, ਜਿਨ੍ਹਾਂ'ਚ ਆਸਟ੍ਰੇਲੀਆ, ਨਿਊਜੀਲੈਡ, ਕਨੇਡਾ ਤੇ ਅਮਰੀਕਾ ਸ਼ਾਮਿਲ ਹਨ, 'ਚ ਪ੍ਰਸਾਰਿਤ ਕੀਤੇ ਜਾਦੇ ਹਨ। ਪੰਜਾਬੀ ਭਾਸ਼ਾ ਦੀ ਸਮੱਗਰੀ ਹੋਣ ਦੇ ਚਲਦੇ ਪੀ.ਟੀ.ਸੀ ਵਿਦੇਸ਼ਾਂ'ਚ ਵੱਸ ਰਹੇ ਕਰੀਬ 5 ਮਿਲੀਅਨ ਪੰਜਾਬੀਆਂਦੇ ਮਹੱਤਵਪੂਰਨ ਚੈਨਲ ਬਣ ਚੁੱਕਾ ਹੈ। ਮਗਰ ਬਦਕਿਸਮਤੀ ਨਾਲ ਸ਼੍ਰੋਅਦ ਤੇ ਵਿਸ਼ੇਸ਼ ਕਰਕੇ ਸ. ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਵਾਈ ਦੇ ਪ੍ਰਚਾਰ ਦਾ ਪ੍ਰਸਾਰਨ ਕਰ ਰਿਹਾ ਹੈ।
ਮੈਂ ਅਗਾਮੀ ਪ੍ਰਚਾਰ ਦੌਰਾਨ ਸ਼੍ਰੋਅਦ ਪ੍ਰਮੋਸ਼ਨਲ ਪ੍ਰੋਗਰਾਮਾਂ ਤੇ ਇਸ਼ਤਿਹਾਰਾਂ ਨੂੰ ਲੈ ਕੇ ਇਸ ਚੈਨਲ ਦੇ ਵਿਸ਼ਵ ਭਰ 'ਚ ਇਸਤੇਮਾਲ ਦੀ ਲਾਗਤ ਨੂੰ ਸ਼੍ਰੋਅਦ ਤੇ ਇਸਦੇ ਉਮੀਦਵਾਰਾਂ'ਚ ਵੰਡੇ ਜਾਣ ਦੀ ਅਪੀਲ ਕਰਦਾ ਹਾਂ। ਇਸ ਦੌਰਾਨ ਇਹ ਸਹੀ ਢੰਗ ਨਾਲ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਸ਼੍ਰੋਅਦ ਉਮੀਦਵਾਰਾਂ ਨੂੰ ਪ੍ਰਭਾਵੀ ਢੰਗ ਤੋਂ ਨਾਕਾਬਿਲ ਕਰਾਰ ਦਿੱਤਾ ਜਾਵੇ।
ਆਪ ਜੀ ਦਾ ਧੰਨਵਾਦੀ,
ਜੱਸੀ ਖੰਗੂੜਾ, ਵਿਧਾਇਕਵਿਧਾਨ ਸਭਾ ਹਲਕਾ- ਕਿਲਾ ਰਾਏਪੁਰ
]]>ਨਵੀਂ ਦਿੱਲੀ
14 ਦਸੰਬਰ, 2011
ਪਿਆਰੇ ਭੈਣ ਜੀ,
ਅਕਾਲੀ ਸਰਪੰਚ ਦਾ ਅਧਿਆਪਿਕਾ ਦੇ ਥੱਪੜ ਮਾਰਨਾ ਸਮੂਹ ਔਰਤ ਵਰਗ ਅਤੇ ਕਾਨੂੰਨ ਦੇ ਮੂੰਹ ਤੇ ਥੱਪੜ ਮਾਰਨ ਸਮਾਨ ਹੈ ।
ਇਕ ਹਫਤੇ ਪਹਿਲਾˆ ਗਿੱਦੜਬਾਹਾ 'ਚ ਤੁਹਾਡੇ ਸੰਗਤ ਦਰਸ਼ਨ ਦੌਰਾਨ ਇਕ ਘਿਨੌਣੀ ਘਟਨਾ 'ਚ ਤੁਹਾਡੇ ਸਮਰਥਕ ਸਰਪੰਚਾˆ 'ਚੋˆ ਇਕ ਨੇ ਅਧਿਆਪਿਕਾ ਨੂੰ ਥੱਪੜ ਮਾਰਦਿਆˆ ਮਾਰਕੁੱਟ ਕੀਤੀ। ਹਾਲਾˆਕਿ, ਮੈˆ ਦੌਲਾ ਦੇ ਸਰੰਪਚ ਬਲਵਿੰਦਰ ਸਿੰਘ ਦੇ ਗੈਰਮਨੁੱਖੀ ਵਤੀਰੇ ਤੋˆ ਹੈਰਾਨ ਜਰੂਰ ਹਾˆ, ਪਰ ਤੁਹਾਡੀ ਰੈਲੀ 'ਚ ਹੋਈ ਘਟਨਾ 'ਤੇ ਤੁਹਾਡੇ ਵੱਲੋˆ ਅਪਣਾਈ ਗਈ ਭੇਦਭਰੀ ਚੁੱਪੀ ਨੇ ਇਸ ਸਬੰਧੀ ਸ਼ੰਕਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਆਪ ਜੀ ਦੁਆਰਾ ਕੋਈ ਅਧਿਕਾਰਿਕ ਬਿਆਨ ਨਹੀˆ, ਇਕ ਵਾਰ ਵੀ ਜਨਤਕ ਮੁਆਫੀ ਨਹੀˆ ਮੰਗੀ। ਨਾ ਹੀ ਇਕ ਵਾਰ ਵਰਿੰਦਰ ਕੌਰ ਨਾਲ ਮਿਲਣ ਦੀ ਕੋਸ਼ਿਸ਼ ਕੀਤੀ, ਜੋ ਤੁਹਾਡੀ ਰੈਲੀ ਦੌਰਾਨ ਅਜਿਹੀ ਪੂਰੀ ਤਰ੍ਹਾˆ ਨਾਲ ਅਸਵਿਕਾਰਨਯੋਗ ਹਿੰਸਾ ਦਾ ਬਹਾਦਰੀ ਨਾਲ ਸਾਹਮਣਾ ਕਰਨ ਤੋˆ ਬਾਅਦ ਨਿਸ਼ਚਿਤ ਤੌਰ 'ਤੇ ਘੱਟ ਤੋˆ ਘੱਟ ਇੰਨਾ ਤਾˆ ਹੱਕ ਰੱਖਦੀ ਹੈ। ਤੁਹਾਡੇ ਸਹੁਰਾ ਸਾਹਿਬ ਆਪਣੇ ਵੱਲੋˆ ਨਿੰਦਾ ਕਰ ਰਹੇ ਹਨ, ਜੋ ਹੈਰਾਨੀਜਨਕ ਪਰ ਸ਼ਲਾਘਾਯੋਗ ਹੈ, ਪਰ ਇਸ ਨਾਲ ਤੁਹਾਡੇ ਪਾਸੋˆ ਵੀ ਅਜਿਹਾ ਕੀਤੇ ਜਾਣ ਦੀ ਜਿੰਮੇਵਾਰੀ ਖਤਮ ਨਹੀˆ ਹੁੰਦੀ। ਸੋ ਤੁਹਾਡੇ ਵੱਲੋˆ ਵਿਅਕਤੀਗਤ ਰੂਪ ਤੋˆ ਇਸ ਅਪਰਾਧ ਦੀ ਨਿੰਦਾ ਕਰਨ ਦੀ ਜਰੂਰਤ ਹੈ।
ਔਰਤਾˆ ਦੇ ਅਧਿਕਾਰਾˆ ਲਈ ਖੜ੍ਹਨ ਸਬੰਧੀ ਤੁਹਾਡੇ ਦਾਅਵਿਆˆ ਦੇ ਅਧਾਰ 'ਤੇ ਇਥੇ ਵਿਰੋਧ ਕਰਨ ਵਾਲਿਆˆ 'ਚ ਸਭ ਤੋˆ ਪਹਿਲਾˆ ਤੁਹਾਨੂੰ ਹੋਣਾ ਚਾਹੀਦਾ ਸੀ। ਇਹ ਅਸਪੱਸ਼ਟ ਤੱਥਾˆ ਦੇ ਨਾਲ ਕੋਈ ਪੁਰਾਣੀ ਘਟਨਾ ਨਹੀˆ ਹੈ। ਇਹ ਤੁਹਾਡੇ ਸਮਾਗਮ ਦੌਰਾਨ ਹੋਇਆ।ਕਿਉˆ ਤੁਸੀˆ ਸਹੀ ਦੇ ਹੱਕ 'ਚ ਖੜ੍ਹੇ ਨਹੀˆ ਹੋ ਪਾ ਰਹੇ ਹੋ? ਤੁਹਾਡੇ ਵੱਲੋˆ ਇਕ ਇਨਸਾਨ, ਇਕ ਔਰਤ ਤੇ ਇਕ ਮਹਿਲਾ ਆਗੂ ਦੇ ਰੂਪ 'ਚ ਪ੍ਰਾਪਤ ਕੀਤਾ ਸਨਮਾਨ ਤੇ ਸਮਰਥਨ ਇਸ ਘਟਨਾ 'ਚ ਸ਼ਾਮਿਲ ਸਰਪੰਚ ਦੇ ਅਸੰਤੋਸ਼ ਤੋˆ ਜਿਆਦਾ ਭਾਰੀ ਹੋਣਾ ਚਾਹੀਦਾ ਹੈ। ਇਸਦੇ ਉਲਟ, ਕਿਸੇ 'ਚ ਵੀ ਤੁਹਾਡੇ ਪ੍ਰਤੀ ਜਰਾ ਜਿਹਾ ਸਨਮਾਨ ਨਹੀˆ ਹੈ, ਅਤੇ ਸਾਰੀ ਸੋਚ ਬੁਰੀ ਭਾਵਨਾਵਾˆ 'ਚ ਫਸੀ ਹੋਈ ਹੈ। ਅਫਸੋਸ ਹੈ ਕਿ ਤੁਸੀˆ ਵੀ ਆਪਣੀ ਪਾਰਟੀ ਦੇ ਸ਼ਾਸਨਕਾਲ ਦੌਰਾਨ ਪੈਦਾ ਹੋਏ ਗੁੰਡਾਰਾਜ ਦੇ ਖਿਲਾਫ ਖੜ੍ਹਾ ਹੋਣ 'ਚ ਅਸਫਲ ਰਹੇ ਹੋਰਨਾˆ ਸ਼੍ਰੋਅਦ ਮੈˆਬਰਾˆ 'ਚੋˆ ਇਕ ਬਣ ਗਏ ਹੋ।
ਜੇਕਰ ਇਹ ਫੁਟੇਜ ਵੀ ਆਨਲਾਈਨ ਤੇ ਟੀ.ਵੀ ਚੈਨਲਾˆ ਦੇ ਮਾਧਿਅਮ ਰਾਹੀˆ ਨਾ ਬਾਹਰ ਆਉˆਦੀਆˆ, ਤਾˆ ਇਸ ਘਟਨਾ ਨੂੰ ਵੀ ਪੂਰੀ ਤਰ੍ਹਾˆ ਨਾਲ ਦਫਨ ਕਰ ਦਿੱਤਾ ਗਿਆ ਹੁੰਦਾ, ਅਤੇ ਵਰਿੰਦਰ ਕੌਰ ਬੇਜੁਬਾਨ ਬਣ ਗਈ ਹੁੰਦੀ, ਠੀਕ ਉਸੇ ਤਰ੍ਹਾˆ ਜਿਵੇˆ ਸ਼੍ਰੋਅਦ ਹਮਾਇਤੀਆˆ ਦੇ ਜਿਆਦਾਤਰ ਪ੍ਰਤਾੜਿਤ ਹੋਏ ਹਨ। ਪਤਾ ਨਹੀˆ, ਹਾਲੇ ਵੀ ਅਕਾਲੀ ਗੁੰਡਿਆˆ ਦੀ ਬਦਮਾਸ਼ੀ ਦਾ ਸ਼ਿਕਾਰ ਹੋਏ ਕਿੰਨੇ ਪੀੜਿਤ ਕੈਮਰਿਆˆ ਦੀ ਪਹੁੰਚ ਤੋˆ ਦੂਰ ਹਨ?
ਸਰਪੰਚ ਬਲਵਿੰਦਰ ਸਿੰਘ ਦੇ ਖਿਲਾਫ ਦੋਸ਼ ਲਗਾਉਣ ਦੇ ਮਾਮਲੇ 'ਚ ਵਰਤਿਆ ਗਿਆ ਢਿੱਲਾਪਣ ਵੀ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਜੇਕਰ ਲੋਕਾˆ ਵੱਲੋˆ ਇਸਦਾ ਕਰੜਾ ਵਿਰੋਧ ਨਾ ਕੀਤਾ ਗਿਆ ਹੁੰਦਾ, ਤਾˆ ਕੁਝ ਵੀ ਨਾ ਬਣਦਾ। ਉਥੇ ਹੀ, ਤੁਹਾਡੀ ਰੈਲੀ 'ਚ ਵੱਡੀ ਗਿਣਤੀ 'ਚ ਪੁਲਿਸ ਮੌਜੂਦ ਸੀ। ਉਨ੍ਹਾˆ ਨੇ ਵੀ ਉਸ ਸਮੇˆ ਆਪਣੇ ਹੱਥ ਬੰਨ੍ਹੇ ਰੱਖੇ, ਜਦੋˆ ਕੈਮਰਿਆˆ ਦੇ ਮਾਧਿਅਮ ਰਾਹੀˆ ਵਿਸ਼ਵ ਭਰ 'ਚ ਲੱਖਾˆ ਲੋਕਾˆ ਵੱਲੋˆ ਇਸ ਘਟਨਾ ਨੂੰ ਸਾਫ ਤੌਰ 'ਤੇ ਦੇਖਿਆ ਗਿਆ। ਕੀ ਉਹ ਇੰਨੇ ਅਪ੍ਰਭਾਵੀ ਹਨ ਕਿ ਸ਼੍ਰੋਅਦ ਸ਼ਾਸਨਕਾਲ ਦੌਰਾਨ ਉਨ੍ਹਾˆ ਦੇ ਨੱਕਾˆ ਹੇਠਾˆ ਹੋਏ ਅਪਰਾਧ ਦੇ ਖਿਲਾਫ ਕਾਰਵਾਈ ਨਹੀˆ ਕਰ ਸਕਦੇ ਹਨ?
ਉਨ੍ਹਾˆ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਉਸ ਵੇਲੇ ਹੋਇਆ, ਜਦੋˆ ਸਮਾਗਮ 'ਚ ਤੁਸੀˆ ਖੁਦ ਮੌਜੂਦ ਸੀ, ਜਿਸ ਮਾਮਲੇ 'ਚ ਕੋਈ ਬਹਾਨਾ ਨਹੀˆ ਹੈ। ਇਹ ਸਮਾਗਮ ਵੀ ਤੁਹਾਡੇ ਨਾˆ ਤੇ ਆਯੋਜਿਤ ਕੀਤਾ ਗਿਆ ਸੀ, ਜੋ ਤੁਹਾਡੇ ਵੱਲੋˆ ਉਕਤ ਘਟਨਾ ਦੀ ਤੁਰੰਤ ਰੂਪ ਤੋˆ ਨਿੰਦਾ ਕਰਨ ਦਾ ਹੋਰ ਵੱਡਾ ਕਾਰਨ ਹੈ। ਮੈਨੂੰ ਸਮਝ ਨਹੀˆ ਆਉˆਦਾ ਕਿ ਤੁਸੀˆ ਅਜਿਹਾ ਕਿਉˆ ਨਹੀˆ ਕੀਤਾ, ਤੇ ਮਾਮਲੇ 'ਚ ਖੁਦ ਨੂੰ ਪੂਰੀ ਤਰ੍ਹਾˆ ਨਾਕਾਬਿਲ ਪਾਇਆ।
ਨਿਰਾਸ਼ਾ ਦੇ ਨਾਲ
ਆਪ ਜੀ ਦਾ ਵਿਸ਼ਵਾਸ-ਪਾਤਰ,
ਜੱਸੀ ਖੰਗੂੜਾ, ਵਿਧਾਇਕਹਲਕਾ ਕਿਲਾ ਰਾਏਪੁਰ
]]>ਖੰਗੂੜਾ ਨੇ ਲਿੱਖਿਆ ਹੈ, ਹਾਲਾਂਕਿ ਮੈਂ ਦੌਲਾ ਦੇ ਸਰੰਪਚ ਬਲਵਿੰਦਰ ਸਿੰਘ ਦੇ ਵਤੀਰੇ ਤੋਂ ਹੈਰਾਨ ਜਰੂਰ ਹਾਂ, ਮਗਰ ਤੁਹਾਡੀ ਰੈਲੀ 'ਚ ਹੋਈ ਘਟਨਾ 'ਤੇ ਤੁਹਾਡੇ ਵੱਲੋਂ ਅਪਣਾਈ ਗਈ ਚੁੱਪੀ ਨੇ ਇਸਨੂੰ ਹੋਰ ਵਧਾ ਦਿੱਤਾ ਹੈ।
ਇਹ ਸੱਚਾਈ ਕਿ ਹਰਸਿਮਰਤ ਕੌਰ ਬਾਦਲ ਔਰਤਾਂ ਦੀ ਸਵੈਂ ਘੋਸ਼ਿਤ ਵਕੀਲ ਹਨ, 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ ਹੈ, ਔਰਤਾਂ ਦੇ ਅਧਿਕਾਰਾਂ ਲਈ ਖੜ੍ਹਨ ਸਬੰਧੀ ਤੁਹਾਡੇ ਦਾਅਵਿਆਂ ਦੇ ਅਧਾਰ 'ਤੇ ਇਥੇ ਵਿਰੋਧ ਕਰਨ ਵਾਲਿਆਂ 'ਚ ਸਭ ਤੋਂ ਪਹਿਲਾਂ ਤੁਹਾਨੂੰ ਹੋਣਾ ਚਾਹੀਦਾ ਸੀ। ਇਹ ਅਸਪੱਸ਼ਟ ਤੱਥਾਂ ਦੇ ਨਾਲ ਕੋਈ ਦੂਰ ਦੀ ਘਟਨਾ ਨਹੀਂ ਹੈ। ਇਹ ਤੁਹਾਡੇ ਸਮਾਗਮ ਦੌਰਾਨ ਹੋਇਆ।
ਸ਼੍ਰੀਮਤੀ ਬਾਦਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਧਿਕਾਰਿਕ ਬਿਆਨ ਨਾ ਦੇਣ 'ਤੇ ਵਿਧਾਇਕ ਨੇ ਪੁੱਛਿਆ ਹੈ, ਕਿਉਂ ਤੁਸੀਂ ਸਹੀ ਦੇ ਹੱਕ 'ਚ ਖੜ੍ਹੇ ਨਹੀਂ ਹੋ ਪਾ ਰਹੇ ਹੋ? ਤੁਹਾਡੇ ਵੱਲੋਂ ਇਕ ਇਨਸਾਨ, ਇਕ ਔਰਤ ਤੇ ਇਕ ਮਹਿਲਾ ਆਗੂ ਦੇ ਰੂਪ 'ਚ ਪ੍ਰਾਪਤ ਕੀਤਾ ਸਨਮਾਨ ਤੇ ਸਮਰਥਨ ਇਸ ਘਟਨਾ 'ਚ ਸ਼ਾਮਿਲ ਸਰਪੰਚ ਦੇ ਅਸੰਤੋਸ਼ ਤੋਂ ਜਿਆਦਾ ਭਾਰੀ ਹੋਣਾ ਚਾਹੀਦਾ ਹੈ।
ਖੰਗੂੜਾ ਨੇ ਪੱਤਰ ਦੇ ਅੰਤ 'ਚ ਕਿਹਾ ਹੈ, ਇਹ ਸਭ ਕੁਝ ਉਸ ਵੇਲੇ ਹੋਇਆ, ਜਦੋਂ ਸਮਾਗਮ 'ਚ ਤੁਸੀਂ ਖੁਦ ਮੌਜੂਦ ਸੀ, ਜਿਸ ਮਾਮਲੇ 'ਚ ਕੋਈ ਬਹਾਨਾ ਨਹੀਂ ਹੈ। ਇਹ ਸਮਾਗਮ ਵੀ ਤੁਹਾਡੇ ਨਾਂ ਤੋਂ ਸੀ, ਜੋ ਤੁਹਾਡੇ ਵੱਲੋਂ ਉਕਤ ਘਟਨਾ ਦੀ ਤੁਰੰਤ ਰੂਪ ਤੋਂ ਨਿੰਦਾ ਕਰਨ ਦਾ ਹੋਰ ਵੱਡਾ ਕਾਰਨ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਅਜਿਹਾ ਕਿਉਂ ਨਹੀਂ ਕੀਤਾ, ਤੇ ਮਾਮਲੇ 'ਚ ਖੁਦ ਨੂੰ ਪੂਰੀ ਤਰ੍ਹਾਂ ਨਾਕਾਬਿਲ ਪਾਇਆ।
]]>ਨਵੀਂ ਦਿੱਲੀ - 110001
13 ਦਸੰਬਰ, 2011
ਸਤਿਕਾਰਯੋਗ ਡਾ. ਕੁਰੈਸ਼ੀ ਸਾਹਿਬ,
ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਨੂੰ ਲੈ ਕੇ ਚਿੰਤਾਵਾਂ।
ਮੈਨੂੰ 2012 ਵਿਧਾਨ ਸਭਾ ਚੋਣਾਂ 'ਚ ਦਾਖਾ ਵਿਧਾਨ ਸਭਾ ਹਲਕੇ ਤੋਂ ਖੜ੍ਹੇ ਹੋਣ ਦੀ ਉਮੀਦ ਹੈ। ਇਸ ਲਈ ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੇ ਸਬੰਧ 'ਚ ਇਨ੍ਹਾਂ ਤਿੰਨ ਮਹੱਤਵਪੂਰਨ ਮੁੱਦਿਆਂ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਅਤੇ ਚੋਣ ਕਮਿਸ਼ਨ ਤੋਂ ਇਸ ਸਬੰਧ 'ਚ ਜਾਂਚ ਤੇ ਸਹਿਯੋਗ ਚਾਹੁੰਦਾ ਹਾਂ:
1. ਸੱਤਾਧਾਰੀ ਸ਼੍ਰੋਅਦ ਪਾਰਟੀ ਨਾਲ ਸਬੰਧਿਤ ਗੁੰਡਿਆਂ ਨੂੰ ਪ੍ਰਦਾਨ ਸੁਰੱਖਿਆ
ਅਕਾਲੀ (ਸ਼੍ਰੋਅਦ) ਸਮਰਥਕਾਂ ਨੂੰ ਅਧਿਕਾਰਿਕ ਤੇ ਗੈ ਅਧਿਕਾਰਿਕ ਦੋਵੇਂ ਪੱਧਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਗਾਰਡ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ 'ਚੋਂ ਕਈ ਬਹੁਤ ਹੀ ਸ਼ੱਕੀ ਇਤਿਹਾਸ ਰੱਖਦੇ ਹਨ ਅਤੇ ਇਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਅਧਾਰ ਗਲਤ ਹੈ। ਕਿਰਪਾ ਕਰਕੇ ਗੈਰ ਅਧਿਕਾਰਿਕ ਸੁਰੱਖਿਆ ਮੁਲਾਜਮਾਂ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਵਿਵਸਥਾ ਕੀਤੀ ਜਾਵੇ ਤੇ ਜਿਨ੍ਹਾਂ ਦੇ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਉਨ੍ਹਾਂ ਨੂੰ ਪਿਛਲੇ 90 ਦਿਨਾਂ ਦੌਰਾਨ ਸੁਰੱਖਿਆ ਕਵਰ ਦਿੱਤੇ ਜਾਣ ਸਬੰਧੀ ਮਨਜੂਰੀ ਨੂੰ ਰੱਦ ਕੀਤਾ ਜਾਵੇ।
2. ਹਥਿਆਰਾਂ ਦੇ ਲਾਇਸੈਂਸ
ਨਾਜਾਇਜ ਰੂਪ ਤੋਂ ਗੈਰ ਰਜਿਸਟਰਡ ਹਥਿਆਰ ਬਰਾਮਦ ਹੋਣ ਤੋਂ ਇਲਾਵਾ 2011 'ਚ ਵੱਡੀ ਗਿਣਤੀ 'ਚ ਆਰਮਜ ਲਾਇਸੈਂਸ ਜਾਰੀ ਕੀਤੇ ਗਏ ਹਨ। ਇਸ ਸਰਕਾਰ ਨੇ ਫਿਰ ਤੋਂ ਬਹੁਤ ਹੀ ਜਿਆਦਾ ਸ਼ੱਕੀ ਇਤਿਹਾਸ ਵਾਲੇ ਅਕਾਲੀ ਸਮਰਥਕਾਂ ਨੂੰ ਵੱਡੀ ਗਿਣਤੀ 'ਚ ਤਾਜਾ ਲਾਇਸੈਂਸ ਜਾਰੀ ਕੀਤੇ ਹਨ। ਕਿਰਪਾ ਕਰਕੇ 2012 'ਚ ਨਵੀਂ ਸਰਕਾਰ ਦੇ ਬਣਨ ਤੱਕ 2011 'ਚ ਜਾਰੀ ਕੀਤੇ ਗਏ ਸਾਰੇ ਲਾਇਸੈਂਸਾਂ ਨੂੰ ਸਸਪੈਂਡ ਕਰਨ ਦੀ ਵਿਵਸਥਾ ਕੀਤੀ ਜਾਵੇ।
3. ਪੋਲਿੰਗ ਬੂਥਾਂ 'ਤੇ ਵੋਟਰ ਸੂਚੀਆਂ 'ਚੋਂ ਪੰਨਿਆਂ ਨੂੰ ਹਟਾਉਣਾ
ਮੈਨੂੰ ਅਤੀਤ 'ਚ ਇਸ ਮਾਮਲੇ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਸਦਾ ਇਕ ਵਾਰ ਫਿਰ ਤੋਂ ਸਾਹਮਣਾ ਨਹੀਂ ਕਰਨਾ ਚਾਹੁੰਗਾ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਸੱਤਾ ਤੋਂ ਬਾਹਰ ਹੋਣ ਜਾ ਰਹੇ ਹਰੇਕ ਸ਼੍ਰੋਅਦ ਪ੍ਰਸ਼ਾਸਨ ਨੇ ਸੁਨਿਸ਼ਚਿਤ ਕੀਤਾ ਹੈ ਕਿ ਵੋਟਰ ਸੂਚੀਆਂ 'ਚ ਜਿਨ੍ਹਾਂ ਖੇਤਰਾਂ 'ਚ ਵੀ ਕਾਂਗਰਸ ਸਮਰਥਕਾਂ ਦਾ ਬਹੁਮਤ ਹੋਵੇ, ਨਾਲ ਸਬੰਧਿਤ ਸਾਰਿਆਂ ਪੰਨਿਆਂ ਨੂੰ ਖਤਮ ਕਰ ਦਿੱਤਾ ਜਾਵੇ। ਇਸ ਲੜੀ ਹੇਠ ਪਹਿਲਾਂ ਚੈੱਕ ਕਰਨ 'ਤੇ ਜਿਹੜੇ ਨਾਂ ਵੋਟਰ ਸੂਚੀ 'ਚ ਮਿਲਦੇ ਹਨ, ਉਹ ਪੋਲਿੰਗ ਵਾਲੇ ਦਿਨ ਗਾਇਬ ਹੁੰਦੇ ਹਨ ਅਤੇ ਪਤਾ ਚੱਲਦਾ ਹੈ ਕਿ ਇਨ੍ਹਾਂ ਨਾਲ ਸਬੰਧਿਤ ਪੂਰਾ ਪੇਜ ਹਟਾ ਦਿੱਤਾ ਗਿਆ ਹੈ। ਜਿਸ 'ਤੇ ਪ੍ਰਜਾਇਡਿੰਗ ਅਫਸਰ ਗਲਤੀ ਦੀ ਗੱਲ ਮੰਨਦਾ ਹੈ ਤੇ ਇਹ ਕਹਿੰਦਿਆਂ ਮੁਆਫੀ ਮੰਗ ਲੈਂਦਾ ਹੈ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਹੈ। ਅਕਾਲੀਆਂ ਦੇ ਪੁਰਾਣੇ ਮਾੜੇ ਆਚਰਨ ਨਾਲ ਨਿਪਟਣ ਲਈ ਚੋਣ ਕਮਿਸ਼ਨ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਬਾਵਜੂਦ ਇਸਦੇ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ 'ਚ ਹੈ ਜਾਂ ਫਿਰ ਨਹੀਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਵੋਟਰ ਪਛਾਣ ਪੱਤਰ ਸਵੀਕਾਰ ਕੀਤੇ ਜਾਣੇ ਚਾਹੀਦੇ ਹਨ।
ਇਨ੍ਹਾਂ ਕਾਰਨਾਂ ਦੇ ਚਲਦੇ ਤੇ ਪੰਜਾਬ 'ਚ ਵਰਤਮਾਨ 'ਚ ਸਧਾਰਨ ਤਨਾਅ ਦੀ ਸਥਿਤੀ ਵਿੱਚ, ਮੈਂ ਤੁਹਾਡੇ ਤੋਂ ਸੂਬੇ 'ਚ ਚੋਣ ਜਾਬਤਾ ਜਲਦੀ ਲਾਗੂ ਕਰਨ ਦੀ ਪ੍ਰਾਰਥਨਾ ਕਰਨਾ ਚਾਹਾਂਗਾ। ਵਰਤਮਾਨ 'ਚ ਪੰਜਾਬ 'ਚ ਕੋਈ ਪ੍ਰਭਾਵੀ ਸ਼ਾਸਨ ਨਹੀਂ ਹੈ, ਸਿਰਫ ਅਪਰਾਧੀਆਂ ਦਾ ਸ਼ਾਸਨ ਹੈ। ਡਰ ਤੇ ਧਮਕੀਆਂ ਦਾ ਵਾਤਾਵਰਨ ਬਣਿਆ ਹੋਇਆ ਹੈ ਅਤੇ ਅਜਿਹੇ 'ਚ ਚੋਣ ਜਾਬਤਾ ਕਈ ਨਾਗਰਿਕਾਂ ਨੂੰ ਅਸਲੀ ਰਾਹਤ ਪ੍ਰਦਾਨ ਕਰੇਗਾ।
ਆਪ ਜੀ ਦਾ ਵਿਸ਼ਵਾਸ-ਪਾਤਰ,
ਜੱਸੀ ਖੰਗੂੜਾ, ਵਿਧਾਇਕਹਲਕਾ ਕਿਲਾ ਰਾਏਪੁਰ
]]>