14 ਵਰਿਆਂ ਦਾ ਬਾਦਲ ਸਾਸ਼ਨ ਸਾਰੇ ਘੋਟਾਲਿਆਂ ਦੀ ਮਾਂ ਹੈ : ਖੰਗੂੜਾ - 29/11/2010
ਸੁਖਬੀਰ ਬਾਦਲ ਯਕੀਨੀ ਤੌਰ ਤੇ ਭਰੱਮ ਵਿੱਚ ਹਨ ਜੇ ਉਹ ਇਹ ਸੋਚਦੇ ਹਨ ਕਿ ਪਟਿਆਲੇ ਦੇ ਸੜਕ ਪ੍ਰਦਰਸ਼ਨ ਵਿੱਚ ਕੈਪਟਨ ਸਾਜਿਬ ਨੂੰ ਮਿਲਿਆ ਜਬਰਦਸਤ ਸਮਰਥਨ ਕੇਵਲ ਬਨਾਵਟੀ ਸੀ।
ਸੁਖਬੀਰ ਬਾਦਲ ਇਸ ਗੱਲ ਨੂੰ ਬਿਲਕੁਲ ਨਹੀਂ ਸਮਝਦੇ ਕਿ ਇਹ ਲੋਕਾਂ ਵੱਲੋਂ ਉਸ ਵਿਅਕਤੀ ਲਈ ਸੱਚਾ ਸੁਨੇਹਾ ਸੀ ਜਿਸ ਨੂੰ ਉਹ ਪੰਜਾਬ ਦਾ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
ਸੁਖਬੀਰ ਅੱਜ ਸਾਨੂੰ ਉਸ ‘ਰਸਾੲਨਿਕ ਅਲੀ’ ਦੀ ਯਾਦ ਤਾਜ਼ਾ ਕਰਵਾੳੇੁਂਦਾ ਹੈ ਜੋ ਬਗਦਾਦ ਵਿਖੇ ਇਹ ਐਲਾਨ ਕਰਨ ਵਿੱਚ ਲੱਗਿਆ ਹੋਇਆ ਸੀ ਕਿ ਇਰਾਕ ਦੀ ਜਿੱਤ ਹੋ ਰਹੀ ਹੈ ਜਦੋਂ ਸਾਝੀਆਂ ਸੇਨਾਵਾਂ ਉਹਨਾਂ ਦੀ ਰਾਜਧਾਨੀ ਦੇ ਇਲ ਤੇ ਧਾਵਾ ਬੋਲਣ ਵਾਲੀਆਂ ਸਨ।
ਸੁਖਬੀਰ ਬਾਦਲ ਵਾਸਤਵਿਕਤਾ ਤੋਂ ਕੁਝ ਦੂਰ ਚਲੇ ਗਏ ਹਨ ਜਿਨ੍ਹਾਂ ਕੁ ਦੂਰ ਜਾਣਾ ਕਿਸੇ ਲਈ ਸੰਭਵ ਹੋ ਸਕਦਾ ਹੈ। ਚਿਕਤਸਕ ਸੁਝਾਅ ਦਿੰਦੇ ਹਨ ਕਿ ਇਹ ਉਨ੍ਹਾਂ ਲੋਕਾਂ ਦੀ ਸਾਂਝੀ ਸਮੱਸਿਆ ਹੈ ਜਿਨ੍ਹਾਂ ਕੋਲ ਬਿਨਾਂ ਕੰਮ ਕੀਤੀਆਂ ਹੀ ਕਾਫੀ ਧੰਨ ਦੌਲਤ ਇਕੱਠੀ ਹੋ ਜਾਂਦੀ ਹੈ।
ਪਿੱਛਲੀਆਂ ਵਿਧਾਨ ਸਭਾ ਚੋਣਾਂ ਦਾ ਪ੍ਰਣਾਮ ਵੋਟਾਂ ਦੀ ਗਿਣਤੀ ਕੀਤੇ ਜਾਣ ਤੱਕ ਲੱਗਭੱਗ ਅਨਿਸ਼ਚਿਤ ਸੀ ਲੇਕਿਨ ਇਸ ਬਾਰ ਚੋਣਾਂ ਦੇ 15 ਮਹਿਨਾਂ ਪਹਿਲਾਂ ਹੀ ਰੁਝਾਣ ਸਪੱਸ਼ਟ ਦਿਖਾਈ ਦੇ ਰਹੇ ਹਨ। ਇੱਕ ਮਹਿਨਾਂ ਪਹਿਲਾਂ ਜਿਹੜੇ ਅਕਾਲੀ ਇਹ ਉਮੀਦ ਕਰ ਰਹੇ ਹਨ ਕਿ ਸੁਖਬੀਰ ਦੀ ਕੋਈ ਰਣਨੀਤੀ ਦਾ ਜਾਦੂ ਕਮਾਲ ਕਰ ਦਿਖਲਾਏਗਾ। ਉਹਨਾਂ ਦੇ ਚਿਹਰੇ ਅੱਜ ਨਿਸ਼ਚਿਤ ਹਾਰ ਅੱਗੇ ਖਾਮੋਸ਼ ਹੋ ਗਏ ਹਨ।
ਸੁਖਬੀਰ ਕੇਂਦਰ ਤੇ ਘੋਟਾਲਿਆ ਦਾ ਦੋਸ਼ ਲਾ ਰਹੇ ਹਨ ਪਰ ਉਹ ਇਸ ਗੱਲ ਤੋਂ ਬੇਖਬਰ ਹਨ ਕਿ ਸਾਰੇ ਘੋਟਾਲਿਆ ਦੀ ਮਾਂ ਤਾਂ ਪੰਜਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੱਗਭੱਗ 14 ਵਰ੍ਹਿਆਂ ਦਾ ਸ਼ਾਸਨ ਕਾਲ ਰਿਹਾ ਹੈ।