ਗਿੱਦੜਬਾਹਾ ਪਾਵਰ ਪਲਾਂਟ 'ਤੇ ਬਾਦਲ ਨੇ ਵਿਧਾਨ ਸਭਾ ਨੂੰ ਧੌਖੇ 'ਚ ਰੱਖਿਆ: ਖੰਗੂੜਾ ਕਿਹਾ: ਪਰਿਵਾਰਿਕ ਵੰਡ ਖਾਤਿਰ ਸੂਬੇ ਦੀ ਊਰਜ਼ਾ ਸੁਰੱਖਿਆ ਨੂੰ ਨਾ ਕਰਨ ਕੁਰਬਾਨ - 08/07/2011
ਲੁਧਿਆਣਾ, 8 ਜੁਲਾਈ: ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਸ਼ੁੱਕਰਵਾਰ ਨੂੰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਕਾਰਜ਼ਪ੍ਰਣਾਲੀ 'ਤੇ ਨਿਸ਼ਾਨਾ ਲਗਾਉਂਦਿਆਂ ਇਸਦੇ ਮੁਖੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਗਿੱਦੜਬਾਹਾ ਪਾਵਰ ਪ੍ਰੋਜੈਕਟ 'ਤੇ ਉਨ੍ਹਾਂ ਦੇ ਦੁਹਰੇ ਰੁੱਖ ਨੂੰ ਸਾਫ ਕਰਨ ਨੂੰ ਕਿਹਾ ਹੈ।
ਵਿਧਾਇਕ ਨੇ ਕਿਹਾ ਕਿ ਸਾਲ 2010 ਬਜ਼ਟ ਸੈਸ਼ਨ ਦੇ ਦੌਰਾਨ ਬਾਦਲ ਸਾਹਿਬ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਤਾਣਾ ਮਾਰਦਿਆਂ ਸੂਬਾ ਸਰਕਾਰ ਵੱਲੋਂ ਕੇਂਦਰ ਦੀ ਇਕ ਸਰਵਜਨਿਕ ਖੇਤਰ ਦੀ ਕੰਪਨੀ ਐਨ.ਟੀ.ਪੀ.ਸੀ. ਦੇ ਨਾਲ ਐਗਰੀਮੇਂਟ ਕੀਤੇ ਜਾਣ ਦੀ ਗੱਲ ਆਖੀ ਸੀ। ਜਿਨ੍ਹਾਂ ਨੇ ਕਾਂਗਰਸ ਵੱਲੋਂ ਕਿਸੇ ਵੀ ਅਜਿਹੀ ਪ੍ਰਾਪਤੀ ਨਾ ਕੀਤੇ ਜਾਣ ਦਾ ਦਾਅਵਾ ਕੀਤਾ ਸੀ।
ਖੰਗੂੜਾ ਨੇ ਯਾਦ ਦਿਲਾਇਆ ਕਿ ਹਾਊਸ 'ਚ ਮਨਪ੍ਰੀਤ ਬਾਦਲ ਨੇ ਸੱਤਾਧਾਰੀ ਗਠਜੋੜ ਦੇ ਵਿਧਾਇਕਾਂ ਪਾਸੋਂ ਵੱਡੀਆਂ ਵੱਡੀਆਂ ਦਲੀਲਾਂ ਦਿੱਤੀਆਂ ਸਨ। ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਖੁਦ ਦੇ ਇੱਕ ਸੰਭਾਵਿਤ "ਪਰਿਵਰਤਣਕਾਰ ਰਣਨੀਤੀਕਾਰ " ਹੋਣ ਦਾ ਦਮ ਭਰਦਿਆਂ ਹੋਇਆਂ ਕੇਂਦਰ ਤੋਂ ਪੰਜਾਬ ਦੀ ਵਿੱਤੀ ਹਾਲਤ 'ਚ ਬਦਲਾਅ ਕਰਨ ਦੀ ਗੱਲ ਆਖੀ ਸੀ।
ਇਸੇ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਨਾਲ ਬਹਿਸ ਦਾ ਅੰਤ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਢੇਰਾਂ ਪਾਵਰ ਸੈਕਟਰ ਪ੍ਰੋਜੈਕਟਾਂ ਦੀ ਝੜੀ ਲਗਾਈ ਸੀ। ਇਸ 'ਚ ਉਨ੍ਹਾਂ ਨੇ ਕੇਂਦਰ ਸ਼ਾਸਿਤ ਕਾਂਗਰਸ ਦੀ ਯੂ.ਪੀ.ਏ ਸਰਕਾਰ ਦੇ ਬਾਵਜੂਦ ਐਨ.ਟੀ.ਪੀ.ਸੀ. ਦੇ ਨਾਲ ਗਿੱਦੜਬਾਹਾ ਵਰਗੇ ਵੱਡੇ ਸਮਝੌਤੇ 'ਤੇ ਪਹੁੰਚਣ 'ਤੇ ਮਾਣ ਜਤਾਇਆ ਸੀ।
ਖੰਗੂੜਾ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ, ਮਗਰ ਹੁਣ ਸੀ.ਐਮ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਮਝੌਤਾ ਮੌਜ਼ੂਦ ਨਹੀਂ ਅਤੇ ਐਨ.ਟੀ.ਪੀ.ਸੀ. ਦੇ ਨਾਲ ਪਿਛਲੇ ਚਾਰ ਸਾਲਾਂ ਤੋਂ ਮਤਾ ਲੰਬਿਤ ਹੈ।
ਉਨ੍ਹਾਂ ਨੇ ਕਿਹਾ ਕਿ ਸੀ.ਐਮ ਹਾਊਸ ਨੂੰ ਧੌਖਾ ਦੇਣਾ ਅਤੇ ਮਤੇ ਨੂੰ ਹੁਣ ਇਸ ਲਈ ਦਬਾਉਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਪ੍ਰੋਜੈਕਟ ਦੇ ਲਾਗੂ ਹੋਣ 'ਤੇ ਇਸਦਾ ਸਿਆਸੀ ਫਾਇਦਾ ਉਨ੍ਹਾਂ ਦੇ ਭਤੀਜ਼ੇ ਨੂੰ ਮਿਲ ਜਾਣ ਦਾ ਡਰ ਸਤਾ ਰਿਹਾ ਹੈ।
ਖੰਗੂੜਾ ਨੇ ਇੱਕ ਅਨੁਭਵੀ ਸਿਆਸਤਦਾਨ ਹੋਣ ਦੇ ਬਾਵਜੂਦ ਬਾਦਲ ਵੱਲੋਂ ਹਾਊਸ ਦੇ ਵਿਸ਼ੇਸ਼ ਅਧਿਕਾਰ ਦਾ ਮਹੱਤਵਪੂਰਨ ਉਲੰਘਣ ਕੀਤੇ ਜਾਣ 'ਤੇ ਅਫਸੋਸ ਜਾਹਿਰ ਕੀਤਾ ਹੈ।
ਅੰਤ 'ਚ ਉਨ੍ਹਾਂ ਨੇ ਬਾਦਲ ਸਾਹਿਬ ਵੱਲੋਂ ਆਪਣੀ ਪਰਿਵਾਰਿਕ ਵੰਡ ਉਪਰ ਪੰਜਾਬ ਦੀ ਊਰਜ਼ਾ ਸੁਰੱਖਿਆ ਨੂੰ ਨਾ ਕੁਰਬਾਨ ਕੀਤੇ ਜਾਣ 'ਤੇ ਜ਼ੋਰ ਦਿੱਤਾ ਹੈ।