ਖੰਗੂੜਾ ਨੇ ਮੁੱਖ ਮੰਤਰੀ ਨੂੰ ਕਿਹਾ- ਐੱਨ.ਆਰ.ਆਈ ਕਮਿਸ਼ਨ ਮਤੇ 'ਚ ਬਹੁਤ ਦੇਰੀ ਹੋਈ; ਐਨ.ਆਰ.ਆਈਜ਼ ਤੋਂ ਪਹਿਲਾਂ ਮੰਗਣ ਮੁਆਫੀ - 27/06/2011

ਚੰਡੀਗੜ੍ਹ, 27 ਜੂਨ: ਕਿੱਲ੍ਹਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਸੱਤਾਧਾਰੀ ਅਕਾਲੀ ਭਾਜਪਾ ਵੱਲੋਂ ਚਾਰ ਮੈਂਬਰੀ ਐੱਨ.ਆਰ.ਆਈ. ਕਮਿਸ਼ਨ ਬਣਾਉਣ ਦਾ ਮਤਾ ਬਹੁਤ ਦੇਰੀ ਨਾਲ ਲਿਆਇਆ ਗਿਆ ਹੈ ਅਤੇ ਮੌਜ਼ੂਦਾ ਸਰਕਾਰ ਦੇ ਕਾਰਜ਼ਕਾਲ 'ਚ ਇਹ ਫੈਸਲਾ ਐੱਨ.ਆਰ.ਆਈਜ਼ ਨੂੰ ਕਿਸੇ ਤਰ੍ਹਾਂ ਦੀ ਰਾਹਤ ਪਹੁੰਚਾਉਣ 'ਚ ਅਸਮਰਥ ਸਾਬਿਤ ਹੋਵੇਗਾ।

ਸਾਬਕਾ ਐੱਨ.ਆਰ.ਆਈ ਨੇ ਮੁੱਖ ਮੰਤਰੀ ਬਾਦਲ ਤੋਂ ਜਨਵਰੀ 2008 ਨੂੰ ਜਲੰਧਰ ਵਿਖੇ ਹੋਏ ਐੱਨ.ਆਰ.ਆਈ ਸੰਮੇਲਨ ਦੇ ਦੌਰਾਨ ਉਨ੍ਹਾਂ ਪਾਸੋਂ ਕੀਤੇ ਵਾਅਦਿਆਂ ਨੂੰ ਲਾਗੂ ਕਰਨ 'ਚ ਅਸਫਲ ਰਹਿਣ ਵਾਲੀ ਆਪਣੀ ਸਰਕਾਰ ਵੱਲੋਂ ਮੁਆਫੀ ਮੰਗਣ ਨੂੰ ਕਿਹਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 30 ਦਿਨਾਂ ਦੇ ਅੰਦਰ ਐਲਾਨ ਐੱਨ.ਆਰ.ਆਈ. ਦੋਸ਼ੀਆਂ ਅਤੇ ਤਿੰਨ ਮਹੀਨੇ ਦੇ ਅੰਦਰ ਐੱਨ.ਆਰ.ਆਈਜ਼ ਨਾਲ ਸਬੰਧਿਤ ਕੋਰਟ 'ਚ ਚੱਲ ਰਹੇ ਕੇਸਾਂ ਦੀ ਸੂਚੀ ਇੰਟਰਨੇਟ 'ਤੇ ਜ਼ਾਰੀ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਐੱਫ.ਆਈ.ਆਰ ਦਰਜ਼ ਹੋਣ ਦੇ ਸੱਤ ਦਿਨਾਂ ਦੇ ਅੰਦਰ ਐੱਨ.ਆਰ.ਆਈਜ਼ ਨਾਲ ਸਬੰਧਿਤ ਪੁਲਿਸ ਤਫਤੀਸ਼ੀਆਂ ਦੀ ਕਿਸੇ ਐੱਸ.ਪੀ. ਰੈਂਕ ਦੇ ਅਧਿਕਾਰੀ ਤੋਂ ਸਮੀਖਿਆ ਕਰਨ ਦਾ ਵਾਅਦਾ ਕੀਤਾ ਸੀ, ਮਗਰ ਅਫਸੋਸ ਇਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋ ਪਾਇਆ। ਜਦਕਿ ਐੱਨ.ਆਰ.ਆਈਜ਼ ਪੁਲਿਸ ਸਟੇਸ਼ਨਾਂ ਦੀ ਕਾਰਜ਼ਪ੍ਰਣਾਲੀ 'ਚ ਸਿਆਸੀ ਇੱਛਾ ਸ਼ਕਤੀ ਦੀ ਘਾਟ ਸਾਫ ਝਲਕ ਰਹੀ ਹੈ।

ਖੰਗੂੜਾ ਨੇ ਬਾਦਲ ਨੂੰ ਸਾਫ ਤੌਰ 'ਤੇ ਕਿਹਾ ਕਿ ਤੁਹਾਡੇ ਪਾਸੋਂ ਐੱਨ.ਆਰ.ਆਈਜ਼ ਨੂੰ ਕੀਤੇ ਗਏ ਵਾਅਦੇ ਇਮਾਨਦਾਰੀ ਪੂਰਨ ਨਹੀਂ ਹਨ, ਤੁਹਾਡੇ ਅਧਿਕਾਰੀਆਂ ਵੱਲੋਂ ਐੱਨ.ਆਈਜ਼ ਦੇ ਖਿਲਾਫ ਕਾਰਵਾਈ ਕਰਕੇ ਧੌਖੇਬਾਜ਼ੀ ਕੀਤੀ ਗਈ ਹੈ, ਤੁਹਾਡੀ ਸਰਕਾਰ ਨੇ ਪੰਜਾਬ 'ਚ ਐੱਨ.ਆਰ.ਆਈਜ਼ ਦੀਆਂ ਕਰੋੜਾਂ ਦੀਆਂ ਸੰਪਤੀਆਂ ਦੀ ਲੁੱਟ ਨੂੰ ਸਰੱਖਣ ਦਿੱਤਾ ਹੈ, ਤੁਹਾਡੀ ਸਰਕਾਰ ਨੇ ਐੱਨ.ਆਰ.ਆਈਜ਼ ਦੇ ਖਿਲਾਫ ਦੱਸ ਹਜ਼ਾਰ ਫਰਜ਼ੀ ਕੇਸ ਦਰਜ਼ ਕਰ ਦਿੱਤੇ ਅਤੇ ਹਜ਼ਾਰਾਂ ਐੱਨ.ਆਰ.ਆਈਜ਼ ਨੂੰ ਅਪਰਾਧੀ ਐੱਲਾਨ ਕਰ ਦਿੱਤਾ ਗਿਆ। ਅਜਿਹੇ 'ਚ ਤੁਸੀਂ ਕਿਸ ਮੂੰਹ ਨਾਲ ਐੱਨ.ਆਰ.ਆਈਜ਼ ਦਾ ਸਾਹਮਣਾ ਕਰੋਗੇ?

ਖੰਗੂੜਾ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸ਼ਾਸਨਕਾਲ ਦੇ ਦੌਰਾਨ ਭੂ ਮਾਫੀਆ ਵੱਲੋਂ ਪੰਜਾਬ 'ਚ ਐੱਨ.ਆਰ.ਆਈਜ਼ ਦੀਆਂ ਜ਼ਮੀਨਾਂ ਤੇ ਸੰਪਤੀਆਂ 'ਤੇ ਕੀਤੀਆਂ ਗਈਆਂ ਕਾਰਵਾਈਆਂ ਸੱਤਾਧਾਰੀ ਪਰਿਵਾਰ ਦੀ ਸਹਿਮਤੀ ਤੋਂ ਬਿਨ੍ਹਾਂ ਕਦੇ ਵੀ ਨਹੀਂ ਹੋ ਸਕਦੀਆਂ। ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਉੱਚ ਵਰਗ, ਉਸਦੇ ਮੰਤਰੀ, ਵਿਧਾਇਕ ਅਤੇ ਨਜ਼ਦੀਕੀ ਰਿਸ਼ਤੇਦਾਰ ਸ਼ੱਕੀ ਏਜੰਟਾਂ, ਅਪਰਾਧੀਆਂ ਅਤੇ ਪੁਲਿਸ ਅਧਿਕਾਰੀਆਂ ਦੇ ਨੇਟਵਰਕ ਦੇ ਨਾਲ ਮਿਲ ਕੇ ਐੱਨ.ਆਰ.ਆਈ ਸੰਪਤੀਆਂ ਨੂੰ ਦਬਾਉਂਦਿਆਂ ਵੇਚਣ 'ਚ ਸ਼ਾਮਿਲ ਹਨ।

ਖੰਗੂੜਾ ਨੇ ਮੁੱਖ ਮੰਤਰੀ ਤੋਂ ਪੁੱਛਿਆ ਹੈ ਕਿ ਤੁਸੀਂ ਦੋਵੇਂ ਪਿਤਾ ਪੁੱਤਰ ਲਗਾਤਾਰ ਸਾਫ ਕਰਦੇ ਰਹੇ ਹੋ ਕਿ ਐੱਨ.ਆਰ.ਆਈ ਸੰਪਤੀਆਂ ਨੂੰ ਬਿਨ੍ਹਾਂ ਕਿਸੇ ਸਜ਼ਾ ਦੇ ਡਰ ਤੋਂ ਲੁੱਟਿਆ ਜਾ ਸਕਦਾ ਹੈ? ਤੁਹਾਡੀ ਸਰਕਾਰ ਨੇ ਕਿੰਨੇ ਜ਼ਮੀਨ ਕਬਜ਼ਾਉਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ? ਕੀ ਇਹ ਮਾਮਲਾ ਨਹੀਂ ਹੈ?

ਵਿਧਾਇਕ ਨੇ ਕਿਹਾ ਕਿ ਇਸ ਸਰਕਾਰ ਦੇ ਦੌਰਾਨ ਐੱਨ.ਆਰ.ਆਈ ਮਾਮਲਿਆਂ ਦਾ ਵਿਭਾਗ ਚਾਹੇ ਉਹ ਸੀ.ਐੱਮ ਦੇ ਨਾਲ ਰਿਹਾ ਹੋਵੇ ਜਾਂ ਡਿਪੁਟੀ ਮੁੱਖ ਮੰਤਰੀ ਦੇ ਨਾਲ, ਐੱਨ.ਆਰ.ਆਈਜ਼ ਨੂੰ ਹਮੇਸ਼ਾ ਸਿਰਦਰਦੀ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਦਫਤਰ (ਸੀ.ਐੱਮ.ਓ.) 'ਚ ਐੱਨ.ਆਰ.ਆਈ. ਸੈੱਲ ਰਹਿਣ ਅਤੇ ਇਸਦੇ ਤਹਿਤ ਐੱਨ.ਆਰ.ਆਈਜ਼ ਮਾਮਲਿਆਂ ਦੀ ਦੇਖਰੇਖ ਕਰਨ ਵਾਸਤੇ ਮੰਤਰੀ ਬਲਬੀਰ ਸਿੰਘ ਬਾਥ ਦੀ ਨਿਗਰਾਨੀ ਦੇ ਰਹਿਣ ਦੇ ਬਾਵਜੂਦ ਇਹ ਪੂਰੀ ਤਰ੍ਹਾਂ ਨਾਲ ਅਸਫਲ ਸਾਬਿਤ ਹੋਇਆ ਹੈ।

ਜੱਸੀ ਨੇ ਸੀ.ਐੱਮ.ਓ. 'ਚ ਐੱਨ.ਆਰ.ਆਈਜ਼ ਨੂੰ ਪਹਿਲ ਦੇ ਅਧਾਰ 'ਤੇ ਸੁਵਿਧਾ ਪ੍ਰਦਾਨ ਕਰਨ ਵਾਸਤੇ ਸਥਾਪਿਤ ਐੱਨ.ਆਰ.ਆਈ ਸੈੱਲ ਦੀ ਕਾਰਜ਼ਪ੍ਰਣਾਲੀ 'ਤੇ ਤਿੱਖੀ ਟਿੱਪਣੀ ਕਰਦਿਆਂ ਇਸਨੂੰ ਸਿਰਫ ਅੱਖਾਂ ਦਾ ਧੌਖਾ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਅੰਤ 'ਚ ਕਿਹਾ ਕਿ ਐੱਨ.ਆਰ.ਆਈਜ਼ ਨੂੰ ਜ਼ਲਦੀ ਹੀ ਅਗਾਮੀ ਵਿਧਾਨ ਸਭਾ ਚੌਣਾਂ 'ਚ ਵੱਡੀ ਗਿਣਤੀ 'ਚ ਆ ਕੇ ਇਸ ਬੇਇਮਾਨ ਅਤੇ ਬਿਨ੍ਹਾਂ ਕਿਸੇ ਕੰਮਕਾਜ਼ ਦੀ ਸਰਕਾਰ ਨੂੰ ਪੰਜਾਬ ਤੋਂ ਬੇਦਖਲ ਕਰਕੇ ਸ਼ਾਨਦਾਰ ਜਿੱਤ ਦੇ ਨਾਲ ਕਾਂਗਰਸ ਦੀ ਸੱਤਾ 'ਚ ਵਾਪਿਸੀ ਪੱਕੀ ਕਰਨੀ ਹੋਵੇਗੀ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.