ਅਕਤੂਬਰ ਈ-ਨਿਊਜ਼ਲੈਟਰ - 2011 ਡਾਊਨਲੋਡ
 
ਜੱਸੀ ਵੱਲੋਂ ਸੰਦੇਸ਼
ਸਤੰਬਰ 'ਚ ਜਿਵੇਂ-ਜਿਵੇਂ ਮੌਸਮ ਠੰਢਾ ਹੁੰਦਾ ਜਾ ਰਿਹਾ ਹੈ, ਉਸੇ ਤਰ੍ਹਾਂ ਸਿਆਸੀ ਪਾਰਾ ਨਿਸ਼ਚਿਤ ਰੂਪ ਨਾਲ ਉੱਪਰ ਨੂੰ ਚੜ੍ਹਦਾ ਜਾ ਰਿਹਾ ਹੈ। ਗੋਬਿੰਦਪੁਰਾ ਵਿਖੇ ਮਾਨਸਾ ਪਾਵਰ ਪ੍ਰੋਜੈਕਟ ਦੇ ਖਿਲਾਫ ਕਿਸਾਨਾਂ ਦਾ ਵਿਰੋਧ 2 ਸਤੰਬਰ ਨੂੰ ਵੱਡੇ ਪੱਧਰ 'ਤੇ ਕਾਂਗਰਸ ਦੀ ਰੈਲੀ ਨਾਲ ਸਮਾਪਤ ਹੋ ਗਿਆ। ਮੈਂ ਸਵੇਰੇ 8.30 ਵਜੇ ਲਤਾਲਾ ਤੋਂ ਆਪਣੇ ਸਮਰਥਕਾਂ ਦੇ ਨਾਲ ਨਿਕਲ ਗਿਆ, ਮਗਰ ਜਲਦੀ ਹੀ ਅਸੀਂ ਵੱਡੇ ਟਰੈਫਿਕ ਜਾਮ੍ਹ 'ਚ ਫਸ ਗਏ। ਸਾਨੂੰ ਗੋਬਿੰਦਪੁਰਾ ਪਹੁੰਚਣ 'ਚ 3 ਘੰਟੇ ਲੱਗ ਗਏ। ਇੱਥੇ ਆਯੋਜਿਤ ਰੈਲੀ ਇੱਕ ਵੱਡੇ ਸਮਾਰੋਹ ਦਾ ਰੂਪ ਧਾਰਨ ਗਈ। ਇਸਨੇ ਜਿੱਥੇ ਅਸਲ 'ਚ ਕਾਂਗਰਸੀ ਵਰਕਰਾਂ ਨੂੰ ਉਤਸਾਹਿਤ ਕੀਤਾ, ਉੱਥੇ ਹੀ ਸੱਤਾਧਾਰੀ ਗਠਜੋੜ ਸਰਕਾਰ ਨੂੰ ਪਿੱਛੇ ਨੂੰ ਧਕੇਲਣ 'ਚ ਅਹਿਮ ਭੂਮਿਕਾ ਨਿਭਾਈ। ਸਾਰਿਆਂ ਦੀ ਅਗਵਾਈ ਕਰਦੇ ਹੋਏ ਕੈਪਟਨ ਸਾਹਿਬ ਸਮੇਤ ਹੋਰ ਸੀਨੀਅਰ ਆਗੂਆਂ ਨੇ ਪਿੰਡ 'ਚ ਕਿਸਾਨਾਂ ਨਾਲ ਮਿਲਣ ਲਈ ਅਸਲ ਵਿੱਚ ਵੱਡੇ ਪੈਮਾਨੇ 'ਤੇ ਪੁਲਿਸ ਨਾਕਾਬੰਦੀ ਨੂੰ ਤੋੜ ਦਿੱਤਾ।

ਸਤੰਬਰ ਦਾ ਮਹੀਨਾ ਲੁਧਿਆਣਾ ਵਿੱਚ ਮੈਟਰੋ ਕੈਸ਼ ਐਂਡ ਕੈਰੀ ਦੇ ਖੁੱਲ੍ਹਣ ਦਾ ਗਵਾਹ ਵੀ ਬਣਿਆ। ਹਾਲਾਂਕਿ ਮੈਂ ਇੱਥੇ ਨਹੀਂ ਰਹਿ ਸਕਦਾ ਸੀ, ਮਗਰ ਮੇਰੇ ਡੇਅਰੀ ਯੂਨਿਟ ਟੀਮ ਇੱਥੇ ਸਪਲਾਇਰਜ਼ ਵਜੋਂ ਜਰੂਰ ਮੌਜੂਦ ਸੀ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਫੁਟਕਲ ਕ੍ਰਾਂਤੀ ਦੇ ਸਿਰੇ 'ਤੇ ਹਾਂ, ਜੋ ਕਈ ਚੀਜਾਂ ਦੇ ਨਾਲ-ਨਾਲ ਹੋਰ ਫਾਰਮ ਉਤਪਾਦਾਂ ਨੂੰ ਮਾਰਕੀਟ 'ਚ, ਜ਼ਲਦੀ ਅਤੇ ਹੋਰ ਲਾਭਕਾਰੀ ਮੁੱਲਾਂ 'ਚ ਲਿਆਉਣ ਦੀ ਅਗਵਾਈ ਕਰੇਗੀ। ਇਹ ਦੋਵਾਂ ਖਪਤਕਾਰਾਂ ਅਤੇ ਕਿਸਾਨਾਂ ਲਈ ਵਧੀਆ ਹੈ।

ਵਾਤਾਵਰਨ 'ਚ ਸੁਧਾਰ ਲਈ ਮੈਂ ਆਪਣੇ ਪਿੰਡ ਲਤਾਲਾ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਅਤੇ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸਾਹਿਤ ਕੀਤਾ। ਜੇਕਰ ਅਸੀਂ ਧੂੜ-ਮਿੱਟੀ ਨੂੰ ਘਟਾਉਣਾ ਚਾਹੁੰਦੇ ਹਾਂ, ਜਿਹੜੀ ਆਸੇ ਪਾਸੇ ਫੈਲਦੀ ਹੈ, ਤਾਂ ਸਾਨੂੰ ਕਦੇ ਵੀ ਹਰਿਆਲੀ ਦੇ ਮਹੱਤਵ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ।

ਰਕਬਾ ਪਿੰਡ ਵਿੱਚ ਗਊਸ਼ਾਲਾ ਦੀ ਸਥਾਪਨਾ ਦੇ ਐਲਾਨ ਕਰਨ ਵਾਸਤੇ ਸ਼੍ਰੀ ਕੇ.ਕੇ. ਬਾਵਾ ਦੀ ਬਾਬਾ ਬੰਦਾ ਸਿੰਘ ਫਾਊੁਂਡੇਸ਼ਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਖੇਤਰਾਂ 'ਚ ਇਸਦੀ ਬਹੁਤ ਜ਼ਰੂਰਤ ਹੈ, ਜਿੱਥੇ ਅਵਾਰਾ ਪਸ਼ੂ ਕਿਸਾਨਾਂ ਲਈ ਅਨਗਣਿਤ ਸਮੱਸਿਆਵਾਂ ਖੜ੍ਹੀ ਕਰਦੇ ਹਨ। ਇਸ ਮੌਕੇ ਕਈ ਐੱਨ.ਆਰ.ਆਈਜ਼ ਅਤੇ ਬਿਜਨੇਸਮੈਨ ਮੌਜ਼ੂਦ ਸਨ ਅਤੇ ਦਾਨ ਦੇਣ ਸਬੰਧੀ ਕਈ ਐਲਾਨ ਕੀਤੇ ਗਏ, ਜਿਸ 'ਚ ਮੈਂ ਵੀ ਹਿੱਸਾ ਪਾਇਆ।

ਜਾਹਿਰ ਹੈ ਮੇਰੇ ਵਿਧਾਨ ਸਭਾ ਹਲਕੇ 'ਚ ਪ੍ਰਮੁੱਖ ਸਮਾਰੋਹ 12 ਸਤੰਬਰ ਦਾ ਛਪਾਰ ਮੇਲਾ ਸੀ। ਇਸ ਸਾਲ ਅਸੀਂ ਵੱਡੀ ਮੌਜ਼ੂਦਗੀ ਸੁਨਿਸ਼ਚਿਤ ਕਰ ਰਹੇ ਸਾਂ, ਜਿਸਨੂੰ ਛਪਾਰ ਮੇਲੇ 'ਤੇ ਵੱਡੇ ਟੈਂਟ ਅਤੇ ਆਮਦ ਰਾਹੀਂ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ। ਕਿਉਂਕਿ ਅਸੀਂ ਸ਼ਾਮਿਲ ਹੋਣ ਵਾਲਿਆਂ ਨੂੰ ਲੱਡੂ ਵੰਡੇ, ਅਜਿਹੇ 'ਚ ਕਈ ਆਗੂਆਂ ਨੇ ਕਾਂਗਰਸੀ ਟੈਂਟ 'ਚ ਮਠਿਆਈਆਂ ਅਤੇ ਅਕਾਲੀ ਟੈਂਟ 'ਚ ਲਾਠੀਚਾਰਜ 'ਤੇ ਟਿੱਪਣੀਆਂ ਕੀਤੀਆਂ। ਹਰ ਕੋਈ ਗਵਾਹ ਹੈ ਕਿ ਕਾਂਗਰਸ ਦੀ ਆਮਦ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਜ਼ਲਦੀ ਹੀ ਪੰਜਾਬ ਦੀ ਸੱਤਾ 'ਚ ਬਦਲਾਅ ਹੋਵੇਗਾ ਅਤੇ ਹਲਕਾ ਦਾਖਾ 'ਚ ਕਾਂਗਰਸ ਦੀ ਸਫਲਤਾ ਇੱਕ ਵਾਰ ਫਿਰ ਗੂੰਜ਼ੇਗੀ। ਕੋਰਟ ਦੀਆਂ ਤਰੀਕਾਂ ਦੌਰਾਨ ਆਪਣੇ ਰੈਗੂਲਰ ਦੌਰਿਆਂ 'ਚੋਂ ਇੱਕ ਬਾਰ ਜਦੋਂ ਕੈਪਟਨ ਸਾਹਿਬ ਲੁਧਿਆਣਾ ਆਏ, ਮੈਂ ਉਨ੍ਹਾਂ ਨੂੰ ਅਗਾਂਹਵਧੂ ਡੇਅਰੀ ਪ੍ਰਜਨਨ ਮਾਹਿਰਾਂ ਵੱਲੋਂ ਮੇਰੇ ਫਾਰਮ ਦਾ ਦੌਰਾ ਕਰਨ ਬਾਰੇ ਦੱਸਿਆ। ਕੈਪਟਨ ਸਾਹਿਬ ਨੇ ਤੁਰੰਤ ਮਿਲਣ ਦਾ ਸਵਾਗਤ ਕੀਤਾ, ਜਿਸ ਦੌਰਾਨ ਉਨ੍ਹਾਂ ਦੇ ਆਪਣੇ ਵਿਗਿਆਨਿਕ ਗਿਆਨ ਨੇ ਕਈਆਂ ਨੂੰ ਪ੍ਰਭਾਵਿਤ ਕੀਤਾ। ਅਜਿਹੀ ਰੁਚੀ ਅਤੇ ਜਾਣਕਾਰੀ ਭਵਿੱਖ ਪੰਜਾਬ ਦੀ ਡੇਅਰੀ ਇੰਡਸਟਰੀ ਵਾਸਤੇ ਬਹੁਤ ਵਧੀਆ ਸਿੱਧ ਹੋ ਸਕਦੀ ਹੈ।

ਇਸ ਮਹੀਨੇ ਮੈਂ ਆਪਣੀ ਨਵੀਂ ਵੈਬਸਾਈਟ 'ਚ ਇੱਕ ਸੁਵਿਧਾ ਨਾਲ ਅਪਡੇਟ ਕੀਤਾ, ਜਿਹੜੀ ਐੱਨ.ਆਰ.ਆਈਜ਼ ਨੂੰ ਕਈ ਸਰਕਾਰੀ ਕਰਮਚਾਰੀਆਂ ਨੂੰ ਸੰਪਰਕ ਕਰਨ ਦੇ ਕਾਬਿਲ ਬਣਾਉਂਦੀ ਹੈ। ਕਿਉਂਕਿ ਕਈ ਐੱਨ.ਆਰ.ਆਈਜ਼ ਦੇ ਪੰਜਾਬ ਸਰਕਾਰ ਨਾਲ ਮਾਮਲੇ ਚੱਲ ਰਹੇ ਹਨ, ਅਜਿਹੇ 'ਚ ਮੈਂ ਆਸ ਕਰਦਾ ਹਾਂ ਕਿ ਕਈ ਜਾਣਕਾਰੀ ਲੈਂਦੇ ਹੋਏ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਇਸ ਰਾਹ ਦਾ ਇਸਤੇਮਲ ਕਰਨਗੇ। ਮੈਂ ਇਸ ਸੈਕਸ਼ਨ ਨੂੰ ਲੋਕਾਂ ਦੀ ਪ੍ਰਤੀਕ੍ਰਿਆ ਦੇ ਅਧਾਰ 'ਤੇ ਬਣਾਇਆ ਹੈ, ਜਿਹੜੇ ਮੇਰੇ ਤੋਂ ਪੁੱਛਦੇ ਹਨ ਕਿ ਕਿਵੇਂ ਵੱਖ ਵੱਖ ਵਿਭਾਗਾਂ ਨੂੰ ਸੰਪਰਕ ਕਰੀਏ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਯੂਜਰ ਫਰੈਂਡਲੀ ਅਤੇ ਵਿਹਾਰਿਕ ਸਿੱਧ ਹੋਵੇਗੀ। ਹਮੇਸ਼ਾ ਦੀ ਤਰ੍ਹਾਂ, ਮੈਂ ਤੁਹਾਡੀ ਪ੍ਰਤੀਕ੍ਰਿਆ ਦਾ ਸਵਾਗਤ ਕਰਦਾ ਹਾਂ!

ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਗਵਾਹ ਵੀ ਬਣਾਇਆ। ਜਿਹੜੀਆਂ ਵੋਟਰ ਸੂਚੀਆਂ 'ਚ ਗੜਬੜੀ ਅਤੇ ਨਜ਼ਾਇਜ ਵੋਟਿੰਗ ਦੇ ਕਈ ਦੋਸ਼ਾਂ ਦੇ ਸਵਾਂਗ ਨਾਲ ਖਤਮ ਹੋਈਆਂ। ਇੱਕ ਸਿੱਖ ਹੋਣ ਵਜੋਂ ਮੈਂ ਗੈਰ ਸਿੱਖਾਂ ਅਤੇ ਕੇਸ ਕਤਲ ਕੀਤੇ ਵੋਟਰਾਂ ਨੂੰ ਖੁੱਲ੍ਹੇਆਮ ਵੋਟ ਪਾਉਂਦੇ ਦੇਖ ਕੇ ਬਹੁਤ ਹੀ ਸ਼ਰਮ ਮਹਿਸੂਸ ਕਰਦਾ ਹਾਂ। ਅੰਤ ਨਤੀਜ਼ਾ ਕੁਝ ਹੈਰਾਨੀਜਨਕ ਹੈ, ਕਿਉਂਕਿ ਸ਼ੁਰੂਆਤ ਤੋਂ ਹੀ ਇਹ ਜਾਹਰ ਸੀ ਕਿ ਬਾਦਲ ਧੋਖੇ ਨਾਲ ਸੰਸਥਾ 'ਤੇ ਆਪਣੇ ਉਮੀਦਵਾਰ ਥੋਪਣਾ ਚਾਹੁੰਦੇ ਹਨ, ਜੋ ਬੇਹਤਰ ਦੀ ਹੱਕਦਾਰ ਹੈ। ਮੈਂ ਹਮੇਸ਼ਾ ਜੋਰ ਦਿੱਤਾ ਹੈ ਕਿ ਸਾਨੂੰ ਐੱਸ.ਜੀ.ਪੀ.ਸੀ. ਨੂੰ ਸਾਰਿਆਂ ਸਿਆਸਤਦਾਨਾਂ ਤੋਂ ਮੁਕਤ ਕਰਵਾਉਂਦੇ ਹੋਏ, ਇਸ ਦੀਆਂ ਚੋਣਾਂ ਨੂੰ ਉਨ੍ਹਾਂ ਲੋਕਾਂ ਵਾਸਤੇ ਛੱਡਣ ਦੀ ਲੋੜ ਹੈ, ਜਿਹੜੇ ਧਰਮ ਦੀ ਸੇਵਾ ਕਰਦੇ ਹਨ: ਜਿਵੇਂ ਪੰਥੀ, ਗ੍ਰੰਥੀ, ਸੇਵਾਦਾਰ, ਸਿੱਖ ਧਰਮ ਦੇ ਲੇਖਕ ਅਤੇ ਫਿਲਾਸਫਰ, ਉਹ ਆਰਕੀਟੈਕਟ ਜਿਹੜੇ ਸਿੱਖੀ ਦੀ ਪਛਾਣ ਨੂੰ ਵਧਾਉਣ...

ਮੈਂ ਆਪਣੀ ਬੇਟੀ ਸਬੀਨਾ ਨੂੰ ਦੇਖਣ ਖਾਤਿਰ ਦੋ ਰਾਤਾਂ ਲਈ ਲੰਡਨ ਦੀ ਯਾਤਰਾ ਵੀ ਕੀਤੀ, ਜੋ ਆਪਣੇ 4 ਸਾਲਾਂ ਦੇ ਯੂਰੋਪੀਅਨ ਸਟੱਡੀ ਕੋਰਸ ਹੇਠ ਤੀਜ਼ਾ ਸਾਲ ਵਾਸਤੇ ਸਪੇਨ ਰਵਾਨਾ ਹੋ ਗਈ। ਸਬੀਨਾ ਪਹਿਲਾਂ ਹੀ ਬਹੁਤ ਵਧੀਆ ਬਹੁਭਾਸ਼ੀ ਹੈ ਅਤੇ ਜਦੋਂ ਉਹ ਸਪੇਨ ਤੋਂ ਵਾਪਿਸ ਪਰਤੇਗੀ ਤਾਂ ਉਸ ਕੋਲ ਹੋਰ ਜ਼ਿਆਦਾ ਨਿਪੁੰਨਤਾ ਹੋਵੇਗੀ ਕਿ ਇਕ ਦਿਨ ਉਹ ਇਸਨੂੰ ਵਿਕਾਸ ਦੇ ਖੇਤਰ 'ਚ ਇਸਤੇਮਾਲ ਕਰੇਗੀ। ਮੇਰਾ ਦੌਰਾ ਕਾਂਗਰਸ ਪਾਰਟੀ ਦੇ ਪੰਜਾਬ ਇੰਚਾਰਜ਼ ਸ੍ਰੀ ਗੁਲਚੈਨ ਸਿੰਘ ਚੜਕ ਦੇ ਨਾਲ ਰਿਹਾ, ਜਿਨ੍ਹਾਂ ਨੂੰ ਮੈਂ ਚਾਹ 'ਤੇ ਮਿਲਿਆ। ਜਿਵੇਂ ਮੈਂ ਲੰਡਨ ਛੱਡਿਆ, ਤਾਂ ਉਥੇ ਦੇਰ ਤੱਕ ਗਰਮੀ ਦੇ ਲਹਿਰ ਚੱਲ ਰਹੀ ਸੀ, ਜਿਹੜੀ ਆ ਗਈ, ਜੋ ਇਹ ਦਰਸਾ ਰਹੀ ਸੀ ਕਿ ਮੌਸਮ ਹਰ ਪਾਸੇ ਹੋਰ ਗੈਰ ਅਨੁਮਾਨਜਨਕ ਬਣ ਰਿਹਾ ਹੈ ਅਤੇ ਸਾਨੂੰ ਇਨ੍ਹਾਂ ਬਦਲਾਆਂ 'ਤੇ ਵਿਚਾਰ ਅਤੇ ਪਲਾਨ ਕਰਨ ਦੀ ਲੋੜ ਹੈ।

ਚੋਣਾਂ ਨਜਦੀਕ ਆਉਣ ਦੇ ਨਾਲ-ਨਾਲ ਅਕਤਬੂਰ ਹੋਰ ਸਰਗਰਮ ਹੋਣ ਦਾ ਵਾਅਦਾ ਕਰ ਰਿਹਾ ਹੈ। ਨਿਸ਼ਚਿਤ ਤੌਰ 'ਤੇ ਮੇਰੀ ਟੀਮ ਸਾਡੀਆਂ ਤਿਆਰੀਆਂ ਨੂੰ ਅੰਜਾਮ ਦੇ ਰਹੀ ਹੈ: ਸਾਰੀਆਂ ਬੂਥ ਪੱਧਰੀ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਅਸੀਂ ਹੁਣ ਵੋਟਰ ਲਿਸਟਾਂ 'ਤੇ ਧਿਆਨ ਦੇ ਰਹੇ ਹਾਂ ਤੇ ਜੋਨ ਕੋ-ਆਰਡੀਨੇਟਰਾਂ ਨਿਯੁਕਤ ਕਰ ਦਿੱਤੇ ਗਏ ਹਨ। ਕਿਲਾ ਰਾਏਪੁਰ 'ਚ ਮੇਰਾ ਆਖਿਰੀ ਪ੍ਰਚਾਰ ਇਸਦੀ ਗਰਮਜੋਸ਼ੀ ਅਤੇ ਵਿਲੱਖਣਤਾ ਦੇ ਚਲਦੇ ਨੋਟ ਕੀਤਾ ਗਿਆ। ਹੁਣ ਨਵੇਂ ਵਿਧਾਨ ਸਭਾ ਹਲਕੇ 'ਚ ਅਗਲਾ ਪ੍ਰਚਾਰ ਵੀ ਘੱਟ ਪ੍ਰਗਤੀਸ਼ੀਲ ਨਹੀਂ ਹੋਵੇਗਾ।

ਕਈ ਐੱਨ.ਆਰ.ਆਈਜ਼ ਨੇ ਸੰਭਾਵਿਤ ਪੋਲਿੰਗ ਤਰੀਕ ਨੂੰ ਲੈ ਕੇ ਮੇਰੇ ਕੋਲੋਂ ਜਾਣਕਾਰੀ ਮੰਗੀ ਹੈ। ਮੇਰਾ ਜਵਾਬ ਇਹੋ ਰਹਿੰਦਾ ਹੈ ਕਿ 14 ਫਰਵਰੀ ਮੰਨ ਕੇ ਚੱਲੀਏ, ਹਾਲਾਂਕਿ ਅਸੀਂ ਦਸੰਬਰ ਤੱਕ ਇਹ ਨਹੀਂ ਜਾਣ ਸਕਦੇ ਹਾਂ। ਜਿਹੜੇ ਐੱਨ.ਆਰ.ਆਈਜ਼ ਇਸ ਨਵੰਬਰ ਜਾਂ ਦਸੰਬਰ 'ਚ ਯਾਤਰਾ ਕਰਨਾ ਚਾਹੁੰਦੇ ਹਨ, ਮੇਰਾ ਉਨ੍ਹਾਂ ਨੂੰ ਨਿਮਰਤਾਪੂਰਵਕ ਸਲਾਹ ਹੈ ਕਿ ਪੰਜਾਬ ਦੇ ਚੋਣਾਂ ਨੇੜੇ ਹੋਣ ਦੇ ਚਲਦੇ ਯਾਤਰਾ 'ਚ ਦੇਰੀ ਹੋ ਸਕਦੀ ਹੈ।

ਮੈਂ ਇੰਡੀਅਨ ਓਵਰਸੀਜ਼ ਕਾਂਗਰਸ, ਡੇਨਮਾਰਕ ਦੇ ਪ੍ਰਧਾਨ ਮਨੂ ਸਰੀਨ ਸਪੁੱਤਰ ਸਤੀਸ਼ ਸਰੀਨ ਨੂੰ 15 ਸਤੰਬਰ, 2011 ਨੂੰ ਡੇਨਮਾਰਕ 'ਚ ਹੋਈਆਂ ਚੋਣਾਂ 'ਚ ਜਿੱਤ ਲਈ ਦਿਲੋਂ ਵਧਾਈ ਦੇਣਾ ਚਾਹਾਂਗਾ। ਮਨੂ ਭਾਰਤੀਆ ਮੂਲ ਦਾ ਹੈ ਅਤੇ 1971 'ਚ ਆਪਣੇ ਪਰਿਵਾਰ ਨਾਲ ਡੇਨਮਾਰਕ 'ਚ ਜਾ ਕੇ ਵੱਸ ਗਿਆ ਸੀ। ਉਸਨੂੰ ਹੁਣ ਹੇਲੇ ਥਰਿੰਗ-ਸਕਮੀਡਤ ਦੀ ਕੈਬਿਨੇਟ 'ਚ ਸਮਾਨਤਾ ਅਤੇ ਚਰਚ ਤੇ ਨੋਰਡਿਕ ਸਹਿਯੋਗ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ,

ਜੱਸੀ ਖੰਗੂੜਾ
Read More
 
ਕੈਪਟਨ ਸਾਹਿਬ ਨੇ ਡੇਅਰੀ ਤਕਨੀਕਾਂ 'ਤੇ ਚਰਚਾ ਕੀਤੀ
ਖੱਬੇ ਤੋਂ ਸੱਜੇ - ਸ਼੍ਰੀ ਭੁਪਿੰਦਰ ਸਿੰਘ ਸਿੱਧੂ, ਸ. ਜਗਪਾਲ ਸਿੰਘ ਖੰਗੂੜਾ, ਵਿਧਾਇਕ ਜੱਸੀ ਖੰਗੂੜਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੀ ਜੁਆਨ ਮੋਰੇਨੋ ਅਤੇ ਡਾ. ਅਮਰਪ੍ਰੀਤ ਸਿੰਘ ਸਿੱਧੂ।
ਜੱਸੀ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਅਮਰੀਕਾ ਤੋਂ ਬੋਵਾਈਨ ਜੈਨੇਟਿਕਸ 'ਚ ਸਪੈਸ਼ਲਿਸਟ ਸ੍ਰੀ ਜੁਆਨ ਮੋਰੇਨੋ ਵਿਚਾਲੇ ਹੋਟਲ ਪਾਰਕ ਪਲਾਜ਼ਾ, ਲੁਧਿਆਣਾ ਵਿਖੇ ਮੀਟਿੰਗ ਦੀ ਮੇਜਬਾਨੀ ਕੀਤੀ। ਉਨ੍ਹਾਂ ਨੇ ਨਵੀਆਂ ਡੇਅਰੀ ਤਕਨੀਕਾਂ, ਭਾਰਤੀਆ ਡੇਅਰੀ ਇੰਡਸਟਰੀ ਤੋਂ ਇਲਾਵਾ ਡੇਅਰੀ ਇੰਡਸਟਰੀ 'ਚ ਅੰਤਰਰਾਸ਼ਟਰੀ ਪ੍ਰਜਨਨ ਪ੍ਰਥਾਵਾਂ 'ਤੇ ਗਹਿਰਾਈ ਨਾਲ ਚਰਚਾ ਕੀਤੀ। ਕੈਪਟਨ ਅਮਰਿੰਦਰ ਸਿੰਘ ਕੋਲ ਇਸ ਖੇਤਰ 'ਚ ਵਿਆਪਕ ਜਾਣਕਾਰੀ ਹੈ ਅਤੇ ਦੋਵਾਂ ਸ੍ਰੀ ਮੋਰੇਨੋ ਅਤੇ ਕੈਪਟਨ ਅਮਰਿੰਦਰ ਵਾਸਤੇ ਇਹ ਵਿਚਾਰ ਵਟਾਂਦਰਾ ਬਹੁਤ ਦਿਲਚਸਪ ਰਿਹਾ, ਜਿਨ੍ਹਾਂ ਨੇ ਭਰੌਸਾ ਦਿੱਤਾ ਕਿ ਨਵੀਆਂ ਤਕਨੀਕਾਂ ਨੂੰ ਪੰਜਾਬ ਦੀ ਡੇਅਰੀ ਇੰਡਸਟਰੀ ਨੂੰ ਅਪਗ੍ਰੇਡ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਨੇ ਖੰਗੂੜਾ ਪਰਿਵਾਰ ਵੱਲੋਂ ਡੇਅਰੀ ਖੇਤਰ ਦੇ ਵਿਕਾਸ ਲਈ ਚੁੱਕੇ ਕਦਮਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਮੈਕਰੋ ਡੇਅਰੀ ਵੈਂਚਰਸ ਲਿਮਿਟੇਡ ਨੇ ਨਾ ਸਿਰਫ ਡੇਅਰਿੰਗ 'ਚ ਨਵੀਂ ਮਿਸਾਲ ਵਜੋਂ ਵੱਡੀ ਉਦਾਹਰਨ ਪੇਸ਼ ਕੀਤੀ ਹੈ, ਬਲਕਿ ਇਸਨੇ ਸਮਾਜਿਕ ਵਿਕਾਸ 'ਚ ਸ਼ਾਨਦਾਰ ਭੂਮਿਕਾ ਨਿਭਾਉਂਦੇ ਹੋਏ 1000 ਤੋਂ ਵੱਧ ਵਿਅਕਤੀਆਂ ਨੂੰ ਗਰੀਬੀ ਤੋਂ ਬਾਹਰ ਨਿਕਲਣ ਦਾ ਮੌਕਾ ਪ੍ਰਦਾਨ ਕੀਤਾ ਹੈ।
 
ਛਪਾਰ ਮੇਲਾ
ਛਪਾਰ ਮੇਲਾ-2011 ਦੇ ਮੌਕੇ 'ਤੇ ਕਾਂਗਰਸੀ ਕਾਨਫਰੰਸ ਦੌਰਾਨ ਵਿਧਾਨਿਕ ਜੱਸੀ ਖੰਗੂੜਾ ਦੇ ਨਾਲ ਸੰਸਦ ਮੈਂਬਰ ਮਨੀਸ਼ ਤਿਵਾੜੀ, ਸ਼੍ਰੀ ਭੁਪਿੰਦਰ ਸਿੱਧੂ ਅਤੇ ਹੋਰ ਕਾਂਗਰਸੀ ਸਮਰਥਕ।
ਮਸ਼ਹੂਰ ਛਪਾਰ ਹਰ ਸਾਲ ਲੁਧਿਆਣਾ ਦੇ ਪਿੰਡ ਛਪਾਰ ਵਿੱਚ ਮਨਾਇਆ ਜਾਂਦਾ ਹੈ। ਇਹ ਮੇਲਾ ਹਰ ਸਾਲ ਭਾਦਸ ਮਹੀਨੇ ਦੇ ਚੌਥੇ ਦਿਨ ਆਉਂਦਾ ਹੈ ਅਤੇ ਇਸਦੀ ਸ਼ੁਰੂਆਤ 150 ਸਾਲ ਪਹਿਲਾਂ ਭਗਤਾਂ ਦੀ ਛੋਟੀ ਜਿਹੀ ਮੰਡਲੀ ਵੱਲੋਂ ਕੀਤੀ ਗਈ ਸੀ।

ਇਸ ਮੇਲੇ 'ਚ ਜਮੀਨ ਦੀ ਸੱਤ ਵਾਰ ਖੁਦਾਈ ਕਰਨ ਦੀ ਵਿਸ਼ੇਸ਼ ਪ੍ਰਥਾ ਹੈ, ਜਿਸ ਬਾਰੇ ਲੋਕਾਂ ਦੀ ਮਾਨਤਾ ਹੈ ਕਿ ਇਸ ਨਾਲ ਸ਼੍ਰੀ ਗੁੱਗਾ ਪੀਰ ਉਨ੍ਹਾਂ ਦੀ ਸੱਪਾਂ ਤੋਂ ਰੱਖਿਆ ਕਰਨਗੇ। ਇਹ ਮੇਲਾ ਪਿਛਲੇ ਕੁਝ ਦਹਾਕਿਆਂ ਤੋਂ ਸੰਗੀਤ, ਮਜ਼ੇ ਅਤੇ ਡਾਂਸ ਦੇ ਨਾਲ ਪੰਜਾਬ ਦੇ ਵਿਸ਼ਾਲ ਤਿਉਹਾਰਾਂ 'ਚੋਂ ਇੱਕ ਬਣ ਚੁੱਕਾ ਹੈ।

ਸਤੰਬਰ 12 ਨੂੰ ਵੱਡੀ ਗਿਣਤੀ 'ਚ ਸਮਰਥਕਾਂ ਦੇ ਵੱਡੇ ਨੇਟਵਰਕ ਨਾਲ ਛਪਾਰ ਮੇਲੇ 'ਚ ਕਾਂਗਰਸ ਦੀ ਹੁਣ ਦੀ ਵੱਡੀ ਸ਼ਮੂਲੀਅਤ ਹੋਈ। ਮੇਲੇ 'ਚ ਸੈਂਕੜਾਂ ਸਮਰਥਕਾਂ ਸਮੇਤ ਬੀਬੀ ਰਜਿੰਦਰ ਕੌਰ ਭੱਠਲ, ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਅਤੇ ਹੋਰ ਕਾਂਗਰਸੀ ਆਗੂ ਸ਼ਾਮਿਲ ਹੋਏ। ਬਦਕਿਸਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿੱਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਹੋਰਨਾਂ ਨਾਲ ਮੀਟਿੰਗ ਦੇ ਚਲਦੇ ਇਸ ਮੌਕੇ ਸ਼ਾਮਿਲ ਨਹੀਂ ਹੋ ਪਾਏ। ਸਾਰੇ ਸਮਾਰੋਹ 'ਤੇ ਬਾਰਿਸ਼ ਦਾ ਖ਼ਤਰਾ ਸੀ, ਮਗਰ ਆਖਿਰੀ ਮਿੰਟਾਂ 'ਚ ਬੱਦਲ ਸਾਫ ਹੋ ਗਏ ਅਤੇ ਟੀਮਾਂ ਛਪਾਰ ਮੇਲੇ ਮੌਕੇ ਵੱਡੇ ਪੱਧਰ 'ਤੇ ਕਾਂਗਰਸੀ ਕਾਨਫਰੰਸ ਲਈ ਕੰਮ ਕਰਨ ਨੂੰ ਤਿਆਰ ਸਨ।

ਖੱਬੇ ਤੋਂ ਸੱਜੇ- ਸਮਰਥਕਾਂ ਦੇ ਨਾਲ ਸ਼੍ਰੀ ਰੋਮੀ ਸਿੰਘ ਛਪਾਰ, ਸ਼੍ਰੀ ਸ਼ੈਂਪੀ ਸਿੰਘ ਭੱਠਲ, ਵਿਧਾਇਕ ਜੱਸੀ ਖੰਗੂੜਾ, ਸ਼੍ਰੀ ਰਣਜੀਤ ਸਿੰਘ ਮਾਂਗਟ ਅਤੇ ਸ਼੍ਰੀ ਭੁਪਿੰਦਰ ਸਿੰਘ ਸਿੱਧੂ।
 
ਖੱਬੇ ਤੋਂ ਸੱਜੇ-ਸ਼੍ਰੀ ਭੁਪਿੰਦਰ ਸਿੰਘ ਸਿੱਧੂ, ਸ਼੍ਰੀ ਸ਼ਮਸ਼ੇਰ ਸਿੰਘ ਦੂਲੋ, ਵਿਧਾਇਕ ਜੱਸੀ ਖੰਗੂੜਾ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ, ਸ਼੍ਰੀ ਮਨਜੀਤ ਸਿੰਘ ਹੰਬੜਾ ਅਤੇ ਹੋਰ ਸਮਰਥਕ।

ਜੱਸੀ ਨੇ ਆਪਣੇ ਭਾਸ਼ਣ 'ਚ ਕਿਹਾ, 'ਬਾਦਲ ਪਰਿਵਾਰ ਉਹੀ ਪਰਿਵਾਰ ਹੈ ਜਿਸਨੇ ਆਪਣੀਆਂ ਜਾਇਦਾਦਾਂ/ਸੰਪਤੀਆਂ ਬਣਾਉਣ ਖਾਤਿਰ ਤੁਹਾਡਾ ਖੂਨ ਚੂਸਿਆ ਹੈ। ਮੈਂ ਜਾਣਦਾ ਹੈ ਕਿ ਇੱਕ ਹੋਟਲ ਨੂੰ ਬਣਾਉਣਾ ਕਿੰਨਾ ਮੁਸ਼ਕਿਲ ਹੁੰਦਾ ਹੈ, ਮੈਂ ਖੁਦ ਇੱਕ ਬਣਾਇਆ ਹੈ, ਸੁਖਬੀਰ ਬਾਦਲ ਨੇ ਨਾ ਸਿਰਫ ਇੱਕ ਬਣਾਇਆ ਹੈ, ਬਲਕਿ ਇਸ ਲੜੀ ਹੇਠ ਗੁੜਗਾਉਂ 'ਚ 1500 ਕਰੋੜ ਦਾ ਦੂਸਰਾ ਹੋਟਲ ਬਣਾ ਰਹੇ ਹਨ। ਪਿਓ ਅਤੇ ਪੁੱਤ ਦੋਵੇਂ ਖੁਦ ਨੂੰ ਅਮੀਰ ਅਤੇ ਲੋਕਾਂ ਨੂੰ ਗਰੀਬ ਤੋਂ ਗਰੀਬ ਬਣਾ ਰਹੇ ਹਨ।'

ਜੱਸੀ ਨੇ ਧੌਖੇਬਾਜ, ਬੇਇਮਾਨ, ਪੱਖਪਾਤੀ ਅਤੇ ਹਿੰਸਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਛਪਾਰ ਮੇਲੇ ਮੌਕੇ ਅਕਾਲੀ-ਭਾਜਪਾ ਕਾਨਫਰੰਸ ਦੌਰਾਨ ਵੀ ਵਿਰੋਧ ਕਰ ਰਹੇ ਬੇਰੁਜ਼ਗਾਰ ਲੋਕਾਂ, ਜਿਹੜੇ ਸਿਰਫ ਇਹ ਪੁੱਛਣ ਆਏ ਸਨ ਕਿ ਸੂਬੇ ਵਿੱਚ ਉਨ੍ਹਾਂ ਲਈ ਨੌਕਰੀਆਂ ਕਿਉਂ ਨਹੀਂ ਹਨ, 'ਤੇ ਕੀਤੇ ਗਏ ਲਾਠੀਚਾਰਜ਼ ਦੀ ਸਖ਼ਤ ਨਿੰਦਾ ਕੀਤੀ। ਜੱਸੀ ਨੇ ਕਿਹਾ, 'ਹਰ ਲਾਠੀ ਸਰਕਾਰ ਦੇ ਕਫਨ 'ਚ ਇੱਕ ਹੋਰ ਮੇਖ ਠੋਕ ਰਹੀ ਹੈ। ਬਾਦਲ ਸਾਹਿਬ, ਤੁਹਾਡੀ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ।

ਤੁਹਾਡਾ ਵਿਅਕਤੀਗਤ ਤੌਰ 'ਤੇ ਕਦੇ ਵੀ ਮੁੜ ਸਰਕਾਰ ਬਣਾਉਣ ਦਾ ਤਜ਼ੁਰਬਾ ਨਹੀਂ ਬਣ ਸਕਦਾ। ਇਤਿਹਾਸ ਤੁਹਾਡੇ 'ਤੇ ਮੇਹਰਬਾਨ ਲਈਂ ਹੋਵੇਗਾ ਕਿ ਤੁਸੀਂ ਕਿਸੇ ਇੱਕ ਤੋਂ ਵੱਧ ਪੰਜਾਬ ਤੇ ਐੱਸ.ਜੀ.ਪੀ.ਸੀ ਦੋਵਾਂ 'ਚ ਰਾਜ ਕਰ ਸਕੋ। ਕੁਝ ਸਮਝਦੇ ਹਨ ਕਿ ਤੁਸੀਂ ਅੱਜ ਸੰਤ ਹੋ, ਮਗਰ ਤੁਸੀਂ ਅਗਾਮੀ ਸਮੇਂ 'ਚ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਨਾਲ ਕਮਾਈ ਦੌਲਤ ਲਈ ਜਿਆਦਾ ਯਾਦ ਕੀਤੇ ਜਾਓਗੇ।

ਛਪਾਰ ਮੇਲੇ ਦੀਆਂ ਹੋਰ ਫੋਟੋਆਂ ਦੇਣ ਲਈ ਕਿਰਪਾ ਕਰਕੇ ਕਲਿੱਕ ਕਰੋ

ਜੱਸੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਕਲਿੱਕ ਕਰੋ

Read More
 
ਗਊਸ਼ਾਲਾ ਦਾ ਉਦਘਾਟਨ
ਖੱਬੇ ਤੋਂ ਸੱਜੇ- ਪੰਜਾਬ ਹਾਊਫੈੱਡ ਦੇ ਸਾਬਕਾ ਚੇਅਰਮੈਨ ਸ਼੍ਰੀ ਕੇ.ਕੇ ਬਾਵਾ, ਸ਼੍ਰੀ ਭੁਪਿੰਦਰ ਸਿੰਘ ਸਿੱਧੂ, ਸ਼੍ਰੀ ਹਰੀ ਸਿੰਘ ਬਾਵਾ, ਸਾਬਕਾ ਵਿਧਾਇਕ ਸ਼੍ਰੀ ਮਲਕੀਅਤ ਸਿੰਘ ਦਾਖਾ, ਸ਼੍ਰੀ ਹੈੱਪੀ ਸਿੰਘ ਦਿਓਲ ਅਤੇ ਸਾਬਕਾ ਵਿਧਾਇਕ ਸ਼੍ਰੀ ਜਗਦੇਵ ਸਿੰਘ ਜੱਸੋਵਾਲ।
ਸਵਾਮੀ ਗੰਗਾਨੰਦ ਜੀ ਪੁਰੀਵਾਲਾ ਮਹਾਰਾਜ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਹਾਊਸਫੈਡ ਦੇ ਸਾਬਕਾ ਚੇਅਰਮੈਨ ਸ਼੍ਰੀ ਕੇ.ਕੇ. ਬਾਵਾ ਦੀ ਚੇਅਰਮੈਨਸ਼ਿਪ ਹੇਠ ਇੱਕ ਗਊਸ਼ਾਲਾ ਦੇ ਉਦਘਾਟਨ ਦਾ ਆਯੋਜਨ ਕੀਤਾ ਗਿਆ।

ਗਊਸ਼ਾਲਾਵਾਂ ਭਾਰਤ 'ਚ ਉਨ੍ਹਾਂ ਗਾਵਾਂ ਨੂੰ ਛੱਤ ਤੇ ਸੰਭਾਲ ਪ੍ਰਦਾਨ ਕਰਦੀਆਂ ਹਨ, ਜਿਨ੍ਹਾਂ ਕੋਲ ਕੋਈ ਸਹਾਰਾ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਬੁੱਢੀਆਂ ਹੋਣ ਤੇ ਦੁੱਧ ਦੇਣਾ ਬੰਦ ਕਰਨ ਤੋਂ ਬਾਅਦ ਅਵਾਰਾ ਘੁੰਮਣ ਲਈ ਛੱਡ ਦਿੱਤਾ ਜਾਂਦਾ ਹੈ। ਗਾਵਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦੀ ਪੂਜਾ ਹੁੰਦੀ ਹੈ।

ਜੱਸੀ ਨੇ ਇਸ ਸ਼ੁਰੂਆਤ ਦਾ ਸਵਾਗਤ ਕੀਤਾ ਅਤੇ ਸ਼੍ਰੀ ਕੇ.ਕੇ. ਬਾਵਾ ਦੀ ਇਹ ਸੁਵਿਧਾ ਨੂੰ ਵਿਚਾਰਨ ਦੇ ਰੂਪ 'ਚ ਕੀਤੀ ਗਈ ਇਸ ਸ਼ਾਨਦਾਰ ਕੋਸ਼ਿਸ਼ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਟਰੱਸਟ ਦੇ ਕੰਮ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਹਨ।

ਇਸ ਮੌਕੇ 'ਤੇ ਜੱਸੀ ਨੇ 51000 ਰੁਪਏ ਦਾ ਦਾਨ ਦੇਣ ਦਾ ਐਲਾਨ ਕੀਤਾ।

 
ਗੁਰੂ ਨਾਨਕ ਕਾਲਜ਼ ਵੁਮੈਨ ਗੁੱਜਰਖਾਂ ਕੈਂਪਸ
ਖੱਬੇ ਤੋਂ ਸੱਜੇ- ਬੀਬੀ ਗੁਰਦਿਆਲ ਕੌਰ ਖੰਗੂੜਾ, ਸ਼੍ਰੀਮਤੀ ਅਮਨਦੀਪ ਕੌਰ ਖੰਗੂੜਾ, ਸ਼੍ਰੀਮਤੀ ਕਰਮਜੀਤ ਕੌਰ ਵਿਰਦੀ ਅਤੇ ਸ਼੍ਰੀਮਤੀ ਅੰਮ੍ਰਿਤ ਕੌਰ ਸਰਨਾ (ਕਾਲਜ਼ ਦੇ ਜਨਰਲ ਸਕੱਤਰ ਦੀ ਪਤਨੀ)।
ਗੁਰੂ ਨਾਨਕ ਕਾਲਜ਼ ਗੁੱਜਰਖਾਂ ਕੈਂਪਸ ਵਿੱਚ 30 ਅਗਸਤ ਨੂੰ ਹੋਏ ਮਿਸ ਫਰੈਸ਼ਰ 2011 ਮੌਕੇ ਬੀਬੀ ਗੁਰਦਿਆਲ ਕੌਰ ਖੰਗੂੜਾ ਜੀ ਅਤੇ ਅਮਨਦੀਪ ਕੌਰ ਖੰਗੂੜਾ ਮੁੱਖ ਮਹਿਮਾਨ ਸਨ।

ਫੈਸ਼ਨ ਸ਼ੋਅ ਦੌਰਾਨ 45 ਤੋਂ ਵੱਧ ਵਿਦਿਆਰਥਣਾਂ ਨੇ ਰੈਂਪ 'ਤੇ ਕੈਟ ਵਾਕ ਕੀਤਾ ਅਤੇ ਕਈਆਂ ਵੱਖ ਵੱਖ ਮੁਦਰਾਵਾਂ 'ਚ ਡਾਂਸ ਦੀ ਪੇਸ਼ਕਸ਼ ਵੀ ਦਿੱਤੀ।

ਅਮਨਦੀਪ ਨੇ ਕਿਹਾ, 'ਔਰਤਾਂ ਜਿਹੜੀਆਂ ਪੜ੍ਹੀਆਂ ਲਿੱਖੀਆਂ ਹਨ ਅਤੇ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ, ਨੇ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਕੰਮਾਂ ਅਤੇ ਕੈਰੀਅਰ 'ਚ ਕਿਸੇ ਤੋਂ ਘੱਟ ਨਹੀਂ ਹਨ। ਪੜ੍ਹੀਆਂ ਲਿੱਖੀਆਂ ਅਤੇ ਗਿਆਨਵਾਨ ਔਰਤਾਂ ਆਪਣੇ ਪਰਿਵਾਰਾਂ ਦਾ ਵਧੀਆ ਧਿਆਨ ਰੱਖਣ ਦੇ ਨਾਲ-ਨਾਲ ਸਮਾਜ ਨੂੰ ਦਇਆਵਾਨ ਅਤੇ ਰਾਸ਼ਟਰ ਦੀ ਤਰੱਕੀ ਕਰ ਸਕਦੀਆਂ ਹਨ।'

ਆਪਣੇ ਵਿਚਾਰਾਂ ਨੂੰ ਸਮਾਪਤੀ ਦਿੰਦੇ ਹੋਏ ਅਮਨਦੀਪ ਨੇ ਕਾਲਜ਼ ਦੀ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਵਿਰਦੀ ਨੂੰ ਇਸ ਤਰ੍ਹਾਂ ਦੇ ਅਦਭੁਤ ਸਮਾਰੋਹ ਦੀ ਮੇਜਬਾਨੀ ਕਰਦੇ ਹੋਏ ਨੌਜਵਾਨ ਔਰਤਾਂ ਨੂੰ ਆਤਮ ਵਿਸ਼ਵਾਸ ਪੈਦਾ ਕਰਨ ਦਾ ਸ਼ਾਨਦਾਰ ਮੌਕਾ ਉਪਲਬਧ ਕਰਵਾਉਣ ਲਈ ਵਧਾਈ ਦਿੱਤੀ। ਅਮਨਦੀਪ ਨੇ ਸਖ਼ਤ ਮਿਹਨਤ, ਵਿਅਕਤਵ ਦੇ ਵਿਕਾਸ ਅਤੇ ਗਰੀਬਾਂ, ਕਮਜ਼ੋਰਾਂ, ਵੱਡਿਆਂ ਅਤੇ ਵਰਤਮਾਨ ਲਈ ਆਦਰ ਕਰਨ ਨੂੰ ਉਤਸਾਹਿਤ ਕੀਤਾ।

ਇਸ ਮੌਕੇ 'ਤੇ ਜੱਸੀ ਵੱਲੋਂ ਅਮਨਦੀਪ ਨੇ ਸਮਾਰੋਹ ਦੇ ਅਵਾਰਡੀ 8 ਵਿਦਿਆਰਥੀਆਂ ਅਤੇ 2 ਸਟਾਫ ਮੈਂਬਰਾਂ ਨੂੰ ਪਾਰਕ ਪਲਾਜ਼ਾ ਹੋਟਲ 'ਚ ਸਨਮਾਨ ਵਜੋਂ ਲੰਚ ਦੇਣ ਦਾ ਐਲਾਨ ਕੀਤਾ।

   
Read More
 
ਜੱਸੀ ਨੇ ਐੱਨ.ਆਰ.ਆਈਜ਼ ਵਾਸਤੇ 'ਈਮੇਲ ਪੰਜਾਬ ਸਰਕਾਰ' ਸੁਵਿਧਾ ਸ਼ੁਰੂ ਕੀਤੀ
 
ਆਪਣੀ ਨਵੀਂ ਵੈਬਸਾਈਟ www.jassikhangura.com ਦਾ ਵਧੀਆ ਉਪਯੋਗ ਕਰਦੇ ਹੋਏ ਜੱਸੀ ਐੱਨ.ਆਰ.ਆਈਜ਼ ਪ੍ਰਤੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਨ੍ਹਾਂ ਨੂੰ ਇੱਕ ਕਲਿੱਕ ਦੇ ਨਾਲ ਪੰਜਾਬ ਸਰਕਾਰ ਦੇ ਪ੍ਰਤੀਨਿਧੀਆਂ ਨੂੰ ਮੇਲ ਕਰਨ ਦੀ ਸਫਲਤਾਪੂਰਵਕ ਸੁਵਿਧਾ ਪ੍ਰਦਾਨ ਕਰ ਰਹੇ ਹਨ।

ਜੱਸੀ ਨੇ ਕਿਹਾ, 'ਕਿਉਂਕਿ ਕਈ ਐੱਨ.ਆਰ.ਆਈਜ਼ ਨੇ ਮੈਨੂੰ ਅਤੇ ਮੇਰੀ ਟੀਮ ਨੂੰ ਪੁੱਛਿਆ ਕਿ ਕਿਵੇਂ ਅਸੀਂ ਸਰਕਾਰ ਨਾਲ ਸੰਪਰਕ ਸਥਾਪਿਤ ਕਰ ਸਕਦੇ ਹਾਂ, ਜੋ ਕੰਮ ਮੈਂ ਉਨ੍ਹਾਂ ਨੂੰ ਸਹੀ ਵਿਅਕਤੀ ਅਤੇ ਉਸਦਾ ਪਤਾ ਲੱਭਣ ਖਾਤਿਰ ਬਿਨ੍ਹਾਂ ਘੰਟਿਆਂ ਬਰਬਾਦ ਕੀਤੇ ਕਰਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹਾਂ।' ਉਨ੍ਹਾਂ ਨੇ ਵਿਅੰਗ ਕਰਦਿਆਂ ਕਿਹਾ, ਜਾਹਰ ਹੈ, ਇਸ ਸਰਕਾਰ ਨੂੰ ਸੰਪਰਕ ਕਰਨ 'ਚ ਮੈਂ ਕੁਝ ਸਹਾਇਤਾ ਕਰ ਸਕਦਾ ਹਾਂ, ਚਾਹੇ ਉਹ ਪ੍ਰਤੀਕ੍ਰਿਆ ਦੇਵੇ ਜਾਂ ਨਾ ਦੇਵੇ ਇਹ ਦੇਖਣਾ ਬਾਕੀ ਹੈ, ਹਾਲਾਂਕਿ ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਅਸੀਂ ਸਾਰਿਆਂ ਨੂੰ ਸੁਖਦ ਹੈਰਾਨੀ ਹੈ!

ਇਸ ਸੁਵਿਧਾ ਨੂੰ ਜੱਸੀ ਦੀ ਵੇਬਸਾਈਟ ਦੇ ਹੋਮ ਪੇਜ਼ ਤੋਂ ਜਾਂ ਐੱਨ.ਆਰ.ਆਈ ਸਮਰਪਿਤ ਸੈਕਸ਼ਨ ਤੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਮੁੱਖ ਮੰਤਰੀ ਅਤੇ ਡਿਪੁਟੀ ਮੁੱਖ ਮੰਤਰੀ ਤੋਂ ਲੈ ਕੇ ਇੰਸਪੈਕਟਰ-ਜਨਰਲ ਐੱਨ.ਆਰ.ਆਈ ਮਾਮਲੇ ਅਤੇ ਰਿਜਨਲ ਐੱਨ.ਆਰ.ਆਈ ਪੁਲਿਸ ਦਫਤਰਾਂ ਅਤੇ ਐੱਨ.ਆਰ.ਆਈ ਚੋਣ ਦਫਤਰ ਦਾ ਵੇਰਵਾ ਸ਼ਾਮਿਲ ਹੈ।

ਜੱਸੀ ਨੇ ਕਿਹਾ, 'ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਸਰਕਾਰ ਦੇ ਸਬੰਧਿਤ ਵਿਅਕਤੀਆਂ ਨਾਲ ਆਪਣੇ ਮੁੱਦਿਆਂ ਨੂੰ ਸਾਂਝਾ ਕਰਨ ਐੱਨ.ਆਰ.ਆਈ ਇਸਨੂੰ ਇਸਤੇਮਾਲ ਵਿੱਚ ਇੱਕ ਅਸਾਨ ਹਥਿਆਰ ਸਮਝਣਗੇ।' ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਵੀਂ ਸਾਈਟ ਤੋਂ ਪ੍ਰਦਾਨ ਕੀਤੀ ਜਾਣ ਵਾਲੀ ਇਕ ਤਰਕਾਤਮਕ ਸੇਵਾ ਪ੍ਰਤੀਤ ਹੁੰਦੀ ਹੈ, ਜਿਹੜੀ ਦੋਵਾਂ ਐੱਨ.ਆਰ.ਆਈਜ਼ ਅਤੇ ਹਲਕਾ ਨਿਵਾਸੀਆਂ ਦੋਵਾਂ ਨੂੰ ਉਪਯੋਗੀ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ, 'ਅਸੀਂ ਸਮੇਂ ਦੇ ਨਾਲ-ਨਾਲ ਇਸ 'ਚ ਹੋਰ ਸੁਵਿਧਾਵਾਂ ਵੀ ਜੋੜਾਂਗੇ, ਮਗਰ ਇਹ ਸੁਵਿਧਾ ਸੀ, ਜਿਸਨੂੰ ਮੈਂ ਚਾਹੁੰਦਾ ਸੀ ਕਿ ਲੋਕ ਜ਼ਲਦੀ ਤੋਂ ਜ਼ਲਦੀ ਇਸਤੇਮਾਲ ਕਰ ਸਕਣ।'

ਪੰਜਾਬ ਸਰਕਾਰ ਨੂੰ ਈਮੇਲ ਕਰਨ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ

Read More
 
ਐੱਮ.ਡੀ.ਵੀ.ਐੱਲ ਸਫਲਤਾ ਦੀ ਕਹਾਣੀ-ਕਰਮਜੀਤ ਕੌਰ
ਕਰਮਜੀਤ ਕੌਰ ਆਪਣੇ ਬੇਟੇ ਤੇ ਬੇਟੀ ਦੇ ਨਾਲ, ਜਿਹੜੇ ਕਰਮਜੀਤ ਦੀ ਸਨਅੱਤਕਾਰਤਾ ਦੇ ਚੱਲਦੇ ਉੱਚ ਪੱਧਰ 'ਤੇ ਸਿੱਖਿਆ ਪ੍ਰਾਪਤ ਕਰਨ ਦੇ ਲਾਇਕ ਬਣੇ ਹਨ।
ਕਰਮਜੀਤ ਕੌਰ ਇੱਕ ਐੱਮ.ਡੀ.ਵੀ.ਐੱਲ ਔਰਤ ਸਨਅੱਤਕਾਰ ਹੈ। ਉਹ ਇੱਕ ਕਿਸ਼ੋਰ ਲੜਕੇ ਅਤੇ ਲੜਕੀ ਦੀ ਮਾਂ ਹੈ ਤੇ ਪਿਛਲੇ 12 ਸਾਲਾਂ ਤੋਂ ਆਪਣੇ ਪਤੀ ਵੱਖ ਰਹਿ ਰਹੀ ਹੈ। ਉਹ ਨੰਗਲ ਕਲਾਂ 'ਚ ਰਹਿੰਦੀ ਹੈ ਅਤੇ ਆਪਣੀਆਂ ਗਊਆਂ ਨੂੰ ਫੱਲੇਵਾਲ ਕਮਿਊਨਿਟੀ ਡੇਅਰੀ ਯੂਨਿਟ 'ਚ ਰੱਖਦੀ ਹੈ। ਉਸਦਾ ਲੜਕਾ ਇੱਕ ਸਾਇੰਸਦਾਨ ਬਣਨਾ ਚਾਹੁੰਦਾ ਹੈ ਅਤੇ ਵਰਤਮਾਨ 'ਚ ਬੀ.ਐੱਸ.ਸੀ ਦੇ ਫਾਇਨਲ ਸਾਲ 'ਚ ਹੈ ਤੇ ਉਸਦੀ ਲੜਕੀ 10ਵੀਂ ਜਮਾਤ 'ਚ ਹੈ। ਕਰਮਜੀਤ ਕਹਿੰਦੀ ਹੈ ਕਿ ਉਹ ਸਿਰਫ ਇੱਕ ਔਰਤ ਸਨਅੱਤਕਾਰ ਬਣਨ ਦਾ ਧੰਨਵਾਦ ਕਰਦੀ ਹੈ, ਜਿਸਨੇ ਉਸਦੇ ਬੱਚਿਆਂ ਨੂੰ ਇਸ ਪੱਧਰ 'ਤੇ ਸਿੱਖਿਆ ਜਾਰੀ ਰੱਖਣ ਨੂੰ ਕਾਬਿਲ ਬਣਾਇਆ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਸਨੇ ਪਹਿਲਾਂ ਐੱਮ.ਡੀ.ਵੀ.ਐੱਲ ਸਕੀਮ ਹੇਠ ਇੱਕ ਔਰਤ ਸਨਅੱਤਕਾਰ ਬਣਨ ਦਾ ਫੈਸਲਾ ਕੀਤਾ, ਉਸਨੂੰ ਪਿੰਡ ਦੇ ਹੋਰ ਲੋਕਾਂ ਦੇ ਕੁਝ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਉਸਨੇ ਆਪਣੀ ਅਤੇ ਆਪਣੇ ਬੱਚਿਆਂ ਦੇ ਹਾਲਾਤਾਂ ਨੂੰ ਬਦਲਣ ਦਾ ਨਿਸ਼ਚਾ ਕਰ ਲਿਆ ਸੀ, ਜਿਸਨੂੰ ਉਸਨੇ ਹੁਣ ਖੁਸ਼ੀ ਨਾਲ ਪ੍ਰਾਪਤ ਕਰ ਲਿਆ ਹੈ।

ਉਸਦੀ ਆਪਣੇ ਬੇਟੇ ਅਤੇ ਬੇਟੀ ਨਾਲ ਖੁਸ਼ੀ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਤਸਵੀਰ ਇੱਥੇ ਅਤੇ ਫੱਲੇਵਾਲ ਜਿੱਥੇ ਉਹ ਆਪਣੀ ਗਊਆਂ ਰੱਖਦੀ ਹੈ, 'ਤੇ ਵੀ ਲੱਗੀ ਹੋਈ ਹੈ।

 
 
ਜੱਸੀ ਨੇ ਸਾਰੇ ਐੱਨ.ਆਰ.ਆਈਜ਼ ਨੂੰ ਵੋਟਰ ਸੂਚੀ 'ਚ ਸ਼ਾਮਿਲ ਹੋਣ ਲਈ ਉਤਸਾਹਿਤ ਕੀਤਾ
 
ਜਿਵੇਂ ਪਿਛਲੀ ਈ-ਨਿਊਜ਼ਲੈਟਰ 'ਚ ਚਰਚਾ ਕੀਤੀ ਗਈ ਸੀ, ਜੱਸੀ ਨੇ ਸਾਰੇ ਐੱਨ.ਆਰ.ਆਈਜ਼ ਇੱਥੇ ਭਾਰਤ 'ਚ ਵੋਟਰ ਸੂਚੀ 'ਚ ਆਪਣਾ ਨਾਂ ਦਰਜ਼ ਕਰਵਾਉਣ ਲਈ ਉਤਸਾਹਿਤ ਕਰਦੇ ਹੋਏ ਅਪੀਲ ਕੀਤੀ ਹੈ।

ਜੱਸੀ ਦੀ ਵੈਬ ਸੁਵਿਧਾ ਇਸ ਬਾਰੇ ਪੂਰੀ ਜਾਣਕਾਰੀ ਦਿੰਦੀ ਹੈ ਕਿ ਜਿਹੜਾ ਰਜਿਸਟਰ ਹੋਣ ਦੇ ਸਮਰੱਥ ਹੈ ਅਤੇ ਕਿਵੇਂ ਉਹ ਇਸਨੂੰ ਪ੍ਰਾਪਤ ਕਰ ਸਕਦਾ ਹੈ। ਵੋਟਰ ਸੂਚੀ 'ਚ ਆਪਣਾ ਨਾਂ ਦਰਜ਼ ਕਰਵਾਉਣ ਲਈ, ਤੁਹਾਨੂੰ ਭਾਰਤ ਦੇ ਪਤੇ ਵਾਲੇ ਇੱਕ ਭਾਰਤੀਆ ਪਾਸਪੋਰਟ ਦੇ ਨਾਲ, 18 ਸਾਲ ਤੋਂ ਉੱਪਰ ਹੋਣਾ ਜ਼ਰੂਰੀ ਹੈ। ਤੁਹਾਡਾ ਹਲਕਾ ਤੁਹਾਡੇ ਪਾਸਪੋਰਟ 'ਤੇ ਦਰਜ਼ ਪਤੇ 'ਤੇ ਨਿਰਭਰ ਕਰਦਾ ਹੈ।

ਉਦਾਹਰਨ ਵਜੋਂ ਭਰੇ ਹੋਏ ਸੈਂਪਲ ਫਾਰਮ ਸਮੇਤ ਦਿੱਤੀਆਂ ਜਾਣਕਾਰੀਆਂ 'ਤੇ ਚੱਲਦੇ ਹੋਏ ਪੜਾਅ ਹੇਠ ਆਪਣਾ ਨਾਂ ਵੋਟਰ ਸੂਚੀ 'ਚ ਦਰਜ਼ ਕਰਵਾਉਣ ਲਈ ਕਿਰਪਾ ਕਰਕੇ www.jassikhangura.com/nrivote 'ਤੇ ਪੜਾਆਂ 'ਤੇ ਵੱਧੋ। ਕਿਸੇ ਸਵਾਲ ਵਾਸਤੇ, ਕਿਰਪਾ ਕਰਕੇ ਯੂ.ਕੇ. 'ਚ ਤਰੁਨਾ ਜ਼ਿੰਦਲ, +44 751 529 8840 ਜਾਂ ਭਾਰਤ 'ਚ ਅਮਨਦੀਪ ਖੰਗੂੜਾ, +91 9878 000 104 ਨੂੰ ਬੇਝਿਜਕ ਸੰਪਰਕ ਕਰੋ।

Read More
 
ਸੋਸ਼ਲ ਨੇਟਵਰਕ 'ਤੇ ਐੱਸ.ਜੀ.ਪੀ.ਸੀ ਬਾਰੇ ਚਰਚਾ ਕਰ ਰਹੇ ਜੱਸੀ
 
ਐੱਸ.ਜੀ.ਪੀ.ਸੀ ਚੋਣਾਂ 'ਤੇ ਆਪਣੇ ਵਿਚਾਰਾਂ ਨੂੰ ਲੈ ਕੇ ਜੱਸੀ ਫੇਸਬੁੱਕ 'ਤੇ ਬਹੁਤ ਹੀ ਖੁੱਲ੍ਹੀ ਸੋਚ ਵਾਲੇ ਹਨ

ਜੱਸੀ ਕਹਿੰਦੇ ਹਨ, 'ਇੱਕ ਹੋਰ ਐੱਸ.ਜੀ.ਪੀ.ਸੀ ਚੋਣ, ਇੱਕ ਹੋਰ ਉਮੀਦ ਭਰਿਆ ਨਤੀਜ਼ਾ। ਬਾਦਲ ਐੱਸ.ਜੀ.ਪੀ.ਸੀ ਚੋਣਾਂ ਜਿੱਤਦੇ ਹਨ, ਅਤੇ ਫਿਰ ਇਕੱਠੇ ਆਪਣੀ ਕਠਪੁਤਲੀਆਂ ਦੇ ਨਾਲ ਉਹ ਐੱਸ.ਜੀ.ਪੀ.ਸੀ ਨੂੰ ਲੁੱਟਦੇ ਹਨ ਅਤੇ ਇਸ ਲੁੱਟ 'ਚੋਂ ਕੁਝ ਹਿੱਸਾ ਅਗਲੀ ਐੱਸ.ਜੀ.ਪੀ.ਸੀ ਚੋਣਾਂ ਨੂੰ ਖਰੀਦਣ ਲਈ, ਇਕੱਠੇ ਹੋ ਕੇ ਵੋਟਰ ਸੂਚੀਆਂ 'ਚ ਪੂਰੀ ਤਰ੍ਹਾਂ ਨਾਲ ਗੜਬੜੀ ਕਰਨ ਲਈ ਅਤੇ ਕਈ ਸਿੱਖਾਂ ਦੀਆਂ ਵੋਟਾਂ ਤੋਂ ਪੂਰੀ ਤਰ੍ਹਾਂ ਨਾਲ ਇਨਕਾਰ ਕਰਨ ਲਈ ਇਸਤੇਮਾਲ ਕਰਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸੰਸਥਾ ਪੂਰੀ ਤਰ੍ਹਾਂ ਸਾਰੇ ਸਿੱਖਾਂ ਦੀ ਸੇਵਾ ਕਰੇ, ਨਾ ਕਿ ਸਿਰਫ ਬਾਦਲ ਮਾਫੀਆ ਦੀ, ਅਜਿਹੇ 'ਚ ਸਾਨੂੰ ਸਿਆਸਤ ਨੂੰ ਐੱਸ.ਜੀ.ਪੀ.ਸੀ ਤੋਂ ਬਾਹਰ ਰੱਖਣ ਦੀ ਲੋੜ ਹੈ।'

ਐੱਸ.ਜੀ.ਪੀ.ਸੀ ਚੋਣਾਂ 'ਤੇ ਚਰਚਾ ਕਰਨ ਲਈ ਜੱਸੀ ਨਾਲ ਫੇਸਬੁੱਕ 'ਤੇ ਜੁੜੋ, 'ਫਰੀ ਦ ਐੱਸ.ਜੀ.ਪੀ.ਸੀ ਫਾਰਮ ਪਾਲੀਟੀਸ਼ਿਅਨਜ:' ਤੁਸੀਂ ਇਸ ਪੇਜ਼ www.facebook.com/topic.php?uid=168647556520155&topic=316 ਨੂੰ ਵਿਸ਼ੇ 'ਤੇ ਚਰਚਾ ਚਾਲੂ ਹੋਣ 'ਤੇ ਜਾਣਕਾਰੀ ਦੇਣ ਵਾਸਤੇ ਸੈੱਟ ਵੀ ਕਰ ਸਕਦੇ ਹੋ ਅਤੇ ਇਸ ਤਰ੍ਹਾਂ ਬਹਿਸਾਂ 'ਚ ਆਪਣੇ ਵਿਚਾਰ ਰੱਖ ਸਕਦੇ ਹੋ!
Read More
 
ਫੇਸਬੁੱਕ 'ਤੇ ਬੈਸਟ ਆਫ ਜੱਸੀ

ਜੱਸੀ ਆਪਣੇ ਫੇਸਬੁੱਕ ਪੇਜ਼ 'ਤੇ ਨਵਾਂ ਆਈਫਰੇਮ ਟੈਬ, 'ਬੈਸਟ ਆਫ ਜੱਸੀ' ਲਾਂਚ ਕੀਤਾ ਹੈ। ਇਹ ਪੇਜ਼ ਦਾ ਨਿਰਮਾਣ ਇਹ ਜਾਣਨ ਲਈ ਕੀਤਾ ਗਿਆ ਸੀ, ਉਨ੍ਹਾਂ ਨੇ ਵਿਧਾਇਕ ਬਣਨ ਤੋਂ ਬਾਅਦ ਕੀ ਕੀਤਾ ਹੈ। ਇਸ ਪੇਜ਼ ਦਾ ਪ੍ਰਯੋਗ ਕਰਨ ਲਈ, ਇੱਥੇ ਕਲਿੱਕ ਕਰੋ

 
ਪ੍ਰੈੱਸ ਰਿਲੀਜ਼ਾਂ
 
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
 
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
 
ਜੱਸੀ ਖੰਗੂੜਾ
+91 98761 97761
ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ
ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ
ਈਮੇਲ:jk@jassikhangura.com
ਐਨਆਰਆਈ ਤਾਲਮੇਲ ਪ੍ਰਬੰਧਕ
+44 751 529 8840