ਈ-ਨਿਊਜ਼ਲੈਟਰ - ਦਸੰਬਰ 2011 ਡਾਊਨਲੋਡ
 
ਜੱਸੀ ਵੱਲੋਂ ਸੰਦੇਸ਼
ਇਸ ਵੇਰਵੇ ਦੀ ਲੰਬਾਈ ਖਾਤਿਰ ਮੈਂ ਤੁਹਾਡੇ ਤੋਂ ਪਹਿਲਾਂ ਹੀ ਮੁਆਫੀ ਮੰਗਦਾ ਹਾਂ ਮਗਰ ਇਸਨੂੰ ਪੂਰਾ ਪੜਨ ਦੀ ਕੋਸ਼ਿਸ਼ ਕਰੋ!

ਜਿਵੇਂ ਹੀ ਦੀਵਾਲੀ ਦੀ ਰੋਸ਼ਨੀ ਫਿੱਕੀ ਪਈ, ਨਵੰਬਰ ਦਾ ਮਹੀਨਾ ਕੈਪਟਨ ਅਮਰਿੰਦਰ ਸਿੰਘ ਦੀ 1 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਪੰਜਾਬ ਬਚਾਓ ਯਾਤਰਾ ਦੇ ਨਾਲ ਸ਼ੁਰੂ ਹੋਇਆ। ਇਸਨੇ ਬਾਕੀ ਦੇ ਮਹੀਨੇ ਲਈ ਇਕ ਨਿਸ਼ਚਿਤ ਟੀਚਾ ਤੈਅ ਕੀਤਾ। ਜਿਵੇਂ-ਜਿਵੇਂ ਕੈਪਟਨ ਸਾਹਿਬ ਤੇ ਉਨਾਂ ਦੀ ਟੀਮ ਨੇ ਪੰਜਾਬ ਭਰ ਵਿੱਚ ਇਕ ਵਿਸ਼ਾਲ ਰੈਲੀ ਤੋਂ ਦੂਸਰੀ ਵੱਲ ਵੱਧਦੇ ਹੋਏ ਲੰਮਾ ਸਫਰ ਤੈਅ ਕੀਤਾ, ਸੂਬੇ 'ਚ ਸਿਆਸੀ ਮੂਡ ਨਿਰਣਾਂਇਕ ਤੌਰ 'ਤੇ ਬਦਲ ਗਿਆ। ਇਸ ਪ੍ਰੋਗਰਾਮ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ 'ਚ ਜੋਸ਼ ਭਰ ਦਿੱਤਾ ਅਤੇ ਪੰਜਾਬ ਦੇ ਲੋਕਾਂ ਨੇ ਇਸਦਾ ਬੜੇ ਉਤਸ਼ਾਹ ਨਾਲ ਜਵਾਬ ਦਿੱਤਾ। ਸਿਆਸਤ 'ਚ ਸਫਲਤਾ ਵਾਸਤੇ ਸਿਆਸੀ ਗਤੀਵਿਧੀ ਦੀ ਲੋੜ ਹੁੰਦੀ ਹੈ ਅਤੇ ਇਸ ਢੰਗ ਨਾਲ ਪੰਜਾਬ ਕਾਂਗਰਸ ਨਵੰਬਰ ਵਿੱਚ ਹੀ ਉਤੇਜਨਾ ਦੀ ਸੀਮਾ 'ਤੇ ਪਹੁੰਚ ਗਈ। ਰੈਲੀਆਂ ਦੇ ਇਸ ਪ੍ਰੋਗਰਾਮ ਨੇ ਕਾਂਗਰਸ ਦੀ ਚੜਾਈ ਲਿਆ ਦਿੱਤੀ, ਅਕਾਲੀਆਂ ਨੂੰ ਮੀਡੀਆ 'ਚ ਪਿੱਛੇ ਛੱਡ ਦਿੱਤਾ ਅਤੇ ਆਮ ਆਦਮੀ ਨੂੰ ਵੱਡੀ ਗਿਣਤੀ 'ਚ ਸਾਹਮਣੇ ਆਉਣ ਲਈ ਉਤਸ਼ਾਹਿਤ ਕੀਤਾ। ਕਦੇ ਵੀ ਸਮਾਗਮਾਂ ਦੇ ਕਿਸੇ ਪ੍ਰੋਗਰਾਮ ਨੇ ਥੋੜੇ ਜਿਹੇ ਸਮੇਂ ਦੌਰਾਨ ਪੰਜਾਬ 'ਚ ਸਿਆਸੀ ਸਮੀਕਰਨਾਂ ਨੂੰ ਨਹੀਂ ਬਦਲਿਆ।

ਪਿੰਡ ਚਮਿੰਡਾ, ਭਨੋਹੜ ਤੇ ਲਤਾਲਾ 'ਚ ਕਈ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ। ਕਨੇਡੀਅਨ ਆਈਸਾਈਟ ਗਲੋਬਲ ਦੇ ਅਨੂਪ ਜੁਬੱਲ, ਸੰਦੀਪ ''ਰੋਬੀਨ'' ਗਰਚਾ ਅਤੇ ਯੂ.ਕੇ. ਡਾ. ਕੇਵਲ ਸਿੰਘ ਤੇ ਉਨਾਂ ਦੀ ਵੱਡੀ ਟੀਮ ਦਾ ਮੈਂ ਧੰਨਵਾਦੀ ਹਾਂ। ਮੈਂ ਕਨੇਡੀਅਨ ਆਈਸਾਈਟ ਗਲੋਬਲ ਦੇ ਯੋਗਦਾਨ ਤੋਂ ਖੁਸ਼ ਹਾਂ ਅਤੇ ਕਨੇਡਾ, ਬੀ.ਸੀ., ਬਰਨੇਬੀ ਸਿਟੀ ਹਾਲ ਦੇ ਡੇਰੇਕ ਕੋਰੀਗਨ ਦਾ ਉਨਾਂ ਦੇ ਕੰਮ ਲਈ ਧੰਨਵਾਦ ਕਰਦਾ ਹਾਂ। ਦੁੱਖ ਦੀ ਗੱਲ ਹੈ ਕਿ ਇਹ ਕੈਂਪ ਨਾਕਾਫੀ ਸਰਕਾਰੀ ਬੰਦੋਬਸਤਾਂ ਕਾਰਨ ਪੈਦਾ ਹੋਈਆਂ ਕਮੀਆਂ ਨੂੰ ਭਰਨ ਵਾਸਤੇ ਬਹੁਤ ਹੀ ਜਰੂਰੀ ਹਨ। ਮੈਨੂੰ ਹਾਈਪਰਟੈਂਸ਼ਨ, ਡਾਈਬਟੀਜ ਤੇ ਮੋਤੀਆਬਿੰਦ ਦੀਆਂ ਵਾਧੂ ਘਟਨਾਵਾਂ ਦੇ ਸ਼ਿਕਾਰਾਂ ਅਤੇ ਕਈ ਵਾਰ ਪਹਿਲਾਂ ਕਦੇ ਨਾ ਸੁਣੀਆਂ ਪ੍ਰੇਸ਼ਾਨੀਆਂ ਦੇ ਮਰੀਜ਼ ਹੈਰਾਨ ਕਰ ਰਹੇ ਹਨ।

4 ਨਵੰਬਰ ਨੂੰ ਦਿੱਲੀ ਤੋਂ ਵਾਪਿਸ ਆਉਣ ਤੋਂ ਬਾਅਦ ਮੈਂ ਆਪਣੇ ਪਿਆਰੇ ਦੋਸਤ ਲੁਧਿਆਣਾ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਮਿਲਿਆ, ਜਿੰਨ੍ਹਾਂ ਨੇ ਮੈਨੂੰ ਅਗਲੇ ਦਿਨ ਪਿੰਡ ਗਿੱਲ ਵਿੱਚ ਲੋਕ ਭਲਾਈ ਪਾਰਟੀ ਦੇ ਕੁਝ ਨੌਜਵਾਨਾਂ ਨੂੰ ਸ਼ਾਮਿਲ ਕਰਨ ਸਬੰਧੀ ਰੱਖੇ ਸਮਾਗਮ ਬਾਰੇ ਯਾਦ ਦਿਲਾਇਆ। ਇਹ ਮੀਡੀਆ ਵੱਲੋਂ ਕਿਆਸ ਲਗਾਏ ਜਾਣ ਕਿ ਬਲਵੰਤ ਸਿੰਘ ਰਾਮੂਵਾਲੀਆ ਜਾਂ ਕਾਂਗਰਸ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਸਕਦੇ ਹਨ, ਤੋਂ ਕੁਝ ਹੀ ਸਮੇਂ ਬਾਅਦ ਹੋਇਆ। ਰੱਬ ਦਾ ਸ਼ੁਕਰ ਹੈ ਕਿ ਉਨਡਾਂ ਨੇ ਬਾਅਦ 'ਚ ਚੁਣਨ ਦਾ ਫੈਸਲਾ ਲਿਆ, ਹਾਲਾਂਕਿ ਮੈਂ ਸੋਚਦਾ ਹਾਂ ਕਿ ਉਨਾਂ ਨੂੰ ਐੱਨ.ਆਰ.ਆਈਜ਼ ਸਮਰਥਕਾਂ ਨੂੰ ਇਹ ਸਮਝਾਉਣ 'ਚ ਮੁਸ਼ਕਿਲ ਆਏਗੀ ਕਿ ਕਿਉਂ ਉਹ ਉਸ ਪਾਰਟੀ 'ਚ ਸ਼ਾਮਿਲ ਹੋਏ, ਜਿਸਨੇ ਐੱਨ.ਆਰ.ਆਈ ਜਾਇਦਾਦਾਂ ਨੂੰ ਬਹੁਤ ਜ਼ਿਆਦਾ ਲੁੱਟਿਆ ਅਤੇ ਆਮ ਤੌਰ 'ਤੇ ਐੱਨ.ਆਰ.ਆਈਜ਼ ਨੂੰ ਝੂਠੀਆਂ ਸ਼ਿਕਾਇਤਾਂ ਤੇ ਕੇਸਾਂ ਨਾਲ ਪ੍ਰੇਸ਼ਾਨ ਕੀਤਾ ਹੈ। ਮੈਂ ਰਾਮੂਵਾਲੀਆ ਸਾਹਿਬ ਦੀ ਬਹੁਤ ਇੱਜਤ ਕਰਦਾ ਹਾਂ, ਮਗਰ ਮੈਨੂੰ ਡਰ ਹੈ ਕਿ ਉਨਾਂ ਦਾ ਫੈਸਲਾ ਕਿ ਪਰਖ ਦੀ ਇਕ ਵੱਡੀ ਗਲਤੀ ਸਾਬਤ ਹੋਵੇਗਾ ਅਤੇ ਉਸਦਾ ਕਾਰਜਕਾਲ ਬਹੁਤ ਹੀ ਛੋਟਾ ਹੋ ਸਕਦਾ ਹੈ। ਜਦ ਉਨਾਂ ਨੇ ਫੈਸਲਾ ਲੈ ਹੀ ਲਿਆ ਹੈ, ਤਾਂ ਉਹ ਸੁਖਬੀਰ ਬਾਦਲ ਨੂੰ ਕੁਝ ਸਮਾਜਿਕ ਸਲੀਕਾ ਅਤੇ ਵੱਡਿਆਂ ਦੀ ਇਜੱਤ ਕਰਨਾ ਸਿਖਾ ਕੇ ਸਾਡੇ 'ਤੇ ਅਹਿਸਾਨ ਹੀ ਕਰ ਸਕਦੇ ਹਨ।

ਮੇਰੇ ਮਾਪਿਆਂ ਸਮੇਤ ਮੇਰਾ ਪਰਿਵਾਰ ਅਤੇ ਮੈਂ ਆਪਣੀ ਬੇਟੀ ਸਬੀਨਾ ਦੇ 21ਵੇਂ ਜਨਮ ਦਿਨ 'ਤੇ ਉਸਦੇ ਹਾਉਂਸਲੋ ਦੇ ਸ਼੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਦੇ ਫੈਸਲੇ ਕਾਰਨ ਇਕ ਹਫਤੇ ਲਈ ਦੂਰ ਲੰਡਨ 'ਚ ਹਾਂ। ਸਬੀਨਾ ਆਪਣੇ 4 ਸਾਲਾ ਯੁਰੋਪੀਅਨ ਸਟਡੀਜ ਕੋਰਸ ਲਈ 3 ਸਾਲ ਮੈਡਰੀਡ ਵਿੱਚ ਹੈ, ਇਸ ਕਰਕੇ ਉਸ ਤੇ ਪਰਿਵਾਰ ਸਮੇਤ ਅਤੇ ਆਮ ਤੌਰ 'ਤੇ ਮਿੱਤਰਾਂ ਦੇ ਨਾਲ ਕੁਝ ਦਿਨ ਰਹਿਣਾ ਬਹੁਤ ਸ਼ਾਨਦਾਰ ਰਿਹਾ। ਸਬੀਨਾ ਨੇ ਮੇਰੇ ਪ੍ਰਚਾਰ ਲਈ ਪੰਜਾਬ 'ਚ ਇਕ ਹਫਤਾ ਰਹਿਣ ਦਾ ਵਾਅਦਾ ਕੀਤਾ। ਮੈਂ ਸੋਚਦਾ ਹਾਂ ਕਿ ਉਹ ਨੁੱਕੜ ਮੀਟਿੰਗ ਲਈ ਵਧੀਆ ਬੁਲਾਰਾ ਰਹੇਗੀ।

17 ਨਵੰਬਰ ਨੂੰ ਭਾਰਤ ਪਰਤਣ ਤੋਂ ਬਾਅਦ ਹੁਣ ਸਮਾਂ 3 ਦਸੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀ ਪੰਜਾਬ ਬਚਾਓ ਯਾਤਰਾ ਦੀ ਤਿਆਰੀ ਕਰਨ ਦਾ ਸੀ। ਕੋ-ਆਰਡੀਨੇਟਰ ਅਵਤਾਰ ਸਿੰਘ ਹੈਨਰੀ ਦੇ ਪ੍ਰਬੰਧਨ ਹੇਠ ਉਨਾਂ ਨੇ ਖੇਤਰ 'ਚ ਨਿਰਣਾਂਇਕ ਛਾਪ ਛੱਡਣ ਲਈ ਸ਼ਾਨਦਾਰ ਤਿਆਰੀਆਂ ਕਰਨ ਦਾ ਫੈਸਲਾ ਕੀਤਾ। ਮੈਂ ਹਲਕਾ ਦਾਖਾ ਦੇ ਸਾਰੇ 87 ਪਿੰਡਾਂ ਦੇ ਦੌਰਿਆਂ ਦੀ ਸ਼ੁਰੂਆਤ ਕੀਤੀ, ਜਿਹੜੇ ਹਲਕਾ ਕਿਲਾ ਰਾਏਪੁਰ ਤੋਂ ਬਾਹਰ ਪੈਂਦੇ ਹਨ। ਚੋਣਾਂ ਲਈ ਸਿਰਫ ਗਰਮ ਹੋਣ ਵੇਲੇ ਹੀ ਪਿੰਡ ਤੋਂ ਪਿੰਡ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੂੰ ਵੱਡੀ ਗਿਣਤੀ 'ਚ ਨਾਲ ਆ ਖੜਨਾ ਮੈਨੂੰ ਬਹੁਤ ਹੀ ਹੈਰਾਨ ਕਰ ਰਿਹਾ ਸੀ। ਬੋਪਾਰਾਏ ਕਲਾਂ ਵਿਖੇ ਆਖਿਰੀ ਮੀਟਿੰਗ ਮਿੰਨੀ ਰੈਲੀ ਵਾਂਗ ਹੀ ਸੀ, ਜਿਥੇ 400 ਦੇ ਕਰੀਬ ਸਮਰਥਕ ਠੰਢ ਦਾ ਮੌਸਮ ਹੋਣ ਦੇ ਬਾਵਜੂਦ ਹੀ ਸ਼ਾਮ ਸਵਾ ਸੱਤ ਵਜੇ ਤੱਕ ਮੇਰੇ ਆਉਣ ਦਾ ਇੰਤਜ਼ਾਰ ਕਰਦੇ ਰਹੇ। ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਨੇ ਹਲਕਾ ਦਾਖਾ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਹੌਸਲਾ ਵਧਾ ਦਿੱਤਾ ਅਤੇ ਇਥੇ ਕਾਂਗਰਸ 'ਚ ਸੱਤਾ 'ਚ ਲਿਆਉਣ ਲਈ ਵੱਖਰਾ ਰੁੱਖ ਹੈ।

3 ਦਸੰਬਰ ਨੂੰ ਦਾਖਾ ਰੈਲੀ ਸੰਭਾਵਿਤ ਤੌਰ 'ਤੇ ਪੂਰੇ ਲੜੀਵਾਰ ਪ੍ਰੋਗਰਾਮ 'ਚ ਸੱਭ ਤੋਂ ਵੱਧ ਮੌਜੂਦਗੀ ਅਤੇ ਨਿਸ਼ਚਿਤ ਤੌਰ 'ਤੇ ਲੁਧਿਆਣਾ ਦੇ ਇਤਿਹਾਸ 'ਚ ਕਈ ਦਹਾਕਿਆਂ ਤੋਂ ਬਾਅਦ ਵੱਡੀ ਮੌਜੂਦਗੀ ਦੇ ਨਾਲ ਬਹੁਤ ਹੀ ਸਫਲ ਸਾਬਤ ਹੋਈ। ਕੈਪਟਨ ਸਾਹਿਬ ਦੀ ਸਿਰਫ ਮੌਜੂਦਗੀ ਨੇ ਹੀ ਹਾਜਰੀਨ 'ਚ ਉਤਸਾਹ ਭਰ ਦਿੱਤਾ। ਉਨਾਂ ਦੇ ਹਰੇਕ ਸ਼ਬਦ ਨੂੰ ਉਤਸਾਹਿਤ ਭੀੜ ਦਾ ਹੁਲਾਰਾ ਮਿਲ ਰਿਹਾ ਸੀ। ਅਗਾਮੀ ਦਾਖਾ ਹਲਕੇ ਦਾ ਮੁਕਾਬਲਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਿਰਧਾਰਕ ਮੁਕਾਬਲਿਆਂ 'ਚੋਂ ਇਕ ਹੋਵੇਗਾ।

ਅਫਸੋਸਜਨਕ ਇਹ ਹੈ ਕਿ ਚੋਣ ਮੁਕਾਬਲਾ ਸ਼ੁਰੂ ਹੋਣ ਨੂੰ ਹੈ ਅਤੇ ਇਹ ਈ-ਨਿਊਜਲੈਟਰ ਅਗਲੇ 3 ਮਹੀਨਿਆਂ ਤੱਕ ਸਸਪੈਂਡ ਰਹੇਗੀ, ਕਿਉਂਕਿ ਮੇਰੀ ਟੀਮ ਤੇ ਮੈਨੂੰ ਪ੍ਰਚਾਰ ਦੇ ਸਾਰਿਆਂ ਸੰਸਾਧਨਾਂ 'ਤੇ ਧਿਆਨ ਦੇਣ ਦੀ ਲੋੜ ਹੈ। ਅਗਲਾ ਈ-ਨਿਊਜਲੈਟਰ ਤੁਹਾਨੂੰ ਜਲਦੀ ਹੀ ਮਾਰਚ 2012 'ਚ ਮਿਲ ਜਾਵੇਗਾ, ਅਤੇ ਇਸ ਵਿੱਚ ਚੋਣ ਪ੍ਰਚਾਰ, ਗਿਣਤੀ ਅਤੇ ਸਰਕਾਰ ਦੇ ਗਠਨ ਦਾ ਪੂਰਾ ਸੁਆਦ ਹੋਵੇਗਾ। ਇਸ ਤੋਂ ਬਾਅਦ ਮੇਰੀ ਈ-ਨਿਊਜਲੈਟਰ ਬਦਲ ਜਾਏਗੀ, ਕਿਉਂਕਿ ਸ਼ਾਸਨ ਦੀਆਂ ਜਿੰਮੇਵਾਰੀਆਂ ਵਾਸਤੇ ਵੱਖਰੇ ਦ੍ਰਿਸ਼ਟੀਕੌਣ ਦੀ ਲੋੜ ਹੈ ਕਿ ਇਹ ਕਿਵੇਂ ਮੁੱਦਿਆਂ ਨੂੰ ਪੇਸ਼ ਕਰ ਰਹੀਆਂ ਹਨ।

ਹਾਲਾਂਕਿ, ਮੈਂ ਸਾਈਬਰਸਪੇਸ ਤੋਂ ਗਾਇਬ ਨਹੀਂ ਹੋਵਾਂਗਾ। ਤੁਸੀਂ ਮੇਰੀਆਂ ਪ੍ਰੈੱਸ ਰਿਲੀਜਾਂ, ਅਪੀਲਾਂ, ਫੋਟੋਆਂ ਅਤੇ ਵੀਡੀਓਜ ਸਮੇਤ ਮੇਰੇ ਵੱਲੋਂ ਸਨੇਹੇ ਪ੍ਰਾਪਤ ਕਰਦੇ ਰਹੋਗੇ। ਮੇਰੀ ਵੇਬਸਾਈਟ www.jassikhangura.com ਤੇ ਫੇਸਬੁੱਕ ਉੱਪਰ ''ਜੱਸੀ ਖੰਗੂੜਾ'' ਦੋਨਾਂ 'ਤੇ ਮੇਰੀ ਮੁਹਿੰਮ ਦੇ ਨਾਲ ਬਣੇ ਰਹਿਣ ਦੀ ਕੋਸ਼ਿਸ਼ ਕਰੋ। ਮੈਨੂੰ ਆਪਣੀ ਪ੍ਰਤੀਕ੍ਰਿਆ ਵੀ ਭੇਜਦੇ ਰਹਿਣਾ। ਮੈਂ ਮੁਹਿੰਮ ਦੀ ਹਫੜਾ-ਦਫੜੀ ਵਿੱਚੋਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਅਸੀਂ ਮੁਹਿੰਮ ਨੂੰ ਫਲਾਈ-ਓਨ-ਦ-ਵਾਲ ਡਾਕੁਮੈਂਟਰੀ ਵਾਂਗ ਪੂਰਾ ਕਰਨ ਦੀ ਆਸ ਕਰਦੇ ਹਾਂ।

ਪਹਿਲੀ ਵਾਰ ਵਿਧਾਇਕ ਬਣਨ ਵਜੋਂ ਮੈਂ ਸਮਝਦਾ ਹਾਂ ਕਿ ਮੈਂ ਆਪਣੇ ਹਲਕੇ ਕਿਲਾ ਰਾਏਪੁਰ ਲਈ ਕੁਝ ਵੱਖਰਾ ਕੀਤਾ ਹੈ। ਹਾਲਾਂਕਿ ਇਕ ਵਿਰੋਧੀ ਧਿਰ ਦੇ ਵਿਧਾਇਕ ਵਜੋਂ ਸੂਬੇ ਦੀ ਸਿਆਸਤ ਸਿੱਖਣ ਦਾ ਇਹ ਚੰਗਾ ਤਰੀਕਾ ਰਿਹਾ। ਮੈਂ ਹਰੇਕ ਮਿੰਟ ਦਾ ਅਨੰਦ ਲਿਆ ਅਤੇ ਮੈਂ ਅਣਥਕ, ਇਮਾਨਦਾਰੀ ਅਤੇ ਪੇਸ਼ਵਰ ਢੰਗ ਨਾਲ ਕੰਮ ਕੀਤਾ। ਪੰਜਾਬ 'ਚ ਅਜਿਹੇ ਕੁਝ ਹੀ ਵਿਧਾਇਕ ਹਨ ਜਿਹੜੇ ਆਪਣੇ ਹਲਕਿਆਂ 'ਚ ਇਸ ਢੰਗ ਨਾਲ ਕੰਮ ਕਰਦੇ ਹਨ, ਜਿਵੇਂ ਮੈਂ ਆਪਣੀ ਵੱਡੀ ਤੇ ਜਵਾਬਦੇਹ ਟੀਮ ਦੇ ਨਾਲ ਕੀਤਾ। ਮੇਰਾ ਲੋਕ ਦਫਤਰ ਹਰ ਸੋਮਵਾਰ ਨੂੰ ਲੱਗਦਾ ਹੈ, ਜਿਹੜਾ ਮੇਰੇ ਕਾਰਜਕਾਲ ਦੌਰਾਨ ਸ਼ਾਨਦਾਰ ਸਫਲਤਾ ਦਾ ਗਵਾਹ ਹੈ। ਕਿਉਂਕਿ ਮੈਂ ਅਨੁਸ਼ਾਸਨ ਨੂੰ ਬਣਾਏ ਰੱਖਿਆ ਹੈ ਅਤੇ ਲੋਕ ਜਾਣਦੇ ਹਨ ਕਿ ਮੈਂ ਕਿਥੇ ਤੇ ਕਦੋਂ ਮੌਜੂਦ ਹਾਂ। ਮੇਰੀ ਮੀਡੀਆ 'ਚ ਮੌਜੂਦਗੀ ਮਹੱਤਵਪੂਰਨ ਰਹੀ ਹੈ ਅਤੇ ਮੇਰੇ ਪਰਿਵਾਰ ਤੇ ਮੈਂ ਗਰੀਬ ਪਰਿਵਾਰਾਂ 'ਚੋਂ ਵੱਡੀ ਗਿਣਤੀ 'ਚ ਔਰਤਾਂ ਨੂੰ ਸਮਾਜਿਕ ਵਿਕਾਸ ਦਾ ਮੌਕਾ ਦਿੱਤਾ ਹੈ। ਮੈਂ ਸਚਮੁੱਚ ਆਪਣੇ ਵੱਲੋਂ ਸੱਭ ਤੋਂ ਚੰਗਾ ਕੀਤਾ ਹੈ।

ਪੰਜਾਬ ਭਰ ਤੋਂ ਲੋਕ ਜਾਣਦੇ ਹਨ ਕਿ ਮੈਂ ਕਿਥੇ ਖੜਾ ਹਾਂ। ਇਸ ਵਚਿੱਤਰ ਐੱਨ.ਆਰ.ਆਈ ਬਾਰੇ ਬਹੁਤ ਘੱਟ ਸੁਣਿਆ ਸੀ, ਅਸੀਂ 2007 ਚੋਣਾਂ 'ਚ ਵੱਡੇ ਬਦਲਾਆਂ 'ਚੋਂ ਇਕ ਨੂੰ ਅੰਜਾਮ ਦਿੰਦੇ ਹੋਏ ਪੰਜਾਬ 'ਚ ਸਿਰਫ ਉਹੀ ਵਿਧਾਨ ਸਭਾ ਹਲਕਾ ਜਿੱਤਿਆ ਜਿਸਨੂੰ ਕਾਂਗਰਸ ਨੇ ਕਦੇ ਵੀ ਨਹੀਂ ਜਿੱਤਿਆ ਸੀ। ਮੈਂ ਪੰਜਾਬ ਦੇ ਹੋਰਨਾਂ ਵਿਧਾਇਕਾਂ ਤੋਂ ਜਿਆਦਾ ਯੂ.ਕੇ, ਕਨੇਡਾ ਤੇ ਅਮਰੀਕਾ 'ਚ ਐੱਨ.ਆਰ.ਆਈਜ਼ ਨੂੰ ਮਿਲਣ ਲਈ ਘੱਟ ਤੋਂ ਘੱਟ 15 ਵਾਰ ਗਿਆ ਹਾਂ। ਮੈਂ ਲਗਾਤਾਰ ਐੱਨ.ਆਰ.ਆਈਜ ਦੇ ਮੁੱਦੇ ਚੁੱਕੇ। ਸਿੱਖ ਕਾਲੀ ਸੂਚੀ 'ਤੇ ਮੇਰੀ ਮੁਹਿੰਮ ਨੇ ਸੰਭਾਵਿਤ ਰਾਹਤਾਂ ਪ੍ਰਦਾਨ ਕੀਤੀਆਂ।

ਬਾਦਲ ਪਰਿਵਾਰ 'ਤੇ ਲਗਾਤਾਰ ਨਿਸ਼ਾਨਾ ਲਗਾਉਂਦੇ ਹੋਏ ਮੈਂ ਆਪਣਾ ਰੁੱਖ ਬੜਾ ਸਾਫ ਰੱਖਿਆ ਹੈ। ਪੰਜਾਬ ਉਨਾਂ ਦੇ ਨਾ ਹੋਣ ਨਾਲ ਜਿਆਦਾ ਤਰੱਕੀ ਕਰੇਗੀ। ਉਨਾਂ ਨੇ ਕਈ ਵਾਰ ਪੰਜਾਬ 'ਚ ਗਲਤ ਸ਼ਾਸਨ ਚਲਾਇਆ। ਆਓ ਆਸ ਰੱਖੀਏ ਤੇ ਪ੍ਰਾਰਥਨਾ ਕਰੀਏ ਕਿ ਅਸੀਂ ਇਨਾਂ ਨੂੰ ਪੰਜਾਬ ਦੀ ਸਿਆਸਤ ਦੇ ਸ਼ਿਖਰ 'ਤੇ ਕਦੇ ਵੀ ਨਾ ਦੇਖੀਏ।

ਮੈਂ 2007 'ਚ ਹਲਕਾ ਕਿਲਾ ਰਾਏਪੁਰ ਨੂੰ ਨਾ ਸਿਰਫ ਕਾਂਗਰਸੀ ਵੋਟਾਂ ਰਾਹੀਂ ਜਿੱਤਿਆ। ਵੱਡੀ ਗਿਣਤੀ 'ਚ ਸਾਬਕਾ ਅਕਾਲੀ ਸਮਰਥਕ ਪਰਿਵਾਰ ਵਿਅਕਤੀਗਤ ਰੂਪ 'ਚ ਮੇਰੇ ਸਮਰਥਨ 'ਚ ਆਏ ਅਤੇ ਅਗਾਮੀ ਹਲਕਾ ਦਾਖਾ ਚੋਣਾਂ ਵੇਲੇ ਵੀ ਇਹੋ ਦੁਹਰਾਇਆ ਜਾਵੇਗਾ। ਇਥੇ ਰੁਕਾਵਟਾਂ ਤੇ ਹੈਰਾਨੀਆਂ ਬਰਾਬਰ ਹੋਣਗੀਆਂ। ਮਗਰ ਮੇਰੇ ਕੋਲ ਸ਼ਾਨਦਾਰ ਟੀਮ, ਜਬਰਦਸਤ ਸਥਾਨਕ ਸਮਰਥਨ ਤੇ ਭਾਵੁਕ ਐੱਨ.ਆਰ.ਆਈ ਪ੍ਰਚਾਰਕ ਹਨ। ਮੈਂ ਹਮੇਸ਼ਾ ਕਿਹਾ ਹੈ ਕਿ ਪੰਜਾਬ 'ਚ ਸੁਧਾਰ ਲਈ ਸਾਨੂੰ ਵਧੀਆ ਵਿਧਾਇਕਾਂ ਨੂੰ ਚੁਣਨਾ ਜਰੂਰੀ ਹੈ।

ਮੇਰੀ ਈ-ਨਿਊਜਲੈਟਰਾਂ ਜਿਹੜੀਆਂ ਜੂਨ 2009 'ਚ ਸ਼ੁਰੂ ਹੋਈਆਂ ਸਨ, 40000 ਤੋਂ ਵੱਧ ਪ੍ਰਾਪਤਕਰਤਾਵਾਂ ਤੱਕ ਪਹੁੰਚ ਗਈਆਂ ਹਨ, ਸੰਭਵ ਹੈ ਕਿ ਇਹ ਪੰਜਾਬ ਦੇ ਕਿਸੇ ਹੋਰ ਵਿਧਾਇਕ ਤੋਂ ਜਿਆਦਾ ਈਮੇਲ ਡਾਟਾਬੇਸ ਹੋਵੇਗਾ। ਹਾਲ ਦੇ ਸਾਰੇ ਮੁੱਦੇ ਮੇਰੀ ਵੇਬਸਾਈਟ www.qilaraipur.org 'ਤੇ ਉਪਲਬਧ ਹਨ। ਜਿਸਨੂੰ ਮਾਰਚ 2004 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਵਿਧਾਨ ਸਭਾਵਾਂ 'ਚ ਬਦਲਾਵਾਂ ਨੂੰ ਦਰਸਾਉਣ ਲਈ ਇਹ www.jassikhangura.com ਰੂਪ ਦਿੱਤਾ ਗਿਆ ਹੈ। ਮੇਰਾ ਸਿਆਸੀ ਦਫਤਰ ਹਮੇਸ਼ਾ 'ਕਿਲਾ ਰਾਏਪੁਰ ਲੋਕ ਦਫਤਰ' ਰਹੇਗਾ, ਕਿਉਂਕਿ ਇਥੋਂ ਮੈਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ।

ਮੇਰਾ ਉਨਾਂ ਲੋਕਾਂ ਨੂੰ ਜਿੰਨ੍ਹਾਂ ਨੇ ਮੇਰਾ ਸਮਰਥਨ ਕੀਤਾ ਅਤੇ ਜਿਨਾਂ ਨੇ ਮੈਨੂੰ ਚੁਣੌਤੀ ਦਿੱਤੀ, ਦਾ ਬਹੁਤ ਧੰਨਵਾਦੀ ਹਾਂ। ਮੈਂ ਹਮੇਸ਼ਾ ਸਾਰੀਆਂ ਪ੍ਰਤੀਕ੍ਰਿਆਵਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਪੁੱਛੀ ਗਈ ਗੱਲ ਕਿੰਨੀ ਵੀ ਮੁਸ਼ਕਿਲ ਕਿਉਂ ਨਾ ਹੋਵੇ। ਈਮੇਲ, ਵੇਬਸਾਈਟ, ਯੂ ਟਿਊਬ ਤੇ ਵੇਸਬੁੱਕ ਰਾਹੀਂ ਕੁਝ ਨੇ ਮੇਰੇ ਢੰਗ ਰਾਹੀਂ ਸਾਈਬਰਸਪੇਸ ਇਸਤੇਮਾਲ ਕੀਤਾ ਹੈ। ਸਰਕਾਰ ਵਿੱਚ ਵੀ ਮੈਂ ਅਜਿਹਾ ਕਰਨਾ ਜਾਰੀ ਰੱਖਾਂਗਾ।

ਦਸੰਬਰ ਦਾ ਜਿਆਦਾਤਰ ਹਿੱਸਾ ਟਿਕਟਾਂ ਦੀ ਪ੍ਰਣਾਲੀ ਖਾਤਿਰ ਦਿੱਲੀ 'ਚ ਨਿਕਲੇਗਾ। ਆਸ ਕਰਦਾ ਹਾਂ ਕਿ ਜਲਦੀ ਫੈਸਲਾ ਹੋਵੇਗਾ, ਤਾਂਕਿ ਅਸੀਂ ਜਨਵਰੀ ਤੋਂ ਭੱਜ ਨੱਠ ਸ਼ੁਰੂ ਕਰ ਸਕੀਏ। ਜਦੋਂ ਤੱਕ ਅਸੀਂ ਚੋਣਾਂ ਦੀ ਤਰੀਕ ਅਧਿਕਾਰਿਕ ਐਲਾਨ ਦਾ ਇੰਤਜਾਰ ਕਰਦੇ ਹਾਂ, ਮੇਰੇ ਮੰਨ ਦੀ ਸੋਚ ਹੈ ਕਿ ਇਹ 13 ਫਰਵਰੀ ਜਾਂ ਇਸਦੇ ਆਲੇ ਦੁਆਲੇ ਹੋਵੇਗੀ।

ਸੋ... ਚੋਣਾਂ ਇਸ਼ਾਰੇ ਨਾਲ ਸੱਦ ਰਹੀਆਂ ਹਨ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੇ ਮੇਰੇ ਪੁਰਾਣੇ ਤਜੁਰਬੇ, ਜਿਸ ਵਿੱਚ 2002 'ਚ ਮੇਰੀ ਮਾਂ ਦੇ 2002 'ਚ, ਆਪਣੇ ਪਿਆਰੇ ਦੋਸਤ ਮਨੀਸ਼ ਤਿਵਾੜੀ ਲਈ ਦੋ ਪਾਰਲੀਮਾਨੀ ਮੁਹਿੰਮਾਂ, ਅਤੇ ਕਈ ਲੋਕਲ ਚੋਣਾਂ, ਮਤਲਬ ਕਿ ਅਸੀਂ 5 ਸਾਲ ਪਹਿਲਾਂ ਦੇ ਮੁਕਾਬਲੇ ਜਿਆਦਾ ਵਧੀਆ ਤਿਆਰ ਹਾਂ। ਮੇਰੇ ਸਮਰਥਕ, ਮੇਰੀ ਟੀਮ, ਮੇਰਾ ਪਰਿਵਾਰ ਤੇ ਮੈਨੂੰ ਸਫਲਤਾ ਨੂੰ ਲੈ ਕੇ ਪੂਰਾ ਵਿਸ਼ਵਾਸ ਹੈ। ਹਾਲਾਂਕਿ ਅਸੀਂ ਵਿਰੋਧੀ ਨੂੰ ਕਦੇ ਵੀ ਘੱਟ ਨਹੀਂ ਸਮਝਾਂਗੇ, ਚਾਹੇ ਉਹ ਕੋਈ ਵੀ ਹੋਵੇ, ਅਸੀਂ ਹੋਰ ਮਜਬੂਤੀ ਨਾਲ ਲੜਾਂਗੇ, ਅਸੀਂ ਹੋਰ ਤਾਕਤ ਨਾਲ ਲੜਾਂਗੇ ਅਤੇ ਜਦੋਂ ਵੋਟਾਂ ਪੈ ਗਈਆਂ ਅਤੇ ਗਿਣ ਲਈਆਂ ਗਈਆਂ, ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰਾ ਵਿਧਾਇਕ ਵਜੋਂ ਦੂਸਰਾ ਕਾਰਜਕਾਲ ਹੋਵੇਗਾ।

ਮੈਂ ਚੋਣਾਂ ਦੌਰਾਨ ਤੁਹਾਡੇ ਸਮਰਥਨ ਦੀ ਸ਼ਲਾਘਾ ਕਰਦਾ ਹਾਂ। ਤੁਸੀਂ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਸੰਪਰਕ ਕਰਕੇ ਇਸਨੂੰ ਹੁਣੇ ਤੋਂ ਸ਼ੁਰੂ ਕਰ ਸਕਦੇ ਹੋ।

ਅੰਤ ਵਿੱਚ, ਮੌਸਮ ਦੀਆਂ ਮੁਬਾਰਕਬਾਦਾਂ ਅਤੇ ਮੈਂ ਤੁਹਾਨੂੰ ਨਵੇਂ, ਵਡਭਾਗੇ ਤੇ ਸਿਹਤਮੰਦ ਸਾਲ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਆਪਣਾ ਸਮਾਂ ਦੇਣ ਲਈ ਧੰਨਵਾਦ।
ਜੱਸੀ ਖੰਗੂੜਾ

Read More
 
ਕੈਪਟਨ ਅਮਰਿੰਦਰ ਦੇ ਨਾਲ ਵਿਸਥਾਰ 'ਚ ਵਿਚਾਰ ਵਟਾਂਦਰਾ
ਰਣਜੀਤ ਸਿੰਘ ਮਾਂਗਟ, ਪਾਲ ਸਿੰਘ ਸਹੋਤਾ, ਭੁਪਿੰਦਰ ਸਿੰਘ ਸਿੱਧੂ, ਮੇਜਰ ਸਿੰਘ ਮੁੱਲਾਂਪੁਰ, ਕੈਪਟਨ ਅਮਰਿੰਦਰ ਸਿੰਘ, ਜੱਸੀ ਖੰਗੂੜਾ ਵਿਧਾਇਕ, ਸ. ਜਗਪਾਲ ਸਿੰਘ ਖੰਗੂੜਾ, ਸਾਬਕਾ ਵਿਧਾਇਕ ਸੁਰਿੰਦਰ ਡਾਵਰ ਅਤੇ ਹਰਬੰਸ ਸਿੰਘ ਕੰਵਲ।
ਕੈਪਟਨ ਅਮਰਿੰਦਰ ਸਿੰਘ 5 ਨਵੰਬਰ ਨੂੰ ਲੁਧਿਆਣਾ ਦੀ ਕੋਰਟ 'ਚ ਪਹੁੰਚੇ ਅਤੇ ਮੈਂ ਉਨਾਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਹੋਟਲ ਪਾਰਕ ਪਲਾਜਾ 'ਚ ਰੋਕ ਲਿਆ।

ਉਨਾਂ ਨੇ ਸ਼੍ਰੀ ਪਾਲ ਸਹੋਤਾ, ਕੈਲੀਫੋਰਨੀਆ ਤੋਂ ਸੀਨੀਅਰ ਕਾਂਗਰਸ ਲੀਡਰ ਨਾਲ ਲੰਬੀ ਗੱਲਬਾਤ ਕੀਤੀ। ਕੈਪਟਨ ਸਾਹਿਬ ਨੇ ਅੰਗੂਰਾਂ ਦੀ ਖੇਤੀ ਬਾਰੇ ਚਰਚਾ ਕੀਤੀ ਅਤੇ ਬਦਾਮ ਦੀ ਖੇਤੀ ਬਾਰੇ ਆਪਣੀ ਮਾਹਿਰ ਜਾਣਕਾਰੀ ਦਾ ਪ੍ਰਦਰਸ਼ਨ ਕੀਤਾ। ਸ਼੍ਰੀ ਸਹੋਤਾ ਨੇ ਕੈਲੀਫੋਰਨੀਆ ਦੀ ਖੇਤੀਬਾੜੀ 'ਚ ਵਰਤਮਾਨ ਵਿੱਚ ਅਨੁਕੂਲ ਅਰਥ ਵਿਵਸਥਾ ਬਾਰੇ ਦੱਸਿਆ। ਕੈਪਟਨ ਸਾਹਿਬ ਨੇ ਸਰਕਾਰ ਬਣਨ ਤੋਂ ਬਾਅਦ ਕੈਲੀਫੋਰਨੀਆ ਦੀ ਜਲਦੀ ਯਾਤਰਾ ਲਈ ਵਚਨਬੱਧਤਾ ਪ੍ਰਗਟ ਕੀਤੀ, ਤਾਂਕਿ ਉਥੇ ਵਰਤਮਾਨ 'ਚ ਖੇਤੀਬਾੜੀ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਇਸਨੂੰ ਪੰਜਾਬ 'ਚ ਦੁਹਰਾਉਣ ਬਾਰੇ ਜਾਣਕਾਰੀ ਲਈ ਜਾ ਸਕੇ। ਹੋਰਨਾਂ ਨੇ ਕੈਪਟਨ ਸਾਹਿਬ ਧਿਆਨ ਉਨਾਂ ਦਫਤਰਾਂ ਨੂੰ ਸਾਈਡ ਕਰਨ ਵੱਲ ਦਿਵਾਇਆ, ਜਿਨਾਂ ਦਾ ਕਾਂਗਰਸੀ ਵਰਕਰਾਂ ਖਿਲਾਫ ਗਲਤ ਇਸਤੇਮਾਲ ਹੁੰਦਾ ਹੈ। ਮੁੱਲਾਂਪੁਰ 'ਚ ਐੱਸ.ਐੱਚ.ਓ ਦੇ ਅਹੁਦੇ 'ਤੇ ਬੈਠੇ ਵਿਅਕਤੀ ਲਈ ਸਪੈਸ਼ਲ ਇਲਾਜ ਲਈ ਪਛਾਣ ਕੀਤੀ ਗਈ।

ਕੈਪਟਨ ਸਾਹਿਬ ਨੂੰ ਮਿਲਣ ਲਈ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਵਿਧਾਇਕ ਸੁਰਿੰਦਰ ਡਾਵਰ ਅਤੇ ਲੁਧਿਆਣਾ ਤੋਂ ਕੌਂਸਲਰਾਂ ਰਾਜੂ ਥਾਪਰ ਤੇ ਗੁਰਪ੍ਰੀਤ ਸਿੰਘ ਗੋਗੀ ਪਹੁੰਚੇ।

ਮੇਜਰ ਮੁੱਲਾਂਪੁਰ ਨੇ ਕੈਪਟਨ ਸਾਹਿਬ ਨੂੰ ਕਨੇਡਾ 'ਚ ਆਪਣੇ ਕੰਮ, ਭਾਰਤ ਵਾਪਿਸੀ ਅਤੇ ਉਸਦੇ ਖਿਲਾਫ ਝੂਠੇ ਪਰਚੇ ਕਾਰਨ ਉਸਦੀ ਆਪਣੀ ਪ੍ਰੇਸ਼ਾਨੀ ਬਾਰੇ ਸੰਖੇਪ 'ਚ ਜਾਣਕਾਰੀ ਦਿੱਤੀ।

Read More
 
ਪ੍ਰਤਾਪ ਪਬਲਿਕ ਸਕੂਲ 'ਚ ਸਲਾਨਾ ਦਿਵਸ ਪ੍ਰੋਗਰਾਮ
ਜੱਸੀ ਖੰਗੂੜਾ ਵਿਧਾਇਕ ਪ੍ਰਤਾਪ ਪਬਲਿਕ ਸਕੂਲ ਦੇ ਸਲਾਨਾ ਸਮਾਗਮ ਦਾ ਉਦਘਾਟਨ ਕਰਦੇ ਹੋਏ।
ਜੱਸੀ ਨੂੰ ਪ੍ਰਤਾਪ ਪਬਲਿਕ ਸਕੂਲ ਦੇ 24 ਨਵੰਬਰ, 2011 ਨੂੰ ਸਲਾਨਾ ਦਿਵਸ ਮੌਕੇ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ।

ਜੱਸੀ, ਪ੍ਰਿੰਸੀਪਲ ਗੁਰਸ਼ਿੰਦਰ ਸਿੰਘ ਜਗਪਾਲ ਦੀ ਅੱਠ ਸਾਲ ਪੁਰਾਣੇ ਸਕੂਲ ਦੇ ਪ੍ਰਤੀ ਸਮਰਪਣ ਤੇ ਪ੍ਰੇਰਨਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ।

ਆਪਣੇ ਭਾਸ਼ਣ ਵਿੱਚ ਜੱਸੀ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਅਤੇ ਕਿਹਾ ਕਿ ਸਿੱਖਿਆ ਸਾਡੀ ਜਿੰਦਗੀ ਦੀ ਯਾਤਰਾ 'ਚ ਬਹੁਤ ਹੀ ਮਹੱਤਵਪੂਰਨ ਹਿੱਸਾ ਰੱਖਦੀ ਹੈ। ਉਨਾਂ ਨੇ ਕਿਹਾ, ''ਅਸੀਂ ਬਰਾਬਰ ਨਹੀਂ ਪੈਦਾ ਹੋਏ, ਅਸੀਂ ਬਰਾਬਰ ਨਹੀਂ ਪੈਦਾ ਹੋ ਸਕਦੇ ਹਾਂ, ਮਗਰ ਸਾਨੂੰ ਸਮਾਨ ਮੌਕਿਆਂ ਦੇ ਸਾਰੇ ਸਿਧਾਂਤ ਪ੍ਰਾਪਤ ਕਰਨੇ ਚਾਹੀਦੇ ਹਨ।''

ਜੱਸੀ ਖੰਗੂੜਾ ਵਿਧਾਇਕ, ਪ੍ਰਿੰਸੀਪਲ ਗੁਰਸ਼ਿੰਦਰ, ਸ. ਜਗਪਾਲ, ਹਰਬਾਨ ਸਿੰਘ ਕੰਵਲ ਅਤੇ ਸਕੂਲ ਦੇ ਟਰੱਸਟੀ।
ਸਕੂਲ ਜੱਸੀ ਦੀ ਪਤਨੀ ਰਮਨ ਦੇ ਰਿਸ਼ਤੇਦਾਰ ਡਾ. ਜੈ ਪ੍ਰਕਾਸ਼ ਸਿੰਘ ਬਲ ਤੇ ਡਾ. ਰਮੇਸ਼ ਇੰਦਰ ਕੌਰ ਬਲ ਵੱਲੋਂ ਸਪਾਂਸਰਡ ਹੈ। ਜੱਸੀ ਰਮਨ ਦੇ ਪਰਿਵਾਰ ਤੋਂ ਕਈ ਰਿਸ਼ਤੇਦਾਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ।

ਜੱਸੀ ਨੇ ਖੁਲਾਸਾ ਕੀਤਾ ਕਿ ਪ੍ਰਦਰਸ਼ਨਾਂ ਦੀਆਂ ਸਾਰੀਆਂ ਹੱਦਾਂ ਧਰਮਾਂ, ਖੇਤਰਵਾਦ, ਪੰਜਾਬੀਅਤ ਅਤੇ ਰਾਸ਼ਟਰੀ ਪਛਾਣ 'ਚ ਸ਼ਾਨਦਾਰ ਬਰਾਬਰੀ ਰੱਖਦੀਆਂ ਹਨ। ਉਨਾਂ ਨੇ ਕਿਹਾ ਕਿ ਕੋਰਿਓਗ੍ਰਾਫੀ ਤੇ ਬੈਲੇਂਸ ਕਿਸੇ ਸੰਸਥਾ ਲਈ ਵਧੀਆ ਪ੍ਰੋਗਰਾਮਾਂ 'ਚੋਂ ਇਕ ਹਨ, ਜਿਨਾਂ 'ਚ ਉਹ ਕੁਝ ਸਮੇਂ ਲਈ ਸ਼ਾਮਿਲ ਹੋਏ ਸਨ।

ਜੱਸੀ ਨੇ ਸਕੂਲ ਨੂੰ ਵਿਦਿਆਰਥੀਆਂ 'ਚ ਵੱਧ ਤੋਂ ਵੱਧ ਰਚਨਾਤਮਕਤਾ ਤੇ ਵਿਸ਼ਵਾਸ ਪੈਦਾ ਕਰਨ ਲਈ ਉਤਸਾਹਿਤ ਕੀਤਾ। ਉਨਾਂ ਨੇ ਕਿਹਾ ਕਿ ਵਧ ਰਿਹਾ ਸੇਵਾ ਖੇਤਰ ਖਾਸ ਕਰਕੇ ਔਰਤਾਂ ਲਈ ਬਹੁਤ ਜਿਆਦਾ ਰੋਜਗਾਰ ਦੇ ਸਾਧਨ ਪ੍ਰਦਾਨ ਕਰੇਗਾ ਅਤੇ ਉਨਾਂ ਨੂੰ ਵਿਦਿਆਰਥਣਾਂ ਨੂੰ ਕਰੀਅਰ 'ਤੇ ਧਿਆਨ ਦੇਣ ਲਈ ਉਤਸਾਹਿਤ ਕੀਤਾ।

Read More
 
ਲਤਾਲਾ, ਚਮਿੰਡਾ ਅਤੇ ਭਨੋਹੜ ਵਿਖੇ ਮੈਡੀਕਲ ਕੈਂਪ
ਬੀਬੀ ਗੁਰਦਿਆਲ ਕੌਰ ਖੰਗੂੜਾ ਲਤਾਲਾ ਕੈਂਪ ਦਾ ਉਦਘਾਟਨ ਕਰਦੇ ਹੋਏ।
ਸ. ਜਗਪਾਲ ਸਿੰਘ ਖੰਗੂੜਾ ਅਤੇ ਉਨਾਂ ਦੇ ਪਰਿਵਾਰ ਨੇ ਪਿੰਡ ਲਤਾਲਾ, ਚਮਿੰਡਾ ਅਤੇ ਭਨੋਹੜ ਵਿੱਚ 21 ਨਵੰਬਰ, 2011 ਤੋਂ ਕਈ ਮੈਡੀਕਲ ਕੈਂਪ ਲਗਾਏ।

ਇਸ ਲੜੀ ਹੇਠ ਲਤਾਲਾ ਦੀ ਬਾਬੂ ਜੋਗਿੰਦਰ ਸਿੰਘ ਹਸਪਤਾਲ ਡਿਸਪੈਂਸਰੀ ਵਿਖੇ ਮੈਡੀਕਲ ਕੈਂਪ ਦਾ ਉਦਘਾਟਨ ਬੀਬੀ ਗੁਰਦਿਆਲ ਕੌਰ ਖੰਗੂੜਾ ਵੱਲੋਂ ਕੀਤਾ ਗਿਆ।

ਭਨੋਹੜ ਵਿਖੇ ਮੈਡੀਕਲ ਕੈਂਪ ਦਾ ਉਦਘਾਟਨ ਸ. ਜਗਪਾਲ ਸਿੰਘ ਖੰਗੂੜਾ ਵੱਲੋਂ ਕੀਤਾ ਗਿਆ। ਇਹ ਮੈਡੀਕਲ ਕੈਂਪ ਇਕ ਸੀਨੀਅਰ ਸਕੈਂਡਰੀ ਸਕੂਲ 'ਚ ਲਗਾਇਆ ਗਿਆ।

ਜੱਸੀ ਕਹਿੰਦੇ ਹਨ, ''ਸੱਚਾਈ ਤਾਂ ਇਹ ਹੈ ਕਿ ਆਮ ਤੌਰ 'ਤੇ ਭਾਰਤ ਦੇ ਪੇਂਡੂ ਖੇਤਰ 'ਚ ਮੈਡੀਕਲ ਸੁਵਿਧਾਵਾਂ ਦਾ ਪ੍ਰਾਵਧਾਨ ਬਹੁਤ ਹੀ ਘੱਟ ਹੈ। ਡਾਕਟਰ ਸ਼ਹਿਰਾਂ 'ਚ ਕੰਮ ਕਰਨ ਨੂੰ ਪਹਿਲ ਦਿੰਦੇ ਹਨ ਅਤੇ ਪੰਜਾਬ 'ਚ ਉਹ ਵਿਦੇਸ਼ਾਂ 'ਚ ਵੱਸਣ ਨੂੰ ਵੀ ਪਹਿਲ ਦਿੰਦੇ ਹਨ। ਅਜਿਹੇ ਕੈਂਪ ਇਨਾਂ ਕਮੀਆਂ ਨੂੰ ਪੂਰਾ ਕਰਦੇ ਹਨ ਅਤੇ ਇਸ ਦੌਰਾਨ ਹੋਰਨਾਂ ਪ੍ਰੇਸ਼ਾਨੀਆਂ ਤੋਂ ਇਲਾਵਾ ਡਾਈਬਟੀਜ, ਹਾਈਪਰਟੈਂਸ਼ਨ, ਮੋਤੀਆਬਿੰਦ ਦੇ ਕਈ ਮਾਮਲੇ ਸਾਹਮਣੇ ਆਏ।

ਡਾ. ਕੇਵਲ ਸਿੰਘ ਨੇ ਆਪਣੀ 10 ਵਿਦੇਸ਼ੀ ਡਾਕਟਰਾਂ ਦੀ ਟੀਮ ਦੇ ਨਾਲ 375 ਤੋਂ ਵੱਧ ਪਿੰਡ ਦੇ ਨਿਵਾਸੀਆਂ ਨੂੰ ਫਰੀ ਮੈਡੀਕਲ ਚੈਕਅੱਪ, ਫਰੀ ਅੱਖਾਂ ਦੀ ਜਾਂਚ, ਫਰੀ ਬਲੱਡ ਟੈਸਟ, ਫਰੀ ਦਵਾਈਆਂ ਅਤੇ ਫਰੀ ਐਨਕਾਂ ਦਿੱਤੀਆਂ, ਜਿਨਾਂ ਲਾਭਪਾਤਰਾਂ 'ਚੋਂ ਜਿਆਦਾਤਰ ਔਰਤਾਂ ਸਨ। ਇਹ ਮੈਡੀਕਲ ਕੈਂਪ 2 ਦਿਨਾਂ ਤੱਕ ਚੱਲੇ।

ਫਰੀ ਮੈਡੀਕਲ ਚੈਕਅਪ ਦੌਰਾਨ ਮਰੀਜ ਦੀ ਜਾਂਚ ਕਰਦੀ ਹੋਈ ਇਕ ਨਰਸ।
ਸ. ਜਗਪਾਲ ਸਿੰਘ ਖੰਗੂੜਾ ਭਨੋਹੜ ਕੈਂਪ ਦਾ ਉਦਘਾਟਨ ਕਰਦੇ ਹੋਏ।
ਫਰੀ ਮੈਡੀਕਲ ਕੈਂਪ ਲਈ ਕਤਾਰ 'ਚ ਖੜੇ ਮਰੀਜ।
     
ਜੱਸੀ ਖੰਗੂੜਾ ਵਿਧਾਇਕ ਚਮਿੰਡਾ ਕੈਂਪ ਦਾ ਉਦਘਾਟਨ ਕਰਦੇ ਹੋਏ।
ਨਰਸ ਮਰੀਜ਼ ਦਾ ਫਰੀ ਮੈਡੀਕਲ ਚੈੱਕਅਪ ਕਰਦੀ ਹੋਈ।

ਬੀਬੀ ਗੁਰਦਿਆਲ ਕੌਰ ਖੰਗੂੜਾ ਆਲੇ ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਨਾਲ ਗੱਲਬਾਤ ਕਰਦੇ ਹੋਏ।

Read More
 
ਜੱਸੀ ਨੇ ਐੱਨ.ਆਰ.ਆਈਜ਼ ਲਈ ਹੋਟਲ ਪਾਰਕ ਪਲਾਜਾ 'ਚ ਡਿਨਰ ਦੀ ਮੇਜਬਾਨੀ ਕੀਤੀ

ਕਲਕੱਤਾ ਤੋਂ ਕੁਲਦੀਪ ਸਿੰਘ ਦਿਓਲ, ਸੁੱਖੀ ਸਿੰਘ ਦਿਓੁਲ ਅਮਰੀਕਾ, ਕੌਂਸਲਰ ਹਰੀ ਸਿੰਘ ਬਰਾੜ, ਅਜੀਤ ਸਿੰਘ ਅਤੇ ਜੱਸੀ ਖੰਗੂੜਾ ਵਿਧਾਇਕ।

ਜੱਸੀ ਨੇ ਨਵੰਬਰ ਮਹੀਨੇ ਦੌਰਾਨ ਹੋਟਲ ਪਾਰਕ ਪਲਾਜਾ 'ਚ ਦੋ ਐੱਨ.ਆਰ.ਆਈ ਡਿਨਰ ਦੀ ਮੇਜਬਾਨੀ ਕੀਤੀ। ਇਨਾਂ ਡਿਨਰ ਦੌਰਾਨ ਅਮਰੀਕਾ, ਕਨੇਡਾ ਤੇ ਯੂ.ਕੇ ਤੋਂ ਕਈ ਐੱਨ.ਆਰ.ਆਈਜ਼ ਸ਼ਾਮਿਲ ਹੋਏ।

ਇਸ ਦੌਰਾਨ ਕਈ ਵਾਰ ਜੱਸੀ ਤੋਂ ਐੱਨ.ਆਰ.ਆਈ ਡਿਨਰਜ ਦਾ ਆਯੋਜਨ ਕਰਨ ਦਾ ਕਾਰਨ ਪੁੱਛਿਆ ਗਿਆ, ਜਿਸਦੇ ਜਵਾਬ 'ਚ ਉਨਾਂ ਨੇ ਕਿਹਾ, ''ਮੈਂ ਐੱਨ.ਆਰ.ਆਈਜ਼ ਨੂੰ ਸੰਗਠਿਤ ਕਰਨਾ ਚਾਹੁੰਦਾ ਹਾਂ ਅਤੇ ਸਥਾਨਕ ਲੋਕਾਂ ਸਮੇਤ ਪ੍ਰਵਾਸੀ ਪੰਜਾਬੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੁੰਦਾ ਹਾਂ ਕਿ ਉਹ ਘਾਟੇ 'ਚ ਨਹੀਂ ਹਨ।''

ਜੱਸੀ ਨੇ ਕਿਹਾ, ''ਇਹ ਡਿਨਰ ਸੂਬੇ ਭਰ ਤੋਂ ਐੱਨ.ਆਰ.ਆਈਜ਼ ਲਈ ਆਪਣੇ ਵਿਚਾਰਾਂ ਤੇ ਮੁੱਦਿਆਂ ਨੂੰ ਵੰਡਣ ਦਾ ਇਕ ਮੌਕਾ ਹਨ। ਉਹ ਪੰਜਾਬ ਦੇ ਕੁਝ ਸਿਆਸਤਦਾਨਾਂ ਨਾਲ ਵੀ ਮਿਲ ਸਕਦੇ ਹਨ, ਜਿਹੜਾ ਕਿ ਐੱਨ.ਆਰ.ਆਈਜ਼ ਵੱਲੋਂ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਚੰਗਾ ਹੈ।''

ਜੱਸੀ ਖੰਗੂੜਾ ਵਿਧਾਇਕ, ਗੁਰਪ੍ਰੀਤ ਸਿੰਘ ਖੰਗੂੜਾ ਅਤੇ ਡਾ. ਬਹਿਲ।
 
ਪਿਛਲੇ ਕਰੀਬ 5 ਸਾਲਾਂ ਤੋਂ ਐੱਨ.ਆਰ.ਆਈ ਮੁੱਦਿਆਂ ਨੂੰ ਸੁਲਝਾਉਂਦੇ ਹੋਏ ਜੱਸੀ ਹੁਣ ਉਨਾਂ ਦੀਆਂ ਸਮੱਸਿਆਵਾਂ ਦੀ ਜਟਿਲਤਾ ਬਾਰੇ ਬਹੁਤ ਕੁਝ ਸਮਝ ਚੁੱਕੇ ਹਨ, ਜੱਸੀ ਕਹਿੰਦੇ ਹਨ, ''ਐੱਨ.ਆਰ.ਆਈ ਮੁੱਦਿਆਂ ਦਾ ਇਕ ਨਿਸ਼ਚਿਤ ਪੈਟਰਨ ਹੈ। ਸਮੱਸਿਆ ਵਿਵਸਥਿਤ ਹੈ, ਗੰਭੀਰ ਹੈ ਅਤੇ ਸਿਆਸਤ ਤੋਂ ਪ੍ਰਭਾਵਿਤ ਹੈ।''

ਪਿੰਡ ਗੁੜ੍ਹੇ ਤੋਂ ਐੱਨ.ਆਰ.ਆਈ ਵਿਮਿਲਜੀਤ ਸਿੰਘ, ਜਿਹੜੇ ਡਿਨਰ 'ਚ ਸ਼ਾਮਿਲ ਹੋਏ ਸਨ, ਨੇ ਖੁਲਾਸਾ ਕੀਤਾ ਕਿ ਨਾਂ ਨੇ ਆਪਣੇ ਮੁੱਦੇ ਹਲਕਾ ਦਾਖਾ ਵਿੱਚ ਸਥਾਨਕ ਅਕਾਲੀ ਲੀਡਰ ਦੇ ਮੋਹਰੇ ਚੁੱਕੇ ਸੀ। ਮਗਰ ਉਨਾਂ ਨੂੰ ਅੱਗੋਂ ਸਾਫ ਸ਼ਬਦਾਂ 'ਚ ਇਹ ਜਵਾਬ ਦਿੱਤਾ ਗਿਆ ਕਿ ਦੋਸ਼ੀਆਂ ਕੋਲ ਵੋਟਾਂ ਹਨ, ਜਿਹੜੀਆਂ ਉਸ ਵਾਸਤੇ ਐੱਨ.ਆਰ.ਆਈ ਮਾਮਲਿਆਂ ਤੋਂ ਜਿਆਦਾ ਮਹੱਤਵਪੂਰਨ ਹਨ।


Read More
 
ਕਿਲਾ ਰਾਏਪੁਰ ਵਿਖੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੀ ਮੀਟਿੰਗ
 
2012 ਕਿਲਾ ਰਾਏਪੁਰ ਖੇਡਾਂ ਦੇ ਸਬੰਧ 'ਚ ਚਰਚਾ ਕਰਨ ਨੂੰ ਲੈ ਕੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ 4 ਨਵੰਬਰ ਨੂੰ ਕਿਲਾ ਰਾਏਪੁਰ ਵਿਖੇ ਇਕ ਮੀਟਿੰਗ ਰੱਖੀ ਗਈ। ਕਿਲਾ ਰਾਏਪੁਰ ਖੇਡਾਂ ਇਕ ਸਲਾਨਾ ਅੰਤਰਰਾਸ਼ਟਰੀ ਸਮਾਗਮ ਹੈ, ਜਿਹੜੀਆਂ 'ਪੇਂਡੂ ਓਲੰਪਿਕ' ਵਜੋਂ ਵੀ ਜਾਣੀਆਂ ਜਾਂਦੀਆਂ ਹਨ।

ਮੀਟਿੰਗ ਦੌਰਾਨ 2012 ਖੇਡਾਂ ਲਈ 60 ਲੱਖ ਰੁਪਏ ਦੇ ਬਜਟ ਦਾ ਟੀਚਾ ਰੱਖਿਆ ਗਿਆ। ਜੱਸੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ, ''ਇਹ ਬਜਟ ਸੁਨਿਸ਼ਚਿਤ ਕਰਦਾ ਹੈ ਕਿ ਵੱਧ ਤੋਂ ਵੱਧ ਖਿਡਾਰੀ ਇਨਾਂ ਖੇਡਾਂ 'ਚ ਹਿੱਸਾ ਲੈ ਸਕਣ ਅਤੇ ਸਟੇਡੀਅਮ ਵੱਡੀ ਗਿਣਤੀ 'ਚ ਆਉਣ ਵਾਲੀ ਭੀੜ ਨੂੰ ਸਾਂਭਣ ਦੇ ਕਾਬਿਲ ਹੋਵੇ। ਜੱਸੀ ਨੇ ਕਿਹਾ, ''ਮੀਡੀਆ ਸੈਂਟਰ ਦਾ ਮੁੜ ਨਿਰਮਾਣ ਕੀਤਾ ਜਾਵੇਗਾ ਅਤੇ ਸਟੇਡੀਅਮ ਨੂੰ ਮਿੱਥੀ ਸੀਮਾ 'ਚ ਵਧਾਇਆ ਜਾਵੇਗਾ।''

ਇਹ ਵੀ ਫੈਸਲਾ ਕੀਤਾ ਗਿਆ ਕਿ ਮੁੰਬਈ ਦੀ ਕੰਪਨੀ ਨਾਲ ਸਪਾਂਸਰ ਬਿਡ ਫਿਲਹਾਲ ਇਕ ਸਾਲ ਲਈ ਜਾਰੀ ਰਹੇਗਾ ਅਤੇ ਇਸ ਤੋਂ ਬਾਅਦ ਮੁਕਾਬਲੇ ਲਈ ਅਰਜੀਆਂ ਮੰਗੀਆਂ ਜਾਣਗੀਆਂ।

ਮੀਟਿੰਗ ਦੌਰਾਨ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਪਰਮਜੀਤ ਸਿੰਘ ਗਰੇਵਾਲ ਨੇ ਜੱਸੀ ਵੱਲੋਂ ਫਰਵਰੀ 2011 ਗੇਮਾਂ ਦੌਰਾਨ ਕੀਤੇ ਗਏ ਵਾਅਦੇ ਨੂੰ ਨਿਭਾਉਂਦੇ ਹੋਏ ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਵੀ.ਪੀ. ਗੁਰਮੀਤ ਸਿੰਘ ਨਾਥ ਦਾ 5 ਲੱਖ ਰੁਪਏ ਐਸੋਸੀਏਸ਼ਨ ਨੂੰ ਦੇਣ ਲਈ ਧੰਨਵਾਦ ਪ੍ਰਗਟ ਕੀਤਾ। ਉਨਾਂ ਨੇ ਕਿਹਾ ਕਿ ਐੱਨ.ਆਰ.ਆਈਜ਼ ਨੇ ਖੇਡਾਂ 'ਤੇ ਸਕਾਰਾਤਮਕ ਪ੍ਰਭਾਵ ਛੱਡਿਆ ਹੈ ਅਤੇ ਆਸ ਕਰਦੇ ਹਨ ਕਿ 2012 ਖੇਡਾਂ 'ਚ ਵੀ ਐੱਨ.ਆਰ.ਆਈਜ ਹਿੱਸਾ ਲੈਣਗੇ।

ਮੀਟਿੰਗ 'ਚ ਸਰਕਾਰ ਵੱਲ ਖੜੇ ਫੰਡਾਂ ਬਾਰੇ ਵੀ ਚਰਚਾ ਕੀਤੀ ਗਈ, ਜਿਹੜੇ ਹਾਲੇ ਤੱਕ ਰਿਲੀਜ ਹੋਣੇ ਬਾਕੀ ਹਨ। 2012 ਖੇਡਾਂ ਦੀਆਂ ਤਰੀਕਾਂ ਹਾਲੇ ਫਾਈਨਲ ਹੋਣੀਆਂ ਬਾਕੀ ਹਨ। ਇਹ ਫੈਸਲਾ ਲਿਆ ਗਿਆ ਕਿ ਕਿਉਂਕਿ ਚੋਣਾਂ ਦੀਆਂ ਤਰੀਕਾਂ ਆਉਣ ਵਾਲੀਆਂ ਹਨ, ਇਸ ਕਰਕੇ ਗੇਮਾਂ ਦੀਆਂ ਤਰੀਕਾਂ ਵੀ ਚੋਣਾਂ ਦੀਆਂ ਤਰੀਕਾਂ ਐਲਾਨ ਹੋਣ ਤੋਂ ਬਾਅਦ ਫਾਈਨਲ ਕੀਤੀਆਂ ਜਾਣਗੀਆਂ।

ਮੀਟਿੰਗ ਵਿੱਚ ਪਰਮਜੀਤ ਸਿੰਘ ਗਰੇਵਾਲ, ਗੁਰਮੀਤ ਸਿੰਘ ਨਾਥ, ਰਣਜੀਤ ਸਿੰਘ ਮਾਂਗਟ, ਹਰਦਮ ਸਿੰਘ ਧਾਮੀ, ਗੁਰਮੀਤ ਸਿੰਘ ਮੀਤਾ, ਚਰਨ ਸਿੰਘ ਠੱਕਰ, ਖੁਸ਼ਵੰਤ ਸਿੰਘ ਜੱਸੀ, ਗੁਰਸ਼ਰਨ ਸਿੰਘ ਨਾਥ, ਗੈਰੀ ਸਿੰਘ ਗਰੇਵਾਲ, ਬਾਵਾ ਵਿਰਕ, ਗੁਰਪ੍ਰੀਤ ਖੰਗੂੜਾ, ਬਲਵਿੰਦਰ ਸਿੰਘ ਜੱਗਾ, ਹਰਵਿੰਦਰ ਸਿੰਘ ਬਿੱਲੂ, ਸੁਖਦੇਵ ਸਿੰਘ, ਜਗੀਰ ਸਿੰਘ ਢਿੱਲੋਂ, ਅਮਰੀਕ ਸਿੰਘ ਆਸੀ, ਕਾਮਰੇਡ ਹੁਸ਼ਿਆਰ ਸਿੰਘ, ਕੁਲਜਿੰਦਰ ਸਿੰਘ ਜਿੰਦੀ, ਗੁਰਪ੍ਰੀਤ ਸਿੰਘ ਨੀਟੂ, ਜੋਲੀ ਬੁਠਾਰੀ, ਹਮੇਸ਼ ਕੁਮਾਰ ਅਤ ੇਰਜਿੰਦਰ ਸਿੰਘ ਆਦਿ ਵੀ ਸ਼ਾਮਿਲ ਰਹੇ।

Read More
 
ਗੁਰਮੀਤ ਸਿੰਘ ਗਿੱਲ ਇੰਡੀਅਨ ਓਵਰਸੀਜ ਕਾਂਗਰਸ, ਅਮਰੀਕਾ ਦਾ ਪ੍ਰਧਾਨ ਨਿਯੁਕਤ
ਜਤਿੰਦਰ ਸਿੰਘ ਦਾਖਾ ਸਰਪੰਚ, ਦਲਵੀਰ ਸਿੰਘ ਨੀਤੂ, ਬਿੱਟੂ ਸਿੰਘ ਕੈਲਪੁਰ, ਕੇ.ਕੇ ਬਾਵਾ, ਸਾਬਕਾ ਚੇਅਰਮੈਨ ਹਾਊਸਫੈੱਡ, ਸਤਿੰਦਰ ਸਿੰਘ ਭਨੋਹੜ, ਜੱਸੀ ਖੰਗੂੜਾ ਵਿਧਾਇਕ, ਗੈਰੀ ਸਿੰਘ ਗਰੇਵਾਲ, ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ, ਕਰਨੈਲ ਸਿੰਘ ਗਿੱਲ ਅਤੇ ਮੇਜਰ ਸਿੰਘ ਮੁੱਲਾਂਪੁਰ।
ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਇੰਡੀਅਨ ਓਵਰਸੀਜ ਕਾਂਗਰਸ, ਅਮਰੀਕਾ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਗੁਰਮੀਤ ਸਿੰਘ ਗਿੱਲ ਦੇ ਸਨਮਾਨ ਵਿੱਚ 5 ਨਵੰਬਰ ਨੂੰ ਮੰਡੀ ਮੁੱਲਾਂਪੁਰ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਦੀ ਮੇਜਬਾਨੀ ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ ਵੱਲੋਂ ਕੀਤੀ ਗਈ। ਜਿਨਾਂ ਨੇ ਮਠਿਆਈਆਂ ਵੰਡੀਆਂ ਅਤੇ ਗੁਰਮੀਤ ਨੂੰ ਨਿਯੁਕਤੀ 'ਤੇ ਵਧਾਈ ਦਿੱਤੀ। ਉਨਾਂ ਨੇ ਕਿਹਾ, ''ਗੁਰਮੀਤ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਇੰਡੀਅਨ ਓਵਰਸੀਜ ਕਾਂਗਰਸ, ਨਿਊ ਜਰਸੀ ਦੇ ਪ੍ਰਧਾਨ ਵਜੋਂ ਸੇਵਾ ਕਰ ਰਹੇ ਹਨ ਅਤੇ ਉਨਾਂ ਦੀ ਕਰੜੀ ਮਿਹਨਤ ਤੇ ਲਗਨ ਦਾ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ ਹੈ।


 

ਗੁਰਮੀਤ ਗਿੱਲ- ਪ੍ਰਧਾਨ ਇੰਡੀਅਨ ਓਵਰਸੀਜ ਕਾਂਗਰਸ, ਅਮਰੀਕਾ।
ਜੱਸੀ ਨੇ ਆਪਣੇ ਵਧਾਈ ਭਾਸ਼ਣ 'ਚ ਕਿਹਾ, ''ਜੱਸੀ ਨੇ ਕਾਂਗਰਸ ਪਾਰਟੀ 'ਚ ਬਹੁਤ ਯੋਗਦਾਨ ਦਿੱਤਾ ਹੈ ਅਤੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ 'ਚ ਰਹਿੰਦੇ ਹੋਏ ਵੀ ਪੰਜਾਬ 'ਚ ਗਹਿਰਾ ਪ੍ਰਭਾਵ ਰੱਖਿਆ ਹੈ।'' ਜੱਸੀ ਨੇ ਕਿਹਾ, ''ਜੱਸੀ 2012 ਚੋਣਾਂ 'ਚ ਆਪਣਾ ਸਮਰਥਨ ਜਤਾਉਣ ਲਈ ਪੰਜਾਬ 'ਚ ਆਉਣਗੇ। ਉਹ ਕਾਂਗਰਸ ਦੀ ਜਿੱਤ ਖਾਤਿਰ ਪੂਰੇ ਪੰਜਾਬ 'ਚ ਕੰਮ ਕਰਨ ਲਈ ਐੱਨ.ਆਰ.ਆਈ ਸਮਰਥਕਾਂ ਦੀ ਫੌਜ ਪ੍ਰਦਾਨ ਕਰਨਗੇ।''

ਹਾਊਸਫੈੱਡ ਦੇ ਸਾਬਕਾ ਚੇਅਰਮੈਨ ਕੇ.ਕੇ ਬਾਵਾ ਨੇ ਗੁਰਮੀਤ ਨੂੰ ਵਧਾਈ ਦਿੱਤੀ ਤੇ ਕਿਹਾ, ''ਅਗਾਮੀ ਚੋਣਾਂ 'ਚ ਅਕਾਲੀਆਂ ਨੂੰ ਹਰਾਉਣ ਵਿੱਚ ਐੱਨ.ਆਰ.ਆਈਜ ਮਜਬੂਤ ਹਥਿਆਰ ਸਾਬਤ ਹੋਣਗੇ।''

Read More
 
ਧੰਨਵਾਦੀ ਰੈਲੀ
ਸ. ਜਗਪਾਲ ਸਿੰਘ ਖੰਗੂੜਾ ਅਤੇ ਜੱਸੀ ਖੰਗੂੜਾ ਵਿਧਾਇਕ।

ਕਰੀਬ 5 ਸਾਲ ਤੱਕ ਕਿਲਾ ਰਾਏਪੁਰ ਦੇ ਵਿਧਾਇਕ ਵਜੋਂ ਸੇਵਾ ਕਰ ਚੁੱਕੇ ਜੱਸੀ ਨੇ ਹਲਕੇ 'ਚ ਉਨਾਂ ਦੇ ਨਾਲ ਕੰਮ ਕਰਨ ਵਾਲਿਆਂ ਦਾ ਧੰਨਵਾਦ ਕਰਨ ਦੀ ਲੋੜ ਮਹਿਸੂਸ ਕੀਤੀ। ਕਿਉਂਕਿ ਕਿਲਾ ਰਾਏਪੁਰ ਵਿਧਾਨ ਸਭਾ ਹਲਕਾ ਹੁਣ ਪਰਿਸੀਮਨ ਕਾਰਨ ਟੁੱਟ ਗਿਆ ਹੈ ਅਤੇ ਜੱਸੀ ਅਗਲੀ ਵਾਰ ਨਵੇਂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ, ਜੱਸੀ ਨੇ ਪ੍ਰਮੁੱਖ ਕਾਂਗਰਸੀ ਵਰਕਰਾਂ ਤੇ ਆਗੂਆਂ ਲਈ ਧੰਨਵਾਦੀ ਮੀਟਿੰਗ ਦਾ ਆਯੋਜਨ ਕੀਤਾ।

ਇਸ ਧੰਨਵਾਦੀ ਮੀਟਿੰਗ ਦਾ ਆਯੋਜਨ 6 ਨਵੰਬਰ, 2011 ਨੂੰ ਸ. ਜਗਪਾਲ ਸਿੰਘ ਖੰਗੂੜਾ ਦੀ ਅਗਵਾਈ ਹੇਠ ਗਿੱਲ ਗ੍ਰੀਨ ਪੈਲੇਸ, ਸਾਹਨੇਵਾਲ ਰੋਡ ਵਿਖੇ ਕੀਤਾ ਗਿਆ।

ਵਿਧਾਇਕ ਜੱਸੀ ਖੰਗੂੜਾ।
ਮੀਟਿੰਗ 'ਚ 500 ਤੋਂ ਵੱਧ ਕਾਂਗਰਸੀ ਵਰਕਰ ਤੇ ਸਮਰਥਕ ਸ਼ਾਮਿਲ ਹੋਏ, ਜਿਨਾਂ ਵਿੱਚ ਬਲਾਕ ਸੰਮਤੀ ਮੈਂਬਰ, ਸਰਪੰਚ, ਯੂਥ ਕਾਂਗਰਸੀ ਸਮਰਥਕ ਅਤੇ ਕਿਲਾ ਰਾਏਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਰਕਰ ਸ਼ਾਮਿਲ ਸਨ।

ਜੱਸੀ ਨੇ ਆਪਣੇ ਦੌਰਾਨ ਕਿਹਾ ਉਹ ਉਨਾਂ ਲੋਕਾਂ ਨੂੰ ਕਦੇ ਵੀ ਨਹੀਂ ਭੁੱਲਣਗੇ, ਜਿਨਾਂ ਨੇ ਉਨਾਂ ਨੂੰ ਪਹਿਲੀ ਵਾਰ ਵਿਧਾਇਕ ਵਜੋਂ ਚੁਣਿਆ। ਇਸਦੇ ਬਾਵਜੂਦ ਕਿ ਉਹ ਭਵਿੱਖ ਦੀ ਚੋਣ ਕਿਥੋਂ ਲੜਨਗੇ, ਉਹ ਪਹਿਲੇ ਕਿਲਾ ਰਾਏਪੁਰ ਵਿਧਾਨ ਸਭਾ ਹਲਕੇ ਦੇ ਵੋਟਰਾਂ ਲਈ ਹਮੇਸ਼ਾ ਉਪਲਬਧ ਰਹਿਣਗੇ ਅਤੇ ਉਨਾਂ ਦਾ ਪਬਲਿਕ ਦਫਤਰ ਹਮੇਸ਼ਾ ਹੀ, 'ਕਿਲਾ ਰਾਏਪੁਰ ਲੋਕ ਦਫਤਰ' ਵਜੋਂ ਜਾਣਿਆ ਜਾਵੇਗਾ। ਕਿਉਂਕਿ ਇਥੋਂ ਉਨਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਸ ਮੌਕੇ ਸ. ਮਨਮੋਹਨ ਸਿੰਘ ਨਾਰੰਗਵਾਲ, ਚੇਅਰਮੈਨ ਮਾਰਕੀਟ ਕਮੇਟੀ, ਭੁਪਿੰਦਰ ਸਿੰਘ ਸਿੱਧੂ, ਮੋਹਿੰਦਰ ਸਿੰਘ ਬੁਟਰੀ, ਅਵਤਾਰ ਗਰੇਵਾਲ, ਰਣਜੀਤ ਸਿੰਘ ਮਾਂਗਟ ਤੇ ਭਾਗ ਸਿੰਘ ਦਰਦੀ ਨੇ ਵੀ ਸੰਬੋਧਨ ਕੀਤਾ।

Read More
 
ਪਿੰਡਾਂ ਦਾ ਦੌਰਾ
ਜੱਸੀ ਖੰਗੂੜਾ ਵਿਧਾਇਕ ਪਿੰਡ ਪਮਾਲ ਤੋਂ ਸ਼ਿੰਦਰ ਸਿੰਘ ਦੇ ਨਾਲ।
ਜੱਸੀ ਨੇ ਜਾਗਰੂਕਤਾ ਅਤੇ 3 ਦਸੰਬਰ, 2011 ਨੂੰ ਦਾਖਾ ਪਿੰਡ 'ਚ ਕਾਂਗਰਸ ਰੈਲੀ ਦੇ ਸਬੰਧ 'ਚ ਸਮਰਥਨ ਪੈਦਾ ਕਰਨ ਲਈ ਹਲਕਾ ਦਾਖਾ ਦੇ ਪਿੰਡਾਂ ਦਾ ਵਿਆਪਕ ਪੱਧਰ 'ਤੇ ਦੌਰਾ ਕੀਤਾ।

ਇਸ ਦੌਰਾਨ ਜੱਸੀ ਨੇ ਅਗਾਮੀ ਚੋਣ ਜਾਬਤਾ, ਚੋਣ ਤਰੀਕਾਂ ਅਤੇ ਕਾਂਗਰਸ ਸਰਕਾਰ ਸਬੰਧੀ ਆਪਣੀਆਂ ਨੀਤੀਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।

ਹਮੇਸ਼ਾ ਦੀ ਤਰਾਂ ਜੱਸੀ ਨੂੰ ਵੱਡੀ ਗਿਣਤੀ 'ਚ ਸਰਕਾਰ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਸਬੰਧੀ ਸ਼ਿਕਾਇਤਾਂ ਮਿਲੀਆਂ, ਜਿਨਾਂ 'ਚ ਝੂਠੀਆਂ ਸ਼ਿਕਾਇਤਾਂ, ਝੂਠੇ ਪਰਚੇ ਅਤੇ ਪੈਨਸ਼ਨਾਂ, ਆਟਾ/ਦਾਲ ਅਤੇ ਸ਼ਗਨ ਸਕੀਮ ਦੇ ਚੈੱਕਾਂ ਦੀਆਂ ਮੰਗਾਂ ਸ਼ਾਮਿਲ ਸਨ।

ਪਿੰਡਾਂ ਦੇ ਦੌਰੇ ਦੌਰਾਨ ਜੱਸੀ ਦਾ ਭਾਸ਼ਣ ਸੁਣ ਲਈ, ਕਿਰਪਾ ਕਰਕੇ ਕਲਿੱਕ ਕਰੋ

ਪਿੰਡਾਂ ਦੇ ਦੌਰੇ ਦੌਰਾਨ ਖਿੱਚੀਆਂ ਗਈਆਂ ਕੁੱਝ ਤਸਵੀਰਾਂ :

ਜੱਸੀ ਖੰਗੂੜਾ ਵਿਧਾਇਕ ਇਤਿਹਾਸਿਕ ਪਿੰਡ ਆਲੀਵਾਲ ਦੀਆਂ ਔਰਤਾਂ ਦੇ ਨਾਲ। 100 ਤੋਂ ਵੱਧ ਔਰਤਾਂ ਮੀਟਿੰਗ 'ਚ ਸ਼ਾਮਿਲ ਹੋਈਆਂ।

ਮਾਜਰੀ ਵਿਖੇ ਡਾ. ਕੁਲਵੰਤ ਸਿੰਘ ਮੋਰਕਰੀਮਾਂ, ਮਾਸਟਰ ਬਲੌਰ ਸਿੰਘ ਬੱਸੀਆ, ਬਚਿੱਤਰ ਸਿੰਘ, ਸਰਪੰਚ ਅਜਮੇਰ ਸਿੰਘ, ਮੇਜਰ ਸਿੰਘ, ਸਰਬਜੀਤ ਸਿੰਘ, ਪ੍ਰਗਟ ਸਿੰਘ ਆਲੀਵਾਲ, ਰਣਜੀਤ ਸਿੰਘ ਮਾਂਗਟ ਅਤੇ ਜੱਸੀ ਖੰਗੂੜਾ ਵਿਧਾਇਕ।
ਚੌਕੀਮਾਨ ਵਿਖੇ ਅਜਾਇਬ ਸਿੰਘ, ਮਨਦੀਪ ਸਿੰਘ ਬਦੇਸ਼ਾ ਪ੍ਰਧਾਨ ਮੀਰੀ ਪੀਰੀ ਕਲੱਬ ਚੌਕੀਮਾਨ, ਰਾਜ ਸਿੰਘ, ਅਮਰਿੰਦਰ ਸਿੰਘ, ਅਰਮਾਨਦੀਪ ਸਿੰਘ ਮੀਤ ਪ੍ਰਧਾਨ, ਹਰਸ਼ਦੀਪ ਸਿੰਘ ਲੱਕੀ, ਗੁਰਜੀਤ ਸਿੰਘ ਬਿੱਲਾ, ਸਾਬਕਾ ਸਰਪੰਚ ਬਲਦੇਵ ਸਿੰਘ, ਰੂਪ ਸਿੰਘ, ਹਰਦੀਪ ਸਿੰਘ, ਤਲਵਿੰਦਰ ਸਿੰਘ, ਹਰਕੀਰਤ ਸਿੰਘ, ਜੱਸੀ ਖੰਗੂੜਾ ਵਿਧਾਇਕ ਅਤੇ ਹਰਜਾਪ ਸਿੰਘ।
Read More
 
ਪਿੰਡ ਦਾਖਾ ਵਿਖੇ ਰੈਲੀ
ਵਿਧਾਇਕ ਜੱਸੀ ਖੰਗੂੜਾ ਆਪਣੇ ਬੇਟੇ ਜੈਬੀਰ ਦੇ ਨਾਲ।
ਕੈਪਟਨ ਅਮਰਿੰਦਰ ਸਿੰਘ ਦੀ ਮਹੱਤਵਪੂਰਨ ਮੌਜੂਦਗੀ ਹੇਠ 3 ਦਸੰਬਰ, 2011 ਨੂੰ ਪਿੰਡ ਦਾਖਾ ਵਿਖੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ।

ਇਹ ਰੈਲੀ ਚਾਰ ਵਿਧਾਨ ਸਭਾ ਹਲਕਿਆਂ ਗਿੱਲ, ਦਾਖਾ, ਰਾਏਕੋਟ ਅਤੇ ਜਗਰਾਉਂ ਦਾ ਮੇਲ ਸੀ, ਜਿਸ ਵਿੱਚ ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ, ਜੱਸੀ ਖੰਗੂੜਾ, ਹਰਮੋਹਿੰਦਰ ਸਿੰਘ ਵਿਧਾਇਕ ਰਾਏਕੋਟ ਅਤੇ ਜਗਰਾਉਂ ਤੋਂ ਵਿਧਾਇਕ ਗੁਰਦੀਪ ਸਿੰਘ ਭੈਣੀ ਨੇ ਹਿੱਸਾ ਲਿਆ।

ਇਹ ਗਰਮ ਰੈਲੀ ਲੁਧਿਆਣਾ 'ਚ ਕਈ ਦਹਾਕਿਆਂ ਬਾਅਦ ਵੱਡੀ ਸ਼ਮੂਲੀਅਤ ਦਾ ਗਵਾਹ ਬਣੀ, ਜਿਸ ਦੌਰਾਨ 50000 ਤੋਂ ਵਧ ਸਮਰਥਕਾਂ ਨੇ ਸਥਾਨ ਭਰ ਦਿੱਤਾ ਅਤੇ ਖੜਨ ਵਾਸਤੇ ਵੀ ਜਗਾ ਨਾ ਲੱਭੀ। ਸਿੱਟੇ ਵਜੋਂਂ ਫਿਰੋਜਪੁਰ ਰੋਡ 'ਤੇ ਦੋ ਘੰਟਿਆਂ ਤੱਕ ਪੂਰੀ ਤਰਾਂ ਜਾਮ ਰਿਹਾ।

ਕੈਪਟਨ ਅਮਰਿੰਦਰ ਸਿੰਘ, ਅਵਤਾਰ ਸਿੰਘ ਹੈਨਰੀ, ਕੇ.ਕੇ. ਬਾਵਾ, ਠਾਕੁਰ ਗੁਲਚੈਨ ਸਿੰਘ ਚੜਕ, ਇੰਚਾਰਜ ਕਾਂਗਰਸ ਪਾਰਟੀ ਪੰਜਾਬ ਮਾਮਲੇ, ਸਾਬਕਾ ਮੰਤਰੀ ਜਸਵੀਰ ਸਿੰਘ ਸੰਗਰੂਰ, ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ, ਕਾਂਗਰਸ ਵਰਕਰ ਅਤੇ ਸਮਰਥਕ ਅਤੇ ਜੱਸੀ ਖੰਗੂੜਾ ਵਿਧਾਇਕ।
ਇਸ ਰੈਲੀ ਨੇ ਦਾਖਾ ਵਿਧਾਨ ਸਭਾ ਹਲਕੇ ਦੀ ਚੋਣ ਲਈ ਪ੍ਰਭਾਵੀ ਤੌਰ 'ਤੇ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

ਜੱਸੀ ਨੇ ਕਿਹਾ ਕਿ ਇਹ ਰੈਲੀ ਇਕ ਨਵਾਂ ਮੌੜ ਹੈ, ਜਿਥੇ ਕਾਂਗਰਸੀ ਵਰਕਰਾਂ ਨੇ ਜਿੱਤ ਦਾ ਯਕੀਨ ਹੋ ਗਿਆ ਹੈ। ਜੱਸੀ ਨੇ ਕਿਹਾ, ਅਸੀਂ ਸਰਕਾਰ ਬਣਾਉਣ ਤੋਂ ਕੁਝ ਹੀ ਦੂਰ ਹਾਂ, ਜਿਸ ਵਿੱਚ ਕੈਪਟਨ ਸਾਹਿਬ ਮੁੱਖ ਮੰਤਰੀ ਹੋਣਗੇ ਅਤੇ ਅਸੀਂ ਪਿਛਲੇ 5 ਸਾਲਾਂ ਦੌਰਾਨ ਹੋਏ ਸਾਰੇ ਕੁਸ਼ਾਸਨ ਦੀ ਜਵਾਬਦੇਹੀ ਤੈਅ ਕਰਾਂਗੇ।

ਜੱਸੀ ਨੇ ਕਿਹਾ, ''ਮੈਂ ਇਸ ਰੈਲੀ 'ਚ ਸ਼ਾਮਿਲ ਅਤੇ ਸੁਨਿਸ਼ਚਿਤ ਹੋਣ ਵਾਲੇ ਸਾਰੇ ਸਮਰਥਕਾਂ ਨੂੰ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਇਕ ਵਾਰ ਕੈਪਟਨ ਸਾਹਿਬ ਦੇ ਚੁਣੇ ਜਾਣ 'ਤੇ ਪੰਜਾਬ 'ਚ ਕੋਈ ਗੁੰਡਾ ਰਾਜ ਨਹੀਂ ਰਹੇਗਾ।''

ਕੈਪਟਨ ਸਾਹਿਬ ਨੇ ਬਾਦਲ ਪਰਿਵਾਰ ਦੇ ਭ੍ਰਿਸ਼ਟਾਚਾਰ ਖਿਲਾਫ ਪੂਰੀ ਪ੍ਰਤੀਕ੍ਰਿਆ ਕਰਨ ਦਾ ਵੀ ਪੂਰਾ ਭਰੌਸਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ, ਮਨੀਸ਼ ਤਿਵਾੜੀ ਐੱਮ.ਪੀ., ਮੇਜਰ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਗਿੱਲ ਅਤੇ ਜੱਸੀ ਖੰਗੂੜਾ ਵਿਧਾਇਕ।
ਕੈਪਟਨ ਸਾਹਿਬ ਦਾ ਭਾਸ਼ਣ ਸੁਣਨ ਲਈ ਕਲਿੱਕ ਕਰੋ:

ਜੱਸੀ ਦਾ ਭਾਸ਼ਣ ਸੁਣਨ ਲਈ ਕਲਿੱਕ ਕਰੋ:

ਦਾਖਾ ਰੈਲੀ ਦੀਆਂ ਫੋਟੋਆਂ ਦੇਖਣ ਲਈ ਕਲਿੱਕ ਕਰੋ:

ਰੈਲੀ 'ਚ ਹੋਰਨਾਂ ਤੋਂ ਇਲਾਵਾ ਸ. ਜਗਪਾਲ ਸਿੰਘ ਖੰਗੂੜਾ, ਬੀਬੀ ਗੁਰਦਿਆਲ ਕੌਰ ਖੰਗੂੜਾ, ਮਨੀਸ਼ ਤਿਵਾੜੀ ਐੱਮ.ਪੀ, ਸਾਬਕਾ ਵਿਧਾਇਕ ਮਲਕੀਅਤ ਸਿੰਘ ਦਾਖਾ, ਭੁਪਿੰਦਰ ਸਿੰਘ ਸਿੱਧੂ, ਠਾਕੁਰ ਗੁਲਚੈਨ ਸਿੰਘ ਚੜਕ, ਇੰਚਾਰਜ ਕਾਂਗਰਸ ਪਾਰਟੀ ਮਾਮਲੇ, ਗੁਰਦੀਪ ਸਿੰਘ ਭੈਣੀ ਵਿਧਾਇਕ, ਅਮਨਦੀਪ ਕਾਲਕਟ, ਮਹਿਲਾ ਕਾਂਗਰਸ ਪ੍ਰਧਾਨ ਲੁਧਿਆਣਾ ਦਿਹਾਤੀ ਅਤੇ ਆਪਣੇ ਹਜਾਰਾਂ ਸਮਰਥਕਾਂ ਸਮੇਤ ਕਈ ਕਾਂਗਰਸੀ ਆਗੂ ਵੀ ਸ਼ਾਮਿਲ ਹੋਏ।

ਜੱਸੀ ਖੰਗੂੜਾ ਵਿਧਾਇਕ ਦਾਖਾ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ।
 
Read More
 
ਐੱਮ.ਡੀ.ਵੀ.ਐੱਲ ਸਫਲਤਾ ਦੀ ਕਹਾਣੀ-ਰਾਣੀ ਕੌਰ
ਰਾਣੀ ਕੌਰ।
ਐੱਮ.ਡੀ.ਵੀ.ਐੱਲ ਔਰਤ ਸਨਅੱਤਕਾਰਤਾ ਪ੍ਰੋਗਰਾਮ 'ਚ ਇਕ ਹੋਰ ਖੁਸ਼ਹਾਲ ਕਹਾਣੀ ਰਾਣੀ ਕੌਰ ਦੀ ਹੈ। ਉਹ ਨੰਗਲ ਖੁਰਦ 'ਚ ਰਹਿਣ ਵਾਲੀ ਤਿੰਨ ਬੱਚਿਆਂ ਦੀ 38 ਸਾਲਾਂ ਮਾਂ ਹੈ।

ਹਾਲਾਂਕਿ ਰਾਣੀ ਦਾ ਪਤੀ ਕੰਮ ਤਾਂ ਕਰਦਾ ਹੈ, ਮਗਰ ਤਿੰਨ ਬੱਚਿਆਂ ਦੇ ਨਾਲ ਉਸਦੀ 3000 ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਪੂਰੀ ਨਹੀਂ ਬੈਠਦੀ ਅਤੇ ਉਹ ਕੱਚੇ ਮਕਾਨ 'ਚ ਰਹਿੰਦੇ ਹਨ। ਹੁਣ ਰਾਣੀ ਕੋਲ 5 ਗਾਵਾਂ ਹਨ, ਜਿਸਨੂੰ ਉਹ ਐੱਮ.ਡੀ.ਵੀ.ਐੱਲ ਦੇ ਫੱਲੇਵਾਲ ਕਮਿਊਨਿਟੀ ਡੇਅਰੀ ਯੁਨਿਟ 'ਚ ਰੱਖਦੀ ਹੈ ਅਤੇ ਸਾਰੇ ਖਰਚਿਆਂ ਤੇ ਕੁਝ ਬੱਚਤਾਂ ਤੋਂ ਬਾਅਦ ਉਸਦਾ ਪਤੀ ਉਸਨੂੰ ਕਰੀਬ ਉਂਨੇ ਪੈਸੇ ਦਿੰਦਾ ਹੈ, ਜਿੰਨੇ ਉਹ ਹਰ ਮਹੀਨੇ ਕਮਾਉਂਦਾ ਹੈ। ਇਸ ਨਾਲ ਉਨਾਂ ਦੇ ਘਰ ਦੇ ਹਾਲਾਤ ਕਾਫੀ ਸੁਧਰੇ ਹਨ।

ਨਾ ਸਿਰਫ ਇੰਨਾ, ਰਾਣੀ ਨੂੰ ਇਸ ਮਹੀਨੇ ਆਪਣੀ ਇਕ ਕੁੜੀ ਦਾ ਵਿਆਹ ਕਰਨ 'ਤੇ ਵੀ ਮਾਣ ਹੈ, ਜਿਸ ਲਈ ਉਹ ਗਾਵਾਂ ਤੋਂ ਆਪਣੀ ਆਮਦਨ ਦਾ ਧੰਨਵਾਦ ਕਰਦੀ ਹੈ।

ਇਹ ਛੋਟੀਆਂ ਸਫਲ ਕਹਾਣੀਆਂ ਹਨ, ਜਿਹੜੀਆਂ ਇਸ ਔਰਤ ਸਨਅੱਤਕਾਰਤਾ ਪ੍ਰੋਗਰਾਮ ਨੂੰ ਲਾਭਦਾਇਕ ਬਣਾਉਂਦੇ ਹਨ। ਰਾਣੀ ਵਰਗੀ ਹਰੇਕ ਔਰਤ ਨੇ ਆਪਣੇ ਪਰਿਵਾਰ ਦਾ ਭਵਿੱਖ ਬਦਲਿਆ ਹੈ ਅਤੇ ਐੱਮ.ਡੀ.ਵੀ.ਐੱਲ ਨੂੰ ਇਸ ਬਦਲਾਅ ਦਾ ਹਿੱਸੇਦਾਰ ਬਣਨ 'ਤੇ ਮਾਣ ਹੈ।

Read More
 
ਪ੍ਰੈੱਸ ਰਿਲੀਜ਼ਾਂ
ਪੰਥ ਰਤਨ ਫਖਰ-ਏ-ਕੌਮ ਐਵਾਰਡ ਡਾ. ਮਨਮੋਹਨ ਸਿੰਘ ਜੀ ਨੂੰ ਦਿਓ ਨਾ ਕਿ ਸ. ਪਰਕਾਸ਼ ਸਿੰਘ ਬਾਦਲ ਨੂੰ
 
ਜੱਸੀ ਨਾਲ ਫੇਸਬੁੱਕ 'ਤੇ ਰੋਜਾਨਾ ਗੱਲਬਾਤ ਕਰੋ

 

ਫੇਸਬੁੱਕ 'ਤੇ ਜੱਸੀ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੀ ਵੀਡੀਓਜ਼ ਤੇ ਰੋਜਾਨਾ ਸੰਦੇਸ਼ ਦੇਖੋ, https://www.facebook.com/Jassikhanguramla । ਸਾਰੇ ਸੰਦੇਸ਼, ਟਿੱਪਣੀਆਂ ਤੇ ਚਰਚਾਵਾਂ ਦੀਆਂ ਪੋਸਟਿੰਗਸ ਦਾ ਵਿਅਕਤੀਗਤ ਤੌਰ 'ਤੇ ਖੁਦ ਜੱਸੀ ਵੱਲੋਂ ਜਵਾਬ ਦਿੱਤਾ ਜਾਂਦਾ ਹੈ।

ਨਵੰਬਰ ਮਹੀਨੇ ਜੱਸੀ ਦੀਆਂ ਫੇਸਬੁੱਕ 'ਤੇ ਟਿੱਪਣੀਆਂ 'ਚੋਂ ਕੁਝ ਅੰਸ਼:

ਮੈਂ ਕਬੱਡੀ ਦੀ ਪ੍ਰਮੋਸ਼ਨ ਅਤੇ ਕਬੱਡੀ ਵਰਲਡ ਕੱਪ ਦੇ ਸਿਧਾਂਤ ਦਾ ਸਮਰਥਨ ਕਰਦਾ ਹਾਂ। ਮੈਨੂੰ ਏਤਰਾਜ ਸੁਖਬੀਰ ਬਾਦਲ ਵੱਲੋਂ ਸਰਵਜਨਿਕ ਫੰਡਾਂ ਜਾਂ ਵਿਅਕਤੀਗਤ ਪ੍ਰਮੋਸ਼ਨ ਨਾਲ ਹੈ। ਕੀ ਉਸਨੂੰ ਮੀਡੀਆ 'ਚ ਆਪਣੀ ਈਮੇਜ ਲਿਆਉਣ ਲਈ ਬਾਲੀਵੁਡ ਸਟਾਰਜ ਦੀ ਅਸਲ 'ਚ ਜਰੂਰਤ ਹੈ? ਉਸ ਵੱਲੋਂ ਕਾਫੀ ਹੱਦ ਤੱਕ ਮੀਡੀਆ 'ਤੇ ਕੰਟਰੋਲ ਰੱਖਣ ਤੋਂ ਬਾਅਦ, ਜਿਹੜਾ ਉਸ ਲਈ ਕਵਰ ਕਰਦਾ ਹੈ, ਇਹ ਉਸ ਲਈ ਕੋਈ ਮੁੱਦਾ ਨਹੀਂ ਹੈ। ਜਿੰਮੇਵਾਰ ਸਿਆਸਤਦਾਨ ਖੇਡ ਸਮਾਗਮਾਂ ਦਾ ਇਸਤੇਮਾਲ ਸੂਬੇ ਤੇ ਦੇਸ਼ ਨੂੰ ਪ੍ਰਮੋਟ ਕਰਨ ਲਈ ਕਰਦੇ ਹਨ। ਸੁਖਬੀਰ ਬਾਦਲ ਨੂੰ ਇਸ ਵਿਅਕਤੀਗਤ ਪ੍ਰਮੋਸ਼ਨ ਨੂੰ ਰੋਕਣਾ ਚਾਹੀਦਾ ਹੈ।
ਐੱਨ.ਆਰ.ਆਈਜ ਪੰਜਾਬ ਦੀ ਜਮੀਨੀ ਹਕੀਕਤਾਂ ਬਾਰੇ ਕੁਝ ਜਾਣਦੇ ਹਨ, ਇਸ ਲਈ ਉਹ ਸਰਕਾਰ ਦੇ ਇਸ਼ਤੇਦਾਰਾਂ ਨੂੰ ਪਛਾਣ ਸਕਦੇ ਹਨ। ਮਗਰ ਇਸ ਸ਼੍ਰੋਮਣੀ-ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਦੇ ਸੰਕਲਨ ਦੀ ਸਮੀਖਿਆ ਕਰਕੇ ਵਿਦੇਸ਼ੀ ਪੰਜਾਬ ਨੂੰ ਸਿੰਗਾਪੁਰ ਜਾਂ ਹਾਂਗਕਾਂਗ ਵਾਂਗ ਸਮਝਣ ਦੀ ਗਲਤੀ ਕਰ ਸਕਦੇ ਹਨ। ਮਗਰ ਇਥੇ ਆਉਣ 'ਤੇ ਸੱਚਾਈ ਬਹੁਤ ਹੱਦ ਤੱਕ ਸਾਫ ਹੋ ਜਾਂਦੀ ਹੈ। ਇਹ ਅੰਤਰ ਕਦੇ ਵੀ ਨਹੀਂ ਉਸ ਤੋਂ ਗਹਿਰਾ ਨਹੀਂ ਹੋ ਸਕਦਾ, ਜਿੰਨਾ ਸਰਕਾਰ ਦਿਖਾਉਣਾ ਚਾਹੇਗੀ ਅਤੇ ਜਿੰਨੀ ਅਸਲੀਅਤ ਹੈ। ਬਾਦਲ ਸਾਹਿਬ ਸਾਵਧਾਨ ਹੋ ਜਾਓ; ਇਹ ਸੋਚਣਾ ਛੱਡ ਦਿਓ ਕਿ ਤੁਸੀਂ ਹਮੇਸ਼ਾ ਹੀ ਪੰਜਾਬੀਆਂ ਨੂੰ ਧੌਖਾ ਦੇ ਸਕਦੇ ਹੋ।
ਝੌਨੇ ਦੀ ਪਰਾਲੀ ਨੂੰ ਕਈ ਬੈਨ ਲਗਾਉਣ ਅਤੇ ਰੋਕਣ ਦੇ ਉਪਾਅ ਕਰਨ ਦੇ ਬਾਵਜੂਦ ਵੀ ਹਾਲੇ ਵੀ ਜਲਾਉਣਾ ਜਾਰੀ ਹੈ। ਮੈਂ ਚਾਹੁੰਦਾ ਹਾਂ ਕਿ ਕਿਸਾਨ ਇਸਨੂੰ ਰੋਕਣ, ਮਗਰ ਸਾਫਤੌਰ 'ਤੇ ਉਨਾਂ ਦੀ ਵਿੱਤੀ ਮਜਬੂਰੀਆਂ ਕਿਸਾਨਾਂ ਨੂੰ ਇਸਨੂੰ ਵੱਢਣ ਦੀ ਜਗਾ ਜਲਾਉਣ 'ਤੇ ਮਜਬੂਰ ਕਰਦੀਆਂ ਹਨ, ਕਿਉਂਕਿ ਉਹ ਟਰੈੱਕਟਰ ਦੇ ਤੇਲ ਦਾ ਖਰਚਾ ਸਹਿਣ ਨਹੀਂ ਕਰ ਸਕਦੇ। ਵਧੀਆ ਆਮਦਨ ਵਾਲੇ ਕਿਸਾਨ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ। ਅਫਸੋਸਜਨਕ ਹੈ ਕਿ ਬਾਦਲਾਂ ਨੇ 5 ਸਾਲਾਂ ਦੌਰਾਨ ਸੁਖਬੀਰ ਨੂੰ ਉਸਦੇ ਨਿਜੀ ਹਵਾਈ ਜਹਾਜ 'ਤੇ ਬਰਾਜੀਲ ਭੇਜਣ ਅਤੇ ਐੱਮ.ਐੱਸ.ਪੀ. 'ਤੇ ਛਾਤੀ ਪਿੱਟਣ ਸਿਵਾਏ ਹੋਰ ਕੁਝ ਨਹੀਂ ਕੀਤਾ। ਜਮੀਨੀ ਹਕੀਕਤ ਤਾਂ ਇਹ ਹੈ ਕਿ ਬਾਦਲਾਂ ਕੋਲ ਪੰਜਾਬ ਦੀ ਖੇਤੀ ਬਚਾਉਣ ਨੂੰ ਕੋਈ ਉਪਾਅ ਹੀ ਨਹੀਂ ਹੈ।
ਲੋਕ ਮੈਨੂੰ ਪੁੱਛਦੇ ਹਨ ਕਿ ਇਸ ਵਾਰ ਕਾਂਗਰਸ ਦਾ ਮੈਨੀਫੈਸਟੋ ਕਿੰਨਾ ਕੁ ਵੱਖਰਾ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਤੋਂ ਕਾਂਗਰਸ ਮੈਨੀਫੇਸਟੋ ਨੂੰ ਲੀਕ ਕਰਨ ਦੀ ਉਮੀਦ ਨਹੀਂ ਕਰੋਗੇ? ਇਸਨੂੰ ਡਰਾਫਟ ਕਰ ਦਿੱਤਾ ਗਿਆ ਹੈ, ਇਹ ਬਹੁਤ ਹੀ ਸ਼ਾਨਦਾਰ ਹੋਵੇਗਾ ਅਤੇ ਅੱਜ ਦੇ ਸਾਰੇ ਗੰਭੀਰ ਮਸਲਿਆਂ ਦਾ ਹੱਲ ਕਰੇਗਾ। ਇਸ 'ਚ ਨੌਜਵਾਨ ਕਾਂਗਰਸੀ ਵਿਧਾਇਕਾਂ ਤੇ ਹਰਮਨਪਿਆਰੇ ਵਿਧਾਇਕਾਂ ਦਾ ਯੋਗਦਾਨ ਸ਼ਾਮਿਲ ਹੈ, ਜਿੰਨ੍ਹਾਂ ਨੇ ਵਿਸ਼ਵ ਪੱਧਰ 'ਤੇ ਪਛਾਣ ਬਣਾਈ ਹੈ, ਸ਼ਾਨਦਾਰ ਸਿੱਖਿਅਕ ਯੋਗਤਾ ਹੈ ਅਤੇ ਔਸਤਨ ਸ਼੍ਰੋਮਣੀ ਵਿਧਾਇਕ ਨਾਲੋਂ ਸ਼ਾਸਨ ਦੀ ਜਿਆਦਾ ਜਾਣਕਾਰੀ ਰੱਖਦੇ ਹਨ।
ਫੇਸਬੁੱਕ 'ਤੇ ਹਮੇਸ਼ਾ ਪੂਰੇ ਅਤੇ ਸਿੱਧੇ ਜਵਾਬ ਨਾ ਦੇਣ ਕਾਰਨ ਮੈਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਮੈਨੂੰ ਇੰਝ ਲੱਗਦੇ ਹਨ, ਜਿਵੇਂ ਤੁਹਾਨੂੰ ਸਿਆਸੀ ਪਾਰਟੀ 'ਚ ਸ਼ਾਮਿਲ ਹੋਣ ਦੀ ਜਗਾ ਸਿਆਸਤ ਸ਼ੁਰੂ ਕਰ ਦੇਣੀ ਚਾਹੀਦੀ ਹੈ, ਦਬਾਅ ਸਮੂਹ ਦਾ ਇਹ ਸੋਚ ਦੇ ਨਿਰਮਾਣ ਕਰ ਲੈਣਾ ਚਾਹੀਦਾ ਹੈ ਕਿ ਇਹ ਇਕ ਪਾਰਟੀ ਬਣ ਸਕਦਾ ਹੈ ਜਾਂ ਇਕੱਲਾ ਰੇਂਜਰ ਬਣ ਸਕਦਾ ਹੈ। ਮੈਂ ਕਾਂਗਰਸ 'ਚ ਸ਼ਾਮਿਲ ਹੋਣ ਦਾ ਫੈਸਲਾ ਲਿਆ, ਇਹ ਜਾਣਦੇ ਹੋਏ ਕਿ ਸਾਰੀਆਂ ਪਾਰਟੀਆਂ ਵਾਂਗ ਇਸਦੀਆਂ ਕੁਝ ਮਜਬੂਤੀਆਂ ਤੇ ਕੁਝ ਕਮੀਆਂ ਹਨ, ਅਤੇ ਪਾਰਟੀ ਦੇ ਅੰਦਰ ਅਨੁਸ਼ਾਸਨ ਹੈ, ਜਿਸਨੂੰ ਮੰਨਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਮੈਂ ਹਰੇਕ ਨੀਤੀ ਦਾ ਸਮਰਥਨ ਨਾ ਕਰ ਸਕਾਂ, ਮਗਰ ਇਸਦਾ ਅਰਥ ਇਹ ਨਹੀਂ ਹੈ ਕਿ ਮੈਂ ਇਸਦੀ ਲੋਕਾਂ 'ਚ ਜਾ ਕੇ ਅਲੋਚਨਾ ਕਰਾਂ। ਇਸੇ ਤਰਾਂ, ਮੈਂ ਕਈ ਵਾਰ ਫੇਸਬੁੱਕ 'ਤੇ ਪੂਰੇ ਜਵਾਬ ਦੇ ਸਕਦਾ ਹਾਂ, ਮਗਰ ਉਥੇ ਨਹੀਂ ਜਿਥੇ ਇਹ ਪਾਰਟੀ ਦੀ ਨੀਤੀ ਦੀ ਅਲੋਚਨਾ ਕਰਦੇ ਹਨ ਜਾਂ ਸਾਥੀ ਵਿਧਾਇਕ ਜਾਂ ਆਗੂ 'ਤੇ ਹਮਲਾ ਕਰਦੇ ਹਨ। ਮੈਂ ਹੋਰਨਾਂ ਕਾਂਗਰਸੀ ਆਗੂਆਂ ਦਾ ਹਾਸਾ ਜਾਂ ਉਨਾਂ ਦਾ ਬਚਾਅ ਨਹੀਂ ਕਰਨਾ ਚਾਹਾਂਗਾ; ਇਹ ਮੇਰਾ ਕੰਮ ਨਹੀਂ ਹੈ। ਮੈਂ ਪਾਰਟੀ ਮੈਂਬਰਸ਼ਿਪ ਤੇ ਜ਼ਿੰਮੇਵਾਰੀ ਵੱਲੋਂ ਮੇਰੇ 'ਤੇ ਲਗਾਈਆਂ ਗਈਆਂ ਸੀਮਾਵਾਂ 'ਚ ਕੰਮ ਕਰਕੇ ਖੁਸ਼ ਹਾਂ।
ਅਫਸੋਸਜਨਕ ਹੈ ਕਿ ਭਾਰਤ 'ਚ ਅਜਿਹੇ ਕਈ ਸਿਆਸਤਦਾਨ ਹਨ, ਜਿਹੜੇ ਜਿਆਦਾਤਰ ਆਪਣਾ ਕਰੀਅਰ ਕਿਸ਼ੋਰ ਅਵਸਥਾ ਤੋਂ ਸ਼ੁਰੂ ਕਰਦੇ ਹਨ। ਸਿਆਣੇ ਲੋਕਤੰਤਰਾਂ 'ਚ ਲੋਕਾਂ ਵਾਸਤੇ ਕਰੀਅਰ ਜਰੂਰੀ ਹੈ ਅਤੇ ਬਾਅਦ 'ਚ ਸਿਆਸਤ। ਸਾਨੂੰ ਕਾਰਜਕਾਲ ਦੀ ਸੀਮਾ ਅਤੇ ਤਾਰਕਿਕ ਵਿਕਾਸ 'ਤੇ ਵਿਚਾਰ ਕਰਨ ਦੀ ਲੋੜ ਹੈ। ਵਿਧਾਇਕਾਂ ਨੂੰ ਲਗਾਤਾਰ ਦੋ ਚੋਣਾਂ ਦੌਰਾਨ ਖਾਰਿਜ ਵੀ ਕੀਤਾ ਜਾ ਸਕਦਾ ਹੈ। ਇਕ ਵਿਧਾਇਕ ਬਣਨ ਤੋਂ ਪਹਿਲਾਂ ਇਕ ਸਰਪੰਚ ਜਾਂ ਇਕ ਕੌਂਸਲਰ ਵੀ ਹੋ ਸਕਦਾ ਹੈ, ਇਕ ਐੱਮ.ਪੀ ਬਣਨ ਤੋਂ ਪਹਿਲਾਂ ਇਕ ਵਿਧਾਇਕ ਵੀ ਹੋ ਸਕਦਾ ਹੈ, ਇਕ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇਕ ਰਾਜ ਮੰਤਰੀ ਵੀ ਹੋ ਸਕਦਾ ਹੈ, ਆਦਿ...। ਕੋਈ ਵੀ ਟੈਲੇਂਟ 'ਤੇ ਰੋਕ ਲਗਾਉਣਾ ਚਾਹੁੰਦਾ, ਮਗਰ ਸਾਨੂੰ ਉਹ ਸਿਆਸਤਦਾਨ ਜਿਆਦਾ ਚਾਹੀਦੇ ਹਨ, ਜਿਨਾਂ ਵਾਸਤੇ ਸਿਆਸਤ ਸੱਭ ਕੁਝ ਅਤੇ ਉਨ੍ਹਾਂ ਦੇ ਜੀਵਨ ਦਾ ਅੰਤ ਨਾ ਹੋਵੇ। ਜਿੰਦਗੀ ਜੀਓ, ਇਕ ਕਰੀਅਰ ਅਪਣਾਓ ਅਤੇ ਫਿਰ ਸਿਆਸਤ 'ਤੇ ਵਿਚਾਰ ਕਰੋ।
ਸਾਨੂੰ ਅੱਜ ਤੋਂ 3 ਸਾਲ ਪਹਿਲਾਂ ਮੁੰਬਈ 'ਚ ਹੋਇਆ ਦੁਖਦ ਹਾਦਸਾ ਯਾਦ ਹੈ। ਇਹ ਨਾ ਸਿਰਫ ਦੋ ਹੋਟਲਾਂ, ਬਲਕਿ ਹਰੇਕ ਭਾਰਤੀਆ 'ਤੇ ਹਮਲਾ ਸੀ। ਜਦਕਿ ਇਕ ਵੱਡਾ ਦੇਸ਼ ਹੋਣ ਕਾਰਨ ਭਾਰਤ ਵੱਖ ਵੱਖ ਰੂਪਾਂ 'ਚ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ, ਅਤੇ ਕਈ ਵਾਰ ਅਸੀਂ ਇਨਾਂ ਖਬਰਾਂ ਨਾਲ ਜੁੜ ਜਾਂਦੇ ਹਾਂ, ਸਾਨੂੰ ਮੁੰਬਈ 'ਚ ਕਤਲ ਕੀਤੇ ਗਏ ਲੋਕਾਂ ਅਤੇ ਮੁਸ਼ਕਿਲ ਸੇਵਾਵਾਂ ਨੂੰ ਨਿਭਾਉਂਦੇ ਹੋਏ ਸ਼ਿਕਾਰ ਹੋਣ ਵਾਲੇ ਸਾਡੇ ਪੁਲਿਸ ਵਾਲਿਆਂ, ਪੈਰਾਮਿਲਿਟਰੀ ਅਤੇ ਐਮਰਜੇਂਸੀ 'ਚ ਪ੍ਰਤੀਕ੍ਰਿਆ ਕਰਨ ਵਾਲੇ ਸੁਰੱਖਿਆ ਬੱਲਾਂ ਦੀਆਂ ਮਾਸੂਮ ਆਤਮਾਵਾਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਜਦੋਂ ਇਹ ਦੁਖਦ ਹਾਦਸਾ ਵਾਪਰਿਆ ਮੈਂ ਲਾਹੌਰ ਤੇ ਨਨਕਾਣਾ ਸਾਹਿਬ ਸੀ। ਜਿੰਨ੍ਹਾਂ ਪਾਕਿਸਤਾਨੀਆਂ ਨੂੰ ਮਿਲਿਆ, ਮੈਨੂੰ ਉਨਾਂ ਪਾਸੋਂ ਕੋਈ ਨਫਰਤ ਮਹਿਸੂਸ ਨਹੀਂ ਹੋਈ, ਉਹ ਵੀ ਸਾਡੇ ਵਾਂਗ ਹੈਰਾਨ ਸਨ ਅਤੇ ਉਨਾਂ ਨੇ ਆਪਣੀ ਹਮਦਰਦੀ ਪ੍ਰਗਟ ਕੀਤੀ। ਆਓ ਅਸੀਂ ਸ਼ਾਂਤੀ ਲਈ ਪ੍ਰਾਰਥਨਾ ਕਰੀਏ।
Read More
 
 
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
 
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
 
ਜੱਸੀ ਖੰਗੂੜਾ
+91 98761 97761
ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ
ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ
ਈਮੇਲ:jk@jassikhangura.com
ਐਨਆਰਆਈ ਤਾਲਮੇਲ ਪ੍ਰਬੰਧਕ
+91 99157-22083