ਮਹੀਨੇਵਾਰ ਈ-ਨਿਊਜ਼ਲੈਟਰ - ਸਿਤੰਬਰ 2011 ਡਾਊਨਲੋਡ
 
ਜੱਸੀ ਵੱਲੋਂ ਸੰਦੇਸ਼
ਮੇਰੀ ਨਵੀਂ ਈ-ਨਿਊਜ਼ਲੈਟਰ 'ਤੇ ਤੁਹਾਡਾ ਸਵਾਗਤ ਹੈ। ਇਹ ਮੇਰੀ ਨਵੀਂ ਵੇਬਸਾਈਟ, www.jassikhangura.com ਦੇ ਸਟਾਇਲ ਨਾਲ ਮੇਲ ਖਾਂਦੀ ਹੈ। ਆਸ ਕਰਦਾ ਹਾਂ ਕਿ ਤੁਸੀਂ ਇਸਨੂੰ ਪਸੰਦ ਕਰੋਗੇ ਅਤੇ ਤੁਹਾਡੀ ਪ੍ਰਤੀਕ੍ਰਿਆ ਦੀ ਸ਼ਲਾਘਾ ਕੀਤੀ ਜਾਵੇਗੀ।

ਅਗਸਤ ਮਹੀਨੇ 'ਤੇ ਪੰਜਾਬ 'ਚ ਮਾਨਸਾ ਪਾਵਰ ਪ੍ਰੋਜੈਕਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਦਿੱਲੀ 'ਚ ਅੰਨਾ ਹਜ਼ਾਰੇ ਦੀ ਸਥਿਤੀ ਹਾਵੀ ਰਹੀ। ਹਾਲਾਂਕਿ, ਇਹ ਲੋਕਲ ਗਤੀਵਿਧੀਆਂ ਦੇ ਵਧੀਆ ਮਿਸ਼ਰਣ ਦੇ ਚਲਦੇ ਪੂਰੀ ਤਰ੍ਹਾਂ ਨਾਲ ਨਿਰਾਸ਼ਾਜਨਕ ਵੀ ਨਹੀਂ ਰਿਹਾ ਅਤੇ ਮੈਂ ਐੱਨ.ਆਰ.ਆਈਜ਼ ਨੂੰ ਮਿਲਣ ਖਾਤਿਰ ਕੁਝ ਦਿਨਾਂ ਲਈ ਭਾਰਤ ਤੋਂ ਬਾਹਰ ਯਾਤਰਾ ਵੀ ਕੀਤੀ।

ਅਸੀਂ 5 ਫਰਵਰੀ ਨੂੰ ਯੂ.ਕੇ. ਤੋਂ ਸਫਲ ਬਿਜ਼ਨੇਸਮੈਨ ਤੇਜਿੰਦਰ ਸੇਖੋਂ ਵਾਸਤੇ ਖਾਣੇ ਦੀ ਮੇਜ਼ਬਾਨੀ ਕੀਤੀ, ਹਾਲਾਂਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਦੋਵਾਂ ਪਾਸੋਂ ਨਿਰਧਾਰਿਤ ਕਰ ਲਿਆ ਜਾਵਾਂਗਾ, ਕਿਉਂਕਿ ਇਸੇ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ 'ਚ ਸਾਡੇ ਮਹਿਮਾਨ ਸਨ। ਕੁਝ ਕੁਸ਼ਲਤਾ ਨਾਲ ਨਿਪਟਣ ਦੇ ਚਲਦੇ ਮੈਂ ਦੋਨਾਂ ਪ੍ਰੋਗਰਾਮਾਂ ਨੂੰ ਸਮਾਂ ਦੇਣ 'ਚ ਕਾਬਲ ਰਿਹਾ।

7 ਅਗਸਤ ਨੂੰ ਸਾਡਾ ਪਿੰਡ ਦੇਤਵਾਲ ਵਿਖੇ ਮਹਿਲਾ ਗਰੁੱਪ ਵੱਲੋਂ ਆਯੋਜਿਤ ਇੱਕ ਦੰਦਾਂ ਦੀ ਸਿਹਤ ਦਾ ਕੈਂਪ ਸੀ। ਸੀ.ਐੱਮ.ਸੀ. ਦੇ ਸਹਿਯੋਗ ਨਾਲ ਮੈਂ ਦੰਦਾਂ ਦੀ ਵਧੀਆ ਢੰਗ ਨਾਲ ਸਫਾਈ 'ਤੇ ਜ਼ੋਰ ਦਿੱਤਾ ਅਤੇ ਸਰਕਾਰ ਨੂੰ ਇਨ੍ਹਾਂ ਸੇਵਾਵਾਂ ਨੂੰ ਪੇਂਡੂ ਲੋਕਾਂ ਦੇ ਨੇੜੇ ਲਿਆਉਣ ਲਈ ਪ੍ਰੋਤਸਾਹਿਤ ਕੀਤਾ। ਪਿੰਡ ਦੀਆਂ ਔਰਤਾਂ ਨੂੰ ਅਗਵਾਈ ਕਰਦੇ ਦੇਖਣਾ ਬਹੁਤ ਹੀ ਖੁਸ਼ੀ ਦੇ ਰਿਹਾ ਸੀ। ਮੇਰਾ ਹਮੇਸ਼ਾ ਹੀ ਮੰਨਣਾ ਰਿਹਾ ਹੈ ਕਿ ਸਮਾਜਿਕ ਬਦਲਾਅ ਬਹੁਤ ਪ੍ਰਭਾਵੀ ਢੰਗ ਨਾਲ ਹੋਵੇਗਾ, ਜਦੋਂ ਇੰਚਾਰਜ਼ ਔਰਤਾਂ ਹੋਣ।

ਕੈਪਟਨ ਸਾਹਿਬ ਨਾਲ ਲੁਧਿਆਣਾ ਵਿਖੇ ਗੱਲਬਾਤ ਦੇ ਅਧਾਰ 'ਤੇ ਮੈਨੂੰ ਜ਼ਲਦੀ ਪੰਜਾਬ ਕਾਂਗਰਸ ਦਾ ਐੱਨ.ਆਰ.ਆਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ। ਬਿਨ੍ਹਾਂ ਕਿਸੇ ਤਰ੍ਹਾਂ ਦੀ ਸਮੇਂ ਦੀ ਬਰਬਾਦੀ ਕੀਤੇ ਮੈਂ 12 ਅਗਸਤ ਨੂੰ ਭਾਰਤ ਤੋਂ ਬਾਹਰ ਯਾਤਰਾ 'ਤੇ ਚਲਾ ਗਿਆ ਅਤੇ ਵੈਨਕੂਵਰ, ਕੈਲਗਰੀ, ਟੋਰੰਟੋ, ਨਿਊ ਜਰਸੀ, ਲੰਡਨ, ਬਰਮਿੰਘਮ ਅਤੇ ਮਾਨਚੈਸਟਰ ਦੀ ਫੇਰੀ ਲਗਾਈ। ਮੈਂ ਕਈ ਐੱਨ.ਆਰ.ਆਈਜ਼ ਨਾਲ ਮਿਲਿਆ, ਉਨ੍ਹਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਦੇ ਮੁੱਦਿਆਂ, ਪੰਜਾਬ ਦੀ ਸਿਆਸਤ ਬਾਰੇ ਸਰਗਰਮ ਸੋਚ ਬਾਰੇ ਜਾਣਿਆ ਅਤੇ ਪੰਜਾਬ 'ਚ ਅਗਾਮੀ ਚੋਣਾਂ ਵਾਸਤੇ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਇੱਥੇ ਆਉਣ ਦਾ ਸੱਦਾ ਦਿੱਤਾ।

ਮੇਰੀ ਗੈਰ ਮੌਜ਼ੂਦਗੀ 'ਚ 12 ਅਤੇ 13 ਅਗਸਤ ਦੀ ਬਾਰਿਸ਼ ਨੇ ਲੁਧਿਆਣਾ ਨੂੰ ਇੱਕ ਵਾਰ ਫਿਰ ਗੋਡਿਆਂ 'ਤੇ ਲਿਆ ਕੇ ਇਸ ਸੱਚ ਨੂੰ ਸਾਹਮਣੇ ਲਿਆ ਦਿੱਤਾ ਕਿ ਸ਼ਹਿਰ ਕੋਲ ਤੂਫਾਨੀ ਪਾਣੀ ਦੇ ਨਿਕਾਸੀ ਵਾਸਤੇ ਉਚਿਤ ਪ੍ਰਬੰਧ ਨਹੀਂ ਹਨ। ਇਸ ਨੂੰ ਪੰਜਾਬ ਦੀ ਇੰਡਸਟਰੀ ਦਾ ਦਿੱਲ ਅਤੇ ਸੂਬੇ ਦੀ ਜ਼ਿਆਦਾ ਆਮਦਨ 'ਚ ਸੱਭ ਤੋਂ ਵੱਡਾ ਹਿੱਸੇਦਾਰ ਪ੍ਰਮਾਣਿਤ ਕਰਨਾ ਹੈਰਤ ਵਾਲੀ ਗੱਲ ਹੈ, ਬਲਕਿ ਸੂਬਾ ਸਰਕਾਰ ਨੇ ਲੁਧਿਆਣਾ ਦੀਆਂ ਚੋਣਵੀਆਂ ਜਾਇਦਾਦਾਂ ਨੂੰ ਸਵਾਲਾਂ ਨਾਲ ਘਿਰੇ ਪ੍ਰਾਈਵੇਟ ਵਿਕਾਸਾਂ ਲਈ ਵੇਚਣ ਦੀ ਬਜਾਏ ਬਹੁਤ ਘੱਟ ਹੀ ਕੀਤਾ ਹੈ।

ਅਗਸਤ ਦੇ ਅੰਤ 'ਚ ਅਸੀਂ ਗੋਬਿੰਦ ਨੈਸ਼ਨਲ ਕਾਲਜ਼, ਨਾਰੰਗਵਾਲ ਦੇ ਨਵੇਂ ਵਿਦਿਆਰਥੀਆਂ ਵਾਸਤੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਕੀਤਾ ਸੀ। ਮੈਂ ਵਿਦਿਆਰਥੀਆਂ ਨੂੰ ਕੇਂਦਰੀ ਘੱਟ ਗਿਣਤੀ ਮਾਮਲਿਆਂ ਵਿਭਾਗ ਵੱਲੋਂ 5 ਲੱਖ ਰੁਪਏ ਤੋਂ ਵੱਧ ਤੱਕ ਦੇ ਵੰਡੇ ਗਏ ਚੈੱਕਾਂ ਤੋਂ ਵਿਸ਼ੇਸ਼ ਰੂਪ 'ਚ ਪ੍ਰਭਾਵਿਤ ਸੀ।

ਭਾਰਤ 'ਚ ਐੱਨ.ਆਰ.ਆਈ ਵੋਟਿੰਗ ਬਾਰੇ ਜਾਣਕਾਰੀ ਉਪਲੱਬਧ ਕਰਵਾਉਣ ਖਾਤਿਰ ਅਸੀਂ ਮੇਰੀ ਵੇਬਸਾਈਟ 'ਤੇ ਇੱਕ ਨਵੀਂ ਸੁਵਿਧਾ ਵੀ ਸ਼ੁਰੂ ਕੀਤੀ ਹੈ। ਜਦਕਿ ਕੁਝ ਮਾਮਲਿਆਂ 'ਤੇ ਸਪੱਸ਼ਟ ਕੀਤੇ ਜਾਣ ਦੀ ਲੋੜ ਹੈ, ਮੈਂ ਸਾਲ ਦੇ ਅੰਤ ਤੱਕ ਕਈ ਹੋਰ ਹਜ਼ਾਰਾਂ ਐੱਨ.ਆਰ.ਆਈਜ਼ ਵੋਟਾਂ ਰਜਿਸਟਰ ਹੋਣ ਦੀ ਆਸ ਕਰਦਾ ਹਾਂ।

ਪੂਰੇ ਅਗਸਤ ਮਹੀਨੇ 'ਚ ਆਮਤੌਰ 'ਤੇ ਐੱਸ.ਜੀ.ਪੀ.ਸੀ. ਚੋਣਾਂ ਨਾਲ ਸਬੰਧਿਤ ਰੌਲਾ ਚੱਲਦਾ ਰਿਹਾ। ਹਾਲਾਂਕਿ ਕਾਂਗਰਸ ਸਾਫ ਤੌਰ 'ਤੇ ਇਨ੍ਹਾਂ ਚੋਣਾਂ ਤੋਂ ਦੂਰ ਰੱਖ ਰਹੀ ਹੈ, ਹਾਲਾਂਕਿ ਜਿਹੜਾ ਵੀ ਮੈਨੂੰ ਪੁੱਛਦਾ ਹੈ, ਆਪਣੀ ਰਾਯ ਦੱਸ ਦਿੰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਅਸੀਂ ਐਸ.ਜੀ.ਪੀ.ਸੀ. ਨੂੰ ਸਾਰੇ ਸਿਆਸਤਦਾਨਾਂ ਤੋਂ ਮੁਕਤ ਕਰਦੇ ਹੋਏ ਇਸਨੂੰ ਸੇਵਾਦਾਰਾਂ ਵਾਸਤੇ ਛੱਡ ਸਕਦੇ ਹਾਂ।

ਇਸ ਮਹੀਨੇ ਮੇਰੀਆਂ ਦੋਵੇਂ ਪ੍ਰੈੱਸ ਰਿਲੀਜ਼ਾਂ ਮਾਨਸਾ ਪਾਵਰ ਪ੍ਰੋਜੈਕਟ ਬਾਰੇ ਸਨ। ਮੈਂ ਇਹ ਸਮਝਣ 'ਚ ਨਾਕਾਮਯਾਬ ਰਿਹਾ ਹਾਂ, ਕਿਉਂ ਇਸ ਸਰਕਾਰ ਨੇ ਹਾਲੇ ਤੱਕ ਪਾਵਰ ਪਰਚੇਜ਼ ਐਗਰੀਮੇਂਟ ਨਹੀਂ ਕੀਤਾ, ਸਿਰਫ ਸਮਝੌਤੇ ਦੇ ਅਧਾਰ 'ਤੇ ਜਮੀਨ ਅਕਵਾਇਰ ਕਰਨ ਲੱਗੀ ਹੋਈ ਹੈ। ਕੀ ਫਾਇਦਾ ਹੈ, ਬਾਦਲ ਸਾਹਿਬ?

ਅੰਨਾ ਹਜ਼ਾਰੇ ਅਤੇ ਲੋਕਪਾਲ ਦਾ ਅਰਥ ਹਾਲੇ ਮੀਡੀਆ ਵੱਲੋਂ ਥੋੜ੍ਹਾਂ ਹੋਰ ਦੱਸਣਾ ਬਾਕੀ ਹੈ। ਮੈਂ ਫੇਸਬੁੱਕ 'ਤੇ ਵਿਆਪਕ ਪੱਧਰ 'ਤੇ ਟਿੱਪਣੀਆਂ ਕੀਤੀਆਂ ਹਨ, ਜਿੱਥੇ ਮੇਰੀਆਂ ਟਿੱਪਣੀਆਂ ਦਾ 6 ਪੇਜ਼ ਤੋਂ ਵੱਧਣ ਪਹੁੰਚਣਾ ਮੇਰੇ ਵਾਸਤੇ ਹੈਰਾਨੀ ਵਾਲੀ ਗੱਲ ਹੈ, ਹਾਲਾਂਕਿ ਮੇਰੀ ਸੋਚ ਉਹ ਹੀ ਹੈ ਕਿ ਟੀਚਾ ਸਾਰਿਆਂ ਵੱਲੋਂ ਕਬੂਲ ਕੀਤਾ ਗਿਆ ਹੈ, ਮਗਰ ਅਰਥ ਨਹੀ: ਸਾਡੇ ਕੋਲ ਸੰਸਦ ਦੇ ਬਾਹਰ ਕਾਨੂੰਨ ਲਿੱਖਣ ਵਾਲੇ ਵਿਅਕਤੀ ਨਹੀਂ ਹੋ ਸਕਦੇ। ਲੋਕਪਾਲ ਨੂੰ ਲੈ ਕੇ ਮੇਰੀਆਂ ਚਿੱਠੀਆਂ ਅਡੀਟਰ ਨੂੰ ਮੇਰੀਆਂ ਚਿੱਠੀਆਂ ਕਈ ਅਖਬਾਰਾਂ 'ਚ ਛੱਪੀਆਂ ਹਨ।

ਫੇਸਬੁੱਕ 'ਚ ਮੈਂ ਲੁਧਿਆਣਾ ਮੈਟਰੋ ਤੋਂ ਐੱਨ.ਆਰ.ਆਈਜ਼ ਤੋਂ ਨਿਸ਼ਚਿਤ ਰੂਪ 'ਚ ਅੰਨਾ ਹਜ਼ਾਰੇ ਵਰਗੇ ਹੋਰਨਾਂ ਵਿਸ਼ਿਆਂ ਨੂੰ ਲੈ ਕੇ ਕਈ ਚਰਚਾਵਾਂ ਸ਼ੁਰੂ ਕੀਤੀਆਂ ਅਤੇ ਹੈਰਾਨ ਹਾਂ ਕਿ ਸਾਰਿਆਂ ਨੇ ਇਸ 'ਚ ਬਹੁਤ ਹੀ ਯੋਗਦਾਨ ਦਿੱਤਾ। ਤੁਸੀਂ ਇਨ੍ਹਾਂ ਚਰਚਾਵਾਂ 'ਚ ਹਾਲੇ ਵੀ ਯੋਗਦਾਨ ਦੇ ਸਕਦੇ ਹੋ ਅਤੇ ਸਮੇਂ ਦੇ ਨਾਲ ਮੈਂ ਹੋਰ ਵੀ ਮੁੱਦੇ ਜਾਰੀ ਰੱਖਾਂਗਾ।

ਮੈਂ ਆਪਣੀ ਨਿਊ-ਲੁੱਕ ਵੇਬਸਾਈਟ ਵੀ ਲਾਂਚ ਕੀਤੀ ਹੈ, ਜਿਸ 'ਚ ਐੱਨ.ਆਰ.ਆਈਜ਼ ਵਾਸਤੇ ਕਈ ਸਰਕਾਰੀ ਅਫਸਰਾਂ ਨੂੰ ਸੰਦੇਸ਼ ਦੀ ਸੁਵਿਧਾ ਸਮੇਤ ਕਈ ਨਵੇਂ ਫਾਇਦੇ ਹਨ। ਦੇਖਦੇ ਹਾਂ ਕਿੰਨੇ ਜੁਆਬ ਆਉਂਦੇ ਹਨ!

ਸਤੰਬਰ ਮਹੀਨੇ 'ਚ ਛਪਾਰ ਮੇਲੇ, ਐੱਸ.ਜੀ.ਪੀ.ਸੀ. ਵੋਟਿੰਗ (ਜੇਕਰ ਸਾਨੂੰ ਮਿਲਦੀ ਹੈ), ਨਾਲ ਦਿਲਚਸਪ ਰਹੇਗਾ, ਚੱਲ ਰਹੀ ਲੋਕਪਾਲ ਗਾਥਾ (ਫਿਲਮ ਨੂੰ ਹਟਾਇਆ ਨਹੀਂ ਜਾ ਸਕਦਾ!) ਠੰਢਾ ਮੌਸਮ ਅਤੇ ਵੱਧ ਰਿਹਾ ਸਿਆਸੀ ਤਾਪਮਾਨ ਦਿਲਚਸਪ ਹੋਵੇਗਾ।

ਤੁਹਾਡੇ ਸਮੇਂ ਲਈ ਧੰਨਵਾਦ,

ਜੱਸੀ ਖੰਗੂੜਾ
ਅੱਗੇ ਪੜ੍ਹੋ
 
ਜੱਸੀ ਨੇ ਨਵੀਂ ਵੇਬਸਾਈਟ ਲਾਂਚ ਕੀਤੀ
 
ਈ-ਨਿਊਜ਼ਲੈਟਰ ਦਾ ਨਵਾਂ ਡਿਜਾਇਨ ਇਸ ਮਹੀਨੇ ਪੇਸ਼ ਕੀਤਾ ਗਿਆ ਡਿਜਾਇਨ ਜੱਸੀ ਵੱਲੋਂ ਹਾਲ ਹੀ ਵਿੱਚ ਲਾਂਚ ਕੀਤੀ ਗਈ ਨਵੀਂ ਰੋਚਕ ਅਤੇ ਸੂਚਨਾਤਕ ਵੇਬਸਾਈਟ jassikhangura.com ਦੀ ਵਡਿਆਈ ਹੈ। ਵੇਬਸਾਈਟ 'ਚ ਹਲਕੇ ਪ੍ਰਤੀ ਸਾਰੀ ਜਾਣਕਾਰੀ ਉਪਲਬਧ ਹੈ। ਇਸ 'ਚ ਐੱਨ.ਆਰ.ਆਈਜ਼ ਵਾਸਤੇ ਵੱਖਰਾ ਸੈਕਸ਼ਨ ਵੀ ਹੈ।

ਜੱਸੀ ਨੇ ਕਿਹਾ ਕਿ ਉਨ੍ਹਾਂ ਦੀ ਪੁਰਾਣੀ ਸਾਈਟ ਜਿਹੜੀ 7 ਸਾਲ ਪਹਿਲਾਂ ਸ਼ੁਰੂ ਹੋਈ ਸੀ, ਨੇ ਹਰ ਜਗ੍ਹਾ ਸਮਰਥਕਾਂ ਦੇ ਨਾਲ ਸੰਪਰਕ ਕਰਨ ਵਾਸਤੇ ਇੱਕ ਸ਼ਾਨਦਾਰ ਉਪਕਰਨ ਵਜੋਂ ਸੇਵਾ ਕੀਤੀ ਹੈ। ਸਧਾਰਨ ਜਿਹੀ ਸ਼ੁਰੂਆਤ ਤੋਂ ਪੁਰਾਣੀ ਸਾਈਟ ਨਿਯਮਿਤ ਤੌਰ 'ਤੇ ਵਧਾਇਆ ਗਿਆ ਅਤੇ ਕਈਆਂ ਵਾਸਤੇ ਜ਼ਿਕਰ ਦਾ ਰੇਗੁਲਰ ਅੰਕ ਬਣੀ।

ਪਰਿਸੀਮਨ ਦੇ ਚਲਦੇ ਹਲਕਾ ਰਾਏਪੁਰ (ਸੰਯੋਗ ਨਾਲ ਪੰਜਾਬ 'ਚ ਹਾਲੇ ਤੱਕ ਸਿਰਫ ਗਰੇਵਾਲ ਕੇਂਦਰਿਤ ਵਿਧਾਨ ਸਭਾ ਹਲਕਾ) ਦੇ ਟੁੱਟਣ ਨਾਲ, ਜੱਸੀ ਨੇ ਇਸ ਵਾਰ ਨਾ ਸਿਰਫ ਬਦਲਣ, ਬਲਕਿ ਨਵੀਂ ਸ਼ੁਰੂਆਤ ਦੀ ਤਿਆਰੀ ਕਰਨ ਦਾ ਫੈਸਲਾ ਲਿਆ ਹੈ।

ਨਵੀਂ ਸਾਈਟ ਜੱਸੀ ਦੇ ਪੂਰੇ ਵਿਅਕਤਵ ਨੂੰ ਦਰਸਾਉਂਦੀ ਹੈ। ਇਹ ਤਾਕਤਵਰ ਹੈ, ਮਗਰ ਵਾਧੂ ਭਾਰੀ ਨਹੀਂ। ਇਸਦਾ ਹੋਮਪੇਜ ਘੱਟ ਵਿਅਸਤ ਹੈ, ਜਦਕਿ ਟੈਬ ਕੁਝ ਹੀ ਹਨ ਅਤੇ ਪੇਜ਼ ਠੀਕ ਢੰਗ ਨਾਲ ਸੂਚੀਬੱਧ ਕੀਤੇ ਗਏ ਹਨ।

ਜੱਸੀ ਨੇ ਕਿਹਾ, ਐੱਨ.ਆਰ.ਆਈਜ਼ ਵਾਸਤੇ ਵੱਖਰੇ ਸੈਕਸ਼ਨ ਦੇ ਨਾਲ ਦਾਖਾ ਅਤੇ ਕਿਲਾ ਰਾਏਪੁਰ ਖੇਤਰਾਂ ਦੀ ਜਾਣਕਾਰੀ ਵਾਸਤੇ ਹੁਣ ਇਹ ਮੇਰਾ ਵਨ ਸਟੈੱਪ ਪੋਰਟਲ ਹੈ। ਉਨ੍ਹਾਂ ਨੇ ਕਿਹਾ, ਮੈਂ ਆਪਣੀ ਪੁਰਾਣੀ ਵੇਬਸਾਈਟ ਨੂੰ ਲੋਕਾਂ ਦੀ ਅੱਜ ਦੀਆਂ ਲੋੜਾਂ ਅਤੇ ਜ਼ਰੂਰਤਾਂ ਨਾਲ ਕੁਝ ਹੋਰ ਢੁੱਕਵੇਂ ਰੂਪ 'ਚ ਬਦਲਣਾ ਚਾਹੁੰਦਾ ਸੀ, ਇਸ ਲਈ ਇਸ 'ਚ ਹੁਣ ਫੇਸਬੁੱਕ ਪਲਗਿਨ ਹੈ, ਜੋ ਸਾਡੇ ਉਪਯੋਗਕਰਤਾਵਾਂ ਲਈ ਇਸਦੇ ਮਹੱਤਵ ਨੂੰ ਵੀ ਸਮਝਦਾ ਹੈ।

ਇਸ ਸਾਈਟ ਨੂੰ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਉਪਲਬਧ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ 'ਚ ਪਿੰਡਾਂ 'ਤੇ ਅੰਕੜਿਆਂ ਦੇ ਨਾਲ-ਨਾਲ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਸੈਕਸ਼ਨ ਵੀ ਹੈ, ਜਿਹੜਾ ਐੱਨ.ਆਰ.ਆਈਜ਼ ਨੂੰ ਕਿਵੇਂ ਭਾਰਤ 'ਚ ਵੋਟ ਰਜਿਸਟਰ ਕਰਨੀ ਹੈ, ਬਾਰੇ ਸਮਝਾਉਂਦਾ ਹੈ।

ਜੱਸੀ ਨਵੀਂ ਸਾਈਟ ਬਾਰੇ ਸੁਝਾਆਂ ਦਾ ਸਵਾਗਤ ਕਰਦੇ ਹਨ। ਕੀ ਤੁਸੀਂ ਇਸਨੂੰ ਪਸੰਦ ਕੀਤਾ ਹੈ? ਡਾਊਨਲੋਡਿੰਗ 'ਤੇ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ? ਕੀ ਤੁਸੀਂ ਉਹ ਲੱਭ ਪਾ ਰਹੇ ਹੋ, ਜੋ ਤੁਹਾਨੂੰ ਚਾਹੀਦਾ ਹੈ?

ਅੱਗੇ ਪੜ੍ਹੋ
 
ਅਮਰੀਕਾ, ਕਨੈਡਾ ਅਤੇ ਯੂ.ਕੇ. ਦਾ ਦੌਰਾ
ਆਪਣੇ ਹਲਕਾ ਦਾਖਾ ਸਮਰਥਕਾਂ ਨਾਲ ਟੋਰਾਂਟੋ ਵਿਖੇ
ਜੱਸੀ ਨੇ ਅਗਾਮੀ ਚੋਣਾਂ 'ਚ ਐੱਨ.ਆਰ.ਆਈਜ਼ ਦਾ ਸਮਰਥਨ ਲੈਣ ਖਾਤਿਰ ਉਨ੍ਹਾਂ ਨਾਲ ਗੱਲਬਾਤ ਕਰਨ ਵਾਸਤੇ ਅਮਰੀਕਾ, ਕਨੇਡਾ ਅਤੇ ਯੂ.ਕੇ ਦਾ ਦੌਰਾ ਕੀਤਾ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਇਸ ਸਾਲ ਦੀਵਾਲੀ ਤੋਂ ਪਹਿਲਾਂ ਖੁਦ ਕੈਪਟਨ ਸਾਹਿਬ ਦੇ ਆਪਣੇ ਦੌਰੇ ਨੂੰ ਲੈ ਕੇ ਉਨ੍ਹਾਂ ਵੱਲੋਂ ਤਿਆਰੀਆਂ ਕਰਨ ਨੂੰ ਕਿਹਾ ਗਿਆ ਸੀ।

ਇਹ ਦੌਰਾ ਬਹੁਤ ਹੀ ਸਫਲ ਰਿਹਾ, ਜਿਸ ਦੌਰਾਨ ਕਈ ਲੋਕਾਂ ਨੇ ਆਪਣਾ ਸਮਾਂ ਅਤੇ ਸਮਰਥਨ ਦਿੱਤਾ। ਕਈ ਸਮਰਥਕਾਂ ਨੇ ਚੋਣਾਂ, ਐੱਨ.ਆਰ.ਆਈ ਵੋਟਿੰਗ ਦੇ ਅਧਿਕਾਰਾਂ ਅਤੇ ਪੰਜਾਬ 'ਚ ਬਦਲਾਅ 'ਚ ਰੁਚੀ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।

ਪਹੁੰਚਣ ਮੌਕੇ ਕਲੈਗਰੀ ਏਅਰਪੋਰਟ 'ਤੇ ਸਮਰਥਕਾˆ ਦੇ ਨਾਲ
 
ਆਈ.ਐੱਨ.ਓ.ਸੀ. ਦੇ ਸਾਰੇ ਸਮੂਹਾˆ ਦੇ ਮੈˆਬਰਾˆ ਦੇ ਨਾਲ, ਸ਼੍ਰੀ ਗੈਰੀ ਸਿੰਘ ਗਰੇਵਾਲ, ਸ਼੍ਰੀ ਰਾਜ ਚੌਹਾਨ, ਵਿਧਾਇਕ, ਜਿੰਨੀ ਸਿਮਸ, ਸੰਸਦ ਮੈˆਬਰ ਸੱਬਾ ਹੁੰਦਲ, ਸ਼੍ਰੀ ਗੁਰਦਿਆਲ ਸਿੰਘ, ਸ਼੍ਰੀ ਪੁਰੀ, ਸ਼੍ਰੀ ਦੀਪਕ ਸ਼ਰਮਾ ਅਤੇ ਹੋਰ।
 
ਬੀਅਰ ਕ੍ਰੀਕ ਪਾਰਕ, ਵੈਨਕੁਵਰ, ਬੀ.ਸੀ. ਵਿਖੇ ਮੇਲਾ ਗਦਰੀ ਬਾਬਿਆˆ ਦਾ ਦ੍ਰਿਸ਼।
 
(ਕਿਸੇ ਨਿਸ਼ਚਿਤ ਲੜੀ 'ਚ ਨਹੀˆ) ਸ਼੍ਰੀ ਸੁੱਖਵਿੰਦਰ ਸਿੰਘ, ਸ਼੍ਰੀ ਬੂਟਾ ਸਿੰਘ, ਸ਼੍ਰੀ ਹੰਸ ਸਿੰਘ, ਸਿੱਖ ਫੈਡਰੇਸ਼ਨ ਯੂ.ਐੱਸ.ਏ ਦੇ ਸ਼੍ਰੀ ਬਰਜਿੰਦਰ ਸਿੰਘ ਬਰਾੜ, ਆਈ.ਐੱਨ.ਓ.ਸੀ. ਦੇ ਚੇਅਰਮੇਨ ਸ਼੍ਰੀ ਮਨਦੀਪ ਹੰਸ, ਸ਼੍ਰੀ ਹਰਦੀਪ ਸਿੰਘ ਸੇਖੋˆ, ਪੰਜਾਬ ਪਿੰਡ ਦੇ ਪ੍ਹਧਾਨ ਸ਼੍ਰੀ ਗੁਰਮੀਤ ਸਿੰਘ ਗਿੱਲ, ਵਿਧਾਇਕ ਜੱਸੀ ਖੰਗੂੜਾ, ਸ਼੍ਰੀ ਬਲਜੀਤ ਸਿੰਘ ਢਿੱਲੋˆ, ਸ਼੍ਰੀ ਮੇਜਰ ਸਿੰਘ ਢਿੱਲੋˆ, ਸ਼੍ਰੀ ਬਹਾਦਰ ਸਿੰਘ, ਸ਼੍ਰੀ ਜਗਦੀਪ ਸੋਹਲ। ਬੈਠੇ ਹਨ, ਸ਼੍ਰੀ ਏਰਿਕ ਕੁਮਾਰ ਅਤੇ ਆਈ.ਐੱਨ.ਓ.ਸੀ. (ਨਿਊ ਜਰਸੀ) ਦੇ ਪ੍ਰਧਾਨ ਸ਼੍ਰੀ ਪਾਮ ਕਵਾਤਰਾ।

ਜੱਸੀ ਨੇ ਵੇਨਕੁਵਰ, ਕੈਲਗੇਰੀ, ਟੋਰੰਟੋ ਅਤੇ ਨਿਊ ਜ਼ਰਸੀ ਦਾ ਦੌਰਾ ਕੀਤਾ। ਇੱਥੇ ਹਰੇਕ ਸਥਾਨ ਦੇ ਐੱਨ.ਆਰ.ਆਈਜ਼ ਨਾਲ ਗੱਲਬਾਤ ਦੇ ਅਧਾਰ 'ਤੇ ਇੱਕ ਪ੍ਰੈੱਸ ਕਾਨਫਰੰਸ ਸੀ। ਐੱਨ.ਆਰ.ਆਈ ਮੀਡੀਆ ਨੇ ਅੰਨਾ ਹਜ਼ਾਰੇ, ਲੋਕਪਾਲ, ਐੱਸ.ਜੀ.ਪੀ.ਸੀ ਚੋਣਾਂ, ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦੀ ਅਰਜੀ ਅਤੇ ਪੰਜਾਬ ਦੀ ਸਿਆਸਤ ਬਾਰੇ ਤਿੱਖੇ ਸਵਾਲ ਪੁੱਛੇ।

ਕਈ ਐੱਨ.ਆਰ.ਆਈ ਮੁੱਦਿਆਂ ਜਿਵੇਂ ਕੇਂਦਰੀ ਕਾਲੀ ਸੂਚੀ, ਪੰਜਾਬ 'ਚ ਜਾਇਦਾਦ, ਵਿਆਹ ਸਬੰਧੀ ਵਿਵਾਦਾਂ, ਪਾਸਪੋਰਟਾਂ ਅਤੇ ਵਿਜ਼ਿਆਂ ਸਬੰਧੀ ਵੀ ਚਿੰਤਾ ਪ੍ਰਗਟ ਕੀਤੀ ਗਈ।

ਜੱਸੀ ਨੇ ਸਾਰਿਆਂ ਨੂੰ ਭਰੋਸਾ ਦਿੱਤਾ, ਕਿ ਅਗਾਮੀ ਸਰਕਾਰ ਐੱਨ.ਆਰ.ਆਈ ਮਾਮਲਿਆਂ ਦੇ ਵਿਭਾਗ ਨੂੰ ਉੱਚ ਤਵੱਜੋ ਦੇਵੇਗੀ ਅਤੇ ਪ੍ਰਤਾਵਿਤ ਐੱਨ.ਆਰ.ਆਈ ਕਮਿਸ਼ਨ ਦੇ ਕੰਮਕਾਜ ਦੀ ਸਮੀਖਿਆ ਕਰੇਗੀ ਤੇ ਐੱਨ.ਆਰ.ਆਈ ਨਿਵੇਸ਼ ਨੂੰ ਸੁਵਿਧਾ ਪ੍ਰਦਾਨ ਕਰਨ ਵਾਸਤੇ ਵਪਾਰ ਹਿਮਾਇਤੀ ਵਾਤਾਵਰਨ ਤਿਆਰ ਕਰੇਗੀ। ਜੱਸੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਐੱਨ.ਆਰ.ਆਈ ਜਾਇਦਾਦਾਂ ਦੀ ਲੁੱਟ ਨੂੰ ਰੋਕਿਆ ਜਾਣਾ ਜਰੂਰੀ ਹੈ ਅਤੇ ਇਹ ਨਵੀਂ ਸਰਕਾਰ ਵੱਲੋਂ ਐੱਨ.ਆਰ.ਆਈਜ਼ ਦਾ ਵਿਸ਼ਵਾਸ ਜਿੱਤਣ ਖਾਤਿਰ ਕੀਤਾ ਜਾਵੇਗਾ।

ਜੱਸੀ ਨੇ ਵਿਸ਼ੇਸ਼ ਤੌਰ 'ਤੇ ਬਿਅਰ ਕਰੀਕ ਪਾਰ, ਸਰ੍ਹੀ ਵਿਖੇ 'ਗਦਰੀ ਬਾਬਿਆਂ ਦਾ ਮੇਲਾ' ਦਾ ਅਨੰਦ ਮਾਣਿਆ, ਜਿਸ ਸਲਾਨਾ ਸਮਾਗਮ 'ਚ ਸਵ. ਪ੍ਰੋ. ਮੋਹਨ ਸਿੰਘ ਦੇ ਸਨਮਾਨ ਵਿੱਚ ਕਈ ਹਜ਼ਾਰ ਲੋਕ ਸ਼ਾਮਿਲ ਹੋਏ ਸਨ। ਇਸ ਸਮਾਗਮ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਸਰਦਾਰ ਸਿੰਘ ਜੱਸੋਵਾਲ ਵੱਲੋਂ ਕੀਤੀ ਗਈ ਸੀ।

ਫੁਟੇਜ਼ ਦੀ ਪੂਰੀ ਕੁਲੈਕਸ਼ਨ ਵਾਸਤੇ, ਕਿਰਪਾ ਕਰਕੇ ਸਾਡੀ ਨਵੀਂ ਵੇਬਸਾਈਟ www.jassikhangura.com/media/photos ਜਾਂ ਫੇਸਬੁੱਕ https://www.facebook.com/Jassikhanguramla 'ਤੇ ਲੋਗਇਨ ਕਰੋ।


ਅੱਗੇ ਪੜ੍ਹੋ
 
ਜੱਸੀ ਖੰਗੂੜਾ ਨੇ ਐੱਨ.ਆਰ.ਆਈ ਤੇਜਿੰਦਰ ਸਿੰਘ ਸੇਖੋਂ ਨੂੰ ਸਨਮਾਨਿਤ ਕੀਤਾ
ਖੱਬੇ ਤੋˆ ਸੱਜੇ: ਸ਼੍ਰੀ ਲਾਲ ਸਿੰਘ, ਜੱਸੀ ਖੰਗੂੜਾ ਵਿਧਾਇਕ, ਕੈਪਟਨ ਅਮਰਿੰਦਰ ਸਿੰਘ , ਸ਼੍ਰੀ ਤੇਜਿੰਦਰ ਸਿੰਘ ਸੇਖੋˆ (ਐੱਨ.ਆਰ.ਆਈ.) ਅਤੇ ਸ਼੍ਰੀ ਹਰਬੰਸ ਸਿੰਘ ਕੰਵਲ।
05/08/2011 ਨੂੰ ਜੱਸੀ ਨੇ 2 ਜੁਲਾਈ 2011 ਨੂੰ ਇੰਡੋ ਬ੍ਰਿਟਿਸ਼ ਬਿਜਨੇਸ ਫੋਰਮ ਯੂ.ਕੇ. ਵੱਲੋਂ ਹਾਊਸ ਆਫ ਕਾਮਨਜ਼ 'ਚ ਸਾਲ 2011 ਦੇ ਨੌਜਵਾਨ ਸਨਅੱਤਕਾਰ ਵਜੋਂ ਸਨਮਾਨਿਤ ਕੀਤੇ ਗਏ 31 ਸਾਲਾ ਐੱਨ.ਆਰ.ਆਈ ਤੇਜਿੰਦਰ ਸਿੰਘ ਸੇਖੋਂ ਦੇ ਸਨਮਾਨ 'ਚ ਖਾਣੇ ਦਾ ਆਯੋਜਨ ਕੀਤਾ।

ਖਾਣੇ ਦਾ ਆਯੋਜਨ ਹੋਟਲ ਮਜੈਸਟਿਕ ਪਾਰਕ ਪਲਾਜ਼ਾ ਵਿਖੇ ਕੀਤਾ ਗਿਆ, ਜਿਸ 'ਚ ਐੱਨ.ਆਰ.ਆਈਜ਼ ਅਤੇ ਸ਼੍ਰੀ ਸੇਖੋਂ ਦੇ ਜੱਸੀ ਪਿੰਡ ਬੜੂੰਦੀ ਦੇ ਨਿਵਾਸੀਆਂ ਨੇ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਜੱਸੀ ਨੇ ਕਿਹਾ, ਸੇਖੋਂ ਨੇ ਇੰਨੇ ਛੋਟੇ ਜਿਹੇ ਸਮੇਂ 'ਚ ਇੰਨਾ ਜ਼ਿਆਦਾ ਪ੍ਰਾਪਤ ਕਰਕੇ ਇੱਕ ਉਦਾਹਰਨ ਸਥਾਪਿਤ ਕੀਤੀ ਹੈ। ਸ਼੍ਰੀ ਸੇਖੋਂ ਸਾਲ 2002 'ਚ ਯੂ.ਕੇ 'ਚ ਵੱਸੇ ਸਨ ਅਤੇ ਸਿਰਫ 9 ਸਾਲਾਂ 'ਚ ਹੀ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ 'ਜਿੱਥੇ ਚਾਅ ਹੈ, ਉੱਥੇ ਰਾਹ ਹੈ।' ਜੱਸੀ ਨੇ ਸ਼੍ਰੀ ਸੇਖੋਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਪੰਜਾਬ 'ਚ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਪ੍ਰੇਰਿਤ ਕੀਤਾ।

ਆਪਣੀ ਸਫਲਤਾ ਦੀ ਕਹਾਣੀ 'ਤੇ ਟਿੱਪਣੀ ਕਰਦਿਆਂ ਸ਼੍ਰੀ ਸੇਖੋਂ ਨੇ ਕਿਹਾ, 'ਉੱਥੇ ਕੜੀ ਮਿਹਨਤ ਦਾ ਕੋਈ ਵਿਕਲਪ ਨਹੀਂ ਹੈ, ਹਾਲਾਂਕਿ ਮੈਂ ਨੌਜ਼ਵਾਨਾਂ ਨੂੰ ਸੁਝਾਅ ਦੇਣਾ ਚਾਹਾਂਗਾ ਕਿ ਉਹ ਬਿਨ੍ਹਾਂ ਯੋਗਤਾ ਅਤੇ ਪ੍ਰਮਾਣਿਤ ਦਸਤਾਵੇਜਾਂ ਤੋਂ ਵਿਦੇਸ਼ ਨਾ ਜਾਣ।' ਸ਼੍ਰੀ ਸੇਖੋਂ ਨੇ ਕਿਹਾ ਕਿ ਜਦੋਂ ਉਹ ਯੂ.ਕੇ. ਗਏ ਸਨ, ਉਨ੍ਹਾਂ ਕੋਲ ਗ੍ਰੈਜੂਏਟ ਡਿਗਰੀ ਸੀ ਅਤੇ ਉੱਥੇ ਸ਼ਰਾਬ ਦਾ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਹਾਲਾਤ ਅਨੁਕੂਲ ਹੋਣਗੇ, ਉਹ ਪੰਜਾਬ 'ਚ ਨਿਵੇਸ਼ ਕਰਨਾ ਚਾਹੁਣਗੇ।

ਇਤਫਾਕ ਨਾਲ ਕੈਪਟਨ ਅਮਰਿੰਦਰ ਸਿੰਘ ਵੀ ਉਸ ਦਿਨ ਜੱਸੀ ਦੇ ਮਹਿਮਾਨ ਬਣ ਗਏ, ਤੇਜਿੰਦਰ ਦੇ ਨਾਲ ਫੋਟੋ ਦਾ ਇੱਕ ਸ਼ਾਨਦਾਰ ਮੌਕਾ ਬਣਾ ਦਿੱਤਾ।
 
ਅੱਗੇ ਪੜ੍ਹੋ
 
ਗੋਬਿੰਦ ਨੈਸ਼ਨਲ ਕਾਲਜ਼ ਨਾਰੰਗਾਲ ਵਿਖੇ 2011-12 ਸੈਸ਼ਨ ਦੀ ਸ਼ੁਰੂਆਤ 
(ਅਣਮਿੱਥੀ ਲੜੀ ਵਿੱਚ) ਸਾਬਕਾ ਵਿਧਾਇਕ ਸ਼੍ਰੀ ਮਲਕੀਅਤ ਸਿੰਘ ਦਾਖਾ, ਜੱਸੀ ਖੰਗੂੜਾ ਵਿਧਾਇਕ, ਸ਼੍ਰੀ ਗੁਰਜੀਤ ਸਿੰਘ ਗੁੱਜਰਵਾਲ, ਸ਼੍ਰੀ ਬਲਵੀਰ ਸਿੰਘ, ਸ਼੍ਰੀ ਮਨਮੋਹਨ ਸਿੰਘ ਨਾਰੰਗਵਾਲ, ਸ਼੍ਰੀ ਕਿਰਤਇੰਦਰਪਾਲ ਸਿੰਘ, ਸਟਾਫ ਦੇ ਨਾਲ ਡਾ. ਸੁਖਦੇਵ ਸਿੰਘ ਸਿਰਸਾ ਅਤੇ ਵਿਦਿਅਰਾਥੀ।
30/08/2011 ਨੂੰ ਜੱਸੀ ਗੋਬਿੰਦ ਨੈਸ਼ਨਲ ਕਾਲਜ਼ ਨਾਰੰਗਵਾਲ ਦੇ 2011-2012 ਸੈਸ਼ਨ ਦੀ ਸ਼ੁਰੂਆਤ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਭੋਗ 'ਚ ਸ਼ਾਮਿਲ ਹੋਏ। ਉਨ੍ਹਾਂ ਨੇ ਕਾਲਜ਼ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੋਤਸਾਹਿਤ ਕੀਤਾ।

ਪ੍ਰਿੰਸੀਪਲ ਡਾ. ਹਰਦਿਲਜੀਤ ਸਿੰਘ ਗੋਸਲ ਨੇ ਕਿਹਾ, ਗਰੀਬ ਵਿਦਿਆਰਥੀਆਂ ਨੂੰ ਵਜੀਫਾ ਦਿੱਤਾ ਜਾਵੇਗਾ ਅਤੇ ਲੜਕੀਆਂ ਵਾਸਤੇ ਇੱਥੇ ਫਰੀ ਬੱਸ ਸੇਵਾ ਹੋਵੇਗੀ। ਇਸ ਮੌਕੇ ਕੇਂਦਰੀ ਘੱਟ ਗਿਣਤੀ ਮਾਮਲੇ ਵਿਭਾਗ ਵੱਲੋਂ 5 ਲੱਖ ਰੁਪਇਆਂ ਨੂੰ 85 ਵਿਦਿਆਰਥੀਆਂ 'ਚ ਵੰਡਿਆ ਗਿਆ।

ਆਪਣੇ ਸੰਬੋਧਨ 'ਚ ਜੱਸੀ ਨੇ ਨਵੇਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ 'ਚ ਪ੍ਰੋਤਸਾਹਿਤ ਕਰਦੇ ਹੋਏ ਸਖ਼ਤ ਮਿਹਨਤ ਕਰਨ, ਟੀਮ ਦੇ ਚੰਗੇ ਖਿਡਾਰੀ ਤੇ ਰਚਨਾਤਮਕ ਬਣਨ ਅਤੇ ਅਧਿਆਪਕਾਂ ਦਾ ਸਨਮਾਨ ਲਈ ਕਿਹਾ। ਇਸੇ ਦੌਰਾਨ ਜੱਸੀ ਨੇ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਲਈ ਉਪਲਬਧ, ਮਿਲਣਸਾਰ ਅਤੇ ਪ੍ਰੇਰਣਾਦਾਇਕ ਬਣਨ ਦੀ ਅਪੀਲ ਕੀਤੀ।

ਇਸ ਕਾਲਜ਼ ਦੀ ਅਗਵਾਈ ਇੱਕ ਬਹੁਤ ਹੀ ਊਰਜਾਵਾਨ, ਗਤੀਸ਼ੀਲ ਅਤੇ ਸਮਰਪਿਤ ਪ੍ਰਿੰਸੀਪਲ ਡਾ. ਹਰਦਿਲਜੀਤ ਸਿੰਘ ਗੋਸਲ ਅਤੇ ਪ੍ਰਧਾਨ ਸ. ਜਗਪਾਲ ਸਿੰਘ ਖੰਗੂੜਾ ਵੱਲੋਂ ਕੀਤੀ ਜਾ ਰਹੀ ਹੈ।
   
ਅੱਗੇ ਪੜ੍ਹੋ
 
ਪਿੰਡ ਦੇਤਵਾਲ ਵਿਖੇ ਮੈਡੀਕਲ ਕੈਂਪ
ਵਿਧਾਇਕ ਜੱਸੀ ਖੰਗੂੜਾ ਡਾਕਟਰਾˆ ਅਤੇ ਸਮਰਥਕਾˆ ਦੇ ਨਾਲ।
07/08/2011 ਨੂੰ ਜੱਸੀ ਪਿੰਡ ਦੇਤਵਾਲ ਵਿਖੇ ਫਰੀ ਮੈਡੀਕਲ ਕੈਂਪ 'ਚ ਸ਼ਾਮਿਲ ਹੋਏ। ਇਸ ਮੈਡੀਕਲ ਕੈਂਪ ਦਾ ਆਯੋਜਨ ਪਿੰਡ ਦੇ ਵਿਕਾਸ ਮਹਿਲਾ ਮੰਡਲ ਵੱਲੋਂ ਕੀਤਾ ਗਿਆ ਸੀ ਅਤੇ ਸੀ.ਐੱਮ.ਸੀ. ਹਸਪਤਾਲ ਤੋਂ ਡਾਕਟਰ ਆਏ ਸਨ। ਇਸ ਮੌਕੇ 100 ਤੋਂ ਵੱਧ ਮਰੀਜਾਂ ਦਾ ਫਰੀ ਮੈਡੀਕਲ ਚੈਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।

ਇਸ ਮੌਕੇ ਸ਼੍ਰੀ ਕਮਲਜੀਤ ਸਿੰਘ ਬਿੱਟੂ, ਸ਼੍ਰੀ ਕੁਲਵੰਤ ਸਿੰਘ ਢਿੱਲੋਂ, ਸ਼੍ਰੀ ਪ੍ਰੀਤਮ ਸਿੰਘ, ਸ਼੍ਰੀ ਹਰਪਾਲ ਸਿੰਘ, ਸ਼੍ਰੀ ਅਮਰਜੀਤ ਸਿੰਘ ਵਾਲੀਆ ਆਦਿ ਵੀ ਸ਼ਾਮਿਲ ਰਹੇ।

ਜੱਸੀ ਨੇ ਮਹਿਲਾ ਵਿਕਾਸ ਮੰਡਲ ਨੂੰ 11000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।

ਖੱਬੇ ਤੋˆ ਸੱਜੇ: ਸ਼੍ਰੀ ਰਣਜੀਤ ਸਿੰਘ ਮਾˆਗਟ, ਬੀਬੀ ਮਨਪ੍ਰੀਤ ਕੌਰ, ਜੱਸੀ ਖੰਗੂੜਾ ਐੱਮ.ਐੱਲ.ਏ, ਸ਼੍ਰੀਮਤੀ ਰਛਪਾਲ ਕੌਰ ਅਤੇ ਸ਼੍ਰੀਮਤੀ ਆਗਿਆਪਾਲ ਕੌਰ
ਆਪਣੇ ਸੰਬੋਧਨ 'ਚ ਜੱਸੀ ਦੰਦਾਂ ਦੀ ਸਿਹਤ, ਦੰਦਾਂ ਦੀ ਨਿਯਮਿਤ ਸਫਾਈ ਅਤੇ ਇਨ੍ਹਾਂ 'ਚ ਸੁਰਾਖਾਂ ਦਾ ਜ਼ਲਦੀ ਤੋਂ ਜ਼ਲਦੀ ਇਲਾਜ਼ ਕਰਵਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੋਵਾਂ ਲੂਣ ਅਤੇ ਖੰਡ ਦੇ ਇਸਤੇਮਾਲ ਨੂੰ ਵੀ ਘਟਾਉਣ 'ਤੇ ਜ਼ੋਰ ਦਿੱਤਾ। ਜੱਸੀ ਨੇ ਸਰਗਰਮ ਜੀਵਨ ਸ਼ੈਲੀ ਨੂੰ ਉਤਸਾਹਿਤ ਕੀਤਾ ਅਤੇ ਸੀ.ਐੱਮ.ਸੀ. ਡੈਂਟਲ ਕਾਲਜ਼ ਦੀ ਮੋਬਾਇਲ ਵੈਨ 'ਚ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਤੋਂ ਵੀ ਪ੍ਰਭਾਵਿਤ ਹੋਏ।
   
ਅੱਗੇ ਪੜ੍ਹੋ
 
ਐੱਮ.ਡੀ.ਵੀ.ਐੱਲ ਦੀ ਸਫਲਤਾ ਦੀ ਕਹਾਣੀ-ਸੁਨੀਤਾ ਰਾਣੀ
ਸੁਨੀਤਾ ਰਾਣੀ ਆਪਣੇ ਬੇਟੇ ਦੇ ਨਾਲ।
25 ਸਾਲਾ ਵਿਧਵਾ ਔਰਤ ਸੁਨੀਤਾ ਰਾਣੀ ਇੱਕ ਨੌਜਵਾਨ ਬੱਚੇ ਦੀ ਮਾਂ ਹੈ। ਉਸਦੇ ਸਵਰਗਵਾਸੀ ਪਤੀ ਕੁਲਦੀਪ ਸਿੰਘ ਉਨ੍ਹਾਂ ਦੇ ਪਿੰਡ ਕੋਟਲੀ 'ਚ ਨਾਮੀ ਟੇਲਰ ਸਨ ਅਤੇ ਆਪਣੀ ਪਤਨੀ ਤੇ ਬੇਟੇ ਨੂੰ ਚੰਗੀ ਸੁਵਿਧਾ ਪ੍ਰਦਾਨ ਕੀਤੀ। ਮਗਰ ਅਫਸੋਸ ਉਨ੍ਹਾਂ ਦਾ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ, ਜਦੋਂ ਉਸਦਾ ਲੜਕਾ ਸਿਰਫ 3 ਮਹੀਨਿਆਂ ਦਾ ਸੀ। ਉਸਦਾ ਪਰਿਵਾਰ ਵੱਡਾ ਹੋਣ ਦੇ ਬਾਵਜੂਦ ਵੀ ਉੱਥੋਂ ਸੁਨੀਤਾ ਨੂੰ ਕੋਈ ਸਮਰਥਨ ਨਹੀਂ ਮਿਲਿਆ ਅਤੇ ਹੋਲੀ-ਹੋਲੀ ਉਸਨੇ ਖੁਦ ਨੂੰ ਜੀਵਿਕਾ ਕਮਾਉਣ ਦੇ ਸਾਧਨ ਤੋਂ ਬਗੈਰ ਪਾਇਆ।

ਸੁਨੀਤਾ ਰਾਣੀ ਅਨਪੜ੍ਹ ਹੈ ਅਤੇ ਉਸਦੇ ਕੋਲ ਕੋਈ ਕਲਾ ਵੀ ਨਹੀਂ ਸੀ, ਜਿਸ ਨਾਲ ਉਹ ਪੈਸੇ ਕਮਾ ਸਕੇ, ਜਿਸ ਕਰਕੇ ਉਸਨੇ ਲੋਕਾਂ ਦੇ ਘਰਾਂ 'ਚ ਨੌਕਰਾਨੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਬਦਕਿਸਮਤੀ ਨਾਲ ਇਸ ਕੰਮ ਤੋਂ ਮਿਲਣ ਵਾਲੇ ਪੈਸੇ ਉਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਸਨ ਅਤੇ ਕਈ ਵਾਰ ਉਸਨੂੰ ਖੁਦ ਅਤੇ ਆਪਣੇ ਬੇਟੇ ਵਾਸਤੇ ਸਬਜ਼ੀਆਂ ਖਰੀਦਣ ਵਾਸਤੇ ਵੀ ਪੈਸੇ ਉਧਾਰੀ ਲੈਣੇ ਪੈਂਦੇ ਸਨ।

ਜਦੋਂ ਸੁਨੀਤਾ ਰਾਣੀ ਦਾ ਬੇਟਾ ਬੀਮਾਰ ਪੈ ਗਿਆ, ਉਸਦੇ ਕੋਲ ਮੈਡੀਕਲ ਇਲਾਜ਼ ਦਾ ਖਰਚ ਦੇਣ ਵਾਸਤੇ ਪੈਸੇ ਵੀ ਨਹੀਂ ਸਨ। ਉਸਦੇ ਸਹੁਰਿਆਂ ਨੇ ਉਸਦੀ ਕੋਈ ਸਹਾਇਤਾ ਨਾ ਕੀਤੀ ਅਤੇ ਉਸਨੂੰ ਆਪਣੇ ਖੁਦ ਦੇ ਮਾਪਿਆਂ ਤੋਂ ਮੰਗਣਾ ਪਿਆ, ਜਿਨ੍ਹਾਂ ਨੇ ਆਪਣੀ ਕਮਜ਼ੋਰ ਹਾਲਤ ਦੇ ਬਾਵਜੂਦ ਉਸਨੂੰ ਪੈਸੇ ਉਪਲਬਧ ਕਰਵਾਏ। ਇਸ ਦੌਰਾਨ ਉਹ ਚੌਂਦੀ ਛੱਤ ਹੇਠਾਂ ਇੱਕ ਕਮਰੇ 'ਚ ਰਹੀ ਅਤੇ ਮਾਨਸੂਨ ਵੇਲੇ ਉਸਦਾ ਸਾਰਾ ਸਮਾਨ ਗਿੱਲਾ ਅਤੇ ਖਰਾਬ ਹੋ ਜਾਂਦਾ ਸੀ।

ਜਦੋਂ ਤੱਕ ਐੱਮ.ਡੀ.ਵੀ.ਐੱਲ ਨੇ ਇਸ ਸਾਲ ਉਸਦੇ ਪਿੰਡ 'ਚ ਇੱਕ ਕਮਿਊਨਿਟੀ ਡੇਅਰੀ ਯੂਨਿਟ ਨਾ ਖੋਲ੍ਹਿਆ, ਜਿੱਥੇ ਉਹ ਹੁਣ ਪੰਜ ਗਾਵਾਂ ਰੱਖਦੀ ਹੈ ਅਤੇ ਆਪਣੀ ਸਨਅੱਤਕਾਰਿਤਾ ਦੇ ਜਰੀਏ ਕਮਾਉਂਦੀ ਹੈ, ਤੋਂ ਪਹਿਲਾਂ ਸੁਨੀਤਾ ਰਾਣੀ ਕੋਲ ਬਿਲਕੁਲ ਵੀ ਉਮੀਦ ਨਹੀਂ ਸੀ। ਮਗਰ ਹੁਣ, ਉਹ ਕਹਿੰਦੀ ਹੈ ਕਿ ਉਸ ਵੱਲੋਂ ਆਪਣੇ ਬੇਟੇ ਨੂੰ ਪ੍ਰਦਾਨ ਕੀਤੇ ਜਾਂਦੇ ਆਹਾਰ 'ਚ ਪਹਿਲਾਂ ਤੋਂ ਸੁਧਾਰ ਹੋਇਆ ਹੈ, ਕਿਉਂਕਿ ਉਹ ਰੋਜਾਨਾਂ ਜਰੂਰੀ ਸਬਜੀਆਂ ਖਰੀਦਦੀ ਹੈ। ਇਸ ਤੋਂ ਇਲਾਵਾ, ਉਹ ਹੋਲੀ ਹੋਲੀ ਆਪਣੇ ਇਸ ਬਿਜਨੇਸ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਰਾਹੀਂ ਆਰਥਿਕ ਹਾਲਤ ਸੁਧਾਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਆਪਣੇ ਬੇਟੇ ਨੂੰ ਵਧੀਆ ਜ਼ਿੰਦਗੀ ਪ੍ਰਦਾਨ ਕਰਨ ਦਾ ਸੁਫਨਾ ਰੱਖਦੀ ਹੈ।
ਅੱਗੇ ਪੜ੍ਹੋ
 
ਜੱਸੀ ਨੇ ਆਨਲਾਈਨ ਐੱਨ.ਆਰ.ਆਈ ਵੋਟਰ ਰਜਿਸਟਰੇਸ਼ਨ ਲਾਂਚ ਕੀਤੀ
ਐੱਨ.ਆਰ.ਆਈ ਵੋਟਿੰਗ ਵਿਧੀ ਮਾਨਯੋਗ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਵਿਅਕਤੀਗਤ ਤੌਰ 'ਤੇ ਚਲਾਈ ਜਾ ਰਹੀ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਹਾਲਾਂਕਿ, ਕਈ ਐੱਨ.ਆਰ.ਆਈਜ਼ ਹਾਲੇ ਤੱਕ ਇਸਦੇ ਪ੍ਰਭਾਵਧਾਨਾਂ ਅਤੇ ਕੰਮਕਾਜ਼ ਨੂੰ ਲੈ ਕੇ ਉਲਝਣ 'ਚ ਹਨ, ਜਿਸ ਲਈ ਜੱਸੀ ਨੇ ਕੁਝ ਆਨਲਾਈਨ (ਹੋਰ ਕਿੱਥੇ?) ਸਹਾਇਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।

ਜੱਸੀ ਦੀ ਵੇਬ ਉਪਯੋਗਿਤਾ ਕਿਹੜਾ ਰਜਿਸਟਰ ਕਰਨ ਦਾ ਹੱਕਦਾਰ ਹੈ ਅਤੇ ਕਿਵੇਂ ਇਸਨੂੰ ਪ੍ਰਾਪਤ ਕਰ ਸਕਦਾ ਹੈ, ਬਾਰੇ ਪੂਰੀ ਜਾਣਕਾਰੀ ਦਿੰਦੀ ਹੈ।

ਵੋਟਰ ਸੂਚੀ 'ਚ ਆਪਣਾ ਨਾਂ ਦਰਜ਼ ਕਰਵਾਉਣ ਵਾਸਤੇ ਆਪਣੇ ਭਾਰਤੀਆ ਪਤੇ ਵਾਲੇ ਇੱਕ ਭਾਰਤੀਆ ਪਾਸਪੋਰਟ ਦੇ ਨਾਲ ਤੁਹਾਡਾ 18 ਸਾਲ ਤੋਂ ਉੱਪਰ ਹੋਣਾ ਜ਼ਰੂਰੀ ਹੈ। ਤੁਹਾਡਾ ਵਿਧਾਨ ਸਭਾ ਹਲਕਾ ਤੁਹਾਡੇ ਪਾਸਪੋਰਟ 'ਤੇ ਦਰਜ਼ ਪਤੇ 'ਤੇ ਨਿਰਭਰ ਕਰਦਾ ਹੈ।

ਜੱਸੀ ਐੱਨ.ਆਰ.ਆਈਜ਼ ਨੂੰ ਵੋਟਰ ਸੂਚੀ 'ਚ ਆਪਣਾ ਨਾਂ ਦਰਜ਼ ਕਰਵਾਉਣ ਦਾ ਪ੍ਰੋਤਸਾਹਨ ਅਤੇ ਅਪੀਲ ਕਰਦੇ ਹਨ।

ਭਰੇ ਹੋਏ ਸੈਂਪਲ ਫਾਰਮ ਸਮੇਤ ਹਰ ਪੜਾਅ ਹੇਠ ਦਿੱਤੇ ਨਿਰਦੇਸ਼ਾਂ ਰਾਹੀਂ ਆਪਣਾ ਨਾਂ ਵੋਟਰ ਸੂਚੀ 'ਚ ਦਰਜ਼ ਕਰਵਾਉਣ ਲਈ http://www.jassikhangura.com/index.php/nri-voter-registration  'ਤੇ ਪੜਾਆਂ 'ਤੇ ਚੱਲੋ। ਕਿਸੇ ਵੀ ਸਵਾਲ ਵਾਸਤੇ, ਕਿਰਪਾ ਕਰਕੇ ਬਿਨ੍ਹਾਂ ਕਿਸੇ ਝਿਝਕ ਤੋਂ ਯੂ.ਕੇ 'ਚ ਤਰੁਨਾ ਜ਼ਿੰਦਲ-ਕੁੰਦਰਾ, +44 751 529 8840 ਜਾਂ ਭਾਰਤ 'ਚ ਅਮਨਦੀਪ ਖੰਗੂੜਾ, +91 9878 000 104 ਨੂੰ ਸੰਪਰਕ ਕਰੋ।
ਅੱਗੇ ਪੜ੍ਹੋ
 
ਅੰਨਾ ਹਜ਼ਾਰੇ ਅਤੇ ਲੋਕਪਾਲ ਨੂੰ ਲੈ ਕੇ ਫੇਸਬੁੱਕ 'ਤੇ ਜੱਸੀ ਦੇ ਵਿਚਾਰ
ਜੱਸੀ ਫੇਸਬੁੱਕ 'ਤੇ ਆਪਣੇ ਵਿਚਾਰਾਂ ਨੂੰ ਲੈ ਕੇ ਬਹੁਤ ਹੀ ਸਪੱਸ਼ਟ ਹਨ ਅਤੇ ਜੱਸੀ ਦਾ ਕੀ ਕਹਿਣਾ ਸੀ, ਇਸ ਦਾ ਵਰਨਣ ਇਸ ਪ੍ਰਕਾਰ ਹੈ:

''ਅੰਨਾ ਹਜ਼ਾਰੇ ਗਤੀ ਅਤੇ ਵੱਡੀ ਗਿਣਤੀ 'ਚ ਭੀੜ ਇਕੱਠੀ ਕਰਨ 'ਚ ਕਾਮਯਾਬ ਰਹੇ, ਕਿਉਂਕਿ ਉਨ੍ਹਾਂ ਦੇ ਕੋਲ ਬਹੁਤ ਹੀ ਵਿਕਾਊ ਸੰਦੇਸ਼ ਹੈ, ਜਿਹੜਾ ਵਿਸ਼ਵਵਿਆਪੀ ਅਪੀਲ ਦੇ ਬਹੁਤ ਹੀ ਨਜ਼ਦੀਕ ਹੈ। ਹਾਲਾਂਕਿ ਇਸਦਾ ਹੱਲ ਅੰਨਾ ਵੱਲੋਂ ਸਾਨੂੰ ਸਮਝਾਈ ਗੱਲ ਤੋਂ ਬਹੁਤ ਜ਼ਿਆਦਾ ਗੁੰਝਲਦਾਰ ਹੈ। ਇਹ ਅੰਦੋਲਨ ਹੁਣ ਤੱਕ ਸਿਰਫ ਇੱਕ ਦਬਾਅ ਸਮੂਹ ਦੀ ਤੁਲਨਾ 'ਚ ਬਹੁਤ ਵੱਡਾ ਹੈ ਅਤੇ ਇੱਥੋਂ ਤੱਕ ਕਿ ਇਹ ਸਿਰਫ ਸਲਾਹ ਦੇ ਕੇ ਖੁਸ਼ ਨਹੀਂ, ਬਲਕਿ ਕਾਨੂੰਨ ਲਿੱਖਣਾ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ਹੇਠ ਸਾਡੇ ਚੁਣੇ ਗਏ ਪ੍ਰਤੀਨਿਧੀਆਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

ਅੰਨਾ ਦੀ ਟੀਮ ਨੂੰ ਪਹਿਲਾਂ ਇੱਕ ਉਚਿਤ ਲੋਕਪਾਲ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ ਅਤੇ ਬਾਅਦ ਵਿੱਚ ਦੂਸਰੇ 'ਤੇ ਕੰਮ ਕਰਨਾ ਚਾਹੀਦਾ ਹੈ।

ਲੋਕਤੰਤਰ ਕਾਨੂੰਨ ਨੂੰ ਲਾਗੂ ਕਰਦੇ ਹੋਏ ਕੰਮ ਕਰਦੀ ਹੈ, ਜਿਹੜਾ ਕਿ ਵਿਧਾਇਕਾਂ ਵੱਲੋਂ ਲਿੱਖਿਆ, ਸਮੀਖਿਆ ਅਤੇ ਪਾਸ ਕੀਤਾ ਹੋਇਆ ਹੈ। ਦੂਸਰਿਆਂ ਨੂੰ ਕਾਨੂੰਨ ਲਿੱਖਣ ਦੀ ਇਜ਼ਾਜਤ ਦੇਣਾ ਇੱਕ ਬਹੁਤ ਹੀ ਖ਼ਤਰਨਾਕ ਰਾਹ ਹੈ। ਠੀਕ ਹੈ, ਅੰਨਾ ਦਾ ਅੰਦੋਲਨ ਹਾਲੇ ਤੱਕ ਨਿਯਮਿਤ ਹੈ, ਮਗਰ ਭਵਿੱਖ 'ਚ ਅਭਿਮਾਨੀ ਵਿਅਕਤੀ ਦੀ ਨਕਲ ਕਰਨ ਵਾਲਾ ਅੰਦੋਲਨ ਅਨੁਸ਼ਾਸਿਤ ਨਹੀਂ ਕੀਤਾ ਜਾ ਸਕਦਾ ਹੈ।

ਕੀ ਹੋਵੇਗਾ, ਜੇਕਰ ਇਸੇ ਲੜੀ ਹੇਠ 100 ਵੱਖ ਵੱਖ ਗਰੁੱਪਾਂ ਨੇ ਨਵੇਂ ਸੂਬਿਆਂ, ਪਾਣੀ ਦੇ ਅਧਿਕਾਰਾਂ, ਮੌਤ ਦੀ ਸਜ਼ਾ, ਸਮਲਿੰਗੀ ਵਿਆਹ, ਅਨਾਜ ਰੋਯਲਿਟੀ, ਸਾਰੇ ਗ੍ਰੈਜੁਏਟਸ ਵਾਸਤੇ ਨੌਕਰੀਆਂ ਦੀ ਗਰੰਟੀ ਆਦਿ... ਅੰਦੋਲਨ ਸ਼ੁਰੂ ਕਰ ਦਿੱਤੇ। ਜੇਕਰ ਇਹ ਸਾਰੇ ਸਮਝਦੇ ਹਨ ਕਿ ਉਹ ਵੱਡੇ ਪੈਮਾਨੇ 'ਤੇ ਸੰਗਠਿਤ ਵਿਰੋਧ ਰਾਹੀਂ ਆਪਣਾ ਰਾਹ ਪ੍ਰਾਪਤ ਕਰ ਸਕਦੇ ਹਨ, ਤਾਂ ਤੁਹਾਡੇ ਕੋਲ ਭੀੜ ਦਾ ਸ਼ਾਸਨ ਅਤੇ ਅਰਾਜਕਤਾ ਹੋਵੇਗੀ, ਜਿਸ 'ਤੇ ਕਿਸੇ ਦਾ ਕੰਟਰੋਲ ਨਹੀਂ ਹੋਵੇਗਾ।

ਅੰਨਾ ਸਾਨੂੰ ਬਹੁਤ ਹੀ ਚਿਕਨੇ ਅਤੇ ਸੰਭਾਵਿਤ ਰੂਪ ਨਾਲ ਖ਼ਤਰਨਾਕ ਰਾਹ 'ਤੇ ਲਿਜਾ ਰਹੇ ਹਨ। ਉਨ੍ਹਾਂ ਦੇ ਤਰਕਾਂ 'ਚ ਕੁਝ ਯੋਗਤਾ ਹੈ, ਮਗਰ ਮੁੱਦੇ 'ਤੇ ਦਬਾਅ ਪਾਉਣ ਦਾ ਉਨ੍ਹਾਂ ਦਾ ਤਰੀਕਾ ਦੇਸ਼ ਦੇ ਭਵਿੱਖ ਲਈ ਖ਼ਤਰਨਾਕ ਹੈ।

ਲੋਕਤੰਤਰ 'ਚ ਸਰਵਜਨਿਕ ਵਿਰੋਧ ਮੌਲਿਕ ਅਧਿਕਾਰ ਹੈ। ਅੰਨਾ ਅੰਦੋਲਨ ਨਾਲ ਪ੍ਰੇਸ਼ਾਨੀ ਇਹ ਹੈ ਕਿ ਲੋਕਪਾਲ ਨੂੰ ਭ੍ਰਿਸ਼ਟਾਚਾਰ ਦੇ ਇੱਕ ਨਿਸ਼ਚਿਤ ਹੱਲ ਦੇ ਰੂਪ 'ਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਅਸਲੀਅਤ 'ਚ ਇਹ ਇੱਕ ਸਰਬੋਤਮ ਸ਼ੁਰੂਆਤੀ ਬਿੰਦੂ ਹੈ। ਭ੍ਰਿਸ਼ਟਾਚਾਰ ਦੇ ਖਿਲਾਫ ਸੱਭ ਤੋਂ ਵੱਡਾ ਹਥਿਆਰ ਸਿਆਸੀ ਇੱਛਾ ਹੈ, ਜਿਸਦੇ ਵਾਸਤੇ ਸਿਵਲ ਸੁਸਾਇਟੀ ਨੂੰ ਸਾਡੀ ਸਿਆਸੀ ਪਾਰਟੀਆਂ ਦੀ ਲੋੜ ਹੈ!

ਅੰਨਾ ਅਤੇ ਉਸਦੀ ਟੀਮ ਨੂੰ ਲੋਕਾਂ ਨੂੰ ਸੁਝਾਅ ਦੇਣ ਦੀ ਲੋੜ ਹੈ:

  1. ਕਿਸ ਹੱਦ ਤੱਕ ਲੋਕਪਾਲ ਭ੍ਰਿਸ਼ਟਾਚਾਰ ਨੂੰ ਘੱਟ ਕਰੇਗਾ
  2. ਲੋਕਪਾਲ ਬਿੱਲ ਪਾਸ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਨੂੰ ਹੋਰ ਘਟਾਉਣ ਵਾਸਤੇ ਕੀ ਕੀਤਾ ਜਾਣਾ ਚਾਹੀਦਾ ਹੈ?
ਚਰਚਾ 'ਚ ਸ਼ਾਮਿਲ ਹੋਣ ਲਈ, ਕਲਿੱਕ ਕਰੋ: http://www.facebook.com/topic.php?uid=168647556520155&topic=313
ਅੱਗੇ ਪੜ੍ਹੋ
 
ਜੱਸੀ ਨਾਲ ਫੇਸਬੁੱਕ 'ਤੇ ਜੁੜੋ ਅਤੇ ਚਰਚਾਵਾਂ ਦਾ ਹਿੱਸਾ ਬਣੋ
ਫੇਸਬੁੱਕ 'ਤੇ ਜੱਸੀ ਨਾਲ ਜੁੜੋ, http://www.facebook.com/Jassikhanguramla ਅਤੇ ਵਰਤਮਾਨ ਮਾਮਲਿਆਂ ਅਤੇ ਚਿੰਤਾਵਾਂ, ਇਹ ਅੰਤਰਰਾਸ਼ਟਰੀ, ਪੰਜਾਬ ਜਾਂ ਭਾਰਤ ਸਬੰਧੀ ਵੀ ਹੋ ਸਕਦੇ ਹਨ।

ਅਗਸਤ ਦੌਰਾਨ ਜੱਸੀ ਨੇ ਹੇਠ ਲਿੱਖੇ ਵਿਚਾਰ ਵਟਾਂਦਰਾ ਸ਼ੁਰੂ ਕੀਤੇ:

  1. ਐੱਸ.ਜੀ.ਪੀ.ਸੀ ਨੂੰ ਸਾਰੇ ਸਿਆਸਤਦਾਨਾਂ ਤੋਂ ਮੁਕਤ ਕਰੋ
  2. ਪੰਜਾਬ 'ਚ ਡਰੱਗ ਸੰਸਕ੍ਰਿਤੀ ਲਈ ਕੋਈ ਉਪਾਅ?
  3. ਲੁਧਿਆਣਾ ਮੈਟਰੋ: ਲੋੜ ਜਾਂ ਸਿਰਫ ਸੁਫਨਾ?
  4. ਕੀ ਐੱਨ.ਆਰ.ਆਈਜ਼ ਪੰਜਾਬ ਲਈ ਚੰਗੇ ਹਨ?
  5. ਲੋਕਪਾਲ: ਅੰਤਿਮ ਹੱਲ?
 
ਪ੍ਰੈੱਸ ਰਿਲੀਜ਼ਾਂ:
 
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
 
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
 
ਜੱਸੀ ਖੰਗੂੜਾ
+91 98761 97761
ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ
ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ
ਈਮੇਲ:jk@jassikhangura.com
ਐਨਆਰਆਈ ਤਾਲਮੇਲ ਪ੍ਰਬੰਧਕ
+44 751 529 8840