ਈ-ਨਿਊਜ਼ਲੈਟਰ - ਨਵੰਬਰ 2011 ਡਾਊਨਲੋਡ
 
ਜੱਸੀ ਵੱਲੋਂ ਸੰਦੇਸ਼
ਅਕਤੂਬਰ ਦੀ ਸ਼ੁਰੂਆਤ ਵਿਧਾਨ ਸਭਾ ਸੈਸ਼ਨ ਦੇ ਨਾਲ ਹੋਈ ਤੇ ਜਿਆਦਾਤਰ ਤਕਨੀਕੀ ਰਸਮਾਂ ਹੀ ਨਿਬੇੜੀਆਂ ਗਈਆਂ। ਇਹ ਸੈਸ਼ਨ ਨਾ ਸਿਰਫ ਬਹੁਤ ਛੋਟਾ ਸੀ, ਬਲਕਿ ਇਸਦੀ ਸ਼ੁਰੂਆਤ ਚੋਣ ਤਰੀਕਾਂ 'ਚ ਕੀਤੇ ਗਏ ਬਦਲਾਅ ਚਰਚਾ ਦਾ ਵਿਸ਼ਾ ਰਹੇ। ਹਮੇਸ਼ਾ ਦੀ ਤਰ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਮਹੱਤਵਪੂਰਨ ਵਿਸ਼ੇ ਨਹੀਂ ਚੁੱਕਣ ਦਿੱਤੇ ਗਏ। ਪਹਿਲੀ ਵਾਰ ਵਿਧਾਨ ਸਭਾ ਦੇ ਆਖਿਰੀ ਸੈਸ਼ਨ 'ਚ ਸ਼ਾਮਿਲ ਹੋਣ ਜਾ ਰਹੇ ਵਿਧਾਇਕ ਵਜੋਂ ਮੈਂ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਸੀ, ਮਗਰ ਮਹਿਸੂਸ ਕੀਤਾ ਕਿ ਇਹ ਸੰਸਥਾ ਹਾਸ਼ੀਏ 'ਤੇ ਪਹੁੰਚ ਗਈ ਹੈ, ਜਿਥੇ ਸੱਤਾਧਾਰੀ ਗਠਜੋੜ ਨੇ ਆਪਣੀਆਂ ਨੀਤੀਆਂ ਤੇ ਕਾਰਜਪ੍ਰਣਾਲੀਆਂ 'ਤੇ ਬਹਿਸ ਕਰਨ ਦੀ ਲੋੜ ਹੀ ਨਹੀਂ ਸਮਝੀ।

ਇਕ ਭਰੌਸੇਮੰਦ ਸਰਕਾਰ ਕਦੇ ਵੀ ਨਹੀਂ ਛਿਪਾਉਂਦੀ, ਮਗਰ ਇਸਨੇ ਹਮੇਸ਼ਾ ਹੀ ਸੱਚਾਈ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਦਿੱਤਾ। ਉਭਰ ਰਹੇ ਵਿਧਾਇਕਾਂ ਨੂੰ ਪ੍ਰਭਾਵੀ ਸਿਆਸਤਦਾਨ ਬਣਨ ਖਾਤਿਰ ਉਤਾਸਹਿਤ ਹੋਣ ਲਈ ਵਿਧਾਨ ਸਭਾ 'ਚ ਕੁਝ ਨਾ ਮਿਲਿਆ। ਸੁਖਬੀਰ 21ਵੀਂ ਸਦੀ ਦੇ ਸ਼ਾਸਨ ਦੀ ਗੱਲ ਆਖਦੇ ਹਨ, ਮਗਰ ਬਾਦਲਾਂ ਨੇ ਜਿਸ ਢੰਗ ਨਾਲ ਆਪਣੇ ਸਪੀਕਰ ਨਿਰਮਲ ਸਿੰਘ ਕਾਹਲੋਂ ਰਾਹੀਂ ਇਸ ਵਿਧਾਨ ਸਭਾ ਦੇ ਕਦ ਨੂੰ ਇਕ ਛੋਟੀ ਜਿਹੀ ਅਸੁਵਿਧਾ ਤੱਕ ਨੀਵਾਂ ਕਰ ਦਿੱਤਾ ਹੈ, ਸਿਰਫ ਇਹੋ ਦਰਸਾਉਂਦਾ ਹੈ ਕਿ ਇਹ ਪ੍ਰਸ਼ਾਸਨ ਕਿੰਨਾ ਕੁ ਆਪਣੀ ਕਾਰਜਪ੍ਰਣਾਲੀ ਨੂੰ ਛਿਪਾਉਣਾ ਚਾਹੁੰਦਾ ਹੈ।

ਜਿਸ ਤਰ੍ਹਾਂ ਮੌਸਮ ਠੰਢਾ ਹੁੰਦਾ ਜਾ ਰਿਹਾ ਹੈ, ਸਿਆਸੀ ਵਾਤਾਵਰਨ ਹੋਰ ਗਰਮ ਹੁੰਦਾ ਜਾ ਰਿਹਾ ਹੈ। ਸੱਤਾਧਾਰੀ ਗਠਜੋੜ ਨੇ ਸੇਵਾ ਦਾ ਅਧਿਕਾਰ ਕਾਨੂੰਨ ਬਣਾਇਆ ਅਤੇ ਵੱਖ ਵੱਖ ਸੁਵਿਧਾ ਸੈਂਟਰਾਂ ਦੀ ਸ਼ੁਰੂਆਤ ਨੂੰ ਰੱਬੀ ਕੰਮ ਵਜੋਂ ਪੇਸ਼ ਕੀਤਾ, ਹਾਲਾਂਕਿ ਸੱਚਾਈ ਤਾਂ ਇਹ ਹੈ ਕਿ ਇਹ ਸਿਰਫ ਉਹ ਹੀ ਸੁਵਿਧਾਵਾਂ ਦੇ ਰਹੇ ਹਨ, ਜਿਹੜੇ ਕਿ ਨਾਗਰਿਕਾਂ ਦੇ ਪੈਦਾਇਸ਼ੀ ਅਧਿਕਾਰ ਹਨ। ਲੋਕਾਂ ਨੂੰ ਸਰਕਾਰ 'ਤੇ ਸ਼ੱਕ ਹੈ, ਕੀ ਇਹ ਸ਼ਾਸਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਨੂੰ ਹੈ। ਜਦਕਿ, ਇਹ ਸਥਾਈ ਸੋਚ ਕਿ ਅਕਾਲੀ ਸਮਰਥਕਾਂ ਵੱਲੋਂ ਵਿਆਪਕ ਪੱਧਰ 'ਤੇ ਧਮਕੀਆਂ ਅਤੇ ਗਰੀਬਾਂ ਨੂੰ ਪੈਨਸ਼ਨਾਂ, ਆਟਾ ਦਾਲ ਤੇ ਸ਼ਗਨ ਸਕੀਮ ਚੈੱਕਾਂ ਨੂੰ ਨਹੀਂ ਸੋਚਣਗੇ ਤੇ ਪੰਜਾਬ ਇਸ ਪ੍ਰਸ਼ਾਸਨ ਨੂੰ ਜਾਰੀ ਰੱਖਣਗੇ ਪੂਰੀ ਤਰ੍ਹਾਂ ਧੋਖਾ ਹੈ।

ਦਿਹਾਤੀ ਪੰਜਾਬ ਦੀ ਦਸ਼ਾ ਹੈਰਾਨ ਕਰਨ ਵਾਲੀ ਹੈ। ਪਿਛਲੀ ਸਰਕਾਰ ਨੇ ਕਈ ਸੜਕਾਂ ਚੰਗੀ ਸਥਿਤੀ 'ਚ ਛੱਡੀਆਂ ਸਨ। ਇਸ ਸਰਕਾਰ ਨੇ ਉਨ੍ਹਾਂ ਨੂੰ ਖਰਾਬ ਹੋਣ ਦਿੱਤਾ। ਕਿਉਂ? ਕਿਉਂਕਿ ਸਰਕਾਰ ਜਾਂ ਤਾਂ ਸੰਗਤ ਦਰਸ਼ਨ ਲਈ ਜਾਂ ਫਿਰ ਸੜਕਾਂ ਲਈ ਫੰਡ ਦੇ ਸਕਦੀ ਹੈ, ਦੋਵਾਂ ਵਾਸਤੇ ਨਹੀਂ!

ਅਕਤੂਬਰ ਦਾ ਮਹੀਨਾ ਬਾਕੀ ਰਹਿ ਗਏ ਵੋਟਰਾਂ ਨੂੰ ਦਰਜ ਕਰਨ ਦੀ ਵਿਆਪਕ ਮੁਹਿੰਮ ਦਾ ਗਵਾਹ ਵੀ ਬਣਿਆ। ਹਾਲੇ ਤੱਕ, ਅਕਾਲੀਆਂ ਲਈ ਇਹ ਉਚਿਤ ਵੋਟਰ ਸੂਚੀ ਨਹੀਂ ਹੈ; ਉਹ ਫਰਜੀ ਅਰਜੀਆਂ ਭਰਦੇ ਹੋਏ ਤੇ ਵੈਲਿਡ ਵੋਟ ਨੂੰ ਹਟਾਉਣ ਦੀ ਆਪਣੀ ਪੁਰਾਣੀ ਆਦਤ ਨਾਲ ਚਿਪਕੇ ਹੋਏ ਹਨ। ਸਿੱਟੇ ਵਜੋਂ, ਮੈਨੂੰ ਵੱਡੀ ਗਿਣਤੀ 'ਚ ਡੀ.ਸੀ. ਲੁਧਿਆਣਾ ਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਅਰਜੀਆਂ ਦੇਣੀਆਂ ਪਈਆਂ। ਬੂਥ ਪੱਧਰ ਦੇ ਅਫਸਰਾਂ ਵੱਲੋਂ ਵੱਡੇ ਪੱਧਰ 'ਤੇ ਵਧੀਆ ਕੰਮ ਕੀਤਾ ਜਾ ਰਿਹਾ ਹੈ, ਮਗਰ ਕੁਝ ਸੜੇ ਹੋਏ ਅੰਡੇ ਕਾਂਗਰਸੀ ਵੋਟਰ ਹੋਣ ਕਾਰਨ ਉਨ੍ਹਾਂ ਨੂੰ ਨਕਾਰ ਰਹੇ ਹਨ। ਜੋ ਸਭ ਕੁਝ ਇਹ ਦਰਸਾ ਰਿਹਾ ਹੈ ਕਿ ਅਕਾਲੀਆਂ ਲਈ ਵੋਟਰ ਰਜਿਸਟਰੇਸ਼ਨ ਪ੍ਰਣਾਲੀ ਸਾਫ ਤੌਰ 'ਤੇ ਸਿਆਸੀ ਫਾਇਦਾ ਲੈਣ ਦਾ ਇਕ ਹੋਰ ਮੌਕਾ ਹੈ। ਜਿਨ੍ਹਾਂ ਨੂੰ ਜਲਦੀ ਹੀ ਉਨ੍ਹਾਂ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨੂੰ ਰਜਿਸਟਰ ਨਹੀਂ ਹੋਣ ਦਿੱਤਾ ਗਿਆ ਅਤੇ ਜੋ ਸੱਤਾਧਾਰੀ ਪ੍ਰਸ਼ਾਸਨ ਦੇ ਖਿਲਾਫ ਹੋਰ ਜਿਆਦਾ ਆਕ੍ਰਾਮਕ ਢੰਗ ਨਾਲ ਪ੍ਰਚਾਰ ਕਰਨਗੇ।

ਕਿਸਾਨਾਂ ਦੇ ਝੋਨੇ ਦੀ ਵਾਢੀ 'ਚ ਵਿਅਸਤ ਹੋਣ ਕਾਰਨ ਵੋਟਰ ਰਜਿਸਟਰੇਸ਼ਨ ਮੁਹਿੰਮ ਤੋਂ ਇਲਾਵਾ ਪਿੰਡਾਂ 'ਚ ਸਿਆਸੀ ਗਤੀਵਿਧੀ ਵਾਸਤੇ ਘੱਟ ਮੌਕਾ ਹੈ। ਮਗਰ ਸੰਸਦ ਮੈਂਬਰ ਮਨੀਸ਼ ਤਿਵਾੜੀ ਐੱਮ.ਪੀ. ਫੰਡ ਦੇ ਚੈੱਕਾਂ ਨੂੰ ਵੰਡਣ ਲਈ ਭਰਵੀਂ ਮੀਟਿੰਗ ਆਯੋਜਿਤ ਕਰਨ 'ਚ ਸਫਲ ਰਹੇ। ਕਿਉਂਕਿ ਐੱਮਪੀਲੈਡ ਫੰਡ ਹੁਣ 5 ਕਰੋੜ ਰੁਪਏ ਹਰ ਸਾਲ ਤੱਕ ਵਧਾ ਦਿੱਤਾ ਗਿਆ ਹੈ, ਸੰਭਵ ਤੌਰ 'ਤੇ ਸਾਡੇ ਸੰਸਦ ਮੈਂਬਰ ਇਸ ਵਾਧੂ ਫੰਡ ਨੂੰ ਹੋਰ ਵਧੀਆ ਢੰਗ ਨਾਲ ਪ੍ਰਯੋਗ ਕਰਦੇ ਹੋਏ ਇਕ ਤੋਂ ਵੱਧ ਪਿੰਡ ਵੱਲੋਂ ਇਸਤੇਮਾਲ ਹੋ ਸਕਣ ਵਾਲੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ।

ਵਾਢੀ ਹੋਣ ਨਾਲ ਝੋਨੇ ਦੀ ਪਰਾਲੀ ਵੀ ਸਾਰੀਆਂ ਰੋਕਾਂ ਤੇ ਉਪਾਆਂ ਦੇ ਬਾਵਜੂਦ ਜਲਣੀ ਸ਼ੁਰੂ ਹੋ ਗਈ ਹੈ। ਮੈਂ ਆਸ ਕਰਦਾ ਹਾਂ ਕਿ ਕਿਸਾਨ ਇਸ ਕਾਰਜਪ੍ਰਣਾਲੀ ਨੂੰ ਰੋਕਣਗੇ, ਮਗਰ ਸਾਫ ਤੌਰ 'ਤੇ ਵਿੱਤੀ ਮਜਬੂਰੀ ਹੈ, ਜੋ ਉਨ੍ਹਾਂ ਨੂੰ ਮਹਿੰਗੇ ਟਰੈਕਟਰ ਦੇ ਤੇਲ ਰਾਹੀਂ ਵੱਢਣ ਨਾਲੋਂ ਜਲਾਉਣ ਲਈ ਮਜਬੂਰ ਕਰਦੀ ਹੈ। ਮਗਰ ਬੇਹਤਰ ਖੇਤੀਬਾੜੀ ਆਮਦਨ ਇਸ ਤੰਗੀ ਨੂੰ ਸੁਲਝਾਉਣ 'ਚ ਸਹਾਇਤਾ ਕਰੇਗੀ। ਮੰਦਭਾਗਾ ਹੈ ਕਿ 5 ਸਾਲਾਂ ਦੌਰਾਨ ਬਾਦਲਾਂ ਨੇ ਸਿਰਫ ਸੁਖਬੀਰ ਨੂੰ ਉਸਦੇ ਨਿਜੀ ਹਵਾਈ ਜਹਾਜ 'ਚ ਬ੍ਰਾਜੀਲ ਭੇਜਿਆ ਰੈਗੁਲਰ ਐੱਮ.ਐੱਸ.ਪੀ 'ਤੇ ਛਾਪੀ ਪਿੱਟੀ ਹੈ। ਅਸਲੀਅਤ ਤਾਂ ਇਹ ਹੈ ਕਿ ਬਾਦਲਾਂ ਦੇ ਕੋਲ ਪੰਜਾਬ ਦੀ ਖੇਤੀ ਲਈ ਕੋਈ ਪਲਾਨ ਹੀ ਨਹੀਂ ਹੈ।

ਦੀਵਾਲੀ 'ਚ ਲੰਡਨ ਜਾਣਾ ਸੀ, ਮਗਰ ਪੰਜਾਬ 'ਚ ਜਰੂਰੀ ਕਾਰਨਾਂ ਨੇ ਸਾਨੂੰ ਯਾਤਰਾ ਨਹੀਂ ਕਰਨ ਦਿੱਤੀ। ਸਿੱਟੇ ਵਜੋਂ ਸਾਡੀ ਬੇਟੀ ਸਬੀਨਾ ਨੇ ਮੈਡਰਿਡ 'ਚ ਦੀਵਾਲੀ ਮਨਾਈ, ਜਿਥੇ ਉਹ ਲੰਡਨ ਦੇ ਕਿੰਗਸ ਕਾਲਜ ਤੋਂ ਆਪਣੇ 4 ਸਾਲਾਂ ਯੁਰੋਪੀਅਨ ਸਟੱਡੀਜ ਕੋਰਸ ਦਾ ਤੀਸਰਾ ਸਾਲ ਪੜ੍ਹ ਰਹੀ ਹੈ। ਇਹ ਪਹਿਲੀ ਵਾਰ ਸੀ ਕਿ ਅਸੀਂ ਪਰਿਵਾਰ ਵਜੋਂ ਦੀਵਾਲੀ ਵੱਖ ਵੱਖ ਮਨਾ ਰਹੇ ਹਾਂ, ਮਗਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸ ਕਮੀ ਨੂੰ ਨਵੰਬਰ ਦੇ ਅਰਧ ਵਿੱਚ ਲੰਡਨ ਵਿਖੇ ਸਬੀਨਾ ਦੇ 21ਵੇਂ ਜਨਮ ਦਿਨ ਨੂੰ ਮਨਾ ਕੇ ਪੂਰਾ ਕਰ ਲਵਾਂਗੇ।

ਪੰਜਾਬ ਕਾਂਗਰਸ ਨੇ ਸੂਬੇ ਭਰ 'ਚ 40 ਵੱਖ ਵੱਖ ਰੈਲੀਆਂ ਕਰਨ ਦਾ ਸ਼ਡਯੂਲ ਐਲਾਨ ਕੀਤਾ, ਜਿਨ੍ਹਾਂ ਦੌਰਾਨ ਵਰਤਮਾਨ 'ਚ ਵੱਡੇ ਪੱਧਰ 'ਤੇ ਲੋਕਾਂ ਦੀ ਭੀੜ ਸ਼ਾਮਿਲ ਹੋ ਰਹੀ ਹੈ। ਇਸਦੇ ਚਲਦਿਆਂ ਮੈਂ ਨਵੰਬਰ ਦੌਰਾਨ ਤੇ ਇਸ ਤੋਂ ਬਾਅਦ ਸਿਆਸੀ ਮਾਪਦੰਡ ਕਾਂਗਰਸ ਦੇ ਪੱਖ 'ਚ ਸ਼ਿਫਟ ਹੋ ਜਾਣ ਦੀ ਆਸ ਕਰਦਾ ਹਾਂ।

ਲੋਕ ਹਮੇਸ਼ਾ ਮੇਰੇ ਕੋਲੋਂ ਆਖਦੇ ਹਨ ਕਿ ਕਿਉਂ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਕਾਂਗਰਸ ਸਰਕਾਰ ਬਣਾਏਗੀ। ਮੈਂ ਜਵਾਬ ਦਿੰਦਾ ਹਾਂ ਕਿ ਅਕਾਲੀਆਂ ਨੇ ਕਦੇ ਵੀ ਲਗਾਤਾਰ ਤੋਂ ਸ਼ਾਸਨ ਨਹੀਂ ਚਲਾਇਆ, ਇਸ ਲੜੀ ਹੇਠ ਇਸ ਵਾਰ ਕੋਈ ਨਵੀਂ ਗੱਲ ਨਹੀਂ ਹੋਵੇਗੀ ਅਤੇ ਨਿਸ਼ਚਿਤ ਤੌਰ 'ਤੇ ਸ਼ਹਿਰੀ ਵੋਟਰ ਕਾਂਗਰਸ ਦਾ ਪੱਖ ਲੈਣਗੇ। ਪੰਜਾਬ 'ਚ ਬੀਤੀਆਂ ਦੋ ਚੋਣਾਂ ਸ਼ਹਿਰੀ ਵੋਟਰਾਂ ਵੱਲੋਂ ਪ੍ਰਭਾਵਪੂਰਨ ਢੰਗ ਨਾਲ ਨਿਸ਼ਚਿਤ ਕੀਤੀਆਂ ਗਈਆਂ ਹਨ ਅਤੇ 2012 'ਚ ਵੀ ਇਹੋ ਦੁਹਰਾਇਆ ਜਾਵੇਗਾ।

ਅਕਤੂਬਰ 'ਚ ਮੈਂ ਐੱਨ.ਆਰ.ਆਈਜ਼ ਨਾਲ ਡਿਨਰ ਦੀ ਆਪਣੀ ਪਹਿਲੀ ਸ਼ੁੱਕਰਵਾਰ ਦੀ ਸ਼ਾਮ ਦੀ ਮੇਜਬਾਨੀ ਕੀਤੀ। ਇਸ ਮੌਕੇ ਚੰਗੀ ਸ਼ਮੂਲੀਅਤ ਰਹੀ। ਇਨ੍ਹਾਂ ਚੋਣਾਂ 'ਚ ਐੱਨ.ਆਰ.ਆਈਜ਼ ਦੀ ਮਹੱਤਵਪੂਰਨ ਭੂਮਿਕਾ ਰਹੇਗੀ।

ਹਾਲਾਂਕਿ ਚੋਣਾਂ ਆਪਣੇ ਆਪ 'ਚ ਛੋਟਾ ਮਾਮਲਾ ਨਹੀਂ ਹਨ, ਮਗਰ ਪੰਜਾਬ ਕਾਂਗਰਸ ਨੇ ਖੁਦ ਨੂੰ ਸ਼ਾਸਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਸਾਹਿਬ ਬਾਰ-ਬਾਰ ਦੁਹਰਾਇਆ ਹੈ ਕਿ ਨਵਾਂ ਪ੍ਰਸ਼ਾਸਨ ਜਮੀਨੀ ਪੱਧਰ 'ਤੇ ਕੰਮ ਕਰੇਗਾ, ਇਹ ਵਿਕਾਸ ਸਮਰਥਕ ਤੇ ਗਰੀਬਾਂ ਨੂੰ ਕੇਂਦਰਿਤ ਕਰਦਾ ਹੋਵੇਗਾ ਅਤੇ ਨਿਸ਼ਚਿਤ ਤੌਰ 'ਤੇ ਪੁਰਾਣੇ ਪ੍ਰਸ਼ਾਸਨ ਤੋਂ ਵੱਖਰਾ ਰਹੇਗਾ। ਕੈਪਟਨ ਸਾਹਿਬ ਅਸਲ 'ਚ ਪੁਰਾਣੀ ਪਰੰਪਰਾ ਛੱਡਣਾ ਚਾਹੁੰਦੇ ਹਨ ਤੇ ਪੰਜਾਬੀ ਨਵੇਂ ਪ੍ਰਸ਼ਾਸਨ ਨੂੰ ਆਸ਼ਾਵਾਦੀ ਸੋਚ ਨਾਲ ਦੇਖ ਸਕਦੇ ਹਨ। ਜਦਕਿ ਬਾਦਲਾਂ ਲਈ ਕਾਨੂੰਨ ਆਪਣਾ ਕੰਮ ਕਰੇਗਾ।

ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ

ਜੱਸੀ ਖੰਗੂੜਾ

Read More
 
ਸਿਆਸੀ ਤਾਪਮਾਨ ਵੱਧਿਆ
 
ਸੂਬੇ ਦੀ ਮੁੱਖ ਚੋਣ ਅਫਸਰ ਸ੍ਰੀਮਤੀ ਕੁਸੁਮਜੀਤ ਕੌਰ ਸਿੱਧੂ ਵੱਲੋਂ ਵੋਟਰ ਰਜਿਸਟਰੇਸ਼ਨ ਪ੍ਰੀਕ੍ਰਿਆ ਦੀ ਸੰਖੇਪ ਸਮੀਖਿਆ ਸਬੰਧੀ ਸ਼ਡਯੂਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅਕਤੂਬਰ ਗਤੀਵਿਧੀਆਂ ਨਾਲ ਭਰਪੂਰ ਰਿਹਾ।

ਜੱਸੀ ਨੇ 8 ਅਕਤੂਬਰ, 2011 ਨੂੰ ਟੀਚਿਆਂ ਦੀ ਚਰਚਾ ਕਰਨ ਦੇ ਸਬੰਧ 'ਚ ਮੀਟਿੰਗ ਦਾ ਆਯੋਜਨ ਕੀਤਾ ਤੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਇਹ ਸੁਨਿਸ਼ਚਿਤ ਕਰਨ ਅਤੇ ਜਾਗਰੂਕ ਰਹਿਣ ਨੂੰ ਕਿਹਾ ਕਿ ਸਾਰੀਆਂ ਬਾਕੀ ਵੋਟਾਂ ਦਰਜ ਹੋ ਜਾਣ ਤੇ ਜਿੱਥੇ ਵੀ ਲੋੜ ਪਵੇ ਵਿਰੋਧ ਦਰਜ ਕਰਵਾਇਆ ਜਾਵੇ।

ਜੱਸੀ ਦੀ ਟੀਮ, ਟੀਮ ਖੰਗੂੜਾ 'ਚ 10 ਜੋਨ ਕੋ-ਆਰਡੀਨੇਟਰ ਸ਼ਾਮਿਲ ਹਨ, ਜੋ ਕੰਮ ਨੂੰ ਤੇਜੀ ਨਾਲ ਨੇਪਰੇ ਚਾੜ੍ਹਨ ਲਈ ਦਾਖਾ ਵਿਧਾਨ ਸਭਾ ਹਲਕੇ 'ਚ ਫੈਲੇ ਹੋਏ ਹਨ।

ਪ੍ਰੀਕ੍ਰਿਆ ਦੇ ਅੰਤ ਵਿੱਚ ਟੀਮ ਖੰਗੂੜਾ ਨੇ ਹਜਾਰਾਂ ਨਵੀਆਂ ਅਰਜੀਆਂ ਤੇ ਵਿਰੋਧ ਦਰਜ ਕਰਵਾਏ ਹਨ।

ਪੰਜਾਬ 'ਚ ਅਜਿਹੇ ਕੋਈ ਹੋਰ ਵਿਧਾਨ ਸਭਾ ਹਲਕੇ ਨਹੀਂ ਹੋ ਸਕਦੇ, ਜਿਥੇ ਵੋਟਰ ਰਜਿਸਟਰੇਸ਼ਨ 'ਤੇ ਇੰਨੀ ਤੇਜੀ ਨਾਲ ਕੰਮ ਕੀਤਾ ਗਿਆ ਹੋਵੇ।

ਦਾਖਾ ਹਲਕਾ ਚੋਣਾਂ ਦੀ ਲੜਾਈ ਦੇ ਮਹਾਂਕਾਵਿ ਖਾਤਿਰ ਤਿਆਰ ਹੋ ਰਿਹਾ ਹੈ। ਇਹ ਅਗਾਮੀ ਚੋਣ ਪ੍ਰਚਾਰ ਦੇ ਮੁੱਖ ਹਿੱਸਿਆਂ 'ਚੋਂ ਇਕ ਹੋਣ ਦਾ ਵਾਅਦਾ ਕਰਦਾ ਹੈ।

Read More
 
ਵਿਜੀਅਨ 2020 'ਤੇ ਲੀਡਰਸਪੀਕ ਏਟ ਐੱਚ.ਟੀ. ਵਿਚਾਰ ਵਟਾਂਦਰਾ ਪੈਨਲ
ਖੱਬੇ ਤੋਂ ਸੱਜੇ: ਸਨਅੱਤਕਾਰ ਗੌਤਮ ਕਪੂਰ ਅਤੇ ਵਿਧਾਇਕ ਜੱਸੀ ਖੰਗੂੜਾ।
ਜੱਸੀ 14 ਅਕਤੂਬਰ, 2011 ਨੂੰ ਸਿਆਸੀ ਹਿੱਸੇਦਾਰਾਂ ਦੇ ਦਿਮਾਗਾਂ ਤੇ ਵੱਖ ਵੱਖ ਖਿੱਤਿਆਂ ਦੇ ਹਜਾਰਾਂ ਆਗੂਆਂ ਦੇ ਵਿਚਾਰਾਂ ਨੂੰ ਜਾਂਚ ਕੇ ਪੰਜਾਬ ਵਾਸਤੇ ਵਿਜੀਅਨ 2020 ਬਣਾਉਣ ਦੇ ਟੀਚੇ ਖਾਤਿਰ ਲੀਡਰਸਪੀਕ ਏਟ ਐੱਚ.ਟੀ. ਵਿਜੀਅਨ 2020 'ਚ ਸ਼ਾਮਿਲ ਹੋਏ।

ਵਿਚਾਰ ਵਟਾਂਦਰਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਨੇ ਨੀਤੀ ਨਿਰਮਾਣ ਹੇਠ ਵਿਸ਼ੇਸ਼ ਕਰਕੇ ਇੰਡਸਟਰੀਅਲ, ਹੈਲਥ ਤੇ ਸਿੱਖਿਆ ਖੇਤਰਾਂ, ਅਫਸਰਸ਼ਾਹੀ 'ਚ ਪਾਰਦਰਸ਼ਿਤਾ ਤੇ ਜਵਾਬਦੇਹੀ, ਪ੍ਰਦੂਸ਼ਣ ਤੇ ਪੰਜਾਬ ਦੀ ਪੁਰਾਣੀ ਸ਼ਾਨ ਨੂੰ ਇਕ ਵਾਰ ਫਿਰ ਵਾਪਿਸ ਲਿਆਉਂਦੇ ਹੋਏ ਇਸਨੂੰ ਭਾਰਤ ਦਾ ਨੰਬਰ ਵਨ ਸੂੁਬਾ ਬਣਾਉਣ ਖਾਤਿਰ ਹਾਮੀ ਭਰੀ।


ਖੱਬੇ ਤੋਂ ਸੱਜੇ: ਪੀ.ਪੀ.ਸੀ.ਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਡਿਪੁਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਭਾਰਤੀ ਇੰਟਰਪ੍ਰਾਈਜਿਜ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ।
ਕੈਪਟਨ ਸਾਹਿਬ ਦੇ ਭਾਸ਼ਣ 'ਚ ਉਨ੍ਹਾਂ ਨੇ ਕਿਹਾ, 'ਤੁਹਾਨੂੰ ਉਹ ਵਾਤਾਵਰਨ ਬਣਾਉਣਾ ਚਾਹੀਦਾ ਹੈ, ਜਿਹੜਾ ਇੰਡਸਟਰੀ 'ਚ ਨਿਵੇਸ਼ ਲਈ ਸਹੀ ਹੈ। ਨਹੀਂ ਤਾਂ ਕੋਈ ਵਿਕਾਸ ਨਹੀਂ ਹੋਵੇਗਾ।' ਉਨ੍ਹਾਂ ਨੇ ਕਿਹਾ, 'ਮੈਂ ਇਕ ਵਚਨਬੱਧਤਾ ਚਾਹੁੰਦਾ ਹਾਂ... ਲਿੱਖਤੀ ਅਤੇ ਮੂੰਹ ਬੋਲੀ ਸਮਝ... ਮੈਂ ਆਸ ਕਰਦਾ ਹਾਂ ਕਿ ਡਿਪੁਟੀ ਮੁੱਖ ਮੰਤਰੀ ਇਸਨੂੰ ਸੁਣਨਗੇ, ਬਾਵਜੂਦ ਇਸਦੇ ਕਿ ਕਿਹੜਾ ਸੱਤਾ 'ਚ ਹੈ... ਜੇਕਰ ਤੁਸੀਂ ਇੰਡਸਟਰੀ ਲਿਆਉਂਦੇ ਹੋ, ਮੈਂ ਵਾਅਦਾ ਕਰਦਾ ਹਾਂ ਕਿ ਸਾਡੀ ਸਰਕਾਰ ਇਸਦਾ ਸਮਰਥਨ ਕਰੇਗੀ, ਅਸੀਂ ਇਸਦੀ ਹਿਮਾਇਤ ਕਰਾਂਗੇ। ਆਓ ਅਸੀਂ ਪੰਜਾਬ ਨੂੰ ਸਿਆਸੀ ਨਜਰੀਏ ਨਾਲ ਨਾ ਦੇਖੀਏ, ਬਲਕਿ ਇਹ ਗੈਰ ਲਿਖਤੀ ਸਮਝੌਤਾ ਕਰੀਏ ਕਿ ਵਿਕਾਸ ਨਾਲ ਸਬੰਧਿਤ ਕੁਝ ਵੀ ਹੋਵੇ, ਦੋਵੇਂ ਪਾਰਟੀਆਂ ਉਸਦਾ ਸਮਰਥਨ ਕਰਨਗੀਆਂ, ਬਿਨ੍ਹਾਂ ਇਹ ਸੋਚੇ ਸਮਝੇ ਕਿ ਕੌਣ ਸੱਤਾ 'ਚ ਹੈ।'

ਜੱਸੀ ਨੇ ਇਸ ਤਰ੍ਹਾਂ ਦੇ ਵਿਚਾਰ ਵਟਾਂਦਰਿਆਂ ਦਾ ਸਵਾਗਤ ਕੀਤਾ ਹੈ ਤੇ ਹਿੰਦੁਸਤਾਨ ਟਾਈਮਜ ਨੂੰ ਵਧਾਈ ਦਿੱਤੀ ਹੈ, ਜਿਹੜੀ ਅਜਿਹੇ ਕਦਮ 'ਚ ਅੱਗੇ ਹੈ। ਜੱਸੀ ਅਗਲੇ ਸਾਲ ਇਸੇ ਤਰ੍ਹਾਂ ਦੇ ਆਯੋਜਨ ਦੀ ਆਸ ਕਰਦੇ ਹਨ, ਜਿਸ ਦੌਰਾਨ ਟੇਬਲ ਬਦਲ ਚੁੱਕੇ ਹੋਣਗੇ।

ਵਿਜੀਅਨ 2020 'ਚ ਸ਼ਾਮਿਲ ਹੋਣ ਵਾਲਿਆਂ 'ਚ ਸੂਬੇ ਦੇ ਕਈ ਸਿਆਸਤਦਾਨ ਤੇ ਸਨਅੱਤਕਾਰ ਸ਼ਾਮਿਲ ਸਨ।

Read More
 

ਜੱਸੀ ਨੇ ਹੋਟਲ ਪਾਰਕ ਪਲਾਜਾ 'ਚ ਐੱਨ.ਆਰ.ਆਈਜ਼ ਵਾਸਤੇ ਡਿਨਰ ਦੀ ਮੇਜਬਾਨੀ ਕੀਤੀ

ਖੱਬੇ ਤੋਂ ਸੱਜੇ: ਰਣਜੀਤ ਸਿੰਘ ਮਾਂਗਟ, ਬਲਬੀਰ ਸਿੰਘ ਮੰਡੇਰ, ਚੇਅਰਮੈਨ ਇੰਡੀਅਨ ਓਵਰਸੀਜ ਕਾਂਗਰਸ ਯੂਰੋਪ, ਜੱਸੀ ਖੰਗੂੜਾ ਵਿਧਾਇਕ, ਸੁਰਿੰਦਰ ਰਾਣਾ, ਪ੍ਰਧਾਨ ਆਈ.ਓ.ਸੀ. ਹੋਲੈਂਡ, ਸੁਰਿੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪੰਜਾਬ।
ਜੱਸੀ ਨੇ ਇਸ ਸੀਜਨ ਦੇ ਪਹਿਲੇ ਐੱਨ.ਆਰ.ਆਈ ਡਿਨਰ ਦੀ ਮੇਜਬਾਨੀ 21 ਅਕਤੂਬਰ, 2011 ਨੂੰ ਲੁਧਿਆਣਾ ਦੇ ਪਾਰਕ ਪਲਾਜਾ ਹੋਟਲ 'ਚ ਕੀਤੀ। ਡਿਨਰ 'ਚ ਯੂ.ਐੱਸ.ਏ, ਕਨੇਡਾ ਤੇ ਯੂ.ਕੇ ਤੋਂ ਕਈ ਐੱਨ.ਆਰ.ਆਈਜ਼ ਸ਼ਾਮਿਲ ਹੋਏ ਅਤੇ ਇਸ ਦੌਰਾਨ ਉਨ੍ਹਾਂ ਨੂੰ ਅਗਾਮੀ ਚੋਣਾਂ 'ਚ ਪ੍ਰਭਾਵਿਤ ਕਰ ਰਹੇ ਕਈ ਮੁੱਦਿਆਂ ਬਾਰੇ ਚਰਚਾ ਕੀਤੀ ਗਈ।

ਹਾਲਾਂਕਿ ਆਮਤੌਰ 'ਤੇ ਇਹ ਡਿਨਰ ਦੀਵਾਲੀ ਤੋਂ ਪਹਿਲਾਂ ਨਹੀਂ ਸ਼ੁਰੂ ਹੁੰਦਾ ਹੈ, ਮਗਰ ਇਸ ਵਾਰ ਜੱਸੀ ਨੇ ਇਸਦੀ ਮੇਜਬਾਨੀ ਪਹਿਲਾਂ ਕਰਨ ਦਾ ਫੈਸਲਾ ਕੀਤਾ। ਮੌਸਮ ਠੰਡਾ ਸੀ, ਮਗਰ ਹਾਲੇ ਵੀ ਥੋੜ੍ਹਾ ਗਰਮ ਸੀ। ਜੱਸੀ ਨੇ ਐੱਨ.ਆਰ.ਆਈਜ਼ ਨੂੰ ਪੇਸ਼ ਆ ਰਹੀਆਂ ਤਕਲੀਫਾਂ ਲਈ ਪੰਜਾਬ ਦੀ ਸਿਆਸੀ ਅਗਵਾਈ ਨੂੰ ਜ਼ਿੰਮੇਵਾਰ ਠਹਿਰਾਇਆ। ਜੱਸੀ ਨੇ ਸਰਕਾਰ ਬਣਨ ਤੋਂ ਬਾਅਦ ਐੱਨ.ਆਰ.ਆਈ ਮਾਮਲਿਆਂ ਪ੍ਰਤੀ ਵਿਹਾਰਿਕ ਦ੍ਰਿਸ਼ਟੀਕੌਣ ਅਪਣਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ।

ਜੱਸੀ ਨੇ ਇਹ ਵੀ ਟਿੱਪਣੀ ਕੀਤੀ ਕਿ ਭਾਰਤ 'ਚ ਰਿਅਲ ਅਸਟੇਟ ਦੀ ਖੋਹ ਸਾਡੇ ਆਗੂਆਂ ਦੇ ਜਰੂਰਤ ਮੁਤਾਬਿਕ ਨਵੇਂ ਸ਼ਹਿਰਾਂ ਨੂੰ ਪਲਾਨ ਕਰਨ 'ਚ ਅਸਫਲ ਰਹਿਣ ਅਤੇ ਨਵੀਆਂ ਸੜਕਾਂ ਦੀ ਘੱਟ ਗਿਣਤੀ ਹੋਣ ਦਾ ਨਤੀਜਾ ਹੈ। ਸਿੱਟੇ ਵਜੋਂ ਐੱਨ.ਆਰ.ਆਈ ਜਮੀਨ ਭੂ-ਮਾਫੀਆ ਵਾਸਤੇ ਵਧੀਆ ਆਮਦਨ ਦਾ ਜਰੀਆ ਬਣ ਗਈਆਂ ਹਨ।
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ੍ਰੀ ਸੁਰਿੰਦਰ ਸਿੰਗਲਾ ਨੇ ਜੱਸੀ ਦੀ ਨਿੰਦਾ ਕੀਤੀ ਤੇ ਕਿਹਾ ਕਿ ਜਮੀਨਾਂ ਦੀਆਂ ਕਦਰਾਂ ਬੁਰੀ ਪਲਾਨਿੰਗ ਨਾਲੋਂ ਆਰਥਿਕ ਵਿਕਾਸ ਵੱਲ ਜਿਆਦਾ ਝੁੱਕੀਆਂ ਹੋਈਆਂ ਹਨ।

 

ਵਿਧਾਨ ਸਭਾ 'ਚ ਸੀ.ਐੱਲ.ਪੀ. ਦੀ ਮੀਟਿੰਗ

ਨਿਰਮਲ ਸਿੰਘ ਕਾਹਲੋਂ, ਸਪੀਕਰ ਪੰਜਾਬ ਵਿਧਾਨ ਸਭਾ।
ਅਕਤੂਬਰ ਦੇ ਮਹੀਨੇ 'ਚ ਛੋਟਾ ਸੈਸ਼ਨ ਰਿਹਾ, ਜੋ ਐੱਨ.ਆਰ.ਆਈ ਕਮਿਸ਼ਨ ਸਮੇਤ ਜਿਆਦਾਤਰ ਹਾਲ ਹੀ ਦੇ ਵਿਧਾਨਾਂ ਨੂੰ ਮਨਜੂਰੀ ਦੇਣ ਲਈ ਰਸਮ ਵਜੋਂ ਆਯੋਜਿਤ ਕੀਤਾ ਗਿਆ।

ਮੰਦਭਾਗ ਵਜੋਂ ਸੱਤਾਧਾਰੀ ਪਾਰਟੀ ਦੀ ਜਿੱਤ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਕ ਬਿਆਨ ਪੜ੍ਹਿਆ ਜੋ ਹਾਊਸ 'ਚ ਗਤੀਰੋਧ ਦਾ ਕਾਰਨ ਬਣ ਗਿਆ। ਕਾਰਵਾਈ ਰੁੱਕ ਗਈ ਸੀ ਅਤੇ ਜੱਸੀ ਐੱਨ.ਆਰ.ਆਈ ਕਮਿਸ਼ਨ ਬਣਾਉਣ ਸਬੰਧੀ ਬਿੱਲ 'ਤੇ ਬੋਲਣ 'ਚ ਅਸਮਰਥ ਸਨ।

ਇਹ ਹੈਰਾਨੀਜਨਕ ਸੀ ਕਿ ਕਿਸ ਸੀਮਾ ਤੱਕ ਇਸ ਹਾਊਸ 'ਚ ਵਿਰੋਧੀ ਧਿਰ ਨੂੰ ਅਵਾਜ ਚੁੱਕਣ ਤੋਂ ਰੋਕਿਆ ਗਿਆ।

ਜੀਰੋ ਆਵਰ ਉਹ ਪਰੰਪਰਾ ਹੈ, ਜਿਹੜੀ ਵਿਧਾਇਕਾਂ ਨੂੰ ਦਿਨ ਦੇ ਆਪਣੇ ਅਤਿ ਮਹੱਤਵਪੂਰਨ ਮੁੱਦੇ ਚੁੱਕਣ ਦਾ ਅਧਿਕਾਰ ਦਿੰਦੀ ਹੈ। ਇਸ ਲੜੀ ਹੇਠ ਵਿਰੋਧੀ ਪਾਰਟੀ ਦੇ ਵਿਧਾਇਕਾਂ ਨੂੰ ਇਹ ਸੁਵਿਧਾ ਨਕਾਰਦੇ ਹੋਏ ਤੇ ਪਿਛਲੇ 5 ਸਾਲਾਂ ਤੋਂ ਲਟਕੇ ਹੋਏ ਰਚਨਾਤਮਿਕ ਸਵਾਲਾਂ ਨੂੰ ਮਨਜੂਰੀ ਨਾ ਦਿੰਦੇ ਹੋਏ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਹਾਊਸ ਦੀ ਜਿਆਦਾਤਰ ਬਹਿਸ ਨੂੰ ਟਾਲ ਦਿੱਤਾ।

ਕਾਹਲੋਂ ਸਾਹਿਬ ਕੋਲ ਕਈ ਤਾਕਤਾਂ ਹਨ, ਮਗਰ ਉਹ ਹਾਊਸ 'ਚ ਅਰਥਪੂਰਨ ਪ੍ਰਦਰਸ਼ਨ 'ਚ ਇਕਦਮ ਅਸਫਲ ਰਹੇ ਹਨ।

Read More
 
ਪਿੰਡ ਪੁੜੈਨ 'ਚ ਪੌਦੇ ਲਗਾਏ
ਅਣਮਿੱਥੇ ਆਰਡਰ ਵਿੱਚ: ਵਿਧਾਇਕ ਜੱਸੀ ਖੰਗੂੜਾ, ਗੁਰਪ੍ਰੀਤ ਸਿੰਘ ਖੰਗੂੜਾ, ਸਾਬਕਾ ਸਰਪੰਚ ਸ਼ੇਰ ਸਿੰਘ, ਸੁਰਿੰਦਰਪਾਲ ਸਿੰਘ ਪਾਲਾ, ਜਗਦੀਪ ਸਿੰਘ ਸੋਨੂੰ, ਰਣਜੀਤ ਸਿੰਘ ਮਾਂਗਟ, ਪ੍ਰਗਟ ਸਿੰਘ ਆਲੀਵਾਲ, ਲੰਬੜਦਾਰ ਚਰਚ ਸਿੰਘ, ਪ੍ਰੈੱਸ ਰਿਪੋਰਟਰ ਕੁਲਦੀਪ ਸਿੰਘ ਮਾਨ।
15 ਅਕਤੂਬਰ, 2011 ਨੂੰ ਜੱਸੀ ਨੇ ਸੀਨੀਅਰ ਸਕੈਂਡਰੀ ਹਾਈ ਸਕੂਲ ਦੇ ਕਈ ਵਿਦਿਆਰਥੀਆਂ ਸਮੇਤ ਪਿੰਡ ਪੁੜੈਨ ਦੇ ਸਕੂਲ 'ਚ ਕਈ ਪੌਦੇ ਲਗਾਏ।

ਪੌਦੇ ਲਗਾਉਣ ਦਾ ਆਯੋਜਨ ਯੂਥ ਕਾਂਗਰਸ ਬਲਾਕ ਸਿੱਧਵਾਂ ਦੇ ਬਲਾਕ ਪ੍ਰਧਾਨ ਜਗਦੀਪ ਸਿੰਘ ਸੋਨੂੰ ਤੇ ਅਜੀਤ ਦੇ ਪੱਤਰਕਾਰ ਕੁਲਦੀਪ ਮਾਨ ਵੱਲੋਂ ਕੀਤਾ ਗਿਆ ਸੀ।

ਜੱਸੀ ਨੇ ਪੰਜਾਬ 'ਚ ਵੱਧ ਤੋਂ ਵੱਧ ਹਰਿਆਲੀ ਲਿਆਉਣ ਦਾ ਸੱਦਾ ਦਿੱਤਾ ਅਤੇ ਕਿਹਾ, 'ਜੇਕਰ ਅਸੀਂ ਆਪਣੇ ਆਲੇ ਦੁਆਲੇ ਫੈਲੀ ਧੂੜ ਨੂੰ ਘੱਟ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕਦੇ ਵੀ ਹਰਿਆਲੀ ਦੇ ਮਹੱਤਵ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਹੈ।'
   
 
ਪਿੰਡ ਪੰਡੋਰੀ ਵਿਖੇ ਕ੍ਰਿਕੇਟ ਟੂਰਨਾਮੇਂਟ ਦਾ ਉਦਘਾਟਨ
ਅਣਮਿੱਥੇ ਆਰਡਰ ਵਿੱਚ: ਥਮਨ ਸਿੰਘ ਪੰਡੋਰੀ, ਪੰਡੋਰੀ ਦੇ ਸਰਪੰਚ ਰੁਲਦੀਪ ਸਿੰਘ, ਵਿਕਰਮ ਸਿੰਘ, ਜਰਨੈਲ ਸਿੰਘ, ਡਾ. ਕੁਲਵੰਤ ਸਿੰਘ ਮੋਰਕਰੀਮਾ, ਗੁਰਮੇਲ ਸਿੰਘ ਮੋਰਕਰੀਮਾ, ਰਣਜੀਤ ਸਿੰਘ ਮਾਂਗਟ, ਮਾਨ ਸਿੰਘ ਗੁਰਮ, ਗੁਰਪ੍ਰੀਤ ਸਿੰਘ ਖੰਗੂੜਾ ਤੇ ਪੱਪੂ ਪੰਡੋਰੀ।
ਜੱਸੀ ਨੇ 14 ਅਕਤੂਬਰ, 2011 ਨੂੰ ਪਿੰਡ ਪੰਡੋਰੀ ਦੇ ਚੌਥੇ ਕ੍ਰਿਕੇਟ ਟੂਰਨਾਮੇਂਟ ਦਾ ਉਦਘਾਟਨ ਕੀਤਾ ਅਤੇ 11000 ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਟੂਰਨਾਮੇਂਟ ਦਾ ਆਯੋਜਨ ਨੌਜਵਾਨ ਸਭਾ ਸੁਸਾਇਟੀ ਵੱਲੋਂ ਪ੍ਰਧਾਨ ਜਤਿੰਦਰ ਸਿੰਘ ਤੇ ਮੀਤ ਪ੍ਰਧਾਨ ਹਰੀ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਸੀ।

200 ਤੋਂ ਵੱਧ ਪ੍ਰਤੀਯੋਗੀਆਂ ਦੀ ਸ਼ਮੂਲੀਅਤ ਦੇ ਨਾਲ ਇਹ ਆਯੋਜਨ ਸਫਲ ਰਿਹਾ, ਜਿਸ ਦੌਰਾਨ ਜੇਤੂ ਨੂੰ 11000 ਰੁਪਏ ਦਾ ਐਵਾਰਡ ਦਿੱਤਾ ਗਿਆ।

ਜੱਸੀ ਨੇ ਆਪਣੇ ਭਾਸ਼ਣ ਦੌਰਾਨ ਸੁਸਾਇਟੀ ਦੇ ਮੈਂਬਰਾਂ ਤੇ ਇਸ ਸ਼ਾਨਦਾਰ ਟੂਰਨਾਮੇਂਟ ਲਈ ਤਿਆਰ ਕਰਦੇ ਹੋਏ ਹਿੱਸਾ ਲੈ ਰਹੇ ਨੌਜਵਾਨਾਂ 'ਤੇ ਟਿੱਪਣੀ ਕੀਤੀ, ਜਿਹੜੇ ਇਸ ਸਪੋਰਟ ਵੱਲ ਆਪਣਾ ਉਤਸਾਹ ਦਿਖਾ ਰਹੇ ਹਨ, ਜਿਸਨੂੰ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ।

ਜੱਸੀ ਨੇ ਕਾਫੀ ਦੂਰੀ ਤੋਂ ਵਿਕੇਟ ਹਿੱਟ ਕਰਨ ਵਾਲੇ ਇਕ ਖਿਡਾਰੀ ਨੂੰ ਸਨਮਾਨਿਤ ਵੀ ਕੀਤਾ।

 
ਪਲਾਂਟ 'ਚ ਦਰਸ਼ਕ
ਖੱਬੇ ਤੋਂ ਸੱਜੇ (ਹਰਿਆਣਾ ਫਾਰਮਰ ਕਮਿਸ਼ਨ)- ਡਾ. ਵਾਲੀਆ (ਸਹਾਇਕ ਡਾਇਰੈਕਟਰ, ਐਨੀਮਲ ਹਸਬੈਂਡਰੀ, ਪੰਜਾਬ), ਡਾ. ਰਾਜਬੀਰ ਸਿੰਘ (ਵੀ.ਪੀ.ਓ ਬੜੂੰਦੀ), ਡਾ. ਜੋਗਿੰਦਰ ਸਿੰਘ (ਡਿਪੁਟੀ ਡਾਇਰੈਕਟਰ ਜਨਰਲ, ਆਈ.ਸੀ.ਏ.ਆਰ), ਡਾ. ਐੱਮ.ਐੱਲ ਮਦਨ (ਵਾਈਸ ਚਾਂਸਲਰ, ਦੀਨਦਿਆਲ ਉਪਾਧਿਆਯ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ, ਮਥੁਰਾ- ਯੂ.ਪੀ), ਡਾ. ਅਮਰਪ੍ਰੀਤ ਸਿੱਧੂ, ਰਵਿੰਦਰਜੀਤ ਸਿੰਘ, ਡਾ. ਖੁਰਾਨਾ (ਜੁਆਇੰਟ ਡਾਇਰੈਕਟਰ, ਐਨੀਮਲ ਹਸਬੈਂਡਰੀ, ਹਰਿਆਣਾ) ਅਤੇ ਡਾ. ਅਰੁਨ ਵਰਮਾ (ਡਿਪੁਟੀ ਡਾਇਰੈਕਟਰ ਜਨਰਲ- ਏ.ਐੱਸ)
ਅਕਤੂਬਰ ਦੇ ਮਹੀਨੇ ਦੌਰਾਨ ਜੱਸੀ ਨੇ ਪਿੰਡ ਲਤਾਲਾ ਵਿਖੇ ਮੈਕਰੋ ਡੇਅਰੀ ਵੇਂਚਰਸ ਪ੍ਰਾਈਵੇਟ ਲਿਮਿਟੇਡ (ਐੱਮ.ਡੀ.ਵੀ.ਐੱਲ) ਕਮਿਊਨਿਟੀ ਡੇਅਰੀ ਪ੍ਰੋਜੈਕਟ ਨੂੰ ਪ੍ਰਮੋਟ ਕੀਤਾ, ਜਿਸ ਦੌਰਾਨ ਕਈ ਦਰਸ਼ਕਾਂ ਵੱਲੋਂ ਦੌਰਾ ਕੀਤਾ ਗਿਆ।

ਦੌਰਾ ਕਰਨ ਵਾਲੇ ਕਈ ਦਰਸ਼ਕਾਂ 'ਚ ਹਰਿਆਣਾ ਫਾਰਮਰ ਕਮਿਸ਼ਨ ਦੇ ਚਾਰ ਮੈਂਬਰ ਵੀ ਸਨ। ਇਸ ਫੇਰੀ ਦਾ ਆਯੋਜਨ ਹਰਿਆਣਾ ਸਰਕਾਰ ਵੱਲੋਂ ਪੰਜਾਬ 'ਚ ਕਮਰਸ਼ੀਅਲ ਡੇਅਰੀ ਫਾਰਮਿੰਗ ਨੂੰ ਦੇਖਣ ਖਾਤਿਰ ਕੀਤਾ ਗਿਆ ਸੀ। ਮਹਿਮਾਨਾਂ ਨੇ ਪ੍ਰੋਸੈਸਿੰਗ ਤੇ ਪੈਕਿੰਗ ਡਿਪਾਰਟਮੇਂਟਾਂ ਦਾ ਦੌਰਾ ਕੀਤਾ ਅਤੇ ਐੱਮ.ਡੀ.ਵੀ.ਐੱਲ ਦੀ ਕਾਰਜਪ੍ਰਣਾਲੀ ਤੇ ਪਸ਼ੂ ਪ੍ਰਜਨਨ ਤੋਂ ਕਾਫੀ ਪ੍ਰਭਾਵਿਤ ਹੋਏ।

ਇਸ ਮਹੀਨੇ ਦੌਰਾਨ ਹੋਰਨਾਂ ਫੇਰੀਆਂ 'ਚ ਪੇਡਾ ਦੇ ਡਾਇਰੈਕਟਰ ਇੰਜੀਨੀਅਰ ਬਲੌਰ ਸਿੰਘ ਦੀ ਰਿਨਿਊਬਲ ਊਰਜਾ ਮੰਤਰਾਲੇ ਅਤੇ ਯੂ.ਐਸ ਵਾਤਾਵਰਨ ਸੁਰੱਖਿਆ ਏਜੰਸੀ ਤੋਂ ਵੀ.ਆਈ.ਪੀਜ਼ ਦੇ ਨਾਲ ਸੀ। ਆਪਣੀ ਫੇਰੀ ਦੌਰਾਨ ਉਨ੍ਹਾਂ ਨੇ ਨਿਰਾਲੇ ਐੱਮ.ਡੀ.ਵੀ.ਐੱਲ ਡੇਅਰੀ ਪ੍ਰੋਜੈਕਟ ਨੂੰ ਦੇਖਣ ਦੀ ਇੱਛਾ ਜਤਾਈ ਅਤੇ ਉਹ ਪ੍ਰੋਜੈਕਟ ਤੋਂ ਖਾਸਾ ਪ੍ਰਭਾਵਿਤ ਹੋਏ।

 
 
ਐੱਮ.ਡੀ.ਵੀ.ਐੱਲ ਸਫਲਤਾ ਦੀ ਕਹਾਣੀ- ਗੁਰਮੀਤ ਕੌਰ
ਗੁਰਮੀਤ ਕੌਰ
28 ਸਾਲਾਂ ਗੁਰਮੀਤ ਕੌਰ, ਫੱਲੇਵਾਲ ਪਿੰਡ ਦੀ ਰਹਿਣ ਵਾਲੀ ਹੈ। ਉਹ ਐੱਮ.ਡੀ.ਵੀ.ਐੱਲ ਦੇ ਨਾਲ ਮਹਿਲਾ ਸਨਅੱਤਕਾਰ ਹੈ ਅਤੇ ਫੱਲੇਵਾਲ ਕਮਿਊਨਿਟੀ ਡੇਅਰੀ ਯੂਨਿਟ 'ਚ ਆਪਣੀਆਂ ਵਧੀਆ ਨਸਲ ਦੀਆਂ ਗਾਵਾਂ ਰੱਖਦੀ ਹੈ। ਉਹ ਆਪਣੇ ਪਤੀ ਦੇ ਨਾਲ ਰਹਿੰਦੀ ਹੈ, ਜੋ ਬੇਰੁਜਗਾਰ ਹੈ ਅਤੇ ਬਦਕਿਸਮਤੀ ਨਾਲ ਉਸਦੇ ਪਰਿਵਾਰ ਦੀ ਸਹੁਰੇ ਪਰਿਵਾਰ ਨਾਲ ਚੰਗੀ ਨਹੀਂ ਬਣਦੀ।

ਆਪਣੀ ਕਹਾਣੀ ਦੱਸਦੇ ਹੋਏ ਗੁਰਮੀਤ ਨੇ ਕਿਹਾ ਕਿ ਐੱਮ.ਡੀ.ਵੀ.ਐੱਲ ਔਰਤ ਸਨਅੱਤਕਾਰਾਂ ਦਾ ਹਿੱਸਾ ਬਣ ਕੇ ਉਸਨੂੰ ਨਵੀਂ ਤਾਕਤ ਮਿਲੀ ਹੈ। ਸਵੈਂ ਸਹਾਇਤਾ ਸਮੂਹਾਂ ਤੇ ਹੋਰਨਾਂ ਔਰਤ ਸਨਅੱਤਕਾਰਾਂ ਨਾਲ ਬਿਤਾਏ ਸਮੇਂ ਨੇ ਉਸਨੂੰ ਆਪਣੇ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ ਹੈ। ਉਹ ਸਾਨੂੰ ਦੱਸਦੀ ਹੈ, 'ਚਾਹੇ ਮੈਂ ਆਪਣੀਆਂ ਗਾਵਾਂ ਨੂੰ ਪਾਲਣ 'ਚ ਥੋੜ੍ਹਾ ਜਿਹਾ ਸਮਾਂ ਖਰਚਦੀ ਹਾਂ, ਮਗਰ ਇਸ ਨਾਲ ਜੋ ਆਮਦਨ ਮੈਨੂੰ ਮਿਲਦੀ ਹੈ, ਉਹ ਮੇਰੇ ਪਰਿਵਾਰ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਨੂੰ ਪੂਰੀ ਕਰਦੀ ਹੈ, ਹਾਲਾਂਕਿ ਮੇਰਾ ਪਤੀ ਬੇਰੁਜਗਾਰ ਹੈ। ਮੈਂ ਐੱਮ.ਡੀ.ਵੀ.ਐੱਲ ਨਾਲ ਕੰਮ ਕਰਨ ਦਾ ਮੌਕਾ ਪਾ ਕੇ ਖੁਦ ਨੂੰ ਖੁਸ਼ਨਸੀਬ ਸਮਝਦੀ ਹਾਂ।

 
ਟੀਮ ਜੱਸੀ

ਖੱਬੇ ਤੋਂ ਸੱਜੇ (ਉੱਪਰਲੀ ਕਤਾਰ): ਦਲਜੀਤ ਸਿੰਘ ਹੈਪੀ, ਬਲਵੰਤ ਸਿੰਘ ਧਨੋਆ, ਰਣਜੀਤ ਸਿੰਘ ਮਾਂਗਟ, ਵਿਧਾਇਕ ਜੱਸੀ ਖੰਗੂੜਾ, ਮੇਜਰ ਸਿੰਘ ਮੁੱਲਾਂਪੁਰ, ਮਾਨ ਸਿੰਘ ਗੁਰਮ, ਜਗਦੀਪ ਸਿੰਘ ਸਿੱਧੂ ਤੇ ਰਤਨ ਸਿੰਘ ਮਲੇਰਕੋਟਲਾ।
ਖੱਬੇ ਤੋਂ ਸੱਜੇ (ਬੈਠੇ ਹੋਏ): ਦੀਪਕ ਖੰਡੂਰ ਦੇ ਰਿਸ਼ਤੇਦਾਰ, ਦੀਪਕ ਖੰਡੂਰ ਅਤੇ ਰਮਾ ਖੰਡੂਰ।

ਦੀਪਕ ਖੰਡੂਰ ਸਾਲ 2007 ਤੋਂ ਜੱਸੀ ਨਾਲ ਮੀਡੀਆ ਅਡਵਾਈਜਰ ਵਜੋਂ ਕੰਮ ਕਰ ਰਹੇ ਹਨ। ਦੀਪਕ ਜੱਸੀ ਲਈ ਪ੍ਰੈੱਸ ਕਾਨਫਰੰਸਾਂ, ਪ੍ਰੈੱਸ ਰਿਲੀਜਾਂ ਤੇ ਪੱਤਰਕਾਰਿਤਾ ਲਈ ਜਿੰਮੇਵਾਰ ਹਨ।

ਦੀਪਕ ਯੂਥ ਕਾਂਗਰਸ ਦੇ ਬਲਾਕ ਸੁਧਾਰ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਦੇ ਮੈਂਬਰ ਵੀ ਹਨ।

2 ਅਕਤੂਬਰ ਨੂੰ ਜੱਸੀ ਨੇ ਲੁਧਿਆਣਾ ਦੇ ਪਿੰਡ ਘਲੋਟੀ ਦੀ ਰਮਾ ਸ਼ਰਮਾ ਨਾਲ ਵਿਆਹ ਕਰਵਾਇਆ।

ਅਸੀਂ ਦੀਪਕ ਨੂੰ ਅਗਾਮੀ ਭਵਿੱਖ ਅਤੇ ਵਧੀਆ ਸ਼ਾਦੀਸ਼ੁਦਾ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।

 
ਜੱਸੀ ਫੇਸਬੁੱਕ 'ਤੇ ਆਰ.ਟੀ.ਐੱਸ ਕਾਨੂੰਨ 'ਤੇ ਚਰਚਾ ਕਰਦੇ ਹੋਏ
 
ਜੱਸੀ ਸੇਵਾ ਦਾ ਅਧਿਕਾਰ (ਆਰ.ਟੀ.ਐੱਸ) ਸਬੰਧੀ ਆਪਣੇ ਵਿਚਾਰਾਂ ਨੂੰ ਲੈ ਕੇ ਫੇਸਬੁੱਕ 'ਤੇ ਬਹੁਤ ਹੀ ਖੁੱਲ੍ਹੇ ਹਨ ਅਤੇ ਉਨ੍ਹਾਂ ਨੇ ਇਹ ਕਿਹਾ:

ਜੱਸੀ ਕਹਿੰਦੇ ਹਨ, 'ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੇਵਾ ਦਾ ਅਧਿਕਾਰ 'ਆਰ.ਟੀ.ਐੱਸ' ਕਾਨੂੰਨ ਸ਼ਾਸਨ ਦੇ ਨਵੇਂ ਸਟਾਈਲ ਦੀ ਅਧਾਰਸ਼ਿਲਾ ਵਜੋਂ ਬਣਾਇਆ ਹੈ। ਜਦਕਿ ਪੇਪਰ 'ਤੇ ਉੱਚੀ ਸੋਚ ਨੂੰ ਦਰਸਾਉਂਦੇ ਇਸਦੇ ਕਈ ਪ੍ਰਸਤਾਵ ਸਵਾਲ ਖੜ੍ਹੇ ਕਰਦੇ ਹਨ ਕਿ ਇਕ ਪ੍ਰਸ਼ਾਸਨ ਜਿਹੜਾ ਹਾਲੇ ਤੱਕ 'ਲੁੱਟ ਦੇ ਅਧਿਕਾਰ' ਦਾ ਪ੍ਰਤੀਕ ਬਣਿਆ ਹੋਇਆ ਹੈ, ਕੀ ਇਕੋ ਰਾਤ 'ਚ ਆਪਣੀ ਜਗ੍ਹਾ ਬਦਲ ਸਕਦਾ ਹੈ?

ਆਰ.ਟੀ.ਐੱਸ ਦਾ ਇਸ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਇਕ ਟੀਚਾ ਹੋਣਾ ਚਾਹੀਦਾ ਹੈ, ਨਾ ਕਿ ਅੰਤ 'ਚ। ਕਰੀਬ 4 ਸਾਲ ਤੇ 8 ਮਹੀਨਿਆਂ ਤੱਕ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੋਂ ਬਾਅਦ ਇਸ ਸਟੇਜ 'ਤੇ ਕਿਸੇ ਤਰ੍ਹਾਂ ਸੁਧਾਰ ਸ਼ੱਕ ਨਾਲ ਪ੍ਰਯੋਗ 'ਚ ਲਿਆਇਆ ਜਾਵੇਗਾ। ਬਦਲਾਅ ਕਦੇ ਵੀ ਅਸਾਨ ਨਹੀਂ ਹੈ ਤੇ ਆਰ.ਟੀ.ਐੱਸ ਨੂੰ ਲਾਗੂ ਕਰਨ 'ਚ ਇਹ ਜਾਹਰ ਹੈ ਕਿ ਨਾਅਰੇਬਾਜੀ ਤੇ ਮਹਿੰਗੇ ਮੀਡੀਆ ਇਸ਼ਤਿਹਾਰ (ਜਿਆਦਾਤਰ ਬਾਦਲ ਦੀ ਮਲਕੀਅਤ ਵਾਲੇ ਚੈਨਲਾਂ ਨੂੰ) ਦੇ ਥੱਲੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਟਰੇਨਿੰਗ ਬਹੁਤ ਘੱਟ ਹੈ ਅਤੇ ਅਫਸਰ ਅਕਸਰ ਨਵੇਂ ਨਿਯਮਾਂ ਪ੍ਰਤੀ ਜਾਣਕਾਰੀ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ। ਸਮੱਗਰੀ ਤੇ ਸੁਵਿਧਾਵਾਂ ਵਧਾਈਆਂ ਨਹੀਂ ਗਈਆਂ ਹਨ। ਹਮੇਸ਼ਾ ਦੀ ਤਰ੍ਹਾਂ ਸੁਖਬੀਰ ਨੇ ਆਰ.ਟੀ.ਐੱਸ ਦੇ ਤਹਿਤ ਅਸੰਭਵ ਤੌਰ 'ਤੇ ਵੱਡੀ ਗਿਣਤੀ 'ਚ ਜੋ ਸੇਵਾਵਾਂ ਅਸੰਗਤ ਸਮੇਂ ਸੀਮਾ ਹੇਠ ਪੇਸ਼ ਕੀਤੀਆਂ ਹਨ, ਚੋਣਾਂ ਦੀ ਸਬੰਧੀ ਸਮਾਂ ਸਾਰਿਨੀ ਦੇ ਅਧਾਰ 'ਤੇ ਤਿਆਰ ਕੀਤੀਆਂ ਗਈਆਂ ਹਨ। ਲੋਕਾਂ ਨੂੰ ਹਾਲੇ ਵੀ ਸੁਖਬੀਰ ਦੇ ਟੀਚਿਆਂ ਨੂੰ ਲੈ ਕੇ ਸ਼ੱਕ ਹੈ। ਨਾ ਹੀ ਉਸਨੇ ਤੇ ਨਾ ਹੀ ਉਸਦੇ ਪਿਤਾ ਨੇ ਕਦੇ ਲੋਕਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਵਾਸਤੇ ਸਿਆਸਤ ਹਮੇਸ਼ਾ ਹੀ ਖੁਦ ਦਾ ਵਿਕਾਸ ਕਰਨ ਵਾਲੀ ਰਹੀ ਹੈ, ਖੁਦ ਨੂੰ ਪਹਿਲ ਦੇਣੀ, ਪਾਰਟੀ ਦੂਸਰੇ ਨੰਬਰ 'ਤੇ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਦੁੱਖ ਭੋਗ ਰਹੇ ਪੰਜਾਬ ਦੇ ਲੋਕਾਂ ਦਾ ਤੀਸਰਾ ਨੰਬਰ ਆਉਂਦਾ ਹੈ। ਇਸ ਤਰ੍ਹਾਂ ਆਰ.ਟੀ.ਐੱਸ ਨੂੰ ਸਿਆਸੀ ਸਟੰਟ ਵਜੋਂ ਖਾਰਜ ਕੀਤਾ ਜਾਣਾ ਚਾਹੀਦਾ ਹੈ, ਜੋ ਹਾਲੇ ਤੱਕ ਲੋਕਾਂ ਨੂੰ ਦੁੱਖ ਪਹੁੰਚਾਉਣ ਵਾਲੀ ਸਰਕਾਰ ਵਾਸਤੇ ਹੁਣ ਚੋਣਾਂ ਸਮੇਂ ਖੁਦ ਦਾ ਬਚਾਅ ਕਰਨ ਲਈ ਚੁੱਕਿਆ ਕਦਮ ਹੈ ਅਤੇ ਇਸਨੂੰ ਲਈ ਹੁਣ ਬਹੁਤ ਦੇਰੀ ਹੋ ਚੁੱਕੀ ਹੈ।

ਫੇਸਬੁੱਕ 'ਤੇ ਚਰਚਾ ਕਰਨ ਲਈ ਜੱਸੀ ਨੂੰ ਮਿਲੋ, 'ਕੀ ਅਸੀਂ ਇੱਕ ਹੀ ਰਾਤ ਦੇ ਵਿੱਚ ''ਰਾਈਟ ਟੂ ਲੂਟ'' ਤੋਂ ''ਰਾਈਟ ਟੂ ਸਰਵਿਸ'' 'ਚ ਪਹੁੰਚ ਸਕਦੇ ਹਾਂ?

http://www.facebook.com/topic.php?uid=168647556520155&topic=316

Read More
 

ਫੇਸਬੁੱਕ 'ਤੇ ਜੱਸੀ ਨਾਲ ਰੋਜਾਨਾ ਦੀ ਗੱਲਬਾਤ

 

ਫੇਸਬੁੱਕ 'ਤੇ ਜੱਸੀ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਦੀ ਵੀਡੀਓਜ਼ ਤੇ ਰੋਜਾਨਾ ਸੰਦੇਸ਼ ਦੇਖੋ, https://www.facebook.com/Jassikhanguramla । ਸਾਰੇ ਸੰਦੇਸ਼, ਟਿੱਪਣੀਆਂ ਤੇ ਚਰਚਾਵਾਂ ਦੀਆਂ ਪੋਸਟਿੰਗਸ ਦਾ ਵਿਅਕਤੀਗਤ ਤੌਰ 'ਤੇ ਖੁਦ ਜੱਸੀ ਵੱਲੋਂ ਜਵਾਬ ਦਿੱਤਾ ਜਾਂਦਾ ਹੈ।

ਅਕਤੂਬਰ ਮਹੀਨੇ ਦੌਰਾਨ ਜੱਸੀ ਦੀਆਂ ਫੇਸਬੁੱਕ 'ਤੇ ਕੁਝ ਟਿੱਪਣੀਆਂ ਇਸ ਤਰ੍ਹਾਂ ਹਨ:

ਸਿਆਸਤਦਾਨ ਅਣਗਣਿਤ ਨੀਂਹ ਪੱਥਰ ਰੱਖਣ ਲਈ ਮਜਬੂਰ ਕਰ ਰਹੇ ਹਨ। ਮੈਂ ਇਹ ਨਹੀਂ ਸੋਚਦਾ ਕਿ ਤੁਸੀਂ ਮੇਰੇ ਵਿਧਾਨ ਸਭਾ ਹਲਕਾ ਕਿਲਾ ਰਾਏਪੁਰ 'ਚ ਅਜਿਹਾ ਕੰਮ ਪਾਓਗੇ ਜਿਹੜਾ ਮੈਂ ਪੂਰਾ ਨਹੀਂ ਕੀਤਾ, ਜਦਕਿ ਬਾਦਲ ਸਾਹਿਬ ਦੀ ਤੀਜੀ ਟਰਮ ਦੇ ਕਈ ਨੀਂਹ ਪੱਥਰ ਹਾਲੇ ਤੱਕ ਕੂੜੇ ਦਾ ਢੇਰ ਬਣੇ ਹੋਏ ਹਨ। ਹਾਲਾਂਕਿ, ਮੈਂ ਉਸ ਸਿਸਟਮ 'ਚ ਜਾਣਾ ਚਾਹਾਂਗਾ, ਜਿਥੇ ਨੀਂਹ ਪੱਥਰ ਤੇ ਪਲੇਟਾਂ ਕੰਮ ਪੂਰਾ ਹੋਣ ਤੋਂ ਬਾਅਦ ਲਗਾਈਆਂ ਜਾਣ। ਅਰਦਾਸ ਦੇ ਨਾਲ ਕੰਮ ਦੀ ਸ਼ੁਰੂਆਤ ਕਰੋ, ਤੇ ਫਿਰ ਬਾਅਦ 'ਚ ਸਿਆਸੀ ਫਾਇਦੇ ਦਾ ਇੰਤਜਾਰ ਕਰੋ, ਜਦੋਂ ਕੰਮ ਨੇਪਰੇ ਚੜ੍ਹੇ। ਮੈਂ ਚੁਣੇ ਜਾਣ ਤੋਂ ਬਾਅਦ ਇਸਨੂੰ ਆਪਣੀ ਨਵੇਂ ਵਿਧਾਨ ਸਭਾ ਹਲਕੇ 'ਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ।
ਪੰਜਾਬ ਸਰਕਾਰ ਗੈਰ ਰਜਿਸਟਰਡ ਇਮੀਗ੍ਰੇਸ਼ਨ ਏਜੰਟਾਂ 'ਤੇ ਕਾਰਵਾਈ ਕਰਨ ਦੀ ਸੋਚ ਰਹੀ ਹੈ! ਕੀ ਤਮਾਸ਼ਾ ਹੈ! ਹਰੇਕ ਪੁਲਿਸ ਸਟੇਸ਼ਨ 'ਚ ਪੰਜਾਬੀਆਂ ਨੂੰ ਫਰਜੀ ਏਜੰਟਾਂ ਵੱਲੋਂ ਠੱਗੇ ਜਾਣ ਦੇ ਹਜਾਰਾਂ ਕੇ ਹਨ, ਪਰ ਮੈਨੂੰ ਯਾਦ ਨਹੀ ਆ ਰਿਹਾ ਹੈ ਕਿ ਕਦੇ ਇਕ ਵੀ ਏਜੰਟ ਜੇਲ੍ਹ 'ਚ ਗਿਆ ਹੋਵੇ! ਕਾਰਨ? ਸਿਆਸੀ ਸਰੱਖਣ! ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਇਨ੍ਹਾਂ ਮਾਮਲਿਆਂ 'ਚ ਸੁਰੱਖਿਆ ਦੇਣ ਲਈ ਚੰਗੀ ਤਰ੍ਹਾਂ ਜਾਣੇ ਜਾਂਦੇ ਹਨ, ਕਾਰਨ ਸਾਫ ਹੈ, ਕਿਉਂਕਿ ਇਹ ਹਰੇਕ ਕੇਸ 'ਚ ਆਪਣੀ ਕਮਿਸ਼ਨ ਵਸੂਲਦੇ ਹਨ।
ਮੇਰੇ ਕੋਲੋਂ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਮੈਂ ਕਿਥੋਂ ਚੋਣ ਲੜਾਂਗਾ। ਜਿਨ੍ਹਾਂ ਨੂੰ ਨਹੀਂ ਪਤਾ, ਮੈਂ ਉਨ੍ਹਾਂ ਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਇੱਕੋ ਵਿਧਾਨ ਸਭਾ ਹਲਕੇ ਲਈ ਮੈਂ ਟਿਕਟ ਮੰਗਾਗਾ, ਤੇ ਉਹ ਹੈ ਦਾਖਾ, ਜਿਸ ਹਲਕੇ ਦੀ ਮੈਂ ਸੇਵਾ ਕੀਤੀ ਹੈ। ਟਿਕਟਾਂ ਦੇ ਹੋਰ ਚਾਹਵਾਨ ਅਸੁਰੱਖਿਆ ਦੇ ਚਲਦੇ ਇਕ ਜਾਂ ਦੋ ਦੀ ਚੁਆਇਸ ਵੀ ਰੱਖ ਸਕਦੇ ਹਨ, ਮਗਰ ਮੈਂ ਨਹੀਂ ਕਰਾਂਗਾ। ਮੈਨੂੰ ਵਿਸ਼ਵਾਸ ਹੈ ਕਿ ਮਾਂ ਦਾਖਾ ਤੋਂ ਕਾਂਗਰਸ ਦਾ ਉਮੀਦਵਾਰ ਹੋਵਾਂਗਾ, ਜਦਕਿ ਜਿੱਤ ਬਹੁਤ ਹੀ ਯਕੀਨੀ ਗੁੰਜਾਇਸ਼ ਨਾਲ ਹੋਵੇਗੀ, ਜਿਹੜੀ ਕੁਝ ਨੂੰ ਹੈਰਾਨ ਕਰ ਸਕਦੀ ਹੈ।
ਅੱਜ ਦੀ ਟ੍ਰਿਬਿਊਨ ਨੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਅਦ ਭਾਜਪਾ ਸਰਕਾਰ ਨੇ ਪੰਜਾਬ ਲੋਕਪਾਲ ਨੂੰ ਪਿੱਛੇ ਛੱਡ ਦਿੱਤਾ ਹੈ। ਸਟਾਫ, ਸਾਧਨਾਂ ਤੇ ਹੋਰਨਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਪਾਲ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪੰਜਾਬ ਦੇ ਸਿਆਸੀ ਭ੍ਰਿਸ਼ਟਾਚਾਰ ਦੀ ਜਾਂਚ ਨਹੀਂ ਹੋਣ ਦੇਣਾ ਚਾਹੁੰਦੇ। ਹਾਲਾਂਕਿ ਉਨ੍ਹਾਂ ਕੋਲ ਚਾਰ ਮਹੀਨੇ ਬਾਕੀ ਹਨ। ਅਸੀਂ ਜਲਦੀ ਦੇਖਾਂਗੇ ਕਿਹੜਾ ਭੱਜਦਾ ਹੈ ਅਤੇ ਕਿਸਦੇ ਕੋਲ ਲੜਨ ਦੀ ਹਿੰਮਤ ਹੈ।
ਯੇਦਿਯੁਰੱਪਾ ਦੇ ਜੇਲ੍ਹ ਜਾਣ ਤੋਂ ਸਿੱਖ ਲੈਂਦੇ ਹੋਏ ਬਾਦਲਾਂ ਨੂੰ ਕੁਝ ਸਮੇਂ ਲਈ ਜਰੂਰ ਸੋਚਣਾ ਚਾਹੀਦਾ ਹੈ ਕਿ ਘੱਟੋਂ ਘੱਟ ਕਾਨੂੰਨ ਨਾਂ ਦੀ ਕੋਈ ਚੀਜ ਵੀ ਹੈ। ਅਗਲੀ ਸਰਕਾਰ ਇਨ੍ਹਾਂ ਨੂੰ ਜਵਾਬਦੇਹ ਬਣਾਏਗੀ। ਕੈਪਟਨ ਸਾਹਿਬ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੀ ਸਰਕਾਰ ਮਜਬੂਤ ਲੋਕਪਾਲ ਬਿੱਲ ਲਿਆਏਗੀ, ਤੇ ਮੈਨੂੰ ਆਸ ਹੈ ਕਿ ਇਸਦਾ ਰਾਹ ਦੋਵੇਂ ਪਿਓ ਤੇ ਪੁੱਤ ਦੇ ਹੱਥਾਂ 'ਚ ਹੱਥਕੜ੍ਹੀਆਂ ਪੁਆਉਂਦੇ ਹੋਏ ਤੈਅ ਕੀਤਾ ਜਾਵੇਗਾ।
ਪੰਜਾਬ 'ਚ ਜੰਗਲੀ ਬ੍ਰਿਟਿਸ਼ ਸ਼ਾਸਨ? ਗੋਬਿੰਦਪੁਰਾ ਦੇ ਇਕ ਕਿਸਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸਨੂੰ ਡਰਾਉਣ ਤੇ ਪ੍ਰੇਸ਼ਾਨ ਕਰਨ ਦੀ ਹਰਕਤ ਨੇ, ਜੰਗਲੀ ਬ੍ਰਿਟਿਸ਼ ਸ਼ਾਸਨ ਯਾਦ ਦਿਲਾ ਦਿੱਤਾ ਹੈ। ਸ਼ਾਬਾਸ਼ ਬਾਦਲ ਸਾਹਿਬ, ਤੁਹਾਡੀ ਪੱਗੜੀ 'ਚ ਇਕ ਹੋਰ ਖੰਭ ਲੱਗ ਗਿਆ, ਅਤੇ ਤੁਸੀਂ ਹਾਲੇ ਨਹੀਂ ਦੱਸਿਆ ਹੈ ਕਿ ਤੁਸੀਂ ਉਸ ਪ੍ਰੋਜੈਕਟ ਲਈ ਜਮੀਨ ਕਿਉਂ ਅਕਵਾਇਰ ਕਰ ਰਹੇ ਹੋ, ਜਿਸ ਸਬੰਧ 'ਚ ਹਾਲੇ ਤੱਕ ਨਾ ਪਾਵਰ ਪ੍ਰਚੇਜ ਐਗਰੀਮੇਂਟ, ਨਾ ਭਰੌਸੇਯੋਗ ਕੋਲ ਸਪਲਾਈ ਅਤੇ ਨਾ ਹੀ ਵਾਤਾਵਰਨ ਸਬੰਧੀ ਕਲੀਅਰੇਂਸ ਮਿਲੀ ਹੈ।
ਵਿਧਾਨ ਸਭਾ 'ਚ ਆਪਣੀ ਛਾਤੀ ਪਿੱਟਦੇ ਅਤੇ ਐੱਨ.ਟੀ.ਪੀ.ਸੀ ਗਿੱਦੜਬਾਹਾ ਪਾਵਰ ਪ੍ਰੋਜੈਕਟ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਮਜਾਕ ਉਡਾਉਂਣ ਤੋਂ ਲੈ ਕੇ ਅਸੀਂ ਹੁਣ ਇਸ 2600 ਮੈਗਾਵਾਟ ਦੇ ਪਾਵਰ ਪ੍ਰੋਜੈਕਟ ਨੂੰ ਕੈਂਸਲ ਕਰਵਾਉਣ ਲਈ ਅਸੀਂ ਬਾਦਲ ਸਾਹਿਬ ਨੂੰ ਸੱਭ ਕੁਝ ਕਰਦੇ ਦੇਖਿਆ ਹੈ, ਕਿਉਂਕਿ ਸਿਰਫ ਇਹ ਉਨ੍ਹਾਂ ਦੇ ਰੁੱਸੇ ਹੋਏ ਭਤੀਜੇ ਦੇ ਹਲਕੇ 'ਚ ਸਥਿਤ ਹੈ। ਮੈਂ ਯਾਦ ਹੈ ਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਹਮੇਸ਼ਾ ਸੂਬੇ ਦੇ ਹਿੱਤ ਦੀ ਸੋਚਦੇ ਹਨ? ਨਹੀਂ, ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਦੇ ਵਾਧੂ ਹਿੱਤ ਲਈ ਸੋਚਦੇ ਹਨ!
Read More
 
 
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
 
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
 
ਜੱਸੀ ਖੰਗੂੜਾ
+91 98761 97761
ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ
ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ
ਈਮੇਲ:jk@jassikhangura.com
ਐਨਆਰਆਈ ਤਾਲਮੇਲ ਪ੍ਰਬੰਧਕ
+44 751 529 8840