ਸਰਪੰਚ ਦੇ ਥੱਪੜ ਮਾਮਲੇ 'ਚ ਹਰਸਿਮਰਤ ਕੌਰ ਦੀ ਚੁੱਪੀ ਕਿਉਂ: ਖੰਗੂੜਾ - 14/12/11

ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅੱਜ ਲਿਖੇ ਪੱਤਰ 'ਚ ਪੁੱਛਿਆ ਹੈ ਕਿ ਗਿੱਦੜਬਾਹਾ 'ਚ ਉਨ੍ਹਾਂ ਦੇ ਸੰਗਤ ਦਰਸ਼ਨ ਦੌਰਾਨ ਇਕ ਅਕਾਲੀ ਸਰਪੰਚ ਵਲੋਂ ਮਹਿਲਾ ਅਧਿਆਪਕ 'ਤੇ ਕੀਤੇ ਗਏ ਹਮਲੇ ਦੀ ਦੁੱਖਦਾਈ ਘਟਨਾ ਦੇ ਸਬੰਧ 'ਚ ਇਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੇ ਹੁਣ ਤੱਕ ਕੋਈ ਟਿੱਪਣੀ ਕਿਉਂ ਨਹੀਂ ਕੀਤੀ।

ਖੰਗੂੜਾ ਨੇ ਲਿੱਖਿਆ ਹੈ, ਹਾਲਾਂਕਿ ਮੈਂ ਦੌਲਾ ਦੇ ਸਰੰਪਚ ਬਲਵਿੰਦਰ ਸਿੰਘ ਦੇ ਵਤੀਰੇ ਤੋਂ ਹੈਰਾਨ ਜਰੂਰ ਹਾਂ, ਮਗਰ ਤੁਹਾਡੀ ਰੈਲੀ 'ਚ ਹੋਈ ਘਟਨਾ 'ਤੇ ਤੁਹਾਡੇ ਵੱਲੋਂ ਅਪਣਾਈ ਗਈ ਚੁੱਪੀ ਨੇ ਇਸਨੂੰ ਹੋਰ ਵਧਾ ਦਿੱਤਾ ਹੈ।

ਇਹ ਸੱਚਾਈ ਕਿ ਹਰਸਿਮਰਤ ਕੌਰ ਬਾਦਲ ਔਰਤਾਂ ਦੀ ਸਵੈਂ ਘੋਸ਼ਿਤ ਵਕੀਲ ਹਨ, 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ ਹੈ, ਔਰਤਾਂ ਦੇ ਅਧਿਕਾਰਾਂ ਲਈ ਖੜ੍ਹਨ ਸਬੰਧੀ ਤੁਹਾਡੇ ਦਾਅਵਿਆਂ ਦੇ ਅਧਾਰ 'ਤੇ ਇਥੇ ਵਿਰੋਧ ਕਰਨ ਵਾਲਿਆਂ 'ਚ ਸਭ ਤੋਂ ਪਹਿਲਾਂ ਤੁਹਾਨੂੰ ਹੋਣਾ ਚਾਹੀਦਾ ਸੀ। ਇਹ ਅਸਪੱਸ਼ਟ ਤੱਥਾਂ ਦੇ ਨਾਲ ਕੋਈ ਦੂਰ ਦੀ ਘਟਨਾ ਨਹੀਂ ਹੈ। ਇਹ ਤੁਹਾਡੇ ਸਮਾਗਮ ਦੌਰਾਨ ਹੋਇਆ।

ਸ਼੍ਰੀਮਤੀ ਬਾਦਲ ਵੱਲੋਂ ਕਿਸੇ ਵੀ ਤਰ੍ਹਾਂ ਦਾ ਅਧਿਕਾਰਿਕ ਬਿਆਨ ਨਾ ਦੇਣ 'ਤੇ ਵਿਧਾਇਕ ਨੇ ਪੁੱਛਿਆ ਹੈ, ਕਿਉਂ ਤੁਸੀਂ ਸਹੀ ਦੇ ਹੱਕ 'ਚ ਖੜ੍ਹੇ ਨਹੀਂ ਹੋ ਪਾ ਰਹੇ ਹੋ? ਤੁਹਾਡੇ ਵੱਲੋਂ ਇਕ ਇਨਸਾਨ, ਇਕ ਔਰਤ ਤੇ ਇਕ ਮਹਿਲਾ ਆਗੂ ਦੇ ਰੂਪ 'ਚ ਪ੍ਰਾਪਤ ਕੀਤਾ ਸਨਮਾਨ ਤੇ ਸਮਰਥਨ ਇਸ ਘਟਨਾ 'ਚ ਸ਼ਾਮਿਲ ਸਰਪੰਚ ਦੇ ਅਸੰਤੋਸ਼ ਤੋਂ ਜਿਆਦਾ ਭਾਰੀ ਹੋਣਾ ਚਾਹੀਦਾ ਹੈ।

ਖੰਗੂੜਾ ਨੇ ਪੱਤਰ ਦੇ ਅੰਤ 'ਚ ਕਿਹਾ ਹੈ, ਇਹ ਸਭ ਕੁਝ ਉਸ ਵੇਲੇ ਹੋਇਆ, ਜਦੋਂ ਸਮਾਗਮ 'ਚ ਤੁਸੀਂ ਖੁਦ ਮੌਜੂਦ ਸੀ, ਜਿਸ ਮਾਮਲੇ 'ਚ ਕੋਈ ਬਹਾਨਾ ਨਹੀਂ ਹੈ। ਇਹ ਸਮਾਗਮ ਵੀ ਤੁਹਾਡੇ ਨਾਂ ਤੋਂ ਸੀ, ਜੋ ਤੁਹਾਡੇ ਵੱਲੋਂ ਉਕਤ ਘਟਨਾ ਦੀ ਤੁਰੰਤ ਰੂਪ ਤੋਂ ਨਿੰਦਾ ਕਰਨ ਦਾ ਹੋਰ ਵੱਡਾ ਕਾਰਨ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਅਜਿਹਾ ਕਿਉਂ ਨਹੀਂ ਕੀਤਾ, ਤੇ ਮਾਮਲੇ 'ਚ ਖੁਦ ਨੂੰ ਪੂਰੀ ਤਰ੍ਹਾਂ ਨਾਕਾਬਿਲ ਪਾਇਆ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.