ਖੰਗੂੜਾ ਨੇ ਸੁਖਬੀਰ ਨੂੰ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਪ੍ਰਵਾਸੀ ਹੋਣ ਲਈ ਪ੍ਰੇਰ ਕੇ ਉਨ੍ਹਾਂ ਦਾ ਮਜ਼ਾਕ ਨਾਂ ਉਡਾਉਣ - 22/09/2010
ਕਿਲਾ ਰਾਏਪੁਰ ਦੇ ਵਿਧਾਇਕ ਜੱਸੀ ਖੰਗੂੜਾਂ ਨੇ ਅੱਜ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਪ੍ਰਵਾਸੀ ਹੋਣ ਲਈ ਪ੍ਰੇਰ ਕੇ ਉਨ੍ਹਾਂ ਦਾ ਮਜ਼ਾਕ ਨਾਂ ਉਡਾਉਣ।
ਉੱਪ ਮੁੱਖ ਮੰਤਰੀ ਨੂੰ ਲਿਖੇ ਇਕ ਖਤ ਵਿੱਚ ਕਿਲਾ ਰਾਏਪੁਰ ਦੇ ਵਿਧਾਇਕ ਨੇ ਕਿਹਾ, “ਕਿ ਤੁਹਾਡੀ ਵਰਤਮਾਨ ਅੰਤਰ ਰਾਸ਼ਟਰੀ ਯਾਤਰਾ ਦਾ ਸਬਕ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਦਖਣੀ ਅਮਰੀਕਾ ਜਾਣ ਲਈ ਪ੍ਰੇਰਿਤ ਕਰਨਾ ਹੈ”। ਜੱਸੀ ਨੇ ਕਿਹਾ ਕਿ ਇਹ ਉਸ ਵਿਅਕਤੀ ਨੂੰ ਕੇਕ ਖਾਣ ਦੀ ਸਲਾਹ ਦੇਣ ਵਾਂਗ ਹੈ ਜੋ ਰੋਟੀ ਦੀ ਮੰਗ ਕਰ ਰਿਹਾ ਹੋਵੇ।
ਖੰਗੂੜਾ ਨੇ ਜੋਰ ਦਿੰਦਿਆਂ ਕਿਹਾ ਕਿ ਇੰਜ ਹੋਣਾ ਅਸੰਭਵ ਹੈ , “ਕੇਂਦਰੀ ਅਤੇ ਦਖਣੀ ਅਮਰੀਕਾ ਦੀ ਖੇਤੀ ਨਾਲੋਂ ਪੰਜਾਬ ਦੀ ਸੰਘਣੀ ਖੇਤੀ ਦਾ ਸਵਰੂਪ ਬੜਾ ਹੀ ਵਖਰਾ ਹੈ। ਜਲਵਾਯੂ ਪਖੋਂ, ਭੂ ਖੇਤਰੀ ਧਰਾਤਲ ਦੀ ਬੰਤਰ ਪਖੋਂ, ਮੌਸਮੀ ਭਿਨਤਾ ਪਖੋਂ ਅਤੇ ਉਸ ਇਲਾਕੇ ਦੇ ਵਡੇ ਖੇਤ ਜੋ ਹਜ਼ਾਰਾਂ ਏਕੜ ਜ਼ਮੀਨ ਵਿੱਚ ਫੈਲੇ ਹੋਏ ਹਨ ਪੰਜਾਬ ਦੇ ਛੋਟੇ 5 ਏਕੜ ਦੇ ਖੇਤਾਂ ਨਾਲੋਂ ਬਹੁਤ ਵਖਰੇ ਹਨ।“
ਵਿਧਾਇਕ ਨੇ ਟਿਪਣੀ ਕਰਦੇ ਕਿਹਾ, “ਤੁਹਾਡੇ ਨੀਜੀ ਹਵਾਈ ਜਹਾਜ ਦੀ ਖਿੜਕੀ ਵਿਚੋਂ ਬਰਾਜ਼ੀਲ ਇਕ ਵੱਡੇ ਮੌਕੇ ਪ੍ਰਦਾਨ ਕਰਨ ਵਾਲੀ ਧਰਤੀ ਜਾਪਦੀ ਹੋਵੇਗੀ ਪਰ ਜੇ ਕਰ ਤੁਸੀਂ ੳਨ੍ਹਾਂ ਦੀ ਖੇਤੀ ਬਾੜੀ ਅਤੇ ਤਕਨੀਕੀ ਤਰੀਕਿਆਂ ਨੂੰ ਪੰਜਾਬ ਵਿੱਚ ਲਾਗੂ ਕਰ ਕੇ ਵਿਹਾਰਿਕ ਰੂਪ ਨਹੀਂ ਦੇਵੋਂਗੇ ਤਾਂ ਫਿਰ ਤੁਹਾਡੀ ਇਹ ਵਿਦੇਸ਼ ਯਾਤਰਾ ਕੇਵਲ ਪੈਸਿਆਂ ਦੀ ਬਰਬਾਦੀ ਬਣ ਕੇ ਰਹਿ ਜਾਵੇਗੀ।”
ਖੰਗੂੜਾ ਨੇ ਕਿਹਾ ਕਿ ਇਹ ਇਨ੍ਹਾ ਅਸਾਨ ਨਹੀਂ ਜਿਨ੍ਹਾਂ ਸੁਖਬੀਰ ਇਸ ਨੂੰ ਪੇਸ਼ ਕਰਣ ਦੀ ਕੋਸ਼ਿਸ਼ ਕਰ ਰਿਹਾ ਹੈ, “ਜੇ ਪੰਜਾਬ ਦੇ ਕਿਸਾਨ ਤੁਹਾਡੀ ਗੱਲ ਮਨ ਕੇ ਪ੍ਰਵਾਸੀ ਬਣਨ ਲਈ ਰਾਜ਼ੀ ਹੋ ਜਾਣ ਤਾਂ ਉਨ੍ਹਾਂ ਤੇ ਚੜੇ ਠੋਸ ਕਰਜੇ ਕੌਨ ਲਾੳਣ ਦੀ ਜਿਮੇਵਾਰੀ ਲਏਗਾ?”
ਜੱਸੀ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਨੂੰ ਸੁਪਨਿਆਂ ਦਾ ਪਿਛਾ ਕਰਣ ਦੀ ਬਜਾਏ ਮੌਲਿਕ ਮੁਦਿਆਂ ਤੇ ਧਿਆਨ ਦੇਣਾ ਚਾਹੀਦਾ ਹੈ, “ਪੰਜਾਬ ਦੀ ਖੇਤੀ ਬਾੜੀ ਦੀ ਸਭ ਤੋਂ ਵੱਡੀ ਸਮਸਿਆ ਇਸ ਦੀ ਵਿਵਿਧਤਾ ਦੀ ਘਾਟ ਹੈ ਜਿਸ ਦਾ ਹੱਲ ਸਿਰਫ ਕਣਕ ਅਤੇ ਝੋਨੇ ਦੇ ਗੇੜ ਨੂੰ ਖਤਮ ਕਰ ਕੇ ਹੀ ਹੋਵੇਗਾ। ਤੁਹਾਡੀ ਸਰਕਾਰ ਨੇ ਅਤੇ ਤੁਹਾਡੀ ਇਸ ਵਿਦੇਸ਼ ਯਾਤਰਾ ਨੇ ਇਸ ਮੌਲਿਕ ਮੁੱਦੇ ਨੂੰ ਸੁਲਝਾਉਣ ਵਿੱਚ ਕੋਈ ਸਫਲਤਾ ਨਹੀਂ ਹਾਸਿਲ ਕੀਤੀ”।
ਖੰਗੂੜਾ ਨੇ ਕਿਹਾ ਕਿ ਸੁਖਬੀਰ ਕੋਲ ਐਨੀ ਸਾਖ ਦੀ ਘਾਟ ਹੈ ਕਿ ਕਿਸਾਨ ਉਸ ਦੀ ਗੱਲ ਤੇ ਯਕੀਨ ਹੀ ਨਹੀਂ ਕਰਦੇ । ਉਨ੍ਹਾਂ ਨੇ ਦਸਿਆ ਕਿ ਉਹ ਪਿਛਲੇ ਦੋ ਹਫਤਿਆਂ ਵਿੱਚ ਕਈ ਕਿਸਾਨਾਂ ਨੂੰ ਮਿਲੇ ਸੀ ਜੋ ਲਗਾਤਾਰ ਸੁਖਬੀਰ ਦੀ ਵਿਦੇਸ਼ ਯਾਤਰਾ ਦੀਆਂ ਖਬਰਾਂ ਪੜਦੇ ਰਹੇ ਸਨ। ਕੋਈ ਵੀ ਇਹ ਰਾਏ ਨਹੀਂ ਰਖਦਾ ਕਿ ਸੁਖਬੀਰ ਪੰਜਾਬ ਦੇ ਭਲੇ ਲਈ ਵਿਦੇਸ਼ਾਂ ਵਿੱਚ ਗਏ ।ਖੰਗੂੜਾ ਨੇ ਅਫਸੋਸ ਪ੍ਰਗਟ ਕਰਦੇ ਕਿਹਾ ਕਿ ਸਾਰੇ ਹੀ ਇਸ ਗੱਲ ਤੋਂ ਸਹਿਮਤ ਹਨ ਕਿ ਸੁਖਬੀਰ ਉਥੇ ਆਪਣੀ ਨਿਜੀ ਜਾਇਦਾਦ ਦੀ ਪ੍ਰਾਪਤਿਆਂ ਵਿੱਚ ਹੀ ਲਗਿਆ ਰਿਹਾ।
ਖੰਗੂੜਾ ਨੇ ਕਿਹਾ ਕਿ ਸੁਖਬੀਰ ਦੀ ਸਾਖ ਵਿੱਚ ਐਨੀ ਘਾਟ ਆਈ ਹੈ ਕਿ ਜੇ ਉਹ ਪੰਜਾਬ ਨੂੰ ਅੱਗੇ ਵਧਾਉਣ ਦੀ ਇਕ ਸੱਚੀ ਅਤੇ ਨਿਰਛਲ ਕੋਸ਼ਿਸ਼ ਵੀ ਕਰ ਰਿਹਾ ਹੈ ਤਾਂ ਵੀ ਪੰਜਾਬ ਦੇ ਲੋਕ ਉਸ ਵਿੱਚ ਯਕੀਨ ਨਹੀਂ ਕਰਨਾ ਚਾਹੁੰਦੇ।