9 ਫਰਵਰੀ ਨੂੰ ਹੋਵੇਗਾ 76 ਵੇਂ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਦਾ ਆਯੋਜਨ - 07/02/2012

ਅੰਤਰਰਾਸ਼ਟਰੀ ਖੇਡਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ

76ਵੇਂ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਦਾ ਆਯੋਜਨ 9 ਫਰਵਰੀ ਨੂੰ ਲੁਧਿਆਣਾ ਦੇ ਨੇੜਲੇ ਪਿੰਡ ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਧੂਮਧਾਮ ਨਾਲ ਹੋਵੇਗਾ। ਇਸ ਸਾਲ ਇਨਾਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਡਾਂ 'ਚ ਅਥਲੈਟਿਕਸ ਨਾਲ ਜੁੜੀਆਂ ਪੁਰਾਤਨ ਪ੍ਰਤੀਯੋਗਤਾਵਾਂ ਦੇ ਪ੍ਰਦਰਸ਼ਨਾਂ ਤੋਂ ਇਲਾਵਾ ਹੋਰ ਐਕਸ਼ਨ ਜੋੜਿਆ ਗਿਆ ਹੈ।

ਇਸ ਲੜੀ ਹੇਠ 76ਵੇਂ ਕਿਲਾ ਰਾਏਪੁਰ ਪੇਂਡੂ ਓਲੰਪਿਕਸ ਦਾ ਪ੍ਰਬੰਧ ਕਰ ਰਹੀ ਆਯੋਜਨ ਕਮੇਟੀ ਜਿਨਾਂ 'ਚ ਪ੍ਰਧਾਨ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਸ੍ਰੀ ਜਗਜੀਤ ਸਿੰਘ ਗਰੇਵਾਲ, ਸਕੱਤਰ ਸ੍ਰੀ ਪਰਮਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਸ੍ਰੀ ਗੁਰਮੀਤ ਸਿੰਘ ਗਰੇਵਾਲ ਤੇ ਖਜਾਨਚੀ ਸ੍ਰੀ ਗੁਰਮੀਤ ਸਿੰਘ ਗਰੇਵਾਲ ਸ਼ਾਮਿਲ ਹਨ, ਹਮੇਸ਼ਾ ਹੀ ਹਰੇਕ ਖੇਡ ਦਾ ਬਹੁਤ ਅਨੁਸ਼ਾਸਨਾਤਮਕ ਢੰਗ ਨਾਲ ਆਯੋਜਨ ਕਰਦੀ ਹੈ। ਹਰ ਸਾਲ ਹੋਰਨਾਂ ਦਾ ਸਹਿਯੋਗ ਲੈਂਦੇ ਹੋਏ, ਆਪਣੇ ਧੰਨ-ਬੱਲ ਨੂੰ ਝੌਂਕ ਕੇ ਕਮੇਟੀ ਦੇ ਮੈਂਬਰ ਖੇਡਾਂ ਦੀ ਸਫਲਤਾਂ ਨੂੰ ਸੁਨਿਸ਼ਚਿਤ ਕਰਦੇ ਹਨ।

ਖੇਡ ਕਮੇਟੀ ਦੇ ਚੇਅਰਮੈਨ ਜੱਸੀ ਖੰਗੂੜਾ ਨੇ ਕਿਹਾ, ਇਹ ਪ੍ਰਤੀਯੋਗਿਤਾ ਪੰਜਾਬੀ ਸਾਲ ਦੀਆਂ ਖਾਸਿਅਤਾਂ 'ਚੋਂ ਇਕ ਹੈ। ਇਹ ਹਾਕੀ, ਕਬੱਡੀ ਤੇ ਦੌੜ ਤੋਂ ਲੈ ਕੇ ਟਰੈਕਟਰ ਰੇਸਿੰਗ ਵਰਗੇ ਪੇਂਡੂ ਗੁਣਾਂ ਨਾਲ ਭਰਪੂਰ ਪ੍ਰਮੁੱਖ ਪੇਂਡੂ ਆਯੋਜਨ ਹਨ। ਉਥੇ ਹੀ, ਜੇਕਰ ਇਸਦੀ ਤੁਲਨਾ ਸ਼ਹਿਰੀ ਆਯੋਜਨਾ ਨਾਲ ਕਰੀਏ, ਤਾਂ ਕਿਲਾ ਰਾਏਪੁਰ ਖੇਡਾਂ ਦਾ ਕਦ ਬਹੁਤ ਵੱਡਾ ਨਜਰ ਆਉਂਦਾ ਹੈ।

ਖੰਗੂੜਾ ਨੇ ਪੰਜਾਬ ਨੂੰ ਵਿਲੱਖਣਤਾ ਪ੍ਰਦਾਨ ਕਰਨ ਵਾਲੀਆਂ ਕਿਲਾ ਰਾਏਪੁਰ ਖੇਡਾਂ ਦੇ ਸਬੰਧ 'ਚ ਕਿਹਾ, ਭਾਰਤ 'ਚ ਤੁਹਾਨੂੰ ਅਜਿਹੀਆਂ ਖੇਡ ਹੋਰ ਕਿਥੇ ਨਹੀਂ ਮਿਲਣਗੀਆਂ। ਇਨਾਂ ਖੇਡਾਂ ਦੀ ਆਤਮਾ ਪੂਰੀ ਤਰਾਂ ਨਾਲ ਪੰਜਾਬੀ ਹੈ। ਹਰ ਪਾਸੇ ਦੇ ਪਿੰਡਾਂ ਦੇ ਚਾਹਵਾਨ ਇਸ 'ਚ ਹਿੱਸਾ ਲੈਣ ਆਉਂਦੇ ਹਨ, ਜਿਨਾਂ 'ਚ ਗੰਭੀਰ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਉਨਾਂ ਨੇ ਕਿਹਾ, ਖੇਡਾਂ 'ਚ ਉਤਸਾਹ ਨੂੰ ਵਧਾਉਣ ਲਈ ਇਹ ਇਕ ਮਹੱਤਵਪੂਰਨ ਸਥਾਨਕ ਆਯੋਜਨ ਦੀ ਭੂਮਿਕਾ ਨਿਭਾਉਂਦੀਆਂ ਹਨ। ਉਨਾਂ ਨੇ ਕਿਹਾ ਕਿ ਕਈ ਅਜਿਹੇ ਰਨਰ ਵੀ ਹਨ, ਜਿਹੜੇ ਕੌਮੀ ਪੱਧਰ 'ਤੇ ਹਿੱਸਾ ਲੈਂਦੇ ਹਨ, ਮਗਰ ਘਰੇਲੂ ਮੈਦਾਨ 'ਤੇ ਅਜਿਹੀ ਉਤਸਾਹਿਤ ਭੀੜ ਦੇ ਸਾਹਮਣੇ ਮੁਕਾਬਲਾ ਕਰਕੇ ਬਹੁਤ ਖੁਸ਼ੀ ਪ੍ਰਾਪਤ ਕਰਦੇ ਹਨ।

ਇਨਾਂ ਖੇਡਾਂ ਨੂੰ ਬਹੁਤ ਜਿਆਦਾ ਸਮਰਥਨ ਮਿਲਦਾ ਹੈ ਤੇ ਹਜਾਰਾਂ ਦੀ ਗਿਣਤੀ 'ਚ ਲੋਕ ਇਨਾਂ 'ਚ ਹਿੱਸਾ ਲੈਣ ਆਉਂਦੇ ਹਨ। ਇਹ ਵਿਦੇਸ਼ੀ ਟੂਰਿਸਟਾਂ ਨੂੰ ਪੰਜਾਬ ਵੱਲ ਖਿੱਚਣ ਵਾਲੇ ਪ੍ਰਮੁੱਖ ਆਯੋਜਨਾਂ 'ਚੋਂ ਇਕ ਹੈ। ਹਜਾਰਾਂ ਦੀ ਭੀੜ ਅਥਲੀਟਾਂ ਨੂੰ ਉਤਸਾਹਿਤ ਕਰਦੀ ਹੈ ਤੇ ਖੇਡਾਂ ਦੀ ਸਮਾਪਤੀ ਹੋਣ ਉਪਰੰਤ ਹੋਣ ਵਾਲੇ ਸੱਭਿਆਚਾਰਿਕ ਪ੍ਰੋਗਰਾਮਾਂ ਦਾ ਅਨੰਦ ਮਾਣਨ ਲਈ ਦੇਰ ਸ਼ਾਮ ਤੱਕ ਰੁੱਕਦੀ ਹੈ।

ਲੰਬੇ ਸਮੇਂ ਤੋਂ ਖੇਡਾਂ ਦੇ ਮੁੱਖ ਪ੍ਰਬੰਧਕ ਤੇ ਹਾਕੀ ਓਲੰਪਿਅਨ ਸੁਖਵੀਰ ਗਰੇਵਾਲ ਨੇ ਕਿਹਾ, ਹਰ ਸਾਲ ਇਨਾਂ ਖੇਡਾਂ ਨੂੰ ਲੈ ਕੇ ਉਤਸਾਹ ਵੱਧ ਜਾਂਦਾ ਹੈ। ਬੀਤੇ ਸਾਲਾਂ ਦੌਰਾਨ ਇਸ 'ਚ ਸ਼ਾਨਦਾਰ ਵਾਧਾ ਦੇਖਿਆ ਗਿਆ ਹੈ। ਸਾਨੂੰ ਸਪਾਂਸਰਜ ਵੱਲੋਂ ਬਹੁਤ ਉਤਸਾਹ ਮਿਲ ਰਿਹਾ ਹੈ, ਜੋ ਆਪਣੇ ਬ੍ਰਾਂਡਾਂ ਨੂੰ ਵਿਆਪਕ ਪੱਧਰ 'ਤੇ ਪੇਂਡੂ ਦਰਸ਼ਕਾਂ ਤੱਕ ਪਹੁੰਚਾਉਣ ਲਈ ਖੇਡਾਂ ਦੇ ਮਹੱਤਵ ਨੂੰ ਸਮਝ ਗਏ ਹਨ। ਉਨਾਂ ਨੇ ਕਿਹਾ, ਇਨਾਂ ਸਾਲਾਂ 'ਚ ਖੇਡਾਂ ਦੇ ਸਟੈਂਡਰਡ 'ਚ ਵਾਧਾ ਹੋਇਆ ਹੈ। ਮਗਰ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀਆਂ ਇਨਾਂ ਖੇਡਾਂ ਪ੍ਰਤੀ ਉਤਸਾਹ ਹਾਲੇ ਵੀ ਓਹੀ ਹੈ, ਜਿਹੜਾ ਪੂਰੀ ਤਰਾਂ ਨਾਲ ਪੰਜਾਬੀ ਹੈ!

ਹੋਰ ਪ੍ਰਮੁੱਖ ਸ਼ਖਸੀਅਤਾਂ ਜਿਨਾਂ ਤੋਂ ਬਿਨਾਂ ਇਨਾਂ ਖੇਡਾਂ ਦੀ ਕਲਪਨਾ ਕਰਨਾ ਬੇਮਾਨੀ ਹੋਵੇਗਾ, ਇਸ ਪ੍ਰਕਾਰ ਹਨ, ਸ. ਜਗਪਾਲ ਸਿੰਘ ਖੰਗੂੜਾ, ਸ੍ਰੀ ਜਸਪਾਲ ਸਿੰਘ ਗਰੇਵਾਲ, ਸ੍ਰੀ ਪਰਮਜੀਤ ਸਿੰਘ ਟਾਇਰ, ਸ੍ਰੀ ਖੁਸ਼ਵੰਤ ਸਿੰਘ ਜੱਸੀ, ਸ੍ਰੀ ਹੁਸ਼ਿਆਰ ਸਿੰਘ, ਸ੍ਰੀ ਚਮਕੌਰ ਸਿੰਘ, ਸ੍ਰੀ ਹਰਜੀਤ ਸਿੰਘ ਮਾਂਗਟ, ਕਾਰਜਕਾਰੀ ਮੈਂਬਰ ਸ੍ਰੀ ਰਣਜੀਤ ਸਿੰਘ ਮਾਂਗਟ, ਸ੍ਰੀ ਅਵਤਾਰ ਸਿੰਘ ਗਰੇਵਾਲ, ਸ੍ਰੀ ਬਲਵਿੰਦਰ ਸਿੰਘ ਜੱਗਾ, ਸ੍ਰੀ ਪਰਮਜੀਤ ਸਿੰਘ ਗਰੇਵਾਲ, ਸ੍ਰੀ ਜਸਵੰਤ ਸਿੰਘ ਗਰੇਵਾਲ, ਸ੍ਰੀ ਗੁਰਮੀਤ ਸਿੰਘ ਗਰੇਵਾਲ, ਸ੍ਰੀ ਅਵਤਾਰ ਸਿੰਘ ਗਰੇਵਾਲ, ਸ੍ਰੀ ਜਗਬੀਰ ਸਿੰਘ ਗਰੇਵਾਲ, ਸ੍ਰੀ ਹਰਦਮ ਸਿੰਘ ਗਰੇਵਾਲ ਅਤੇ ਸ੍ਰੀ ਦਲਵੀਰ ਸਿੰਘ ਗਰੇਵਾਲ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.