ਕਿਲਾ ਰਾਏਪੁਰ ਪੇਂਡੂ ਓਲੰਪਿਕਸ- ਬੈਲਗੱਡੀਆਂ ਦੀਆਂ ਰੇਸ 'ਤੇ ਰੋਕ - 24/02/2012

ਡਾ. ਅੰਜਨੀ ਕੁਮਾਰ, ਡਾਇਰੈਕਟਰ,
ਪਸ਼ੂ ਕਲਿਆਣ ਵਿਭਾਗ,
ਵਾਤਾਵਰਨ ਅਤੇ ਵਣ ਮੰਤਰਾਲਾ,
8 ਵੀਂ ਮੰਜਿਲ,-ਜੀਵਨ ਪ੍ਰਕਾਸ਼ ਬਿਲਡਿੰਗ,
25, ਕੇ.ਜੀ ਮਾਰਗ,
ਨਵੀਂ ਦਿੱਲੀ-110001

ਅਤੇ ਈਮੇਲ ਰਾਹੀਂ- This e-mail address is being protected from spambots. You need JavaScript enabled to view it

ਆਦਰ ਯੋਗ ਡਾ. ਖੁਮਾਰ

ਕਿਲਾ ਰਾਏਪੁਰ ਪੇਂਡੂ ਓਲੰਪਿਕਸ- ਬੈਲਗੱਡੀਆਂ ਦੀਆਂ ਰੇਸ 'ਤੇ ਰੋਕ

ਮੈਂ ਉੱਪਰ ਦਿੱਤੇ ਵੇਰਵੇ ੇਦਾ ਵਿਰੋਧ ਕਰ ਰਿਹਾ ਹਾਂ। ਕਿਲਾ ਰਾਏਪੁਰ ਦਾ ਐਮ.ਐਲ.ਏ ਅਤੇ ਇਸ ਮਸ਼ਹੂਰ ਕਿਲਾ ਰਾਏਪੁਰ ਖੇਡਾਂ ਦੇ ਆਯੋਜਕ ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਚੇਅਰਮੈਨ ਹੋਣ ਵਜੋਂ ਮੈਂ ਤੁਹਾਡੇ ਮੰਤਰਾਲੇ ਵੱਲੋਂ ਪੇਂਡੂ ਓਲੰਪਿਕਸ ਦੇ ਮਹੱਤਵਪੂਰਨ ਭਾਗ 'ਤੇ ਰੋਕ ਲਗਾਏ ਜਾਣ ਤੋਂ ਬਹੁਤ ਨਿਰਾਸ਼ ਹਾਂ। ਹਾਂਲਾਂਕਿ ਮੈਂ ਪਸ਼ੂਆਂ ਦੇ ਖਿਲਾਫ ਜੁਲਮ ਨੂੰ ਰੋਕਣ ਲਈ ਕੀਤੇ ਕਿਸੇ ਵੀ ਉਪਾਅ ਦਾ ਬਹੁਤ ਆਦਰ ਕਰਦਾ ਹਾਂ, ਮਗਰ ਮੈਂ ਕਿਲਾ ਰਾਏਪੁਰ 'ਤੇ ਲਗਾਈ ਇਸ ਰੋਕ ਨੂੰ ਚੌਣਵੀਂ ਤੇ ਗਲਤ ਸੋਚ ਦਾ ਨਤੀਜਾ ਹੈ।

ਇਸ ਰੋਕ ਲਈ ਅਪਣਾਇਆ ਗਿਆ ਰਾਹ ਬਹੁਤ ਹੀ ਤੇਜੀ ਦਿਖਾਉਣ ਵਾਲਾ ਰਿਹਾ ਹੈ। ਇਕ ਸਲਾਨਾ, ਮਸ਼ਹੂਰ ਤੇ ਸੁਰਖੀਆਂ 'ਚ ਰਹਿਣ ਵਾਲਾ ਆਯੋਜਨ ਹੋਣ ਦੇ ਬਾਵਜੂਦ ਜੀ.ਐਸ.ਏ ਨੂੰ ਕੋਈ ਅਗਾਂਹ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ,  ਅਤੇ ਐਨੀਮਲ ਵੈਲਫੇਅਰ ਬੋਰਡ ਜਾਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਬਦਲਾਅ ਲਈ ਸੰਤੁਸ਼ਟ ਕਰਨ ਵਾਸਤੇ ਜਾਂ ਕੋਈ ਜਵਾਬ ਦੇਣ ਵਾਸਤੇ ਜੀ.ਐਸ.ਏ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ। ਰੋਕ ਨੂੰ ਸਿਰਫ ਖੇਡਾਂ ਦੇ ਆਯੋਜਨ ਮੌਕੇ 'ਤੇ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਵਿਨੋਦ ਕੁਮਾਰ ਦੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਨੂੰ ਜੀ.ਐਸ.ਏ ਦੇ ਸ੍ਰੀ ਗਰੇਵਾਲ ਦੇ ਨਾਂ ਇਕ ਕਾਪੀ ਸਮੇਤ ਲਿੱਖੇ ਪੱਤਰ ਨਾਲ ਲਗਾਇਆ ਗਿਆ। ਰੋਕ ਨੂੰ ਜੀ.ਐਸ.ਏ ਵੱਲੋਂ ਚੁਣੌਤੀ ਦੇਣ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡੀ.ਸੀ., ਲੁਧਿਆਣਾ ਰਾਹੁਲ ਤਿਵਾੜੀ ਨੂੰ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ, ਕੀ ਇਹ ਰੋਕ ਲੱਗੀ ਰਹੇ ਜਾਂ ਹਟਾਈ ਜਾਵੇ। ਤਿਵਾੜੀ ਨੇ ਇਹ ਫੈਸਲਾ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਹੱਕ 'ਚ ਲਿਆ। ਜਿਸਨੇ ਇਹ ਪੱਕਾ ਕਰ ਦਿੱਤਾ ਕਿ ਇਸ ਸਾਲ ਦੀਆਂ ਖੇਡਾਂ 'ਚ ਬੈਲਗੱਡੀਆਂ ਦੀਆਂ ਦੌੜਾਂ ਨਹੀਂ ਹੋਣਗੀਆਂ।

ਭਾਰਤੀ ਗਜਟ ਵਿੱਚ ਤੁਹਾਡੇ ਨਾਂ ਤੋਂ ਜਾਰੀ ਨੋਟੀਫਿਕੇਸ਼ਨ, ਜਿਸ 'ਤੇ ਇਹ ਰੋਕ ਅਧਾਰਿਤ ਹੈ, ਦਰਸਾਉਂਦਾ ਹੈ, ''...ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ ਵਾਂਗ ਪ੍ਰਦਰਸ਼ਨ ਜਾਂ ਟਰੇਨਿੰਗ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਇਥੇ ਹਾਲਾਂਕਿ ਪਸ਼ੂ  ਸਪੋਰਟਸ ਜਾਂ ਪ੍ਰਤੀਯੋਗਿਤਾ ਤੇ ਪ੍ਰਦਰਸ਼ਨ 'ਚ ਸਾਫ ਅੰਤਰ ਦਰਸਾਇਆ ਗਿਆ ਹੈ, ਇਕ ਘੌੜੇ ਜਾਂ ਕੁੱਤੇ ਦੀ ਦੌੜ ਦੀ ਤਰ•ਾਂ ਪ੍ਰਮਾਣਿਤ ਕਰੇਗਾ। ਮੇਰਾ ਸਵਾਲ ਹੈ ਕਿ ਕਿਉਂ ਬੈਲਾਂ ਦੀ ਦੌੜ ਨੂੰ ਘੌੜਿਆਂ ਤੇ ਕੁੱਤਿਆਂ ਦੇ ਮੁਕਾਬਲੇ ਤੋਂ ਵੱਧ ਪ੍ਰਦਰਸ਼ਨ ਕਰ ਰਹੇ ਰਿੱਛਾਂ ਦੇ ਸਮਾਨ ਨਹੀਂ ਅਤੇ ਉਨ•ਾਂ ਦੀ ਪ੍ਰਜਾਤੀ ਜਿਹੜੀ ਕਾਨੂੰਨੀ ਸੁਰੱਖਿਆ ਦੀ ਲੋੜ ਹੈ, 'ਤੇ ਵਿਚਾਰ ਨਹੀਂ ਕੀਤਾ ਜਾਂਦਾ ਹੈ। ਰਿੱਛਾਂ ਦੇ ਡਾਂਸ ਤੇ ਪਸ਼ੂਆਂ ਦੇ ਹੋਰਨਾਂ ਪ੍ਰਦਰਸ਼ਨਾਂ ਲਈ ਅਪਣਾਈ ਜਾਣ ਵਾਲੀ ਟਰੇਨਿੰਗ ਸਾਫ ਤੌਰ 'ਤੇ ਬੇਰਹਿਮੀ ਦਰਸਾਉਂਦੀ ਹੈ, ਇਸਨੂੰ ਠੱਲ ਪਾਏ ਜਾਣ ਦੀ ਲੋੜ ਹੈ ਅਤੇ ਮੈਂ ਇਸ ਮੁਹਿੰਮ ਦਾ ਸਮਰਥਨ ਕਰਦਾ ਹਾਂ। ਲੇਕਿਨ ਮੈਂ ਬੈਲਾਂ ਦੇ ਪ੍ਰਦਰਸ਼ਨ/ ਸਪੋਰਟਸ 'ਤੇ ਲਗਾਏ ਗਏ ਇਸ ਚੌਣਵੇਂ ਬੈਨ ਦਾ ਸਮਰਥਨ ਨਹੀਂ ਕਰ ਸਕਦਾ, ਖਾਸ ਕਰਕੇ ਉਂਦੋਂ ਜਦੋਂ ਇਹ ਰੋਕ ਸਿਰਫ ਕਿਲਾ ਰਾਏਪੁਰ 'ਤੇ ਲਗਾਈ ਗਈ ਹੈ। ਮੈਂ ਆਸ ਕਰਾਂਗਾ ਕਿ ਮੇਜਰ ਜਨਰਲ (ਰਿਟਾਇਰਡ) ਡਾ. ਖਰਬ, ਏ.ਵੀ.ਐਸ.ਐਮ ਨੂੰ ਆਪਣੇ ਲੰਬੇ ਤਜੁਰਬੇ ਤੋਂ ਬਾਅਦ ਇਸ ਅੰਤਰ ਦੀ ਜਾਣਕਾਰੀ ਹੋਵੇਗੀ ਅਤੇ ਮੈਂ ਉਨ•ਾਂ ਨੂੰ ਇਨ•ਾਂ ਦੌੜਾਂ ਦਾ ਗਵਾਹ ਬਣਨ ਲਈ ਪੰਜਾਬ ਆਉਣ ਦਾ ਸੱਦਾ ਦੇਣਾ ਚਾਹਾਂਗਾ।

ਮੈਂ ਸਮਝਦਾ ਹਾਂ ਕਿ ਅਸਲ ਵਿੱਚ ਬਲਦਾਂ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ ਅਤੇ ਇਸ ਕੇਸ ਵਿੱਚ ਇਸਨੂੰ  ਅਸਲਿਅਤ ਵਿੱਚ ਸਰਕਸ 'ਚ ਤੇ ਹੋਰਨਾਂ ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ ਦੀ ਰੱਖਿਆ ਲਈ ਬਣਾਏ ਕਾਨੂੰਨ ਨਾਲ ਗਲਤੀ ਨਾਲ ਜੋੜ ਦਿੱਤਾ ਗਿਆ ਹੈ। ਅਸਲ 'ਚ, ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਖੁਦ ਨੂੰ 2011 'ਚ ਮੁਕਤਸਰ 'ਚ ਬੈਲਗੱਡੀਆਂ ਦੀ ਰੇਸ ਦਾ ਆਯੋਜਨ ਕੀਤਾ ਸੀ, ਜਿਸ ਦੌਰਾਨ ਬੇਰਹਿਮੀ ਦੇ ਖਿਲਾਫ ਸਖਤ ਰੁੱਖ ਵਰਤਦੇ ਹੋਏ ਹਰੇਕ 100 ਮੀਟਰ ਟਰੈਕ 'ਤੇ ਤਜੁਰਬੇਕਾਰ ਨੂੰ ਲਗਾਇਆ ਗਿਆ, ਚਾਬੁਕਾਂ ਆਦਿ 'ਤੇ ਵੀ ਰੋਕ ਸੀ ਅਤੇ ਇਥੋਂ ਤੱਕ ਕਿ ਨਾਖੁਨਾਂ ਦੀ ਸਜਾਵਟ ਤੇ ਘੁੜਸਵਾਰਾਂ ਦੀਆਂ ਰਿੰਗਾਂ ਵੀ ਉਤਰਵਾ ਲਈਆਂ ਗਈਆਂ ਸਨ। ਮੈਂ ਸਮਝਦਾ ਹਾਂ ਕਿ ਕਿਲਾ ਰਾਏਪੁਰ 'ਤੇ ਦੌੜਾਂ 'ਤੇ ਰੋਕ ਲਗਾਉਣ ਮਾਮਲੇ 'ਚ ਅਸਲ ਵਿੱਚ ਏ.ਐਚ.ਡੀ. ਵੀ ਕੁਝ ਬਾਹਰੀ ਦਬਾਅ ਹੇਠ ਸੀ।

ਅਸਲਿਅਤ ਵਿੱਚ ਜੀ.ਐਸ.ਏ ਨਵੇਂ ਨਿਯਮਾਂ ਨੂੰ ਸੁਨਿਸ਼ਚਿਤ ਕਰਨ ਲਈ ਸੂਬਾ ਪੱਧਰੀ ਅਤੇ ਸਖਤ ਐਂਟੀ ਡੋਪਿੰਗ ਸੰਸਥਾ ਐ ਏ.ਐਚ.ਡੀ.  ਦੇ ਨਾਲ ਨਜਦੀਕੀ ਨਾਲ ਕੰਮ ਕਰਕੇ ਅਤੇ ਬੈਲਾਂ ਦੀ ਦੌੜ ਦੇ ਸਬੰਧ ਹੋਰਨਾਂ ਨਿਯਮਾਂ ਦੀ ਪਾਲਣਾ ਵੀ ਕਰਦੇ ਹੋਏ ਬਲਦਾਂ ਦੀ ਦੌੜ ਕਰਵਾ ਸਕਦੇ ਸਨ। ਮਗਰ ਮਹੱਤਵਪੂਰਨ ਮੁੱਦਾ ਇਹ ਹੈ ਕਿ ਬਲਦਾਂ ਦੀ ਸੱਚਾਈ ਨੂੰ 11 ਜੁਲਾਈ, 2011 ਦੇ ਜੀ.ਐਸ.ਆਰ 528 ਈ ਨੋਟੀਫਿਕੇਸ਼ਨ 'ਚ ਨਹੀਂ ਜੋੜਿਆ ਜਾਣਾ ਚਾਹੀਦਾ ਹੈ।

ਇਥੋਂ ਤੱਕ ਕਿ ਉਪਰੋਕਤ ਪਰਿਭਾਸ਼ਾ ਦੇ ਸਬੰਧ 'ਚ ਗੰਭੀਰ ਸਵਾਲ ਕਰਦੇ ਹੋਏ ਮੈਂ ਮਹਿਸੂਸ ਕਰਦਾ ਹਾਂ ਕਿ ਜੇਕਰ ਅਜਿਹੀਆਂ ਦੌੜਾਂ 'ਤੇ ਰੋਕ ਹੈ, ਇਸਦਾ ਪੰਜਾਬ ਦੇ ਸੀਨੀਅਰ ਪਸ਼ੂ ਪਾਲਣ ਅਫਸਰਾਂ ਦੇ ਇਨਪੁਟ ਦੇ ਨਾਲ ਸਾਵਧਾਨੀ ਪੂਰਵਕ ਮੁਲਾਂਕਣ ਕਰਨਾ ਚਾਹੀਦਾ ਹੈ, ਅਤੇ ਸਾਰਿਆਂ ਪ੍ਰਤੀਭਾਗੀਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕੀ ਪੂਰੀ ਰੋਕ ਲਈ ਕੋਈ ਵਿਕਲਪ ਹੈ। ਇਥੇ ਸਾਵਧਾਨੀ ਨਾਲ ਵਿਚਾਰੇ ਜਾਣ ਦੀ ਲੋੜ ਹੈ, ਕੀ ਇਹ ਸਾਵਧਾਨੀਆਂ ਚਾਬੁਕ ਦੀ ਵਰਤੋਂ ਦੇ ਸਬੰਧ 'ਚ ਉਚਿਤ ਹਨ, ਤਾਂ ਜੋ ਪਸ਼ੂਆਂ ਦੇ ਇਨਾਂ ਮੁਕਾਬਿਲਆਂ ਦੇ ਸਬੰਧ 'ਚ ਵੈਲਫੇਅਰ ਦੀ ਚਿੰਤਾ ਤੋਂ ਬਿਨਾਂ ਦੌੜਾਂ ਚਾਲੂ ਰਹਿ ਸਕਣਗੀਆਂ।

ਮੇਰਾ ਇਹ ਵੀ ਤਰਕ ਹੈ ਕਿ ਇਹ ਚੰਗੀ ਨਸਲ ਦੇ ਪਸ਼ੂ ਸੰਭਾਵਿਤ ਤੌਰ 'ਤੇ ਪੰਜਾਬ 'ਚ ਵਧੀਆ ਢੰਗ ਨਾਲ ਰੱਖੇ ਜਾਣ ਵਾਲੇ, ਵਧੀਆ ਖੁਰਾਕ ਤੇ ਸੰਭਾਲ ਪਾਣ ਵਾਲੇ ਪਸ਼ੂਆਂ 'ਚੋਂ ਇਕ ਹਨ, ਨਾ ਕਿ ਹੋਰਨਾਂ ਪਸ਼ੂਆਂ ਵਾਂਗ ਜਿਹੜੇ ਸੜਕਾਂ 'ਤੇ ਰਹਿੰਦੇ ਹਨ, ਕੂੜਿਆਂ ਦੇ ਢੇਰ ਤੋਂ ਖਾਣ ਵਾਲਿਆਂ ਜਾਂ ਕਈ ਬੋਝਾ ਲੱਦਣ ਵਾਲੇ ਪਸ਼ੂਆਂ ਵਾਂਗ ਕੰਮ ਕਰ ਰਹੇ ਹਨ, ਜਿਵੇਂ ਗਧੇ ਅਤੇ ਘੌੜੇ ਹੱਦ ਤੋਂ ਵੱਧ ਲੋਡ ਕੀਤੀਆਂ ਗੱਡੀਆਂ ਨੂੰ ਖਿੱਚ ਰਹੇ ਹਨ, ਕਾਨੂੰਨ ਇਨਾਂ ਦੀ ਰੱਖਿਆ ਲਈ ਜਾਗਰੂਕ ਨਹੀਂ ਪ੍ਰਗਟ ਹੁੰਦਾ।

ਜੇਕਰ ਅਜਿਹੀ ਕੋਈ ਰੋਕ ਲੱਗਣੀ ਚਾਹੀਦੀ ਹੈ, ਮੈਂ ਸਮਝਦਾ ਹਾਂ ਕਿ ਇਹ ਪੰਜਾਬ ਦੀਆਂ ਸਾਰੀਆਂ ਪੇਂਡੂ ਖੇਡਾਂ 'ਚ ਲੱਗਣੀ ਚਾਹੀਦੀ ਹੈ।  ਇਸ ਮਾਮਲੇ ਵਿੱਚ, ਰੋਕ ਲੱਗੇ ਹੋਣ ਦੌਰਾਨ ਕਿਲਾ ਰਾਏਪੁਰ ਦੇ ਨੇੜਲੇ ਪਿੰਡਾਂ 'ਚ ਹੋਰ ਕਈ ਬੈਲਗੱਡੀਆਂ ਦੀਆਂ ਦੌੜਾਂ ਹੋਈਆਂ ਹਨ, ਮਗਰ ਰੋਕ ਸਿਰਫ ਕਿਲਾ ਰਾਏਪੁਰ ਦੇ ਸਮਾਰੋਹ ਦੌਰਾਨ ਲਗਾਈ ਗਈ ਅਤੇ ਇਸਦਾ ਅਸਰ ਹਿੱਸਾ ਲੈਣ ਦੇ ਚਾਹਵਾਨ ਸਾਰੇ ਜੋੜੀਆਂ 'ਤੇ ਦਿੱਖਿਆ। ਮਗਰ ਇਨਾਂ ਖੇਡਾਂ ਲਈ ਜਾਣੇ ਜਾਂਦੇ ਸਾਰਿਆਂ ਪਿੰਡਾਂ 'ਚ ਇਸ ਸਾਲ ਦੌਰਾਨ ਇਹ ਸਮਾਰੋਹ ਹੋਏ ਅਤੇ ਮੈਂ ਸਿਰਫ ਕਿਲਾ ਰਾਏਪੁਰ ਖੇਡਾਂ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਇਸ ਰੋਕ ਲਈ ਚੁਣੇ ਜਾਣ 'ਤੇ ਸਵਾਲ ਕਰਦਾ ਹਾਂ।

ਮੇਰੀ ਅਪੀਲ ਹੈ ਕਿ ਉਕਤ ਰੋਕ ਅਤੇ ਇਹ ਕਿਵੇਂ ਲੱਗੀ, ਬਾਰੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਕਿਵੇਂ ਕਿਲਾ ਰਾਏਪੁਰ ਖੇਡਾਂ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਹੀ ਸਿਰਫ ਇਸ ਨੋਟੀਫਿਕੇਸ਼ਨ ਦੇ ਪ੍ਰਾਪਤਕਰਤਾ ਸਨ, ਜਦਕਿ ਇਸ ਸਮੇਂ ਦੌਰਾਨ ਬੈਲਗੱਡੀਆਂ ਦੀਆਂ ਦੌੜਾਂ ਆਲੇ ਦੁਆਲੇ ਦੇ ਹੋਰਨਾਂ ਪਿੰਡਾਂ 'ਚ ਵੀ ਸਰੇਆਮ ਚਾਲੂ ਰਹੀਆਂ। ਮੈਂ ਪਸ਼ੂ ਭਲਾਈ ਸਬੰਧੀ ਸਾਵਧਾਨੀਆਂ ਨੂੰ ਲਾਗੂ ਕਰਨ ਦੇ ਮਾਮਲੇ 'ਚ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਸੁਸੱਜਿਤ ਆਯੋਜਕ ਵਜੋਂ ਚੁਣਦਾ ਹਾਂ, ਜਿਵੇਂ ਮੌਕੇ 'ਤੇ ਵੇਟਰਨਰੀ ਕਵਰ, ਅਤੇ ਬੈਲਗੱਡੀਆਂ ਨੂੰ ਦੌੜਾਉਣ ਵਾਲਿਆਂ 'ਤੇ ਉਲੰਘਣਾਂ ਲਈ ਜੁਰਮਾਨਿਆਂ ਅਤੇ ਬੈਨਾਂ ਸਮੇਤ ਸਖਤ ਨਿਯਮਾਂ ਨੂੰ ਲਾਗੂ ਕਰਨ ਦੇ ਸਬੰਧ 'ਚ, ਜੋ ਇਸ ਮਾਮਲੇ 'ਚ ਮਹੱਤਵਪੂਰਨ ਕਦਮ ਸਿੱਧ ਹੋ ਸਕਦਾ ਹੈ।

ਇਸ ਤੋਂ ਇਲਾਵਾ, ਬੈਲ ਮਾਲਿਕਾਂ ਅਤੇ ਘੁੜਸਵਾਰਾਂ ਦੇ ਇਕ ਪੈਨਲ ਦਾ ਕਹਿਣਾ ਹੈ ਕਿ ਉਹ ਬੈਲਾਂ ਨੂੰ ਦੌੜਾਂ 'ਚ ਵਾਧਾ ਦੇਣ ਦੇ ਮਾਮਲੇ 'ਚ ਸਵੈਂ ਰੈਗੁਲੇਟ ਕਰਕੇ ਜਿਆਦਾ ਖੁਸ਼ ਰਹਿਣਗੇ, ਜਿਹੜਾ ਐਨੀਮੇਲ ਵੇਲਫੇਅਰ ਸਟੈਂਡਰਡਜ ਦੀਆਂ ਕਮੀਆਂ ਦੂਰ ਕਰ ਸਕਦਾ ਹੈ ਅਤੇ ਇਸ ਮੁਤਾਬਕ ਤਰੀਕਿਆਂ ਨੂੰ ਬਦਲ ਸਕਦਾ ਹੈ। ਇਸਦੀ ਅਸਲਿਅਤ ਰੇਸਰਾਂ ਵੱਲੋਂ ਖਰੀਦਣ ਦੀ ਮਜਬੂਤ ਤਾਕਤ ਦਿਖਾਉਣਾ ਹੈ, ਤਾਂਕਿ ਉਹ ਇਹ ਸੁਨਿਸ਼ਚਿਤ ਕਰ ਸਕਣ ਕਿ ਬੇਰਹਿਮੀ ਵਰਤਣ ਦਾ ਇਲਜਾਮ ਨਾ ਲੱਗੇ, ਪਸ਼ੂ ਉਨ•ਾਂ ਅਨੁਸਾਰ ਢੱਲ ਜਾਣ, ਜਿਸਨੂੰ ਮੈਂ ਸਮਝਦਾ ਹਾਂ ਕਿ ਐਨੀਮਲ ਵੈਲਫੇਅਰ ਬੋਰਡ, ਵਾਤਾਵਰਨ ਤੇ ਵਣ ਮੰਤਰਾਲੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਅਨੁਰੂਪ ਵਿਚਾਰਿਆ ਜਾਣਾ ਚਾਹੀਦਾ ਹੈ।

ਫਿਰ ਵੀ ਮੈਂ ਤੁਹਾਨੂੰ ਮਾਮਲੇ ਦੀ ਜਾਂਚ ਕਰਵਾਉਣ ਨੂੰ ਕਹਾਂਗਾ, ਤਾਂਕਿ ਪ੍ਰਦਰਸ਼ਨ ਕਰਨ ਵਾਲੇ ਪਸ਼ੂਆਂ (ਰਿੱਛਾਂ, ਨੱਚਣ ਵਾਲਿਆਂ ਘੌੜਿਆਂ) ਮੁਕਾਬਲਾ ਕਰਨ ਵਾਲੇ ਪਸ਼ੂਆਂ (ਰੇਸ ਵਾਲੇ ਘੋੜਿਆਂ, ਸੋਪਰਟਸ ਵਾਲੇ ਘੋੜੇ, ਬਲਦ, ਸ਼ਿਕਾਰੀ ਕੁੱਤਿਆਂ) 'ਚ ਅੰਤਰ ਕੀਤਾ ਜਾ ਸਕੇ।

ਆਪ ਜੀ ਦਾ ਧੰਨਵਾਦੀ,
ਜੱਸੀ ਖੰਗੂੜਾ
ਐਮ.ਐਲ.ਏ, ਹਲਕਾ ਕਿਲਾ ਰਾਏਪੁਰ,
ਚੇਅਰਮੈਨ, ਗਰੇਵਾਲ ਸਪੋਰਟਸ ਐਸੋਸੀਏਸ਼ਨ

ਕਾਪੀ: ਸ੍ਰੀਮਤੀ ਜਯੰਤੀ ਨਟਰਾਜਨ,
ਰਾਜ ਮੰਤਰੀ (ਸੁਤੰਤਰ ਚਾਰਜ),
ਵਾਤਾਵਰਨ ਤੇ ਵਣ ਮੰਤਰਾਲਾ,
ਈਮੇਲ ਰਾਹੀ: This e-mail address is being protected from spambots. You need JavaScript enabled to view it

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.