ਕੌਮਨ ਵੈਲਥ ਖੇਡਾਂ ਨੂੰ ਭੁਲਾ ਕੇ, ਓੁਲਮਪਿਕਸ ਖੇਡਾਂ ਨੂੰ ਲਿਆਉਣ ਵਿੱਚ ਲਗ ਜਾਈਏ - 30/09/2010

ਕੁੱਝ ਦਿਨ ਪਹਿਲਾਂ ਆਪਣੇ ਮਿੱਤਰਾਂ ਨਾਲ ਕੌਮਨ ਵੈਲਥ ਖੇਡਾਂ ਦੇ ਆਯੋਜਨ ਸੰਬੰਧੀ ਨਾਕਾਮਯਾਬੀ ਦੀਆਂ ਖਬਰਾਂ ਨੂੰ ਦੇਖਦੇ ਹੋਏ ਮੈਨੂੰ ਇਸ ਗੱਲ ਦਾ ਸਦਮਾ ਪਹੁੰਚਿਆ ਜਦੋਂ ਓਨ੍ਹਾਂ ਚੋਂ ਇਕ ਨੇ ‘ਦੋ ਮਾਈਕਾਂ’ (ਫੈਨਿਲ ਅਤੇ ਹੂਪਰ) ਦੀਆਂ ਟਿਪੱਣੀਆਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਕਿ ਇਹ ਓਨ੍ਹਾਂ ਦੀ ‘ਭਾਰਤ ਪ੍ਰਤੀ ਈਰਖਾ ਹੈ’। ਇਸ ਨਾਲ ਸਾਡੀ ਭਰਮਪੂਰਨ ਮਾਨਸਿਕਤਾ ਦਾ ਮਾਨਵੀਕਰਣ ਹੁੰਦਾ ਹੈ ਕਿ ਅਸੀਂ ਵਿਸ਼ਵ ਦੇ ਆਰਥਿਕ ਕ੍ਰਮ ਵਿੱਚ ਆਪਣੇ ਸਥਾਨ ਦਾ ਮੁਲਾਂਕਣ ਅਕਸਰ ਹੀ ਉੱਚੇ ਪੱਧਰ ਤੇ ਕਰਦੇ ਹਾਂ।

ਨਾਲੋ ਨਾਲ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਚੀਨ ਵਲੋਂ ਕੀਤੀ ਅਹਿਮ ਤਰੱਕੀ ਅਤੇ ਵਿਕਾਸ ਨੂੰ ਸੰਪੁਰਨ ਤੌਰ ਤੇ ਅਲਪਕਾਲਿਕ ਕਹਿੰਦੇ ਹੋਏ ਨਕਾਰ ਦਿੰਦੇ ਹਾਂ। ਅਸੀਂ ਇਹ ਮੰਨਦੇ ਹਾਂ ਕਿ ਓਥੋਂ ਦੇ ਅੰਦਰੂਨੀ ਪੇਂਡੂ ਅਤੇ ਸ਼ਹਿਰੀ ਮਤਭੇਦ, ਨਿਯੰਤ੍ਰਨ-ਅਯੋਗ ਸਮਾਜਿਕ ਬਖੱੇੜਿਆਂ ਅਤੇ ਮੁਲਕ ਦੀ ਵੰਡ ਦਾ ਕਾਰਨ ਬਣਨਗੇ।

ਜ਼ਾਹਰ ਹੈ ਕਿ, ਕੌਮਨ ਵੈਲਥ ਖੇਡਾਂ ਦੇ ਸਾਕੇ ਨੇ ਸਾਨੂੰ ਵਕਤ ਸਿਰ ਸੁਚੇਤ ਕਰ ਦਿੱਤਾ ਹੈ ਕਿ ਅਸੀਂ ਸ਼ਾਇਦ ਆਪਣੇ ਆਪ ਤੋਂ ਹੀ ਅੱਗੇ ਵੱਧ ਰਹੇ ਸੀ ਅਤੇ ਸੱਚਾਈ ਵਿੱਚ ਅਸੀਂ ਅਜੇ ਵੀ ਤੁਲਨਾਤਮਕ ਤੌਰ ਤੇ ਕਮਜ਼ੋਰ ਆਰਥਿਕ ਆਧਾਰ ਤੋਂ ਆਪਣੀਆਂ ਵਿਰੋਧਤਾਵਾਂ, ਅਸਮਾਨਤਾਵਾਂ, ਅਤੇ ਚੁਣੌਤੀਆਂ ਤੋਂ ਅੱਗੇ ਵਧਨ ਵਾਲੇ ਗਰੀਬ ਮੁਲਕਾਂ ਵਿਚੋਂ ਇਕ ਹਾਂ।

ਉਮੀਦ ਕੀਤੀ ਜਾਂਦੀ ਹੈ ਕਿ ਇਸ ਘਿਣਾਉਣੇ ਘਟਨਾ ਕ੍ਰਮ ਵਿੱਚੋਂ ਸਾਨੂੰ ਕਈ ਸਬਕ ਸਿੱਖਣ ਨੂੰ ਮਿਲਣਗੇ। ਇਹ ਲਾਜ਼ਮੀ ਹੈ ਕਿ ਬਹੁਤ ਸਾਰੀ ਜਾਂਚ ਪੜਤਾਲ ਹੋਵੇਗੀ, ਤਫਤੀਸ਼ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕਰੇਗੀ, ਨਵੇਂ ਵਿਧੀ ਨਿਰਮਾਣ ਦੇ ਸੁਝਾਅ ਦਿੱਤੇ ਜਾਣਗੇ, ਹਿੰਦੂਸਤਾਨੀ ਖੇਡਾਂ ਲਈ ਇਕ ਅਜਿਹੀ ਨਵੀਂ ਸਵੇਰ ਦੀ ਉਡੀਕ ਕੀਤੀ ਜਾਵੇਗੀ ਜਿਸ ਵਿੱਚ ਵਧੇਰੀ ਧੰਨ ਰਾਸ਼ੀ ਦੇਣ ਦੀਆਂ ਗੱਲਾਂ ਹੋਣਗੀਆਂ, ਇਕ ਅਜੇਹੇ ਯੁਗ ਦੀ ਗੱਲ ਹੋਵੇਗੀ ਜਿੱਥੇ ਖੇਡਾਂ, ਖਿਡਾਰੀਆਂ ਵਲੋਂ ਆਯੋਜਿਤ ਹੋਣਗੀਆਂ ਨਾਂ ਕਿ ਰਾਜਨੇਤਾਵਾਂ ਜਾਂ ਨੌਕਰਸ਼ਾਹਾਂ ਵਲੋਂ। ਸੰਭਾਵਨਾ, ਸੱਚੀ ਭਾਰਤੀ ਮਾਨਸਿਕਤਾ ਅਨੁਰੂਪ, ਕੁੱਝ ਵੀ ਉੱਚੇਚੇ ਤੌਰ ਤੇ ਨਾ ਬਦਲਣ ਦੀ ਹੈ।

ਕੌਮਨ ਵੈਲਥ ਖੇਡ ਸੁਵਿਧਾਵਾਂ ਦੀ ਵਕਤ ਸਿਰ ਤਿਆਰੀਆਂ ਦੀ ਸੁਰੂਆਤ ਨਾਲ ਭਾਰਤ ਨੂੰ ਕਾਫੀ ਵਾਹ ਵਾਹੀ ਮਿਲਦੀ, ਵਡੇ ਪੱਧਰ ਤੇ ਉਭਰ ਰਹੇ ਬਜ਼ਾਰ ਪਖੋਂ ਅੰਤਰ-ਰਾਸ਼ਟਰੀਯ ਸਨਮਾਨ ਪ੍ਰਾਪਤ ਹੁੰਦਾ ਅਤੇ ਸਭ ਪਾਸਿਓਂ ਇਹ ਤਰਾਨਾ ਗੂੰਜਦਾ, ‘ਓੁਲਮਪਿਕਸ ਲੈ ਆਓ’।

ਇਸ ਦੇ ਉਲਟ ਸਾਨੂੰ ਇਕ ਬਹੁਤ ਹੀ ਦੁੱਖ ਦਾਈ ਸੱਚ ਦੇ ਰੁਬਰੂ ਹੋਣਾ ਪੈ ਰਿਹਾ ਹੈ ਕਿ ਅਸੀਂ ਕਦੇ ਵੀ ਓਲਮਪਿਕਸ ਦਾ ਸੱਚਾ ਦਾਅਵਾ ਪੇਸ਼ ਕਰਣ ਦੇ ਕਾਬਿਲ ਨਹੀਂ ਹੋਵਾਂਗੇ।

ਬਹੁਤ ਘੱਟ ਹਿੰਦੁਸਤਾਨੀ ਇਸ ਗੱਲ ਤੋਂ ਵਾਕਿਫ ਹਨ ਕਿ ਸਾਡੇ ਦੇਸ਼ ਦੇ ਪ੍ਰਤੀ ਦੁਜੇ ਮੁਲਕਾਂ ਦੀ ਕੀ ਸੋਚ ਹੈ। ਅਸੀਂ ਬਹੁਤ ਹੀ ਛੇਤੀ ਰਾਜਨੀਤਿਕ ਟੂੰਬਣਸ਼ੀਲਤਾ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਜੋ ਸੂਦ ਸਹਿਤ ਪ੍ਰਸ਼ੰਸਾ ਰੂਪੀ ਭਾਜੀ ਕੋਲੋਨਿਅਲ ਸ਼ਕਤੀਆਂ ਨੂੰ ਵਾਪਿਸ ਕਰਨ ਦਾ ਦਾਅਵਾ ਕਰਦੀ ਹੈ। ਸਾਡੇ ਚੋਂ ਬਹੁਤ ਘੱਟ ਗਿਣਤੀ ਇਸ ਗੱਲ ਨੂੰ ਸਵੀਕਾਰਨ ਲਈ ਤਿਆਰ ਹੈ ਕਿ ਸਾਡੀ ਆਰਥਿਕ ਸ਼ਕਤੀ ਇਸ ਗੱਲ ਚੋਂ ਉਪਜਦੀ ਹੈ ਕਿ ਅਸੀਂ ਇਕ ਬਹੁਤ ਵੱਡੀ ਜਨਸੰਖਿਆ ਵਾਲਾ ਮੁਲਕ ਹਾਂ।

ਹਿੰਦੁਸਤਾਨੀ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਚੀਨ ਸਾਥੋਂ ਅਗਾਂਹ ਵੱਧ ਰਿਹਾ ਹੈ ਪਰ ਅਸੀਂ ਇਸ ਗੱਲ ਤੋਂ ਸੰਤੁਸ਼ਟ ਰਹਿੰਦੇ ਹਾਂ ਕਿ ਅਸੀਂ ਛੇਤੀ ਹੀ ਉਸ ਨਾਲ ਰੱਲ ਜਾਵਾਂਗੇ ਅਤੇ ਸ਼ਾਇਦ ਇਕ ਦਿਨ ਉਸ ਨਾਲੋਂ ਅੱਗੇ ਵੱਧ ਜਾਵਾਂਗੇ । ਫਿਰ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਵਰਤਮਾਨ ਸਥਿਤੀ ਵਿੱਚ ਅਸੀਂ ਆਰਥਿਕ ਵਿਕਾਸ ਪਖੋਂ ਓਨ੍ਹਾਂ ਤੋਂ ਪਿਛੜੇ ਹੋਏ ਹਾਂ, ਹਾਲਾਂਕਿ ਕਈਆਂ ਦਾ ਇਹ ਮਣਨਾ ਹੈ ਕਿ ਅਸੀਂ ਓਨ੍ਹਾਂ ਨੂੰ ਛੂਹਣ ਦੀ ਵਿਥ ਤੇ ਖਲੋਤੇ ਹਾਂ। ਤਾਂ ਅਸਲ ਵਿੱਚ ਅਸੀਂ ਕਿਨੇ ਕੁ ਪਿਛੇ ਹਾਂ?

ਸਨ 2000 ਦੀਆਂ ਓਲਮਪਿਕ ਖੇਡਾਂ ਨੂੰ ਆਪਣੇ ਮੁਲਕ ਵਿੱਚ ਆਯੋਜਿਤ ਕਰਵਾਉਣ ਦੀ ਚੀਨ ਦੀ 1993 ਦੀ ਪੇਸ਼ਕਸ਼ ਠੁਕਰਾ ਦਿਤੀ ਗਈ, ਅਤੇ ਮੌਕਾ ਸਿਡਨੀ ਨੂੰ ਮਿਲਿਆ।ਚੀਨ ਨੂੰ 2001 ਤੱਕ ਸਫਲ ਬਿਜਿੰਗ ਦਾਅਵਾ ਪੇਸ਼ ਕਰਨ ਲਈ ਇੰਤਜ਼ਾਰ ਕਰਨਾ ਪਿਆ। ਸਨ 2012 ਵਿੱਚ ਲੰਡਨ, ਅਤੇ ਸਨ 2016 ਵਿੱਚ ਰਿਓ ਡੀ ਜਨੇਰਿਓ ਤੋਂ ਬਾਅਦ ਓੁਲਮਪਿਕਸ ਸੱਚੇ ਤੌਰ ਤੇ ਅਫਰੀਕਾ ਜਾਂ ਏਸ਼ੀਆ ਦੇ ਹਿੱਸੇ ਆਉਂਦਾ ਹੈ। ਦੱਖਣੀ ਅਫੀਰਕਾ ਦੁਆਰਾ ਵਿਸ਼ਵ ਕੱਪ ਫੁੱਟਬਾਲ ਦੀ ਸਫਲ ਅਤੇ ਹੈਰਾਨ ਕਰ ਦੇਣ ਵਾਲੀ ਮੇਜ਼ਬਾਨੀ ਉਸ ਨੂੰ ਇਕ ਸ਼ਕਤੀਸ਼ਾਲੀ ਦਾਅਵੇਦਾਰ ਬਨਾਉਂਦੀ ਹੈ।

ਹਾਲ ਹੀ ਦੀਆਂ ਘਟਨਾਵਾਂ ਇਨ੍ਹਾਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਕਿ ਭਾਰਤ ਸਨ 2013 ਵਿੱਚ ਓਲਮਪਿਕ ਖੇਡਾਂ ਦੇ ਆਯੋਜਨ ਲਈ ਦਾਅਵਾ ਨਹੀਂ ਪੇਸ਼ ਕਰ ਸਕੇਗਾ ਅਤੇ ਸੰਭਾਵਿਤ ਤੌਰ ਤੇ ਸਨ 2017 ਵਿੱਚ ਹੀ ਭਾਰਤ ਵਲੋਂ ਪਹਿਲਾ ਦਾਅਵਾ ਪੇਸ਼ ਕੀਤਾ ਜਾਵੇਗਾ।ਇਹ ਧਾਰਨਾ ਰਖਦੇ ਹੋਏ ਕਿ ਅਸੀਂ ਵੀ ਚੀਨ ਵਾਂਗ ਦੂਜੀ ਵਾਰ ਦਾਅਵਾ ਪੇਸ਼ ਕਰਣ ਤੋਂ ਬਾਅਦ ਸਫਲ ਹੋਵਾਂਗੇ ਅਤੇ ਇਹ 2025 ਵਿੱਚ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਭਾਰਤ ਓਲਮਪਿਕ ਖੇਡਾਂ ਦਾ ਆਯੋਜਨ ਸ਼ਾਇਦ ਸਨ 2032 ਵਿੱਚ ਹੀ ਕਰ ਸਕੇ, ਚੀਨ ਤੋਂ ਪੂਰੇ 24 ਸਾਲਾਂ ਬਾਅਦ।‘ਖੇਡ ਖੇਡ ਰਾਂਹੀ’ ਹੀ ਇਸ ਗੱਲ ਦਾ ਮੁਲਾਂਕਣ ਹੋ ਜਾਂਦਾ ਹੈ ਕਿ ਅਸੀਂ ਅੱਜ ਚੀਨ ਨਾਲੋਂ ਕਿੰਨੇ ਪਿਛੜ ਗਏ ਹਾਂ।

24 ਵਰ੍ਹਿਆਂ ਤੋਂ ਪਿਛੜਨਾ ਸ਼ਾਇਦ ਭਾਰਤ ਲਈ ਬਹੁਤ ਹੀ ਕਠੋਰ ਦੋਸ਼ਆਰੋਪਣ ਹੋਵੇਗਾ। ਇਸ ਲਈ ਹੁਣ ਅਸੀਂ ਪ੍ਰਤੀ ਵਿਅਕਤੀ ਜੀ ਡੀ ਪੀ ਤੇ ਨਜ਼ਰ ਮਾਰਦੇ ਹਾਂ। ਪ੍ਰਾਈਸ ਪਰਚੇਸਿੰਗ ਪੈਰਿਟੀ (ਪੀ ਪੀ ਪੀ) ਦੇ ਅਧਾਰ ਤੇ ਚੀਨ ਹਿੰਦੁਸਤਾਨ ਤੋਂ 1978 ਵਿੱਚ 50% ਅੱਗੇ ਸੀ ਜੋ 2008 ਤੱਕ ਪਹੁੰਚਦੇ ਪਹੁੰਚਦੇ 200% ਅੱਗੇ ਵਧ ਗਿਆ ਹੈ। ਜੇ ਔਸਤ ਚੀਨੀ ਭਾਰਤ ਤੋਂ ਦੁਗਣਾ ਅਮੀਰ ਹੈ (ਜਾਂ ਅੱਦਾ ਗਰੀਬ ਹੈ) ਅਤੇ ਜੇਕਰ ਸਾਡੀ ਆਰਥਿਕਤਾ 8.5% ਦੀ ਰਫਤਾਰ ਨਾਲ ਅੱਜ ਵਧ ਰਹੀ ਹੈ ਤਾਂ ਇਸ ਰਫਤਾਰ ਨਾਲ ਚਲਦੇ ਹੋਏ ਭਾਰਤ ਨੂੰ, ਜਿਥੇ ਚੀਨੀ ਅੱਜ ਖੜੇ ਹਨ ਪਹੁੰਚਦੇ ਪਹੁੰਚਦੇ ਤਕਰੀਬਨ ਕੁੱਝ 9 ਸਾਲਾਂ ਤੋਂ ਘੱਟ ਦਾ ਵਕਤ ਲੱਗੇਗਾ।

ਵਿਕਾਸ ਦੀ ਰਫਤਾਰ ਦੀ ਪਛਾੜ ਦੇ ਮਾਮਲੇ ਵਿੱਚ ਸਾਡੇ ਕੋਲ ਦੋ ਪੈਮਾਨੇ ਹਨ-ਇਕ ਵਿੱਤੀ ਅਤੇ ਦੁਜਾ ਖੇਡਾਂ ਸੰਬੰਧੀ ਜੋ ਕਿ ਸਾਨੂੰ ਤਰਤੀਬ ਵਾਰ ਸਾਨੂੰ 9 ਅਤੇ 24 ਸਾਲਾਂ ਦਾ ਮੁਲਾਂਕਣ ਦਿੰਦੇ ਹਨ। ਸੱਚਾਈ ਸ਼ਾਇਦ ਇਨ੍ਹਾਂ ਦੋਹਾਂ ਦੇ ਵਿੱਚਕਾਰ ਹੈ। ਅਸੀਂ ਰਿਸ਼ਟਪੁਸ਼ਟ ਤਾਂ ਹੋ ਰਹੇ ਹਾਂ ਪਰ ਸ਼ਾਇਦ ਸ਼ੇਰ ਨਹੀਂ ਬਣ ਰਹੇ।

ਅੱਜ ਭਾਰਤ ਲਗਭਗ 33 ਅਰਬ ਯੂ ਐਸ ਡੌਲਰ ਖਰਚ ਕਰਣ ਵਿੱਚ ਸਮਰਥ ਹੈ ਜਿਨ੍ਹਾਂ ਕਿ ਤਕਰੀਬਨ ਚੀਨ ਨੇ ਆਪਣੀ ਓੁਲਮਪਿਕ ਖੇਡਾਂ ਦੇ ਆਯੋਜਨ ਵਿੱਚ ਖਰਚ ਕੀਤਾ ਸੀ। ਧੰਨ ਦੀ ਸਮਸਿਆ ਨਹੀਂ ਹੈ ਸਮਸਿਆ ਹੈ ਤਾਂ ਸਿਰਫ ਇਸ ਯੋਗ ਹੋਣ ਦੀ ਕਿ ਅਸੀਂ ਕੁਝ ਕਰ ਸਕਣ ਦੀ ਕਾਬਲੀਅਤ ਰਖੀਏ।

ਭਰੱਮਾਉ ਪ੍ਰਸ਼ਾਸਨਿਕ ਢਾਂਚੇ ਕਾਰਣ ਦਿੱਲੀ ਵਿੱਚ ਚੀਜ਼ਾਂ ਦਾ ਸਹੀ ਹੋਣਾ ਹਮੇਸ਼ਾ ਹੀ ਇਕ ਵੱਡੀ ਚੁਣੋਤੀ ਸੀ । ਸਾਡੇ ਨੀਜੀ ਖੇਤਰ ਅਤੇ ਸਾਡੇ ਕੁੱਝ ਕਾਬਲ ਮੁੱਖ ਮੰਤਰੀ (ਆਪਣੇ ਆਪਣੇ ਰਾਜਾਂ ਵਿੱਚ) ਸਮੇ ਤੇ ਵਧੀਆ ਢਾਂਚੇ ਦਾ ਨਿਰਮਾਣ ਕਰਵਾਉਣ ਅਤੇ ਵਧੀਆ ਸੇਵਾਵਾਂ ਪ੍ਰਦਾਨ ਕਰਵਾਉਣ ਵਿੱਚ ਸਫਲ ਹੋ ਸਕਦੇ ਸਨ।

ਭਾਰਤ ਕੋਲ ਵੀ ਸਫਲਤਾਵਾਂ ਦੀਆਂ ਕਹਾਣੀਆਂ ਹਨ, ਦਿੱਲੀ ਮੈਟ੍ਰੋ ਅਤੇ ਲਿਸ਼ਕਦੇ ਹੋਏ ਨਵੇਂ ਏਅਰ ਪੋਰਟ ਇਨ੍ਹਾ ਵਿਚੋਂ ਕੁੱਝ ਹਨ। ਜਰੂਰਤ ਇਸ ਗੱਲ ਦੀ ਹੈ ਕਿ ਸਰਕਾਰ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ (ਪੀ ਪੀ ਪੀ) ਦੀ ਭਾਗੇਦਾਰੀ ਦਾ ਇਸਤੇਮਾਲ ਖੇਡਾਂ ਦੇ ਢਾਂਚੇ ਦੇ ਵਿਸਤਾਰ ਵਿੱਚ ਵੀ ਕਰੇ।

ਇਹ ਸੁਨਿਸ਼ਚਿਤ ਕਰਣ ਲਈ ਕਿ ਕੌਮਨਵੈਲਥ ਖੇਡਾਂ ਦੇ ਆਯੋਜਨ ਦੀ ਸਫਲਤਾ ਤੋਂ ਮਿਲੇ ਸਬਕ ਨੂੰ ਅਸਲ ਵਿੱਚ ਸਿਖ ਲਿਆ ਜਾਵੇ, ਲੋੜ ਹੈ ਕਿ ਖੇਡਾਂ ਤੋਂ ਉਪਰੰਤ ਇਕ ਕਮਿਸ਼ਨ ਦੀ ਨਿਯੁਕਤੀ ਕੀਤੀ ਜਾਵੇ ਜੋ ਕਿ 6 ਮਹੀਨਿਆਂ ਦੇ ਅੰਦਰ ਪੁੱਛ ਗਿੱਛ ਅਤੇ ਸਮੀਖਿਆ ਤੋਂ ਪਸ਼ਚਾਤ ਆਪਣਾ ਮਸ਼ਵਰਾ ਅਤੇ ਸਲਾਹ ਪੇਸ਼ ਕਰੇ।

ਇਸ ਤੋਂ ਬਾਅਦ ਇਕ ਕਨੂੰਨੀ ਵਿਭਾਗ ਦੀ ਰਚਨਾ ਕੀਤੀ ਜਾਵੇ ਜਿਸ ਨੂੰ ਇਹ ਇਖਤਿਆਰ ਦਿੱਤੇ ਜਾਣ ਕਿ ਓਹ ਨਾਂ ਸਿਰਫ ਭਾਰਤ ਦੇ ਓੁਲਮਪਿਕ ਦਾਅਵੇਦਾਰੀ ਦੀ ਜ਼ਿਮੇਵਾਰੀ ਲਵੇ ਸਗੋਂ ਖੇਡਾਂ ਦੇ ਕਰਵਾਉਣ ਅਤੇ ਸਹੁਲਤਾਂ ਮੁਹੱਈਆ ਕਰਵਾਉਣ ਦਾ ਵੀ ਬੀੜਾ ਚੁੱਕੇ।

ਇਹ ਸਾਡੇ ਰਾਜਨੀਤਿਕ ਲੀਡਰਸ਼ਿਪ ਦਾ ਇਮਤਿਹਾਨ ਹੈ ਕਿ ਆਖਿਰ ਕੱਦ ਤੱਕ ਓਹ ਇਸ ਮੁਲਕ ਦਾ ਇੰਤਜ਼ਾਰ ਕਰਵਾਏਗੀ ਆਪਣੀਆਂ ਓੁਲਮਪਿਕਸ ਕਰਵਾਉਣ ਲਈ। ਭਾਰਤ ਨੂੰ ਛੇਤੀ ਹੀ ਓੁਲਮਪਿਕਸ ਦੀ ਮੇਜ਼ਬਾਨੀ ਦਾ ਜ਼ਿਮਾ ਲੈਣਾ ਪਵੇਗਾ।

ਜੱਸੀ ਖੰਗੂੜਾ
ਐਮ.ਐਲ.ਏ. ਕਾਂਗਰਸ
ਹਲਕਾ ਕਿਲ੍ਹਾ ਰਾਏਪੁਰ, ਪੰਜਾਬ
26 ਸਤੰਬਰ 2010

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.