ਮੁੱਖ ਮੰਤਰੀ ਵਲੋਂ ਬਣਾਇਆ ਐਨ.ਆਰ.ਆਈ ਸੈਲ ਨਾਕਾਮਯਾਬ ਸਾਬਿਤ ਹੋਇਆ : ਜੱਸੀ ਖੰਗੂੜਾ - 12/01/2011

ਚੰਡੀਗੜ੍ਹ, 12 ਜਨਵਰੀ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਦਫਤਰ ਵਿੱਖੇ ਬਣਾਏ ਗਏ ਐਨ.ਆਰ.ਆਈ ਸੈਲ ਨੂੰ ਬਨਾਵਟੀ ਕਦਮ ਦਸਿਆ ਹੈ।

ਖੰਗੂੜਾ ਨੇ ਐਨ.ਆਰ.ਆਈਜ਼ ਦੀ ਲੁਟੀਆਂ ਗਈਆਂ ਕਰੋੜਾਂ ਜਾਇਦਾਦ ਅਤੇ ਉਨ੍ਹਾਂ ਦੇ ਖਿਲਾਫ ਦਰਜ ਹੋਏ ਝੂਠੇ ਕੇਸਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ‘ਚ ਮੁੱਖ ਮੰਤਰੀ ਐਨ.ਆਰ ਆਈਜ਼ ਦੀ ਮਦਦ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈਜ਼ ਮਾਮਲਿਆਂ ਦੇ ਮੰਤਰੀ ਸੇਵਾ ਸਿੰਘ ਸੇਖਵਾਂ ਕੀ ਕਰ ਰਹੇ ਹਨ? ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਐਨ.ਆਰ.ਆਈਜ਼ ਦੀ ਸਹਾਇਤਾ ਕਰਨ ਦੇ ਮਾਮਲੇ ਚ ਸਰਕਾਰ ਵਲੋਂ ਪੇਸ਼ ਸ਼ੱਕੀ ਰਿਕਾਰਡ ਤੇ ਸਵਾਲ ਕਰਦਿਆਂ ਖੰਗੂੜਾ ਨੇ ਕਿਹਾ ਕਿ ਐਨ.ਆਰ.ਆਈ ਵਿਭਾਗ ਅਕਤੂਬਰ 2009 ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਅਧੀਨ ਸੀ ਮਗਰ ਉਹ ਇੱਕ ਵੀ ਮਾਮਲੇ ਦਾ ਨਿਪਟਾਰਾ ਕਰਨ ਚ ਅਸਫਲ ਰਹੇ।

ਇੱਥੋਂ ਤੱਕ ਕਿ ਹਜਾਰਾਂ ਐਨ.ਆਰ.ਆਈਜ਼ ਨੂੰ ਅਪਰਾਧੀ ਕਰਾਰ ਦੇ ਦਿਤਾ, ਉਸ ਸਮੇਂ ਮੁੱਖ ਮੰਤਰੀ ਕੀ ਕਰ ਰਹੇ ਸਨ?

ਵਿਧਾਇਕ ਨੇ ਕਿਹਾ ਕਿ ਇਹ ਵਿਦੇਸ਼ਾਂ ਚ ਰਹਿ ਰਹੇ 50 ਲੱਖ ਪੰਜਾਬੀਆਂ ਦੀ ਬੇਇਜਤੀ ਹੈ ਕਿ ਸੱਤਾ ਧਾਰੀ ਸਰਕਾਰ ਨੇ 6000 ਐਨ.ਆਰ.ਆਈ ਨੂੰ ਅਪਰਾਧੀ ਕਰਾਰ ਦੇ ਦਿੱਤਾ।

ਖੰਗੂੜਾ ਨੇ ਸੀ.ਐਮ. ਤੋਂ ਪੁੱਛਿਆ ਕਿ ਆਖਿਰ ਉਹ ਜਨਵਰੀ 2008 ਦੌਰਾਨ ਜਲੰਧਰ ਵਿੱਖੇ ਹੋਏ ਐਨ.ਆਰ.ਆਈ ਸੱਮੇਲਨ ਦੋਰਾਨ ਕਿਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਨ ਚ ਅਸਫਲ ਕਿਉ ਰਹੇ। ਅਪਰਾਧੀ ਬਣਾਏ ਗਏ ਐਨ.ਆਰ.ਆਈਜ਼ ਦੀ ਲਿਸਟ ਕਿਉਂ ਨਹੀਂ ਜਾਰੀ ਹੋਈ ? ਉਨ੍ਹਾਂ ਕੇਸਾਂ ਦੀ ਲਿਸਟ ਕਿਉਂ ਨਹੀਂ ਜਾਰੀ ਹੋਈ, ਜਿਨ੍ਹਾਂ ਵਿੱਚ ਐਨ.ਆਰ.ਆਈਜ਼ ਨੂੰ ਸ਼ਾਮਿਲ ਕਿਤਾ ਗਿਆ ਹੈ? ਐਨ.ਆਰ.ਆਈਜ਼ ਦੇ ਖਿਲਾਫ ਕੇਸਾਂ ਦੇ ਮਾਮਲੇ ਚ ਸੰਬਧਿਤ ਐਸ.ਪੀ. ਵਲੋਂ 7 ਦਿਨਾਂ ਚ ਕੀਤੀ ਜਾਣ ਵਾਲੀ ਰਿਵਿਊ ਦਾ ਕੀ ਬਣਿਆ?

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ 3 ਸਾਲਾਂ ਤੋਂ ਐਨ.ਆਰ.ਆਈ ਸੱਮੇਲਨ ਦਾ ਆਯੋਜਨ ਨਹੀਂ ਕਰ ਸਕੀ ਹੈ, ਕਿਊਂ ਕਿ 2008 ਦੇ ਸਮਾਗਮ ਤੋਂ ਬਾਅਦ ਐਨ.ਆਰ.ਆਈਜ਼ ਦੇ ਖੁਨ ਅਤੇ ਅਥਰੁਆਂ ਤੋਂ ਇਲਾਵਾ ਇਨ੍ਹਾਂ ਦੇ ਕੋਲ ਹੋਰ ਕੋਈ ਰਿਪੋਰਟ ਨਹੀਂ ਹੈ।

ਖੰਗੂੜਾ ਨੇ ਕਿਹਾ ਕਿ 40 ਸਾਲ ਯੂ.ਕੇ ਚ ਰਹਿੰਦਿਆਂ ਉਹ ਰੋਜਾਨਾ ਅਜਿਹੇ ਕਈ ਐਨ.ਆਰ.ਆਈਜ਼ ਨੂੰ ਮਿਲੇ, ਜੋ ਇਸ ਸਰਕਾਰ ਦੀਆਂ ਅਤਿਆਚਾਰ ਵਾਲੀਆਂ ਕਾਰਵਾਇਆਂ ਨੂੰ ਝੇਲਣ ਨੂੰ ਮਜਬੂਰ ਹਨ । ਆਏ ਦਿਨ ਪੰਜਾਬ ਚ ਐਨ.ਆਰ.ਆਈਜ਼ ਦੀਆਂ ਜਮੀਨਾਂ ਤੇ ਹੋ ਰਹੇ ਨਜਾਇਜ਼ ਕਬਜਿਆਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੁਖਬੀਰ ਬਾਦਲ ਨੇ ਪੰਜਾਬ ਪੁਲਿਸ ਨੂੰ ਇਸ ਅਪਰਾਧ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਤੋਂ ਵਾਧਾ ਦੇਣ ਦੀ ਹਿਦਾਇਤ ਦਿਤੀ ਹੋਈ ਹੈ।

ਖੰਗੂੜਾ ਵਿਸ਼ਵਾਸ਼ ਪ੍ਰਗਟ ਕਰਦਿਆਂ ਕਿਹਾ ਕਿ ਐਨ.ਆਰ.ਆਈਜ਼ ਤੇ ਅੱਤਿਆਚਾਰ ਸੱਤਾ ਧਾਰੀ ਅਕਾਲੀ ਭਾਜਪਾ ਸਰਕਾਰ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਰੀ ਪੈਣ ਵਾਲਾ ਹੈ, ਕਿਉਂ ਕਿ 50 ਤੋਂ ਵੱਧ ਵਿਧਾਨ ਸਭਾ ਖੇਤਰ ਐਨ.ਆਰ.ਆਈ ਵੱਧ ਗਿਣਤੀ ਨਾਲ ਸੰਬਧਤ ਹਨ। ਉਨ੍ਹਾ ਕਿਹਾ ਕਿ ਸੁਖਬੀਰ ਨੂੰ ਉਸ ਦੇ ਕਿਤੇ ਦਾ ਫਲ ਜਰੂਰ ਮਿਲੇਗਾ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.