ਬਾਦਲਾਂ ਤੇ ਵਿਸ਼ਵਾਸ਼ ਨਾ ਹੋਣ ਕਾਰਨ ਨਹੀਂ ਕਰ ਰਹੇ ਐਨ.ਆਰ.ਆਈਜ਼ ਨਿਵੇਸ਼ : ਖੰਗੂੜਾ - 24/01/2011

ਲੁਧਿਆਣਾ, 23 ਜਨਵਰੀ - ਲੁਧਿਆਣਾ ਵਿਖੇ ਐਨ.ਆਰ.ਆਈ ਮੀਟਿੰਗ ਦੇ ਦੌਰਾਨ ਕਿਲ੍ਹਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਕਿਹਾ ਕਿ ਐਨ.ਆਰ.ਆਈ. ਪੰਜਾਬ ਵਿੱਚ ਇਸ ਲਈ ਨਿਵੇਸ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦੇ ਸ਼ਾਸਨ ਕਾਲ ਚ ਉਨ੍ਹਾਂ ਦਾ ਨਿਵੇਸ਼ ਸੁਰਖਿਅਤ ਨਹੀਂ ਹੈ।

ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸੰਬੰਧੀ ਸਰਕਾਰ ਦੀ ਕਲੀਅਰੈਂਸ ਲਈ ਸੁਖਬੀਰ ਬਾਦਲ ਦੀ ਹਿਮਾਇਤ ਚਾਹੀਦੀ ਹੈ, ਉਹ ਵਿਅਕਤੀ ਜਿਸ ਤੇ ਐਨ.ਆਰ.ਆਈ. ਵਿਸ਼ਵਾਸ ਨਹੀਂ ਕਰਦੇ, ਜੋ ਆਪਣੀ ਜੁਬਾਨ ਤੇ ਪੱਕਾ ਨਹੀਂ ਹੈ ਅਤੇ ਵਿਰੋਧੀਆਂ ਦੀ ਹਿਮਾਇਤ ਕਰਦਾ ਹੈ।

ਵਿਧਾਇਕ ਨੇ ਕਿਹਾ ਕਿ ਸੱਤਾਧਾਰੀ ਸਰਕਾਰ ਤੋਂ ਐਨ.ਆਰ.ਆਈਜ਼. ਦਾ ਵਿਸ਼ਵਾਸ ਉਦੋਂ ਉਠਣਾ ਸ਼ੁਰੂ ਹੋ ਗਿਆ ਸੀ, ਜਦੋਂ ਇਸ ਅਕਾਲੀ ਸਰਕਾਰ ਨੇ ਸੱਤਾ ਚ ਆ ਕੇ ਪਿਛਲੀ ਸਰਕਾਰ ਵਲੋਂ ਕਲੀਅਰ ਕੀਤੇ ਗਏ ਚੇਂਜ਼ ਆਫ ਲੈਂਡ ਯੂਜ਼ ਦੇ 31 ਮੈਗਾ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ।ਉਨ੍ਹਾ ਨੇ ਸਾਫ ਕੀਤਾ ਕਿ ਬਾਦਲ ਨੇ 2007 ਚ ਚੋਣਾਂ ਦੇ ਪ੍ਰਚਾਰ ਵਾਸਤੇ 31 ਪ੍ਰਮੋਟਰਾਂ ਦੀ ਹਿਮਾਇਤ ਲਭੀ ਸੀ ਅਤੇ ਸਰਕਾਰ ਬਣਦਿਆਂ ਹੀ ਤੁਰੰਤ ਸੀ.ਐਲ.ਯੂ. ਨੂੰ ਰੱਦ ਕਰ ਦਿੱਤਾ। ਜੱਦ ਕਿ ਬਿਨਾ ਕਿਸੇ ਸਪਸ਼ਟੀਕਰਨ ਤੋਂ ਕਰੀਬ 4 ਮਹੀਨੇ ਬਾਅਦ ਸੀ.ਐਲ.ਯੂ. ਦੇ 27 ਪ੍ਰੋਜੈਕਟਾਂ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ। ਪਿਤਾ ਅਤੇ ਪੁੱਤ ਨੂੰ ਇਸ ਤੇ ਸਪੱਸ਼ਟੀਕਰਣ ਦੇਣਾ ਚਾਹੀਦਾ ਹੈ ਕਿ ਸੀ.ਐਲ.ਯੂ. ਨੂੰ ਕਿਉਂ ਰੱਦ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਚ ਅਜਿਹੀ ਕਿਹੜੀ ਖੁਬੀ ਦੇਖ ਲਈ ਕਿ ਫਿਰ ਤੋਂ ਬਹਾਲ ਕਰ ਦਿੱਤਾ।

ਖੰਗੂੜਾ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਵਾਲੇ ਦੋ ਐਨ.ਆਰ.ਆਈਜ਼. ਨੇ ਪਿਛਲੀ ਸਰਕਾਰ ਦੋਰਾਨ ਪੰਜਾਬ ਵਿੱਚ ਨਿਵੇਸ਼ ਕੀਤਾ ਸੀ, ਜਿਨ੍ਹਾਂ ਨੇ ਅਕਾਲੀਆਂ ਦੇ ਸੱਤਾ ਚ ਆਉਣ ਤੋਂ ਬਾਅਦ ਇਸ ਤੋਂ ਸਾਫ ਹੱਥ ਖਿਚ ਲਏ।

ਉਨ੍ਹਾਂ ਨੇ ਕਿਹਾ ਕਿ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਵਿੱਚ ਸਿਆਸੀ ਭ੍ਰਿਸ਼ਟਾਚਾਰ ਨੇ ਕਈ ਪ੍ਰੋਜੈਕਟਾਂ ਨੂੰ ਤਬਾਹ ਕੱਰ ਦਿੱਤਾ ਹੈ। ਐਨ.ਆਰ.ਆਈਜ਼. ਸਰਕਾਰ ਦਾ ਪਿਆਰ, ਵਿਸ਼ਵਾਸ ਤੇ ਹਿਮਾਇਤ ਚਾਹੁੰਦੇ ਹਨ। ਜੱਦ ਕਿ ਐਨ.ਆਰ.ਆਈਜ਼. ਨੂੰ ਨਾ ਤਾਂ ਚੰਗੀਆਂ ਸੇਵਾਵਾਂ ਦਿਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਅਕਾਲੀ ਆਗੂਆਂ ਦੀਆਂ ਅਨੁਚਿਤ ਮੰਗਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਖੁਦ ਸਾਬਕਾ ਐਨ.ਆਰ.ਆਈ ਖੰਗੂੜਾ ਨੇ ਸਾਫ ਕੀਤਾ ਕਿ ਐਨ.ਆਰ.ਆਈ. ਆਪਣੀ ਜਨਮ ਭੂਮੀ ਨੂੰ ਪਿਆਰ ਕਰਦੇ ਹਨ ਅਤੇ ਪੰਜਾਬ ਚ ਨਿਵੇਸ਼ ਕਰਣਾ ਚਾਹੁੰਦੇ ਹਨ। ਪਰ ਇਨ੍ਹਾਂ ਬਾਦਲ ਪਿਓੁ ਪੁੱਤ ਦੇ ਰਹਿੰਦੀਆਂ ਉਹ ਅਜਿਹਾ ਨਹੀਂ ਕਰਣਗੇ। ਵਿਧਾਇਕ ਨੇ ਕਿਹਾ ਕਿ ਸਹਾਇਤਾ ਦੇ ਨਾਮ ਤੇ ਐਨ.ਆਰ.ਆਈਜ਼ ਦੀਆਂ ਕਰੋੜਾਂ ਦੀਆਂ ਸੰਪਤਿਆਂ ਲੁਟੱਣ ਤੋਂ ਬਾਅਦ ਸੁਖਬੀਰ ਬਾਦਲ ਕਿਸ ਮੁੰਹ ਨਾਲ ਉਨ੍ਹਾਂ ਨੂੰ ਪੰਜਾਬ ਚ ਨਿਵੇਸ਼ ਕਰਣ ਲਈ ਕਹਿ ਰਹੇ ਹਨ?

ਖੰਗੂੜਾ ਨੇ ਕਿਹਾ ਕਿ ਜੱਦ ਕਿ ਹੋਰਨਾਂ ਸੁਬੀਆਂ ਦੇ ਸੀਨੀਅਰ ਆਗੂ ਵਿਦੇਸ਼ਾਂ ਚ ਜਾ ਕੇ ਐਨ.ਆਰ.ਆਈਜ਼ ਨਾਲ ਸਿੱਧਾ ਗੱਲ ਬਾਤ ਕਰਦੇ ਹਨ, ਸੁਖਬੀਰ ਅਤੇ ਉਨ੍ਹਾਂ ਦੇ ਪਿਤਾ ਲੁਕਣ ਦੀ ਜਗ੍ਹਾ ਲਭਦੇ ਹਨ। ਵਿਧਾਇਕ ਨੇ ਸਵਾਲ ਕੀਤਾ ਕਿ ਕਿਉਂ ਨਹੀਂ ਸਰਕਾਰ ਜਨਵਰੀ 2008 ਚ ਮੁੱਖ ਮੰਤਰੀ ਵਲੋਂ ਜਲੰਧਰ ਚ ਐਨ.ਆਰ.ਆਈ ਸੰਮੇਲਨ ਦੋਰਾਨ ਕੀਤੇ ਵਾਅਦੇ ਮੁਤਾਬਿਕ ਯੂ.ਕੇ. ਤੇ ਉਤੱਰੀ ਅਮਰੀਕਾ ਚ 4 ਵਿਦੇਸ਼ ਦਫਤਰ ਖੋਲਦੀ, ਤਾਂ ਕਿ ਪੰਜਾਬ ਚ ਸਿੱਧਾ ਨਿਵੇਸ਼ ਹੋ ਸਕੇ?

ਖੰਗੂੜਾ ਨੇ ਖੇਦ ਪ੍ਰਗਟ ਕੀਤਾ ਕਿ ਅੱਜ ਜੋ ਸੁਖਬੀਰ ਇਹ ਸੋਚ ਰਹੇ ਹਨ ਕਿ ਐਨ.ਆਰ.ਆਈ ਬਿਜਨਸਮੈਨ ਲਾਈਨ ਚ ਖੜੇ ਹੋ ਕੇ ਉਨ੍ਹਾਂ ਦਾ ਇੰਤਜ਼ਾਰ ਕਰਣਗੇ, ਜੱਦ ਕਿ ਉਨ੍ਹਾਂ ਖੁੱਦ ਐਨ.ਆਰ.ਆਈਜ਼ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਨਾਮ ਤੇ, ਉਨ੍ਹਾਂ ਦੇ ਸ਼ਹਿਰਾਂ ਅਤੇ ਪਿੰਡਾਂ ਚ ਪੰਜਾਬ ਦਾ ਨਿਵੇਸ਼ ਵੇਚਣਾ ਚਾਹੀਦਾ ਹੈ।

ਖੰਗੂੜਾ ਨੇ ਸਾਫ ਕੀਤਾ ਕਿ ਐਨ.ਆਰ.ਆਈਜ਼. ਬਿਜਨਸਮੈਨ ਸੀ.ਐਮ. ਤੇ ਡਿਪਟੀ ਸੀ.ਐਮ ਨੂੰ ਪਸੰਦ ਨਹੀਂ ਕਰਦੇ ਜੋ ਕਿ ਇਨ੍ਹਾਂ ਪਿਉ ਪੁੱਤ ਤੇ ਫੇਰ ਕਦੇ ਵਿਸ਼ਵਾਸ ਨਹੀਂ ਕਰਨਗੇ।

Punjab Politics News

Punjab General News

RANA GURJIT SINGH INAUGURATES MARKFED SALES BOOTH AT LOHIAN

Thursday, 01/08/2019

https://www.brightpunjabexpress.com/index.php/2019/07/31/rana-gurjit-singh-inaugurates-markfed-sales-booth-at-lohian/

Jalandhar : In a major step to boost the rural economy besides providing employment to youth in villages, MARKFED has launched a sale booth in Lohian, which would, provides more than 100 eatable items.

 

NRI NEWS

Indian-Americans urge Trump to ‘fully support’ India on Kashmir

Sunday, 04/08/2019

https://www.tribuneindia.com/news/diaspora/indian-americans-urge-trump-to-fully-support-india-on-kashmir/813832.html

Washington : The Indian-American community in the US has urged the Trump administration to “fully support” India’s decision to revoke the constitutional provision that accorded special status to Jammu and Kashmir and to continue to exert pressure on Pakistan to end its support to cross-border terrorism.